ਸੰਗਰੂਰ 13 ਮਈ (ਹਰਜਿੰਦਰ ਦੁੱਗਾਂ)
ਪਿੱਛਲੇ ਦਿਨੀ ਬਠਿੰਡਾ ਦੇ ਰਾਮਾਂ ਮੰਡੀ ਵਿਖੇ ਸਫਾਈ ਕਰਦੇ ਸਮੇਂ ਗੈਸ ਚੜ੍ਹਨ ਨਾਲ ਤਿੰਨ ਸੀਵਰ ਮੈਨਾਂ ਦੀ ਚਿਤਾ ਦੀ ਅੱਗ ਅਜੇ ਠੰਡੀ ਨਹੀਂ ਹੋਈ ਬਿਤੇ ਦਿਨੀਂ ਮੋਗਾ ਵਿਖੇ ਇੱਕ ਪ੍ਰਾਈਵੇਟ ਹੋਦੀ ਦੀ ਸਫਾਈ ਕਰਦਿਆਂ ਇੱਕ ਹੋਰ ਸੀਵਰ ਮੈਨ ਦੀ ਹੋਈ ਮੌਤ ਨੇ ਝਿਜੌੜ ਕਿ ਰੱਖ ਦਿੱਤਾ ਹੈ। ਜਿਸ ਨਾਲ ਪੰਜਾਬ ਭਰ ਵਿੱਚ ਸੀਵਰ ਮੈਨਾਂ ਅਤੇ ਸਫ਼ਾਈ ਸੇਵਕਾਂ ਅੰਦਰ ਮਾਤਮ ਤੇ ਡਰ ਦਾ ਮਾਹੌਲ ਬਣਿਆ ਹੋਇਆ ਹੈ। ਇਹਨਾਂ ਅਨਹੋਨੀ ਘਟਨਾਵਾਂ ਤੇ ਗਹਿਰੇ ਦੁੱਖ ਅਤੇ ਚਿੰਤਾਂ ਦਾ ਪ੍ਰਗਟਾਵਾ ਕਰਦਿਆਂ ਸ਼੍ਰੀ ਦਰਸ਼ਨ ਸਿੰਘ ਕਾਂਗੜਾ ਕੌਮੀ ਪ੍ਰਧਾਨ ਭਾਰਤੀਯ ਅੰਬੇਡਕਰ ਮਿਸ਼ਨ, ਭਾਰਤ ਨੇ ਕਿਹਾ ਕਿ ਰੋਜ਼ਾਨਾ ਹੀ ਅਜਿਹੀਆਂ ਘਟਨਾਵਾਂ ਵਾਪਰ ਰਹੀਆਂ ਹਨ ਜਿਸ ਵੱਲ ਸਰਕਾਰਾਂ ਦਾ ਕੋਈ ਧਿਆਨ ਨਹੀਂ ਹੈ। ਸ਼੍ਰੀ ਦਰਸ਼ਨ ਕਾਂਗੜਾ ਸਥਾਨਕ ਰੈਸਟ ਹਾਊਸ ਵਿਖੇ ਭਾਰਤੀਯ ਅੰਬੇਡਕਰ ਮਿਸ਼ਨ, ਭਾਰਤ ਦੇ ਸਾਥੀਆਂ ਸਣੇ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ ਉਨ੍ਹਾਂ ਕਿਹਾ ਕਿ ਮੁਡ ਤੋਂ ਹੀ ਸਾਰੀਆਂ ਸਰਕਾਰਾਂ ਵੱਲੋਂ ਗਰੀਬਾਂ ਖ਼ਾਸ ਕਰਕੇ ਸੀਵਰ ਮੈਨਾਂ ਤੇ ਸਫ਼ਾਈ ਸੇਵਕਾਂ ਨੂੰ ਕੀੜੇ ਮਕੌੜੇ ਹੀ ਸਮਝਿਆ ਜਾਂਦਾ ਰਿਹਾ ਹੈ। ਜਿਨ੍ਹਾਂ ਦੀਆਂ ਜ਼ਿੰਦਗੀਆਂ ਬਚਾਉਣ ਲਈ ਅਜ਼ੇ ਤੱਕ ਸਰਕਾਰ ਵੱਲੋਂ ਕੋਈ ਠੋਸ ਕਦਮ ਨਹੀਂ ਚੁੱਕੇ ਗਏ ਅਤੇ ਨਾ ਹੀ ਸਫ਼ਾਈ ਕਰਨ ਸਮੇਂ ਸੀਵਰੇਜ ਅੰਦਰ ਗੈਸ ਨੂੰ ਖ਼ਤਮ ਕਰਨ ਜਾ ਉਸ ਮਾਤਰਾ ਨੂੰ ਜਾਨਣ ਲਈ ਕੋਈ ਤਕਨੀਕ ਲਿਆਂਦੀ ਹੈ। ਜਿਸ ਤੋਂ ਸਾਫ ਪਤਾ ਚਲਦਾ ਹੈ ਕਿ ਸੀਵਰ ਮੈਨਾਂ ਅਤੇ ਸਫ਼ਾਈ ਸੇਵਕਾਂ ਨੂੰ ਲੈਕੇ ਸਰਕਾਰ ਰੱਤੀ ਭਰ ਵੀ ਗੰਭੀਰ ਨਹੀਂ ਉਨ੍ਹਾਂ ਕਿਹਾ ਕਿ ਬੜੇ ਦੁੱਖ ਦੀ ਗੱਲ ਹੈ ਕਿ ਸਰਕਾਰ ਤੇ ਠੇਕੇਦਾਰਾਂ ਵੱਲੋਂ ਬਿਨਾਂ ਸੇਫਟੀ ਕਿੱਟਾਂ ਦੇ ਹੀ ਪੰਜਾਬ ਭਰ ਵਿੱਚ ਸੀਵਰ ਮੈਨਾਂ ਅਤੇ ਸਫ਼ਾਈ ਸੇਵਕਾਂ ਤੋਂ ਕੰਮ ਲਿਆ ਜਾਂਦਾ ਹੈ ਸ਼੍ਰੀ ਦਰਸ਼ਨ ਕਾਂਗੜਾ ਨੇ ਕਿਹਾ ਕਿ ਵੱਡੀਆਂ ਘਟਨਾਵਾਂ ਵਾਪਰਨ ਤੋਂ ਵੀ ਸਰਕਾਰ ਨੇ ਸਬਕ ਨਹੀਂ ਲਿਆ ਉਸੇ ਤਰ੍ਹਾਂ ਹੀ ਉਕਤ ਵਰਗ ਦੀਆਂ ਜ਼ਿੰਦਗੀਆਂ ਨਾਲ ਖਿਲਵਾੜ ਕਰਨ ਦਾ ਸਿਲਸਿਲਾ ਜਾਰੀ ਰੱਖਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਇਹਨਾਂ ਜ਼ਿੰਦਗੀਆਂ ਨੂੰ ਬਚਾਉਣ ਲਈ ਸਰਕਾਰ ਕੋਈ ਤਕਨੀਕ ਲੈਕੇ ਆਵੇ ਸ਼੍ਰੀ ਦਰਸ਼ਨ ਕਾਂਗੜਾ ਨੇ ਮੰਗ ਕੀਤੀ ਕਿ ਪਿੱਛਲੇ ਦਿਨੀ ਜ਼ਿਲ੍ਹਾ ਬਠਿੰਡਾ ਦੇ ਰਾਮਾਂ ਮੰਡੀ ਅਤੇ ਮੋਗਾ ਵਿਖੇ ਗੈਸ ਚੜ੍ਹਨ ਨਾਲ ਮ੍ਰਿਤਕ ਸੀਵਰ ਮੈਨਾਂ ਦੇ ਪਰਿਵਾਰ ਨੂੰ ਇੱਕ - ਇੱਕ ਮੈਂਬਰ ਨੂੰ ਸਰਕਾਰੀ ਨੌਕਰੀ ਅਤੇ ਇੱਕ - ਇੱਕ ਕਰੋੜ ਰੁਪਿਆ ਮੁਆਵਜ਼ੇ ਵਜੋਂ ਦਿੱਤਾਂ ਜਾਵੇ। ਇਸ ਮੌਕੇ ਮਿਸ਼ਨ ਦੇ ਜਗਸੀਰ ਸਿੰਘ ਖੈੜੀਚੰਦਵਾ, ਪਾਲੀ ਸਿੰਘ ਸਰਪੰਚ ਉਭਾਵਾਲ,