Tuesday, March 18, 2025  

ਪੰਜਾਬ

ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਵਿਖੇ ਹੋਵੇਗੀ ਪੰਥ ਰਤਨ ਡਾਕਟਰ ਇੰਦਰਜੀਤ ਸਿੰਘ ਯਾਦਗਾਰੀ ਭਾਸ਼ਣ ਲੜੀ ਦੀ ਸ਼ੁਰੂਆਤ

March 11, 2025
ਸ੍ਰੀ ਫ਼ਤਹਿਗੜ੍ਹ ਸਾਹਿਬ/11 ਮਾਰਚ:
(ਰਵਿੰਦਰ ਸਿੰਘ ਢੀਂਡਸਾ)
 
ਅੱਜ ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਫਤਿਹਗੜ੍ਹ ਸਾਹਿਬ ਵਿਖੇ ਹੋਈ ਇੱਕ ਵਿਸ਼ੇਸ਼ ਇਕੱਤਰਤਾ ਵਿੱਚ ਪੰਥ ਰਤਨ ਡਾਕਟਰ ਇੰਦਰਜੀਤ ਸਿੰਘ ਦੀ ਯਾਦ ਵਿੱਚ ਇੱਕ ਸਲਾਨਾ ਯਾਦਗਾਰੀ ਭਾਸ਼ਣ ਲੜੀ ਸ਼ੁਰੂ ਕਰਨ ਦਾ ਫੈਸਲਾ ਕੀਤਾ ਗਿਆ। 
ਇਸ ਮੌਕੇ ਵਾਈਸ ਚਾਂਸਲਰ ਪ੍ਰੋਫੈਸਰ ਪਰਿਤ ਪਾਲ ਸਿੰਘ ਨੇ ਦੱਸਿਆ ਕਿ ਯੂਨੀਵਰਸਿਟੀ ਦੇ ਧਰਮ ਅਧਿਐਨ ਵਿਭਾਗ ਵਿਖੇ ਇਸ ਵਿਸ਼ੇਸ਼ ਭਾਸ਼ਣ ਲੜੀ ਦੇ ਤਹਿਤ ਗੁਰਬਾਣੀ, ਗੁਰਮਤਿ ਸਿਧਾਂਤ ਅਤੇ ਗੁਰ ਇਤਿਹਾਸ ਸਬੰਧੀ ਸਲਾਨਾ ਵਿਸ਼ੇਸ਼ ਸਮਾਗਮ ਕਰਵਾਇਆ ਜਾਵੇਗਾ। ਉਹਨਾਂ ਦੱਸਿਆ ਕਿ ਇਸ ਕਾਰਜ ਲਈ ਮਾਇਕ ਸਹਿਯੋਗ ਗੁਰੂ ਨਾਨਕ ਫਾਊਂਡੇਸ਼ਨ ਨਵੀਂ ਦਿੱਲੀ ਵੱਲੋਂ ਦਿੱਤਾ ਜਾ ਰਿਹਾ ਹੈ। ਉਹਨਾਂ ਆਖਿਆ ਕਿ ਪੰਥ ਰਤਨ ਡਾ. ਇੰਦਰਜੀਤ ਸਿੰਘ ਨੇ ਬੈਂਕਿੰਗ ਖੇਤਰ ਵਿੱਚ ਨਾ ਸਿਰਫ ਆਪ ਸ਼ਾਨਦਾਰ ਸਫਲਤਾ ਹਾਸਲ ਕੀਤੀ ਹੈ ਸਗੋਂ ਇਸ ਖੇਤਰ ਵਿੱਚ ਵੱਡੀ ਗਿਣਤੀ ਵਿੱਚ ਗੁਰਸਿੱਖਾਂ ਨੂੰ ਸ਼ਾਮਿਲ ਹੋਣ ਲਈ ਪ੍ਰੇਰਿਆ ਹੈ। ਇਸ ਇਕੱਤਰਤਾ ਵਿੱਚ ਉਚੇਚੇ ਤੌਰ ਤੇ ਸ਼ਾਮਿਲ ਹੋਏ ਪ੍ਰਤਾਪ ਸਿੰਘ ਡਾਇਰੈਕਟਰ ਗੁਰੂ ਨਾਨਕ ਫਾਊਂਡੇਸ਼ਨ ਨੇ ਵਾਈਸ ਚਾਂਸਲਰ ਨੂੰ ਪੰਜ ਲੱਖ ਰੁਪਏ ਦਾ ਚੈੱਕ ਭੇਟ ਕਰਦਿਆਂ ਯੂਨੀਵਰਸਿਟੀ ਵੱਲੋਂ ਸਰਦਾਰ ਇੰਦਰਜੀਤ ਸਿੰਘ ਨੂੰ ਦਿੱਤੇ ਇਸ ਸਤਿਕਾਰ ਲਈ ਖੁਸ਼ੀ ਜਾਹਿਰ ਕੀਤੀ। ਇਸ ਮੌਕੇ ਡੀਨ ਅਕਾਦਮਿਕ ਮਾਮਲੇ ਪ੍ਰੋਫੈਸਰ ਸੁਖਵਿੰਦਰ ਸਿੰਘ ਬਿਲਿੰਗ ਨੇ ਆਖਿਆ ਕਿ ਸ਼ਾਨਾ ਮੱਤੀਆਂ ਪ੍ਰਾਪਤੀਆਂ ਕਰਨ ਵਾਲੇ ਵਡੇਰਿਆਂ ਨੂੰ ਯਾਦ ਕਰਦਿਆਂ ਗੁਰਮਤ ਸਿਧਾਂਤ ਅਤੇ ਸਿੱਖ ਇਤਿਹਾਸ ਨੂੰ ਸਮਝਣ ਦੀ ਕੋਸ਼ਿਸ਼ ਕਰਨਾ ਸੋਨੇ ਤੇ ਸੁਹਾਗੇ ਵਰਗਾ ਕਾਰਜ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਧਰਮ ਅਧਿਐਨ ਵਿਭਾਗ ਦੇ ਮੁਖੀ ਡਾ. ਹਰਦੇਵ ਸਿੰਘ ਨੇ ਦੱਸਿਆ ਕਿ ਇਸ ਰਕਮ ਦੀ ਸਲਾਨਾ ਵਿਆਜ ਨਾਲ ਵਿਭਾਗ ਭਾਸ਼ਣ ਲੜੀ ਤਹਿਤ ਸਿੱਖੀ ਲਈ ਮਹੱਤਵਪੂਰਨ ਵਿਸ਼ਿਆਂ ਉੱਪਰ ਉਸਾਰੂ ਵਿਚਾਰ ਚਰਚਾ ਦਾ ਉਪਰਾਲਾ ਕਰਦਾ ਰਹੇਗਾ। ਇਸ ਮੌਕੇ ਪ੍ਰੋਫੈਸਰ ਨਵਦੀਪ ਕੌਰ ਡੀਨ ਰਿਸਰਚ ਨੇ ਵਾਈਸ ਚਾਂਸਲਰ ਅਤੇ ਗੁਰੂ ਨਾਨਕ ਫਾਊਂਡੇਸ਼ਨ ਨਵੀਂ ਦਿੱਲੀ ਦਾ ਇਸ ਪ੍ਰਪੋਜਲ ਨੂੰ ਸਿਰੇ ਚੜਾਉਣ ਲਈ ਧੰਨਵਾਦ ਕੀਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਡਾ. ਅੰਕਦੀਪ ਕੌਰ ਅਟਵਾਲ ਕੋਰਡੀਨੇਟਰ, ਆਈ ਕਿਉ ਏਸੀ ਸੈਲ, ਜਗਜੀਤ ਸਿੰਘ ਡਿਪਟੀ ਰਜਿਸਟਰਾਰ, ਲੇਖਾ ਸ਼ਾਖਾ, ਅਤੇ ਡਾ. ਨਵ ਸ਼ਗਨਦੀਪ ਕੌਰ ਮੁਖੀ, ਸਮਾਜ-ਸ਼ਾਸਤਰ ਵਿਭਾਗ ਹਾਜ਼ਰ ਸਨ।
 
ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

ਹੋਰ ਖ਼ਬਰਾਂ

ਉਦਯੋਗ ਦੀ ਸਹੂਲਤ ਲਈ ਪੁਲ ਵਾਂਗ ਕੰਮ ਕਰ ਰਹੀ ਹੈ ਪੰਜਾਬ ਸਰਕਾਰ-ਮੁੱਖ ਮੰਤਰੀ ਵੱਲੋਂ ਉਦਯੋਗਪਤੀਆਂ ਨੂੰ ਭਰੋਸਾ

ਉਦਯੋਗ ਦੀ ਸਹੂਲਤ ਲਈ ਪੁਲ ਵਾਂਗ ਕੰਮ ਕਰ ਰਹੀ ਹੈ ਪੰਜਾਬ ਸਰਕਾਰ-ਮੁੱਖ ਮੰਤਰੀ ਵੱਲੋਂ ਉਦਯੋਗਪਤੀਆਂ ਨੂੰ ਭਰੋਸਾ

ਪੰਜਾਬ ਸਰਕਾਰ ਪਲੇਅ-ਵੇਅ ਸਕੂਲਾਂ ਦੀ ਰਜਿਸਟ੍ਰੇਸ਼ਨ ਨੂੰ ਪਾਰਦਰਸ਼ੀ ਅਤੇ ਜ਼ਮੀਨੀ ਪੱਧਰ ਤੇ ਲਾਗੂ ਕਰਨ ਲਈ ਜਲਦ ਹੀ ਆਨ-ਲਾਈਨ ਪੋਰਟਲ ਕਰ ਰਹੀ ਹੈ ਲਾਂਚ:-ਡਾ ਬਲਜੀਤ ਕੌਰ

ਪੰਜਾਬ ਸਰਕਾਰ ਪਲੇਅ-ਵੇਅ ਸਕੂਲਾਂ ਦੀ ਰਜਿਸਟ੍ਰੇਸ਼ਨ ਨੂੰ ਪਾਰਦਰਸ਼ੀ ਅਤੇ ਜ਼ਮੀਨੀ ਪੱਧਰ ਤੇ ਲਾਗੂ ਕਰਨ ਲਈ ਜਲਦ ਹੀ ਆਨ-ਲਾਈਨ ਪੋਰਟਲ ਕਰ ਰਹੀ ਹੈ ਲਾਂਚ:-ਡਾ ਬਲਜੀਤ ਕੌਰ

ਬਠਿੰਡਾ ਪੁਲਿਸ ਵੱਲੋਂ ਹੋਟਲ ਮਾਲਕ ਤੋਂ ਲੁੱਟਖੋਹ ਕਰਨ ਵਾਲੇ 6 ਲੁਟੇਰੇ ਗਿਰਫਤਾਰ

ਬਠਿੰਡਾ ਪੁਲਿਸ ਵੱਲੋਂ ਹੋਟਲ ਮਾਲਕ ਤੋਂ ਲੁੱਟਖੋਹ ਕਰਨ ਵਾਲੇ 6 ਲੁਟੇਰੇ ਗਿਰਫਤਾਰ

ਨਸ਼ੀਲੀਆਂ ਗੋਲੀਆਂ ਅਤੇ ਡਰੱਗ ਮਨੀ ਸਣੇ ਇਕ ਕਾਬੂ,ਦੋ ਦਿਨਾਂ ਪੁਲਸ ਰਿਮਾਂਡ ਤੇ

ਨਸ਼ੀਲੀਆਂ ਗੋਲੀਆਂ ਅਤੇ ਡਰੱਗ ਮਨੀ ਸਣੇ ਇਕ ਕਾਬੂ,ਦੋ ਦਿਨਾਂ ਪੁਲਸ ਰਿਮਾਂਡ ਤੇ

'ਆਪ' ਦੀ ਦੋਹਰੀ ਰਣਨੀਤੀ ਨਸ਼ਿਆਂ ਦੇ ਨੈੱਟਵਰਕ ਨੂੰ ਤੋੜਨ ਲਈ ਸਪਲਾਈ ਅਤੇ ਮੰਗ ਨੂੰ ਬਣਾ ਰਹੀ ਨਿਸ਼ਾਨਾ, ਪੰਜਾਬ 'ਚੋਂ ਨਸ਼ਿਆਂ ਦੇ ਖ਼ਾਤਮੇ ਲਈ ਅਸੀਂ ਵਚਨਬੱਧ: ਅਰੋੜਾ

'ਆਪ' ਦੀ ਦੋਹਰੀ ਰਣਨੀਤੀ ਨਸ਼ਿਆਂ ਦੇ ਨੈੱਟਵਰਕ ਨੂੰ ਤੋੜਨ ਲਈ ਸਪਲਾਈ ਅਤੇ ਮੰਗ ਨੂੰ ਬਣਾ ਰਹੀ ਨਿਸ਼ਾਨਾ, ਪੰਜਾਬ 'ਚੋਂ ਨਸ਼ਿਆਂ ਦੇ ਖ਼ਾਤਮੇ ਲਈ ਅਸੀਂ ਵਚਨਬੱਧ: ਅਰੋੜਾ

ਹਾਲ ਹੀ ਵਿੱਚ ਪਟਿਆਲਾ ਵਿੱਚ ਵੀ ਪੁਲਿਸ ਨੇ ਅਗਵਾ ਹੋਏ ਬੱਚੇ ਨੂੰ ਸਹੀ ਸਲਾਮਤ ਉਸਦੇ ਪਰਿਵਾਰ ਕੋਲ ਵਾਪਸ ਪਹੁੰਚਾਇਆ ਅਤੇ ਬਦਮਾਸ਼ਾਂ ਨੂੰ ਗ੍ਰਿਫਤਾਰ ਕੀਤਾ - ਨੀਲ ਗਰਗ

ਹਾਲ ਹੀ ਵਿੱਚ ਪਟਿਆਲਾ ਵਿੱਚ ਵੀ ਪੁਲਿਸ ਨੇ ਅਗਵਾ ਹੋਏ ਬੱਚੇ ਨੂੰ ਸਹੀ ਸਲਾਮਤ ਉਸਦੇ ਪਰਿਵਾਰ ਕੋਲ ਵਾਪਸ ਪਹੁੰਚਾਇਆ ਅਤੇ ਬਦਮਾਸ਼ਾਂ ਨੂੰ ਗ੍ਰਿਫਤਾਰ ਕੀਤਾ - ਨੀਲ ਗਰਗ

ਨਾਂਦੇੜ ਵਿੱਚ ਕਤਲ ਦੇ ਦੋਸ਼ ਵਿੱਚ ਪਾਕਿਸਤਾਨ ਸਥਿਤ ਅੱਤਵਾਦੀ ਰਿੰਦਾ ਦੇ ਤਿੰਨ ਕਾਰਕੁਨ ਗ੍ਰਿਫ਼ਤਾਰ: ਪੰਜਾਬ ਡੀਜੀਪੀ

ਨਾਂਦੇੜ ਵਿੱਚ ਕਤਲ ਦੇ ਦੋਸ਼ ਵਿੱਚ ਪਾਕਿਸਤਾਨ ਸਥਿਤ ਅੱਤਵਾਦੀ ਰਿੰਦਾ ਦੇ ਤਿੰਨ ਕਾਰਕੁਨ ਗ੍ਰਿਫ਼ਤਾਰ: ਪੰਜਾਬ ਡੀਜੀਪੀ

ਦੇਸ਼ ਭਗਤ ਡੈਂਟਲ ਕਾਲਜ ਅਤੇ ਹਸਪਤਾਲ ਵੱਲੋਂ ਮਾਹਰ ਭਾਸ਼ਣ

ਦੇਸ਼ ਭਗਤ ਡੈਂਟਲ ਕਾਲਜ ਅਤੇ ਹਸਪਤਾਲ ਵੱਲੋਂ ਮਾਹਰ ਭਾਸ਼ਣ

ਪੰਜਾਬ ਸਰਕਾਰ ਔਰਤਾਂ ਅਤੇ ਬੱਚਿਆਂ ਦੇ ਸਰਵਪੱਖੀ ਵਿਕਾਸ ਲਈ ਸੂਬੇ ਵਿੱਚ ਅਤਿ-ਆਧੁਨਿਕ 1000 ਆਂਗਨਵਾੜੀ ਸੈਂਟਰਾਂ ਦਾ ਕਰ ਰਹੀ ਹੈ ਨਿਰਮਾਣ: ਡਾ. ਬਲਜੀਤ ਕੌਰ

ਪੰਜਾਬ ਸਰਕਾਰ ਔਰਤਾਂ ਅਤੇ ਬੱਚਿਆਂ ਦੇ ਸਰਵਪੱਖੀ ਵਿਕਾਸ ਲਈ ਸੂਬੇ ਵਿੱਚ ਅਤਿ-ਆਧੁਨਿਕ 1000 ਆਂਗਨਵਾੜੀ ਸੈਂਟਰਾਂ ਦਾ ਕਰ ਰਹੀ ਹੈ ਨਿਰਮਾਣ: ਡਾ. ਬਲਜੀਤ ਕੌਰ

ਆਪ ਸਰਕਾਰ ਪੰਜਾਬ ਵਿੱਚੋਂ ਨਸ਼ਾ ਖਤਮ ਕਰਨ ਲਈ ਵਚਨਬੱਧ, ਇਹ ਮੁਹਿੰਮ ਪੰਜਾਬ ਨੂੰ ਪੂਰੀ ਤਰ੍ਹਾਂ ਨਸ਼ਾ ਮੁਕਤ ਕਰ ਰਹੀ ਹੈ- ਹਰਪਾਲ ਚੀਮਾ

ਆਪ ਸਰਕਾਰ ਪੰਜਾਬ ਵਿੱਚੋਂ ਨਸ਼ਾ ਖਤਮ ਕਰਨ ਲਈ ਵਚਨਬੱਧ, ਇਹ ਮੁਹਿੰਮ ਪੰਜਾਬ ਨੂੰ ਪੂਰੀ ਤਰ੍ਹਾਂ ਨਸ਼ਾ ਮੁਕਤ ਕਰ ਰਹੀ ਹੈ- ਹਰਪਾਲ ਚੀਮਾ