ਸ੍ਰੀ ਫਤਿਹਗੜ੍ਹ ਸਾਹਿਬ/16 ਮਈ:
(ਰਵਿੰਦਰ ਸਿੰਘ ਢੀਂਡਸਾ)
ਨਸ਼ਿਆਂ ਵਿਰੁੱਧ ਜਾਗਰੂਕਤਾ ਫੈਲਾਉਣ ਲਈ ਰੋਟਰੀ ਕਲੱਬ ਸਰਹਿੰਦ ਅਤੇ ਜ਼ਿਲ੍ਹਾ ਪ੍ਰਸ਼ਾਸਨ ਫਤਿਹਗੜ੍ਹ ਸਾਹਿਬ ਵੱਲੋਂ 18 ਮਈ ਨੂੰ "ਰਨ ਫਾਰ ਲਾਈਫ" ਨਾਮਕ ਮੈਰਾਥਨ ਕਰਵਾਈ ਜਾ ਰਹੀ ਹੈ ਜੀ ਕਿ ਸਵੇਰੇ 6 ਵਜੇ ਸ਼ਹੀਦਾਂ ਦੀ ਧਰਤੀ ਸ੍ਰੀ ਫਤਿਹਗੜ੍ਹ ਸਾਹਿਬ ਤੋਂ ਸ਼ੁਰੂ ਹੋਵੇਗੀ। ਅੱਜ ਇੱਥੇ ਇਕੱਠੇ ਹੋਏ ਰੋਟਰੀ ਕਲੱਬ ਸਰਹਿੰਦ ਦੇ ਮੈਂਬਰਾਂ ਜਿਹਨਾਂ ਵਿੱਚ ਕਲੱਬ ਦੇ ਪ੍ਰਧਾਨ ਡਾ. ਹਿਤੇੰਦਰ ਸੂਰੀ ਤੇ ਹੋਰ ਅਹੁਦੇਦਾਰ ਵੀ ਸ਼ਾਮਲ ਸਨ ਵੱਲੋਂ ਮੈਰਾਥਨ ਦੀ ਟੀ-ਸ਼ਰਟ ਜਾਰੀ ਕੀਤੀ ਗਈ। ਡਾ. ਸੂਰੀ ਨੇ ਕਿਹਾ, "ਇਹ ਫਤਿਹਗੜ੍ਹ ਸਾਹਿਬ ਦੀ ਧਰਤੀ ਤੋਂ ਸ਼ਰੂ ਹੋਣ ਜਾ ਰਹੀ ਵੱਡੀ ਨਸ਼ਾ ਵਿਰੋਧੀ ਸਿਆਸੀ ਅਤੇ ਸਮਾਜਿਕ ਮੁਹਿੰਮ ਹੈ ਜਿਸ ਵਿੱਚ ਹੁਣ ਤੱਕ 1700 ਤੋਂ ਵੱਧ ਲੋਕ ਰਜਿਸਟਰੇਸ਼ਨ ਕਰਵਾ ਚੁੱਕੇ ਹਨ।"ਉਨ੍ਹਾਂ ਦੱਸਿਆ ਕਿ 18 ਮਈ ਨੂੰ ਮੈਰਾਥਨ ਦੇ ਫਲੈਗ ਆਫ ਸਮਾਗਮ ਵਿੱਚ ਡਾ. ਸੋਨਾ ਥਿੰਦ ਡਿਪਟੀ ਕਮਿਸ਼ਨਰ ਫਤਿਹਗੜ੍ਹ ਸਾਹਿਬ, ਹਲਕਾ ਫ਼ਤਹਿਗੜ੍ਹ ਸਾਹਿਬ ਦੇ ਵਿਧਾਇਕ ਐਡਵੋਕੇਟ ਲਖਬੀਰ ਸਿੰਘ ਰਾਏ , ਹਲਕਾ ਅਮਲੋਹ ਦੇ ਵਿਧਾਇਕ ਗੁਰਿੰਦਰ ਸਿੰਘ ਗੈਰੀ ਬੜਿੰਗ , ਹਲਕਾ ਬੱਸੀ ਪਠਾਣਾ ਦੇ ਵਿਧਾਇਕ ਰੁਪਿੰਦਰ ਸਿੰਘ ਹੈਪੀ ਹਾਜ਼ਰ ਹੋਣਗੇ।ਇਹ ਮੈਰਾਥਨ 5 ਕਿ.ਮੀ. ਦੀ ਹੋਵੇਗੀ, ਜਿਸ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਦੇ 70 ਵਿਭਾਗ, ਸਾਰੇ ਸਕੂਲ, 26 ਸਮਾਜ ਸੇਵੀ ਸੰਸਥਾਵਾਂ ਅਤੇ ਕਈ ਹੋਰ ਸਮਾਜਿਕ ਤੇ ਸੱਭਿਆਚਾਰਕ ਸੰਗਠਨ ਭਾਗ ਲੈਣਗੇ। ਇਹ ਯਤਨ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਅਤੇ ਤੰਦਰੁਸਤ ਜੀਵਨ ਵੱਲ ਪ੍ਰੇਰਿਤ ਕਰਨ ਲਈ ਹੈ।ਇਸ ਮੌਕੇ ਪੰਜਾਬੀ ਫਿਲਮ ਅਦਾਕਾਰ ਮਲਕੀਤ ਰੌਣੀ, ਸਰਦਾਰ ਸੋਹੀ, ਗਾਇਕ ਜੀਤ ਜਗਜੀਤ,ਮਸ਼ਹੂਰ ਆਰ.ਜੇ. ਗੋਲਮਾਲ ਗਗਨ ਅਤੇ ਆਰ.ਜੇ. ਜੱਸੀ ਦੇ ਪੁੱਜਣ ਦੀ ਉਮੀਦ ਹੈ ਉੱਥੇ ਹੀ ਫਲਾਇੰਗ ਬਾਈਕਰਜ਼,ਸਕੇਟਰਜ਼ ਅਤੇ ਸਾਈਕਲਿੰਗ ਗਰੁੱਪ, ਭੰਗੜਾ ਗਰੁੱਪ ਦੇ ਪੁੱਜਣ ਦੀ ਉਮੀਦ ਹੈ ਓਥੇ ਹੀ ਗੱਤਕੇ ਦੇ ਜੌਹਰ ਵੀ ਦਿਖਾਏ ਜਾਣਗੇ। ਉਨ੍ਹਾਂ ਕਿਹਾ ਕਿ ਰੋਟਰੀ ਕਲੱਬ ਸਰਹਿੰਦ ਅਤੇ ਜ਼ਿਲ੍ਹਾ ਪ੍ਰਸ਼ਾਸਨ ਫਤਿਹਗੜ੍ਹ ਸਾਹਿਬ ਸਾਰੇ ਨਾਗਰਿਕਾਂ ਨੂੰ ਅਪੀਲ ਕਰਦੇ ਹਨ ਕਿ ਉਹ "ਰਨ ਫਾਰ ਲਾਈਫ” ਮੈਰਾਥੋਨ ਵਿੱਚ ਸ਼ਾਮਲ ਹੋ ਕੇ ਨਸ਼ਾ ਵਿਰੋਧੀ ਮੁਹਿੰਮ ਨੂੰ ਕਾਮਯਾਬ ਬਣਾਉਣ।