ਸ੍ਰੀ ਫਤਿਹਗੜ੍ਹ ਸਾਹਿਬ/16 ਮਈ:
(ਰਵਿੰਦਰ ਸਿੰਘ ਢੀਂਡਸਾ)
ਭਾਰਤ ਵਿਕਾਸ ਪਰਿਸ਼ਦ ਫਤਿਹਗੜ੍ਹ ਸਾਹਿਬ ਦੇ ਪ੍ਰਧਾਨ ਐਡਵੋਕੇਟ ਸੁਰੇਸ਼ ਭਾਰਦਵਾਜ ਦੀ ਅਗਵਾਈ ਵਿੱਚ ਮਹਾਰਿਸ਼ੀ ਦਇਆਨੰਦ ਸਕੂਲ ਵਿਖੇ ਸਮਾਜ ਭਲਾਈ ਕੰਮਾਂ ਦੀ ਲੜੀ ਦੇ ਤਹਿਤ ਦੰਦਾਂ ਦਾ ਚੈੱਕਅਪ ਲਗਾਇਆ ਗਿਆ ਜਿਸ ਦੀ ਸ਼ੁਰੂਆਤ ਆੜਤੀ ਐਸੋਸੀਏਸ਼ਨ ਮੂਲੇਪੁਰ ਦੇ ਪ੍ਰਧਾਨ ਓਘੇ ਸਮਾਜ ਸੇਵਕ ਐਡਵੋਕੇਟ ਰਜੇਸ਼ ਕੁਮਾਰ ਉਪਲ ਵੱਲੋਂ ਕਰਵਾਈ ਗਈ। ਰਜੇਸ਼ ਕੁਮਾਰ ਉਪਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸੰਸਥਾ ਦਾ ਉਪਰਾਲਾ ਬਹੁਤ ਹੀ ਸ਼ਲਾਘਾਯੋਗ ਹੈ ਤੇ ਭਾਰਤ ਵਿਕਾਸ ਪਰਿਸ਼ਦ ਪਿਛਲੇ ਲੰਮੇ ਸਮੇਂ ਤੋਂ ਸਮਾਜ ਸੇਵਾ ਦੇ ਕੰਮ ਕਰ ਰਹੀ ਹੈ ਜਿੰਨਾ ਦਾ ਸਾਨੂੰ ਵੀ ਪੂਰਾ ਸਹਿਯੋਗ ਕਰਨਾ ਚਾਹੀਦਾ ਹੈ।ਇਸ ਮੌਕੇ ਪ੍ਰਧਾਨ ਸੁਰੇਸ਼ ਭਾਰਦਵਾਜ ਨੇ ਦਸਿਆ ਕਿ ਭਾਰਤ ਵਿਕਾਸ ਪਰਿਸ਼ਦ ਫਤਿਹਗੜ੍ਹ ਸਾਹਿਬ ਹਮੇਸ਼ਾ ਹੀ ਸਮਾਜ ਭਲਾਈ ਕੰਮਾਂ ਦੇ ਵਿੱਚ ਵੱਧ ਚੜ ਕੇ ਯੋਗਦਾਨ ਪਾਉਂਦੀ ਰਹੀ ਹੈ। ਜਿਸ ਦੇ ਤਹਿਤ ਅੱਜ ਮਹਾਰਿਸ਼ੀ ਦਯਾਨੰਦ ਪਬਲਿਕ ਸਕੂਲ ਸਰਹਿੰਦ ਵਿਖੇ ਭੱਲਾ ਕੈਂਟਲ ਕਲੀਨਿਕ ਸਰਹਿੰਦ ਦੇ ਡਾ. ਗੁਰਪਾਲ ਭੱਲਾ ਅਤੇ ਡੈਂਟਲ ਕੇਅਰ ਕਲੀਨਿਕ ਸਰਹਿੰਦ ਦੇ ਡਾ. ਹਰਵਿਨ ਦੀ ਟੀਮਾਂ ਵੱਲੋਂ ਜਿੱਥੇ ਕਰੀਬ 350 ਦੇ ਕਰੀਬ ਬੱਚਿਆਂ ਦਾ ਚੈਕਅਪ ਕੀਤਾ ਗਿਆ ਉੱਥੇ ਹੀ ਮੁਫਤ ਦਵਾਈਆਂ ਤੇ ਬਰਸ਼ ਵੀ ਦਿੱਤੇ ਗਏ। ਇਸ ਮੌਕੇ ਹੋਰਨਾਂ ਤੋਂ ਇਲਾਵਾ ਐਡਵੋਕੇਟ ਅਨਿਲ ਗੁਪਤਾ ਪੈਟਰਨ,ਮਹਿੰਦਰ ਪਾਲ ਸਿੰਘ ਸੀਨੀਅਰ ਵਾਇਸ ਪ੍ਰਧਾਨ, ਸੰਜੀਵ ਸ਼ਰਮਾ ਵਾਈਸ ਪ੍ਰਧਾਨ, ਲਲਿਤ ਗੁਪਤਾ ਐਡਵੋਕੇਟ, ਜਨਰਲ ਸੈਕਟਰੀ ਮੁਕੇਸ਼ ਘਈ, ਜੋਇੰਟ ਸੈਕਟਰੀ ਵਿਨੋਦ ਸੂਦ, ਕੈਸ਼ੀਅਰ ਵਿਨੋਦ ਠੁਕਰਾਲ, ਮਨੀਸ਼ ਮੈਗੀ, ਹਿਤੇਸ਼ ਉੱਪਲ ਪ੍ਰਿੰਸੀਪਲ ਕਾਮਨੀ ਧਿਰ, ਬਲਰਾਜ ਸੂਦ,ਨੀਰਜ ਸੂਦ, ਰਾਜੇਸ਼ ਸ਼ਰਮਾ, ਰਕੇਸ਼ ਸੂਦ, ਅਮਿਤ ਲੂੰਬਾ, ਹੀਰਾ ਸਿੰਘ ਅਤੇ ਗੁਰਪ੍ਰੀਤ ਕੌਰ ਆਦਿ ਵੀ ਹਾਜ਼ਰ ਸਨ।