ਸ੍ਰੀ ਫਤਿਹਗੜ੍ਹ ਸਾਹਿਬ/ 14 ਮਈ:
(ਰਵਿੰਦਰ ਸਿੰਘ ਢੀਂਡਸਾ )
315ਵੇਂ ਸਰਹਿੰਦ ਫਤਿਹ ਦਿਵਸ ਦੇ ਇਤਿਹਾਸਿਕ ਦਿਹਾੜੇ 'ਤੇ ਬਾਬਾ ਬੰਦਾ ਸਿੰਘ ਬਹਾਦਰ ਅੰਤਰਰਾਸ਼ਟਰੀ ਫਾਊਂਡੇਸ਼ਨ ਵੱਲੋਂ ਫਾਊਂਡੇਸ਼ਨ ਦੇ ਅੰਤਰਰਾਸ਼ਟਰੀ ਪ੍ਰਧਾਨ ਕ੍ਰਿਸ਼ਨ ਕੁਮਾਰ ਬਾਵਾ ਦੀ ਸਰਪ੍ਰਸਤੀ ਹੇਠ ਬਾਬਾ ਬੰਦਾ ਸਿੰਘ ਬਹਾਦਰ ਭਵਨ ਰਕਬਾ ਤੋਂ ਚੱਲਿਆ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਗਵਾਈ 'ਚ ਵਿਸ਼ਾਲ ਫਤਿਹ ਮਾਰਚ ਚੱਪੜਚਿੜੀ ਹੁੰਦਾ ਹੋਇਆ ਸ਼ਾਮ ਨੂੰ ਸਰਹਿੰਦ ਦੀ ਪਵਿੱਤਰ ਇਤਿਹਾਸਿਕ ਧਰਤੀ 'ਤੇ ਪੁੱਜਿਆ। ਇਸ ਸਮਾਗਮ ਵਿੱਚ ਪੰਜਾਬ ਦੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਮੁੱਖ ਤੌਰ 'ਤੇ ਹਾਜ਼ਰ ਹੋਏ ਜਦਕਿ ਫਤਿਹ ਮਾਰਚ ਦੀ ਅਗਵਾਈ ਕਰਦੇ ਸਾਬਕਾ ਮੰਤਰੀ ਮਲਕੀਤ ਸਿੰਘ ਦਾਖਾ, ਸਾਬਕਾ ਮੰਤਰੀ ਤੇਜ ਪ੍ਰਕਾਸ਼ ਸਿੰਘ, ਡਾ. ਜਗਤਾਰ ਸਿੰਘ ਸਾਬਕਾ ਵਾਈਸ ਚਾਂਸਲਰ, ਕਰਨਲ ਸੁਨੀਲ ਸ਼ਰਮਾ, ਚੰਡੀਗੜ੍ਹ ਫਾਊਂਡੇਸ਼ਨ ਦੇ ਪ੍ਰਧਾਨ ਹਰਿੰਦਰ ਸਿੰਘ ਹੰਸ, ਵਿਸ਼ਾਲ ਮਾਰਚ ਦੇ ਮੁੱਖ ਸਰਪ੍ਰਸਤ ਇਕਬਾਲ ਸਿੰਘ ਗਿੱਲ ਰਿਟਾਇਰਡ ਆਈ.ਪੀ.ਐੱਸ, ਕਨਵੀਨਰ ਫਤਿਹ ਮਾਰਚ ਜਸਵੰਤ ਸਿੰਘ ਛਾਪਾ, ਅਤੇ ਸਰਹਿੰਦ ਸਮਾਗਮ ਦੇ ਪ੍ਰਬੰਧਕ ਜਗਦੀਸ਼ ਬਾਵਾ, ਤਰਲੋਚਨ ਸਿੰਘ ਬਿਲਾਸਪੁਰ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ। ਇਸ ਸਮੇਂ ਨਿਹੰਗ ਮੁਖੀ ਤਰਨਾ ਦਲ ਬਾਬਾ ਬਲਵਿੰਦਰ ਸਿੰਘ ਲਾਡਲੀਆਂ ਫੌਜਾਂ ਸਮੇਤ ਮਾਰਚ ਵਿੱਚ ਸ਼ਾਮਿਲ ਸਨ। ਇਸ ਮੌਕੇ ਗੁਰਮੀਤ ਸਿੰਘ ਖੁੱਡੀਆਂ ਨੇ ਇਤਿਹਾਸ 'ਤੇ ਰੌਸ਼ਨੀ ਪਾਉਂਦੇ ਹੋਏ ਕਿਹਾ ਕਿ ਬਾਬਾ ਬੰਦਾ ਸਿੰਘ ਬਹਾਦਰ ਨੇ ਕਿਰਤੀ ਕਿਸਾਨਾਂ ਨੂੰ ਜਮੀਨਾਂ ਦੀ ਮਾਲਕੀ ਦੇ ਹੱਕ ਦਿਵਾਏ।ਇਸ ਸਮੇਂ ਫਾਊਂਡੇਸ਼ਨ ਦੀ ਮਹਿਲਾ ਵਿੰਗ ਦੀ ਪ੍ਰਧਾਨ ਕਰਮਜੀਤ ਕੌਰ ਛੰਦੜਾਂ, ਯੂਥ ਵਿੰਗ ਦੇ ਪ੍ਰਧਾਨ ਰਣਵੀਰ ਸਿੰਘ ਹੰਬੜਾਂ, ਯੂਥ ਨੇਤਾ ਅੰਮ੍ਰਿਤਪਾਲ ਸਿੰਘ ਸ਼ੰਕਰ, ਸਾਬਕਾ ਸਰਪੰਚ ਪੱਪੀ ਪੰਡੋਰੀ, ਰੇਸ਼ਮ ਸਿੰਘ ਸੱਗੂ, ਜੱਸੀ ਖੁਰਲ, ਕਵਿਤਰੀ ਦੀਪ ਲੁਧਿਆਣਵੀ, ਧਰਮਿੰਦਰ ਸਿੰਘ ਲਾਂਬਾ ਐਡੀਸ਼ਨਲ ਐਡਵੋਕੇਟ ਜਰਨਲ, ਪ੍ਰੇਮ ਕੁਮਾਰ ਗਰਗ ਰਿਟਾਇਰਡ ਜੇਲ ਸੁਪਰਡੈਂਟ, ਬੀਬੀ ਰਾਜਵੀਰ ਕੌਰ, ਜੋਰਾ ਸਿੰਘ ਚੱਪੜਚਿੜੀ, ਬਲਵਿੰਦਰ ਸਿੰਘ (ਓ.ਬੀ.ਸੀ) ਮੁਲਤਾਨੀ, ਢਿੱਲੋਂ (ਇਤਿਹਾਸਿਕ ਅਸਥਾਨ ਸੰਡੌਰਾ), ਵਰਿੰਦਰ ਸਿੰਘ ਮੁਲਤਾਨੀ ਢਾਬਾ, ਜਥੇਦਾਰ ਬਲਜੀਤ ਸਿੰਘ, ਮਨਜੀਤ ਸ਼ਰਮਾ, ਸਾਧੂ ਰਾਮ ਭੱਟਮਾਜਰਾ, ਰਣਜੀਤ ਮੈਨੇਜਰ, ਜਗਜੀਵਨ ਸਿੰਘ ਰਕਬਾ, ਸ਼ਾਮ ਸੁੰਦਰ ਜਿੰਦਲ, ਅਨੂਪ ਗਰਗ, ਡਾ. ਰਜਿੰਦਰ ਮਾਨ ਆਦਿ ਹਾਜ਼ਰ ਸਨ।