Friday, September 19, 2025  

ਪੰਜਾਬ

ਭੂੰਗ ਦੀ ਟਰੈਕਟਰ ਟਰਾਲੀ ਅਤੇ ਪਿੱਕਅਪ ਗੱਡੀ ਵਿਚਕਾਰ ਭਿਅੰਨਕ ਟੱਕਰ,2 ਜਖਮੀ

February 12, 2025

ਤਪਾ ਮੰਡੀ 12 ਫਰਵਰੀ(ਯਾਦਵਿੰਦਰ ਸਿੰਘ ਤਪਾ,ਅਜਯਪਾਲ ਸਿੰਘ ਸੂਰੀਯਾ) 

ਬੀਤੀ ਰਾਤ ਕੋਈ 9 ਵਜੇ ਦੇ ਕਰੀਬ ਤਪਾ-ਤਾਜੋਕੇ ਰੋਡ ਸਥਿੱਤ ਪੁਲੀ ਕੋਲ ਭੂੰਗ ਦੀ ਟਰੈਕਟਰ ਟਰਾਲੀ ਅਤੇ ਪਿੱਕਅਪ ਗੱਡੀ ਵਿਚਕਾਰ ਹੋਈ ਭਿਅੰਨਕ ਟੱਕਰ ‘ਚ 2 ਜਣੇ ਜਖਮੀ ਹੋ ਗਏ ਅਤੇ ਦੋਵੇਂ ਵਾਹਨ ਹਾਦਸਾਗ੍ਰਸਤ ਹੋਣ ਕਾਰਨ ਨੁਕਸਾਨੇ ਗਏ। ਸਬ-ਡਵੀਜਨਲ ਹਸਪਤਾਲ ਤਪਾ ‘ਚ ਦਾਖਲ ਪਿੱਕਅਪ ਗੱਡੀ ਦੇ ਮਾਲਕ ਤਰਸੇਮ ਸਿੰਘ ਦਾ ਕਹਿਣਾ ਹੈ ਕਿ ਉਹ ਅਪਣੇ ਸਾਥੀਆਂ ਜਸਵਿੰਦਰ ਸਿੰਘ ਅਤੇ ਜਸਪ੍ਰੀਤ ਸਿੰਘ ਵਾਸੀਆਨ ਤਪਾ ਮਾਨਸਾ ਤੋਂ ਤਪਾ ਆ ਰਹੇ ਸੀ,ਜਦੋਂ ਤਪਾ ਨੇੜੇ ਪੁੱਜੇ ਤਾਂ ਸਾਹਮਣੇ ਤੋਂ ਤੂੜੀ ਦਾ ਭਰਿਆਂ ਭੂੰਗ ਜਿਸ ਨੇ ਕੋਈ ਵੀ ਲਾਈਟ ਨਾ ਹੋਣ ਕਾਰਨ ਜਾ ਤੇਜ ਰਫਤਾਰ ਗੱਡੀ ਭੂੰਗ ਨਾਲ ਟਕਰਾਈ ਤਾਂ ਤੂੜੀ ਦਾ ਭਰਿਆਂ ਭੂੰਗ ਗੱਡੀ ਅਤੇ ਟਰੈਕਟਰ ‘ਤੇ ਡਿੱਗਣ ਕਾਰਨ ਗੱਡੀ ‘ਚ ਸਵਾਰ ਜਸਵਿੰਦਰ ਸਿੰਘ ਅਤੇ ਜਸਪ੍ਰੀਤ ਸਿੰਘ ਵਾਸੀਆਨ ਤਪਾ ਗੰਭੀਰ ਰੂਪ ‘ਚ ਜਖਮੀ ਹੋ ਗਏ। ਪਰਿਵਾਰਿਕ ਮੈਂਬਰਾਂ ਨੇ ਤੁਰੰਤ ਘਟਨਾ ਥਾਂ ਤੇ ਪਹੁੰਚਕੇ ਜਖਮੀਆਂ ਨੂੰ ਹਸਪਤਾਲ ਤਪਾ ਦਾਖਲ ਕਰਵਾਇਆ ਅਤੇ ਭੂੰਗ ਟਰੈਕਟਰ ਦਾ ਸੰਤੁਲਨ ਵਿਗੜਨ ਕਾਰਨ ਖਤਾਨਾਂ ‘ਚ ਪਲਟ ਗਿਆ। ਟਰੈਕਟਰ ਚਾਲਕ ਕੁਲਵੀਰ ਸਿੰਘ ਵਾਸੀ ਪੱਖੋ ਕਲਾਂ ਵਾਲ-ਵਾਲ ਬਚ ਗਏ। ਘਟਨਾ ਦਾ ਪਤਾ ਲੱਗਦੈ ਹੀ ਪੁਲਸ ਚੌਂਕੀ ਤਪਾ ਤੋਂ ਥਾਣੇਦਾਰ ਸਤਿਗੁਰ ਸਿੰਘ ਨੇ ਮੋਕੇ ਤੇ ਪਹੁੰਚਕੇ ਜਖਮੀਆਂ ਦੇ ਬਿਆਨ ਕਲਮਬੰਦ ਕਰਕੇ ਦੋਵਾਂ ਪਾਰਟੀਆਂ ਨੂੰ ਪੁਲਸ ਚੌਂਕੀ ਬੁਲਾਇਆ ਗਿਆ ਹੈ। ਜੋ ਵੀ ਕਾਰਵਾਈ ਕੀਤੀ ਜਾਵੇਗੀ ਅਮਲ ‘ਚ ਲਿਆਂਦੀ ਜਾਵੇਗੀ। ਇਸ ਹਾਦਸੇ ‘ਚ ਦੋਵਾਂ ਧਿਰਾਂ ਦਾ ਨੁਕਸਾਨ ਹੋਣ ਦਾ ਅੰਦਾਜਾ ਹੈ।

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

ਹੋਰ ਖ਼ਬਰਾਂ

ਡਾ. ਜਸਪ੍ਰੀਤ ਸਿੰਘ ਬੇਦੀ ਨੇ ਜ਼ਿਲਾ ਹਸਪਤਾਲ ਦੇ ਐਸ.ਐਮ.ਓ. ਵਜੋਂ ਅਹੁਦਾ ਸੰਭਾਲਿਆ

ਡਾ. ਜਸਪ੍ਰੀਤ ਸਿੰਘ ਬੇਦੀ ਨੇ ਜ਼ਿਲਾ ਹਸਪਤਾਲ ਦੇ ਐਸ.ਐਮ.ਓ. ਵਜੋਂ ਅਹੁਦਾ ਸੰਭਾਲਿਆ

ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਵਿਖੇ 'ਸਿੱਖ ਧਰਮ ਲਈ ਏਆਈ ਦੀ ਵਰਤੋਂ ਵਿਸ਼ੇ 'ਤੇ ਮਾਹਿਰ ਭਾਸ਼ਣ 

ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਵਿਖੇ 'ਸਿੱਖ ਧਰਮ ਲਈ ਏਆਈ ਦੀ ਵਰਤੋਂ ਵਿਸ਼ੇ 'ਤੇ ਮਾਹਿਰ ਭਾਸ਼ਣ 

ਹੜ੍ਹਾਂ ਨੇ 4,658 ਕਿਲੋਮੀਟਰ ਸੜਕਾਂ ਅਤੇ 68 ਪੁਲਾਂ ਨੂੰ ਨੁਕਸਾਨ ਪਹੁੰਚਾਇਆ, ਪੰਜਾਬ ਦੇ ਮੰਤਰੀ ਨੇ ਕਿਹਾ

ਹੜ੍ਹਾਂ ਨੇ 4,658 ਕਿਲੋਮੀਟਰ ਸੜਕਾਂ ਅਤੇ 68 ਪੁਲਾਂ ਨੂੰ ਨੁਕਸਾਨ ਪਹੁੰਚਾਇਆ, ਪੰਜਾਬ ਦੇ ਮੰਤਰੀ ਨੇ ਕਿਹਾ

ਪੰਜਾਬ ਦੇ ਮੁੱਖ ਮੰਤਰੀ ਨੇ ਹੜ੍ਹ ਪੀੜਤਾਂ ਲਈ ਫੰਡ ਇਕੱਠਾ ਕਰਨ ਦੀ ਮੁਹਿੰਮ ਸ਼ੁਰੂ ਕੀਤੀ

ਪੰਜਾਬ ਦੇ ਮੁੱਖ ਮੰਤਰੀ ਨੇ ਹੜ੍ਹ ਪੀੜਤਾਂ ਲਈ ਫੰਡ ਇਕੱਠਾ ਕਰਨ ਦੀ ਮੁਹਿੰਮ ਸ਼ੁਰੂ ਕੀਤੀ

ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਵਿਖੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਪੁਰਬ ਨੂੰ ਸਮਰਪਿਤ ਕੌਮੀ ਪੱਧਰ ਦੇ ਮੁਕਾਬਲੇ

ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਵਿਖੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਪੁਰਬ ਨੂੰ ਸਮਰਪਿਤ ਕੌਮੀ ਪੱਧਰ ਦੇ ਮੁਕਾਬਲੇ

ਪੰਜਾਬ 172 ਲੱਖ ਮੀਟ੍ਰਿਕ ਟਨ ਝੋਨਾ ਖਰੀਦਣ ਲਈ ਤਿਆਰ

ਪੰਜਾਬ 172 ਲੱਖ ਮੀਟ੍ਰਿਕ ਟਨ ਝੋਨਾ ਖਰੀਦਣ ਲਈ ਤਿਆਰ

ਡਾਕਟਰਾਂ ਦੀ ਜਥੇਬੰਦੀ ਪੀਸੀਐਮਐਸਏ ਨੇ ਸਿਵਲ ਸਰਜਨ ਡਾ. ਅਰਵਿੰਦ ਪਾਲ ਸਿੰਘ ਦਾ ਕੀਤਾ ਸਵਾਗਤ 

ਡਾਕਟਰਾਂ ਦੀ ਜਥੇਬੰਦੀ ਪੀਸੀਐਮਐਸਏ ਨੇ ਸਿਵਲ ਸਰਜਨ ਡਾ. ਅਰਵਿੰਦ ਪਾਲ ਸਿੰਘ ਦਾ ਕੀਤਾ ਸਵਾਗਤ 

ਗੁਰੂ ਕ੍ਰਿਪਾ ਸੇਵਾ ਸੰਸਥਾਨ ਨੇ ਰਾਮ ਮੁਰਤੀ ਪੂਰੀ ਦੀਆਂ ਮਰਨ ਉਪਰੰਤ ਅੱਖਾਂ ਦਾਨ ਕਰਵਾਈਆਂ

ਗੁਰੂ ਕ੍ਰਿਪਾ ਸੇਵਾ ਸੰਸਥਾਨ ਨੇ ਰਾਮ ਮੁਰਤੀ ਪੂਰੀ ਦੀਆਂ ਮਰਨ ਉਪਰੰਤ ਅੱਖਾਂ ਦਾਨ ਕਰਵਾਈਆਂ

ਪੰਜਾਬ ਵਿੱਚ 5G ਟੈਲੀਕਾਮ ਬੁਨਿਆਦੀ ਢਾਂਚੇ ਦੀ ਚੋਰੀ 'ਤੇ ਕਾਰਵਾਈ; 61 ਗ੍ਰਿਫ਼ਤਾਰ

ਪੰਜਾਬ ਵਿੱਚ 5G ਟੈਲੀਕਾਮ ਬੁਨਿਆਦੀ ਢਾਂਚੇ ਦੀ ਚੋਰੀ 'ਤੇ ਕਾਰਵਾਈ; 61 ਗ੍ਰਿਫ਼ਤਾਰ

ਪੰਜਾਬ ਦੇ ਮੁੱਖ ਮੰਤਰੀ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਲਈ ਨਵੇਂ ਨਿਰਦੇਸ਼, ਬੁਖਾਰ, ਚਮੜੀ ਦੀ ਲਾਗ ਵਧ ਰਹੀ ਹੈ

ਪੰਜਾਬ ਦੇ ਮੁੱਖ ਮੰਤਰੀ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਲਈ ਨਵੇਂ ਨਿਰਦੇਸ਼, ਬੁਖਾਰ, ਚਮੜੀ ਦੀ ਲਾਗ ਵਧ ਰਹੀ ਹੈ