ਸ੍ਰੀ ਫ਼ਤਹਿਗੜ੍ਹ ਸਾਹਿਬ/17 ਮਈ:
(ਰਵਿੰਦਰ ਸਿੰਘ ਢੀਂਡਸਾ)
ਬਾਬਾ ਬੰਦਾ ਸਿੰਘ ਬਹਾਦਾਰ ਸਕੂਲ ਮੁੱਲਾਂਪੁਰ ਕਲਾਂ ਦਾ ਦਸਵੀਂ ਅਤੇ ਬਾਰਵੀਂ ਜਮਾਤ ਦਾ ਨਤੀਜਾ ਇਸ ਵਾਰ ਵੀ 100% ਪ੍ਰਤੀਸ਼ਤ ਰਿਹਾ ਹੈ।ਸਕੂਲ ਦੇ ਵਿਦਿਆਰਥੀਆਂ ਦੀ ਇਸ ਪ੍ਰਾਪਤੀ 'ਤੇ ਮਾਣ ਮਹਿਸੂਸ ਕਰਦੇ ਹੋਏ ਸਕੂਲ ਦੇ ਚੇਅਰਮੈਨ ਗੁਰਮੀਤ ਸਿੰਘ ਹੁੰਦਲ ਨੇ ਦੱਸਿਆ ਕਿ ਸਕੂਲ ਦੇ ਵਿਦਿਆਰਥੀਆਂ ਨੇ ਬੋਰਡ ਦੇ ਦਸਵੀਂ ਅਤੇ ਬਾਰਵੀਂ ਜਮਾਤ ਦੇ ਇਮਤਿਹਾਨਾਂ 'ਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਬਹੁਤ ਵਧੀਆ ਅੰਕ ਹਾਸਲ ਕੀਤੇ ਹਨ ਜਿਸ ਲਈ ਵਿਦਿਆਰਥੀ,ਉਨਾਂ ਦੇ ਮਾਪੇ ਅਤੇ ਸਕੂਲ ਦਾ ਸਾਰਾ ਸਟਾਫ ਵੀ ਵਧਾਈ ਦਾ ਪਾਤਰ ਹੈ।ਸਕੂਲ ਦੀ ਪ੍ਰਿੰਸੀਪਲ ਬਿਕਰਮਜੀਤ ਕੌਰ ਨੇ ਦੱਸਿਆ ਕਿ ਬਾਰਵੀਂ ਜਮਾਤ ਦੀਆਂ ਵਿਦਿਆਰਥਣਾਂ ਰਮਨਦੀਪ ਕੌਰ ਨੇ 92%,ਗੁਰਲੀਨ ਕੌਰ ਨੇ 91% ਅਤੇ ਓਮਨਪ੍ਰੀਤ ਕੌਰ ਨੇ 91% ਪ੍ਰਤੀਸ਼ਤ ਹਾਸਲ ਕਰਕੇ ਆਪਣੇ ਮਾਪਿਆਂ ਅਤੇ ਅਧਿਆਪਕਾਂ ਦਾ ਮਾਣ ਵਧਾਇਆ ਹੈ।ਸਕੂਲ ਦੇ ਚੇਅਰਮੈਨ ਗੁਰਮੀਤ ਸਿੰਘ ਹੁੰਦਲ ਅਤੇ ਪ੍ਰਿੰਸੀਪਲ ਬਿਕਰਮਜੀਤ ਕੌਰ ਵੱਲੋਂ ਵਧੀਆ ਅੰਕ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਇਨਾਮ ਵੀ ਵੰਡੇ ਗਏ।ਇਸ ਮੌਕੇ ਵਰਿੰਦਰ,ਹਰਪ੍ਰੀਤ,ਹਰਮਪ੍ਰੀਤ,ਦਿਲਜੀਤ,ਨਿਧੀ,ਸ਼ੈਲਿਕਾ,ਅੰਤਰਪ੍ਰੀਤ,ਸਨੇਹ ਲਤਾ,ਪੂਜਾ ਅਤੇ ਸ਼ਾਲੂ ਆਦਿ ਸਟਾਫ ਮੈਂਬਰ ਵੀ ਮੌਜ਼ੂਦ ਸਨ।