ਤਪਾ ਮੰਡੀ 15 ਮਈ(ਯਾਦਵਿੰਦਰ ਸਿੰਘ ਤਪਾ,ਅਜਯਪਾਲ ਸਿੰਘ ਸੂਰੀਯਾ)-
ਸ਼ਹਿਰ ਵਿੱਚ ਪੀਣ ਯੋਗ ਪਾਣੀ ਦੀ ਸੁਵਿਧਾ ਨੂੰ ਹੋਰ ਸੁਚਾਰੂ ਢੰਗ ਨਾਲ ਚਲਾਉਣ ਲਈ ਪੰਜਾਬ ਸਰਕਾਰ ਵੱਲੋਂ ਨਗਰ ਕੌਸਲ ਤਪਾ ਵਿਖੇ ਨਵੇਂ ਬੱਸ ਸਟੈਂਡ ਦੀ ਬੈਕ ਸਾਈਡ ਤੇ ਪਾਣੀ ਦੀ ਟੈਂਕੀ,ਦੋ ਵਾਟਰ ਵਰਕਸ ਅਤੇ ਪਾਈਪਾਂ ਰਾਹੀਂ ਪਾਣੀ ਸਪਲਾਈ ਕਰਨ ਲਈ ਵਾਟਰ ਐੰਡ ਸੀਵਰੇਜ ਬੋਰਡ ਵੱਲੋਂ 4 ਕਰੋੜ 69 ਲੱਖ ਰੁਪਏ ਦੀ ਰਾਸ਼ੀ ਮੰਜੂਰ ਕੀਤੀ ਗਈ ਹੈ ਇਸ ਕੰਮ ਨੂੰ ਨੇਪਰੇ ਚਾੜ੍ਹਨ ਲਈ ਬੋਰਡ ਵੱਲੋਂ ਟੈਂਡਰ ਲਗਾ ਦਿੱਤੇ ਗਏ ਹਨ। ਨਗਰ ਕੌਸਲ ਤਪਾ ਦੇ ਪ੍ਰਧਾਨ ਡਾ.ਸੋਨਿਕਾ ਬਾਂਸਲ ਨੇ ਨਗਰ ਕੌਸਲ ਤਪਾ ਦੇ ਦਫਤਰ ‘ਚ ਪ੍ਰੈਸ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਇਸ ਕੰਮ ਦੇ ਮੁਕੰਮਲ ਹੋਣ ਨਾਲ ਸ਼ਹਿਰ ਵਿੱਚ 100 ਪ੍ਰਤੀਸ਼ਤ ਘਰਾਂ ਨੂੰ ਪੀਣ ਯੋਗ ਪਾਣੀ ਦਾ ਪ੍ਰਬੰਧ ਕਰ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਹਲਕਾ ਭਦੋੜ ਦੇ ਵਿਧਾਇਕ ਲਾਭ ਸਿੰਘ ਉਗੋਕੇ ਦੇ ਯਤਨਾਂ ਸਦਕਾ ਇਸ ਪ੍ਰਾਜੈਕਟ ਨੂੰ ਲਿਆਂਦਾ ਗਿਆ ਹੈ। ਉਨ੍ਹਾਂ ਕਿਹਾ ਕਿ ਸ਼ਹਿਰ ਦੀਆਂ ਸੰਵੇਦਨਸ਼ੀਲ ਥਾਵਾਂ ਅਤੇ ਚੌਂਕਾਂ ‘ਤੇ ਚੌਕਸੀ ਲਈ ਵੱਡੇ ਕੈਮਰੇ ਲਗਵਾਉਣ ਦੀ ਤਜਵੀਜ ਹੈ ਜਿਸ ਨੂੰ ਜਲਦੀ ਹੀ ਅਮਲ ‘ਚ ਲਿਆਂਦਾ ਜਾ ਕਿਹਾ ਹੈ,ਜਿਸ ਤੇ 60 ਲੱਖ ਰੁਪਏ ਖਰਚ ਆਉਣ ਦੀ ਸੰਭਾਵਨਾ ਹੈ। ਇਸ ਮੌਕੇ ਡਾ.ਬਾਲ ਚੰਦ ਬਾਂਸਲ,ਦੀਪਕ ਗੋਇਲ ਗੱਗ ਵੀ ਹਾਜਰ ਸਨ।