ਸ੍ਰੀ ਫ਼ਤਹਿਗੜ੍ਹ ਸਾਹਿਬ/19 ਮਈ:
(ਰਵਿੰਦਰ ਸਿੰਘ ਢੀਂਡਸਾ)
ਪੰਜਾਬ ਸਰਕਾਰ ਵੱਲੋਂ ਤੰਦਰੁਸਤ ਪੰਜਾਬ ਦੀ ਸਿਰਜਣਾ ਲਈ ਚਲਾਈਆਂ ਜਾ ਰਹੀਆਂ ਸੀ.ਐਮ ਦੀ ਯੋਗਸ਼ਾਲਾ ਦੀਆਂ ਕਲਾਸਾਂ, ਲੋੜਵੰਦ ਲੋਕਾਂ ਲਈ ਵਰਦਾਨ ਸਾਬਤ ਹੋ ਰਹੀਆਂ ਹਨ।ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਵਿਖੇ ਇਨ੍ਹਾਂ ਦਿਨਾਂ ਵਿੱਚ 120 ਤੋਂ ਵਧੇਰੇ ਯੋਗ ਸੈਸ਼ਨ ਚੱਲ ਰਹੇ ਹਨ ਅਤੇ ਇਸੇ ਲੜੀ ਤਹਿਤ ਬਾਬਾ ਬੰਦਾ ਸਿੰਘ ਬਹਾਦਰ ਇੰਜੀਨੀਅਰਿੰਗ ਕਾਲਜ ਵਿੱਚ ਵੀ ਰੋਜ਼ਾਨਾ ਸ਼ਾਮੀ 6:05 ਤੋਂ 7:05 ਵਜੇ ਤੱਕ ਟਰੇਨਰ ਰਿਤਿਕਾ ਦੀ ਅਗਵਾਈ ਹੇਠ ਯੋਗ ਕਲਾਸ ਚਲਦੀ ਹੈ ਜਿਸ ਦਾ ਵੱਡੀ ਗਿਣਤੀ ਲੋਕ ਲਾਭ ਉਠਾ ਰਹੇ ਹਨ।ਇਸ ਯੋਗਾ ਕਲਾਸ ਵਿੱਚ ਨਿਯਮਤ ਤੌਰ ਤੇ ਭਾਗ ਲੈਣ ਵਾਲੀ ਰੁਪਿੰਦਰ ਕੌਰ ਚੀਮਾ ਨੇ ਦੱਸਿਆ ਕਿ ਯੋਗਾ ਨੇ ਉਹਨਾਂ ਦੀ ਜ਼ਿੰਦਗੀ ’ਚ ਸਾਕਾਰਾਤਮਕ ਬਦਲਾਅ ਲਿਆਉਂਦਾ ਹੈ। ਉਨ੍ਹਾਂ ਕਿਹਾ, ਕਿ ਜਦੋਂ ਤੋਂ ਉਨ੍ਹਾਂ ਨੇ ਇਹ ਕਲਾਸਾਂ ਲਾਉਣੀਆਂ ਸ਼ੁਰੂ ਕੀਤੀਆਂ ਹਨ ਓਦੋਂ ਤੋਂ ਆਪਣੇ ਅੰਦਰ ਸ਼ਾਂਤੀ, ਧਿਆਨ ਤੇ ਸਰੀਰਕ ਲਚਕੀਲੇਪਣ ਵਿੱਚ ਵਾਧਾ ਮਹਿਸੂਸ ਕੀਤਾ ਹੈ। ਰੁਪਿੰਦਰ ਕੌਰ ਚੀਮਾ ਨੇ ਕਿਹਾ ਕਿ ਯੋਗਾ ਸਿਰਫ਼ ਕਸਰਤ ਨਹੀਂ, ਸਗੋਂ ਮਨ, ਸਰੀਰ ਅਤੇ ਆਤਮਾ ਦਾ ਸੁਮੇਲ ਹੈ ਅਤੇ ਉਹ ਇਹ ਪ੍ਰੋਗਰਾਮ ਚਲਾਉਣ ਲਈ ਪੰਜਾਬ ਸਰਕਾਰ ਦੇ ਤਹਿ ਦਿਲੋਂ ਧੰਨਵਾਦੀ ਹਨ।ਇਸ ਦੌਰਾਨ ਕੁਝ ਹੋਰ ਸਿਖਿਆਰਥੀਆਂ ਨੇ ਦੱਸਿਆ ਕਿ ਇਹ ਮੁਫ਼ਤ ਕਲਾਸਾਂ, ਉਨ੍ਹਾਂ ਲਈ ਇੱਕ ਸੁਨਹਿਰੀ ਮੌਕਾ ਹਨ ਜੋ ਉਹਨਾਂ ਦੀ ਰੋਜ਼ਾਨਾ ਦੀ ਰੁਟੀਨ ਵਿੱਚ ਸਿਹਤ ਪ੍ਰਤੀ ਚੇਤੰਨਤਾ ਨੂੰ ਪੈਦਾ ਕਰਨ ਵਿੱਚ ਮਦਦ ਕਰਦੀਆਂ ਹਨ। ਇਸ ਸਬੰਧੀ ਸੀ.ਐਮ ਦੀ ਯੋਗਸ਼ਾਲਾ ਦੇ ਕੋ ਆਰਡੀਨੇਟਰ ਰਮਨਜੀਤ ਕੌਰ ਨੇ ਦੱਸਿਆ ਕਿ
ਜੇਕਰ ਕੋਈ ਵੀ ਨਾਗਰਿਕ, ਆਪਣੇ ਮੁਹੱਲੇ ਵਿੱਚ ਕਲਾਸ ਸ਼ੁਰੂ ਕਰਵਾਉਣੀ ਚਾਹੁੰਦਾ ਹੈ ਤਾਂ 25 ਲੋਕਾਂ ਦਾ ਸਮੂਹ ਬਣਾਉਣ ਉਪਰੰਤ ਟੋਲ ਫਰੀ ਨੰਬਰ 7669400500 'ਤੇ ਮਿਸ ਕਾਲ ਕਰਕੇ ਜਾਂ
http://cmdiyogshala.Punjab.gov.in ਤੇ ਲੋਗਇਨ ਕਰਕੇ ਆਪਣੇ ਆਪ ਨੂੰ ਰਜਿਸਟਰ ਕਰਵਾ ਸਕਦੇ ਹਨ।