Tuesday, November 04, 2025  

ਪੰਜਾਬ

ਬਲਜਿੰਦਰ ਪਾਲ ਸ਼ਰਮਾ ਚੌਥੀ ਬਾਰ ਬਣੇ ਲੈਬੋਰਟਰੀ ਐਸੋਸੀਏਸ਼ਨ ਸਰਹੰਦ ਦੇ ਪ੍ਰਧਾਨ 

July 31, 2025
ਸ੍ਰੀ ਫਤਿਹਗੜ੍ਹ ਸਾਹਿਬ/ 31 ਜੁਲਾਈ:
(ਰਵਿੰਦਰ ਸਿੰਘ ਢੀਂਡਸਾ)
 
ਜੈ ਮਿਲਾਪ ਲੈਬੋਰਟਰੀ ਐਸੋਸੀਏਸ਼ਨ ਪੰਜਾਬ ਦੀ ਇਕ ਮੀਟਿੰਗ ਜਿਲਾ ਪ੍ਰਧਾਨ ਦਵਿੰਦਰ ਸਿੰਘ ਲਟੌਰ ਦੀ ਅਗਵਾਈ ਦੇ ਵਿੱਚ ਬਲਾਕ ਸਰਹੰਦ ਵਿਖੇ ਹੋਈ। ਇਸ ਮੌਕੇ ਜੈ ਮਿਲਾਪ ਲੈਬੋਟਰੀ ਐਸੋਸੀਏਸ਼ਨ ਵੱਲੋਂ ਬਲਾਕ ਸਰਹੰਦ ਦੀ ਚੋਣ ਕੀਤੀ ਗਈ। ਜਿਸ ਵਿੱਚ ਬਲਜਿੰਦਰ ਪਾਲ ਸ਼ਰਮਾ ਨੂੰ ਸਰਬ ਸੰਮਤੀ ਦੇ ਨਾਲ ਚੌਥੀ ਵਾਰ ਬਲਾਕ ਪ੍ਰਧਾਨ ਚੁਣਿਆ ਗਿਆ। ਇਸ ਤੋਂ ਇਲਾਵਾ ਬਿਕਰਮਜੀਤ ਸਿੰਘ ਸਹੋਤਾ ਨੂੰ ਜਰਨਲ ਸਕੱਤਰ, ਮਹੇਸ਼ ਕੁਮਾਰ ਨੂੰ ਕੈਸ਼ੀਅਰ, ਵਰਿੰਦਰ ਪਾਠਕ ਨੂੰ ਸਹਿ ਕੈਸ਼ੀਅਰ ਅਤੇ ਹਰਦੀਪ ਸਿੰਘ ਨੂੰ ਸੰਗਠਨ ਸਕੱਤਰ ਨਿਯੁਕਤ ਕੀਤਾ ਗਿਆ। ਨਵੇਂ ਚੁਣੇ ਗਏ ਅਹੁਦੇਦਾਰਾਂ ਨੂੰ ਮੈਂਬਰਾਂ ਵੱਲੋਂ ਹਾਰ ਪਾ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਦਵਿੰਦਰ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜੈ ਮਿਲਾਪ ਲੈਬੋਟਰੀ ਐਸੋਸੀਏਸ਼ਨ ਪਿਛਲੇ ਲੰਮੇ ਸਮੇਂ ਤੋਂ ਲੈਬੋਟਰੀ ਚਾਲਕਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਾਉਣ ਦੇ ਲਈ ਕੰਮ ਕਰਦੀ ਆ ਰਹੀ ਹੈ। ਕੇਂਦਰ ਸਰਕਾਰ ਵੱਲੋਂ ਥੋਪੇ ਗਏ ਫੈਸਲਿਆਂ ਨੂੰ ਵੀ ਜੈ ਮਿਲਾਪ ਲੈਬੋਰਟਰੀ ਐਸੋਸੀਏਸ਼ਨ ਨੇ ਪੰਜਾਬ ਸਰਕਾਰ ਨਾਲ ਮਿਲ ਕੇ ਹੱਲ ਕਰਵਾਇਆ। ਆਉਣ ਵਾਲੇ ਸਮੇਂ ਵਿੱਚ ਵੀ ਲੈਬੋਰਟਰੀ ਐਸੋਸੀਏਸ਼ਨ ਇਸੇ ਤਰ੍ਹਾਂ ਕੰਮ ਕਰਦੀ ਰਹੇਗੀ। ਇਸ ਮੌਕੇ ਸਰਬ ਸੰਮਤੀ ਦੇ ਨਾਲ ਚੁਣੇ ਗਏ ਪ੍ਰਧਾਨ ਬਲਜਿੰਦਰ ਪਾਲ ਸ਼ਰਮਾ ਨੇ ਕਿਹਾ ਕਿ ਬਲਾਕ ਵੱਲੋਂ ਉਹਨਾਂ ਨੂੰ ਜੋ ਜਿੰਮੇਵਾਰੀ ਸੌਂਪੀ ਗਈ ਹੈ ਉਹ ਇਸ ਨੂੰ ਪੂਰੀ ਤਨਦੇਹੀ ਅਤੇ ਇਮਾਨਦਾਰੀ ਦੇ ਨਾਲ ਨਿਭਾਉਣਗੇ। ਉਹਨਾਂ ਕਿਹਾ ਕਿ ਜੈ ਮਿਲਾਪ ਦੀ ਸੂਬਾ ਪੱਧਰੀ ਟੀਮ ਦਾ ਉਹ ਤਹਿ ਦਿਲੋਂ ਧੰਨਵਾਦ ਕਰਦੇ ਹਨ, ਜਿਨਾਂ ਨੇ ਸੰਘਰਸ਼ ਕਰਕੇ ਪ੍ਰਾਈਵੇਟ ਲੈਬਾਂ ਨੂੰ ਬਚਾਉਣ ਦਾ ਯਤਨ ਕੀਤਾ ਹੈ। ਇਸ ਮੌਕੇ ਮਲਕੀਤ ਸਿੰਘ, ਪਵਿੱਤਰ ਸਿੰਘ ਅਤੇ ਜਸਪ੍ਰੀਤ ਸਿੰਘ ਆਦਿ ਵੀ ਹਾਜਰ ਸਨ।
 
ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

ਹੋਰ ਖ਼ਬਰਾਂ

ਤੰਬਾਕੂ ਦਾ ਸੇਵਨ ਮਨੁੱਖੀ ਸਿਹਤ ਲਈ ਹਾਨੀਕਾਰਕ : ਸਿਵਲ ਸਰਜਨ ਡਾ. ਅਰਵਿੰਦ ਪਾਲ ਸਿੰਘ

ਤੰਬਾਕੂ ਦਾ ਸੇਵਨ ਮਨੁੱਖੀ ਸਿਹਤ ਲਈ ਹਾਨੀਕਾਰਕ : ਸਿਵਲ ਸਰਜਨ ਡਾ. ਅਰਵਿੰਦ ਪਾਲ ਸਿੰਘ

ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਵਿਖੇ ਮਨਾਇਆ ਗਿਆ ਵਿਸ਼ਵ ਵੀਗਨ ਦਿਵਸ  

ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਵਿਖੇ ਮਨਾਇਆ ਗਿਆ ਵਿਸ਼ਵ ਵੀਗਨ ਦਿਵਸ  

ਧਾਮੀ ਲਗਾਤਾਰ ਪੰਜਵੀਂ ਵਾਰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਚੁਣੇ ਗਏ

ਧਾਮੀ ਲਗਾਤਾਰ ਪੰਜਵੀਂ ਵਾਰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਚੁਣੇ ਗਏ

ਪੰਜਾਬ ਸਰਕਾਰ ਨੇ ਅਨਾਥ ਅਤੇ ਆਸ਼ਰਿਤ ਬੱਚਿਆਂ ਲਈ 242 ਕਰੋੜ ਰੁਪਏ ਤੋਂ ਵੱਧ ਦੀ ਵਿੱਤੀ ਸਹਾਇਤਾ ਜਾਰੀ: ਡਾ. ਬਲਜੀਤ ਕੌਰ

ਪੰਜਾਬ ਸਰਕਾਰ ਨੇ ਅਨਾਥ ਅਤੇ ਆਸ਼ਰਿਤ ਬੱਚਿਆਂ ਲਈ 242 ਕਰੋੜ ਰੁਪਏ ਤੋਂ ਵੱਧ ਦੀ ਵਿੱਤੀ ਸਹਾਇਤਾ ਜਾਰੀ: ਡਾ. ਬਲਜੀਤ ਕੌਰ

ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਵੱਲੋਂ ਪ੍ਰਭ ਆਸਰਾ ਵਿਖੇ ਸੇਵਾ

ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਵੱਲੋਂ ਪ੍ਰਭ ਆਸਰਾ ਵਿਖੇ ਸੇਵਾ

*ਲੋਕਾਂ ਦਾ ਸਮਰਥਨ ਜ਼ਿਮਨੀ ਚੋਣ ਵਿੱਚ 'ਆਪ' ਦੀ ਵੱਡੀ ਜਿੱਤ ਦਾ ਸਪੱਸ਼ਟ ਸੰਕੇਤ-ਆਪ*

*ਲੋਕਾਂ ਦਾ ਸਮਰਥਨ ਜ਼ਿਮਨੀ ਚੋਣ ਵਿੱਚ 'ਆਪ' ਦੀ ਵੱਡੀ ਜਿੱਤ ਦਾ ਸਪੱਸ਼ਟ ਸੰਕੇਤ-ਆਪ*

ਲੋਕਾਂ ਦਾ ਪਿਆਰ 'ਆਪ' ਦੀ ਜਿੱਤ ਦੀ ਗਵਾਹੀ, ਲੋਕ  ਮੁੜ 'ਆਪ' ਦੇ ਹੱਕ ਵਿੱਚ ਫਤਵਾ ਦੇਣ ਲਈ ਤਿਆਰ- ਸੰਧੂ 

ਲੋਕਾਂ ਦਾ ਪਿਆਰ 'ਆਪ' ਦੀ ਜਿੱਤ ਦੀ ਗਵਾਹੀ, ਲੋਕ  ਮੁੜ 'ਆਪ' ਦੇ ਹੱਕ ਵਿੱਚ ਫਤਵਾ ਦੇਣ ਲਈ ਤਿਆਰ- ਸੰਧੂ 

ਹਰਚੰਦ ਸਿੰਘ ਬਰਸਟ ਵੱਲੋਂ ਤਰਨਤਾਰਨ ਵਿਖੇ ਆਪ ਉਮੀਦਵਾਰ ਹਰਮੀਤ ਸਿੰਘ ਸੰਧੂ ਦੇ ਹੱਕ ਵਿੱਚ ਕੀਤਾ ਜਾ ਰਿਹਾ ਪ੍ਰਚਾਰ

ਹਰਚੰਦ ਸਿੰਘ ਬਰਸਟ ਵੱਲੋਂ ਤਰਨਤਾਰਨ ਵਿਖੇ ਆਪ ਉਮੀਦਵਾਰ ਹਰਮੀਤ ਸਿੰਘ ਸੰਧੂ ਦੇ ਹੱਕ ਵਿੱਚ ਕੀਤਾ ਜਾ ਰਿਹਾ ਪ੍ਰਚਾਰ

'ਆਪ' ਉਮੀਦਵਾਰ ਹਰਮੀਤ ਸੰਧੂ ਦੇ ਹੱਕ 'ਚ ਪਿੰਡ ਗੰਡੀਵਿੰਡ ਦੇ ਲੋਕ ਲਾਮਬੰਦ, ਭਾਰੀ ਸਮਰਥਨ ਦਾ ਐਲਾਨ

'ਆਪ' ਉਮੀਦਵਾਰ ਹਰਮੀਤ ਸੰਧੂ ਦੇ ਹੱਕ 'ਚ ਪਿੰਡ ਗੰਡੀਵਿੰਡ ਦੇ ਲੋਕ ਲਾਮਬੰਦ, ਭਾਰੀ ਸਮਰਥਨ ਦਾ ਐਲਾਨ

ਤਰਨਤਾਰਨ ਹਲਕੇ ਦੇ ਪਿੰਡ ਗਹਿਰੀ ਦੇ ਲੋਕਾਂ ਨੇ 'ਆਪ' ਪ੍ਰਤੀ ਜਤਾਇਆ ਭਰੋਸਾ

ਤਰਨਤਾਰਨ ਹਲਕੇ ਦੇ ਪਿੰਡ ਗਹਿਰੀ ਦੇ ਲੋਕਾਂ ਨੇ 'ਆਪ' ਪ੍ਰਤੀ ਜਤਾਇਆ ਭਰੋਸਾ