Tuesday, November 04, 2025  

ਪੰਜਾਬ

ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਿੱਖਿਆ ਕੋਰਸਾਂ ਲਈ ਦਾਖਲੇ ਸ਼ੁਰੂ

June 04, 2025

ਅੰਮ੍ਰਿਤਸਰ, 4 ਜੂਨ 2025

ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਿੱਖਿਆ ਵਿਭਾਗ ਵਿੱਚ ਸੈਸ਼ਨ 2025-26 ਲਈ ਵੱਖ ਵੱਖ ਕੋਰਸਾਂ ਦਾਖਲਿਆਂ ਦੀ ਪ੍ਰੀਕ੍ਰਿਆ ਚੱਲ ਰਹੀ ਹੈ। ਗੁਰੂ ਨਾਨਕ ਦੇਵ ਯੂਨੀਵਰਸਿਟੀ ਉੱਤਰੀ ਭਾਰਤ ਦੀ ਪਹਿਲੀ ਅਤੇ ਇਕੱਲੀ ਸਰਕਾਰੀ ਯੂਨੀਵਰਸਿਟੀ ਹੈ, ਜੋ ਆਮ ਅਧਿਆਪਕ ਸਿੱਖਿਆ ਪ੍ਰੋਗਰਾਮਾਂ ਤੋਂ ਇਲਾਵਾ ਵਿਸ਼ੇਸ਼ ਵਿਿਦਆਰਥੀਆਂ ਦੀਆਂ ਲੋੜਾਂ ਵਾਲੇ ਸਿਿਖਆ ਪ੍ਰੋਗਰਾਮਾਂ ਕਰਵਾਉਂਦੀ ਹੈ।

ਵਿਭਾਗ ਦੇ ਮੁਖੀ, ਡਾ. ਅਮਿਤ ਕੌਟਸ ਨੇ ਦੱਸਿਆ ਕਿ ਚਾਰ ਸਾਲਾ ਡਿਗਰੀ ਪ੍ਰੋਗਰਾਮ ਜਿਸ ਦੀਆਂ 30 ਸੀਟਾਂ ਹਨ, ਨਾਲ ਵਿਿਦਆਰਥੀ ਵਿਸ਼ੇਸ਼ ਸਕੂਲਾਂ, ਸਧਾਰਨ ਸਕੂਲਾਂ ਅਤੇ ਰੀਹੈਬੀਲੀਟੇਸ਼ਨ ਖੇਤਰ ਵਿੱਚ ਕੰਮ ਕਰਨ ਦੇ ਯੋਗ ਹੋਣਗੇ ਅਤੇ ਵਿਸ਼ੇਸ਼ ਬੱਚਿਆਂ ਲਈ ਆਪਣੀਆਂ ਕਲੀਨਿਕ ਵੀ ਖੋਲ੍ਹ ਸਕਣਗੇ।

ਇਸ ਤੋਂ ਇਲਾਵਾ, ਬੀ.ਐਡ. ਸਪੈਸ਼ਲ ਐਜੂਕੇਸ਼ਨ (ਮਲਟੀਪਲ ਡਿਸੈਬਿਿਲਟੀ) ਦਾ ਦੋ ਸਾਲਾ ਕੋਰਸ ਤੋਂ ਇਲਾਵਾ ਵਿਭਾਗ ਦੇ ਫਲੈਗਸ਼ਿਪ ਪ੍ਰੋਗਰਾਮਾਂ ਵਿੱਚ ਇੰਟੀਗ੍ਰੇਟਿਡ ਅਧਿਆਪਕ ਸਿੱਖਿਆ ਪ੍ਰੋਗਰਾਮ ਜਿਵੇਂ ਕਿ ਬੀ.ਏ. ਬੀ.ਐਡ., ਬੀ.ਐਸ.ਸੀ., ਬੀ.ਐਡ., ਬੀਕਾਮ ਬੀਐਡ ਸ਼ਾਮਲ ਹਨ। ਇਹ ਚਾਰ ਸਾਲਾ ਕੋਰਸ ਵਿਿਦਆਰਥੀਆਂ ਨੂੰ ਅਕਾਦਮਿਕ ਅਤੇ ਅਧਿਆਪਨ ਸੰਬੰਧੀ ਹੁਨਰ ਪ੍ਰਦਾਨ ਕਰਦੇ ਹਨ, ਜਿਸ ਨਾਲ ਉਹ ਗ੍ਰੈਜੂਏਸ਼ਨ ਅਤੇ ਬੀ.ਐਡ. ਦੀ ਡਿਗਰੀ ਇਕੱਠੀ ਹਾਸਲ ਕਰਦੇ ਹਨ।

ਇਨ੍ਹਾਂ ਕੋਰਸਾਂ ਲਈ ਐਨ.ਸੀ.ਈ.ਟੀ. ਟੈਸਟ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਪੋਰਟਲ 'ਤੇ ਰਜਿਸਟ੍ਰੇਸ਼ਨ ਜ਼ਰੂਰੀ ਹੈ। ਅਰਜ਼ੀ ਦੀ ਆਖਰੀ ਮਿਤੀ 15 ਜੂਨ 2025 ਹੈ। ਇਸ ਦੇ ਨਾਲ ਹੀ ਵਿਭਾਗ ਵੱਲੋਂ ਬੀ.ਐਸ.ਸੀ. ਅਤੇ ਅਰਲੀ ਚਾਈਲਡਹੁੱਡ ਕੇਅਰ ਐਜੂਕੇਸ਼ਨ ਵਿੱਚ ਐਡਵਾਂਸਡ ਡਿਪਲੋਮਾ ਵੀ ਕਰਵਾਇਆ ਜਾਂਦਾ ਹੈ, ਜੋ ਛੋਟੇ ਬੱਚਿਆਂ ਦੀ ਦੇਖਭਾਲ ਅਤੇ ਸਿੱਖਿਆ ਲਈ ਪੇਸ਼ੇਵਰ ਤਿਆਰ ਕਰਦੇ ਹਨ।

ਇਹ ਕੋਰਸ ਕ੍ਰੈਚ, ਪ੍ਰੀ-ਸਕੂਲ ਅਤੇ ਆਂਗਣਵਾੜੀਆਂ ਵਿੱਚ ਕੰਮ ਕਰਨ ਵਾਲਿਆਂ ਲਈ ਖਾਸ ਤੌਰ 'ਤੇ ਲਾਭਦਾਇਕ ਹਨ। ਨੈਕ ਦੁਆਰਾ ਏ++ ਗ੍ਰੇਡ ਅਤੇ ਕੈਟੇਗਰੀ-ਇਕ ਸਟੇਟਸ ਪ੍ਰਾਪਤ ਯੂਨੀਵਰਸਿਟੀ ਦਾ ਸਿੱਖਿਆ ਵਿਭਾਗ ਅਤਿ-ਆਧੁਨਿਕ ਸਹੂਲਤਾਂ ਜਿਵੇਂ ਆਈ.ਸੀ.ਟੀ. ਲੈਬ, ਸਪੈਸ਼ਲ ਐਜੂਕੇਸ਼ਨ ਲੈਬ, ਅਤੇ ਸਾਇੰਸ ਲੈਬ ਨਾਲ ਲੈਸ ਹੈ।

ਵਿਭਾਗ ਵਿਚ ਐਮ.ਐਡ. ਅਤੇ ਐਮ.ਏ. (ਐਜੂਕੇਸ਼ਨ) ਵਰਗੇ ਰਵਾਇਤੀ ਕੋਰਸ ਵੀ ਕਰਵਾਏ ਜਾਂਦੇ ਹਨ। ਆਈ.ਟੀ.ਈ.ਪੀ. ਅਤੇ ਬੀ.ਐਡ. ਸਪੈਸ਼ਲ ਐਜੂਕੇਸ਼ਨ ਤੋਂ ਇਲਾਵਾ ਸਾਰੇ ਕੋਰਸਾਂ ਵਿੱਚ ਦਾਖਲਾ ਮੈਰਿਟ ਦੇ ਆਧਾਰ 'ਤੇ ਹੋਵੇਗਾ। ਉਮੀਦਵਾਰਾਂ ਨੂੰ ਾਾਾ.ਗਨਦੁੳਦਮਿਸਸਿੋਨਸ.ੋਰਗ 'ਤੇ ਆਨਲਾਈਨ ਅਰਜ਼ੀ ਦੇਣ ਅਤੇ ਤਾਜਾ ਜਾਣਕਾਰੀ ਲਈ ਲਗਾਤਾਰ ਪੋਰਟਲ ਚੈਕ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ।

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

ਹੋਰ ਖ਼ਬਰਾਂ

ਤੰਬਾਕੂ ਦਾ ਸੇਵਨ ਮਨੁੱਖੀ ਸਿਹਤ ਲਈ ਹਾਨੀਕਾਰਕ : ਸਿਵਲ ਸਰਜਨ ਡਾ. ਅਰਵਿੰਦ ਪਾਲ ਸਿੰਘ

ਤੰਬਾਕੂ ਦਾ ਸੇਵਨ ਮਨੁੱਖੀ ਸਿਹਤ ਲਈ ਹਾਨੀਕਾਰਕ : ਸਿਵਲ ਸਰਜਨ ਡਾ. ਅਰਵਿੰਦ ਪਾਲ ਸਿੰਘ

ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਵਿਖੇ ਮਨਾਇਆ ਗਿਆ ਵਿਸ਼ਵ ਵੀਗਨ ਦਿਵਸ  

ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਵਿਖੇ ਮਨਾਇਆ ਗਿਆ ਵਿਸ਼ਵ ਵੀਗਨ ਦਿਵਸ  

ਧਾਮੀ ਲਗਾਤਾਰ ਪੰਜਵੀਂ ਵਾਰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਚੁਣੇ ਗਏ

ਧਾਮੀ ਲਗਾਤਾਰ ਪੰਜਵੀਂ ਵਾਰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਚੁਣੇ ਗਏ

ਪੰਜਾਬ ਸਰਕਾਰ ਨੇ ਅਨਾਥ ਅਤੇ ਆਸ਼ਰਿਤ ਬੱਚਿਆਂ ਲਈ 242 ਕਰੋੜ ਰੁਪਏ ਤੋਂ ਵੱਧ ਦੀ ਵਿੱਤੀ ਸਹਾਇਤਾ ਜਾਰੀ: ਡਾ. ਬਲਜੀਤ ਕੌਰ

ਪੰਜਾਬ ਸਰਕਾਰ ਨੇ ਅਨਾਥ ਅਤੇ ਆਸ਼ਰਿਤ ਬੱਚਿਆਂ ਲਈ 242 ਕਰੋੜ ਰੁਪਏ ਤੋਂ ਵੱਧ ਦੀ ਵਿੱਤੀ ਸਹਾਇਤਾ ਜਾਰੀ: ਡਾ. ਬਲਜੀਤ ਕੌਰ

ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਵੱਲੋਂ ਪ੍ਰਭ ਆਸਰਾ ਵਿਖੇ ਸੇਵਾ

ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਵੱਲੋਂ ਪ੍ਰਭ ਆਸਰਾ ਵਿਖੇ ਸੇਵਾ

*ਲੋਕਾਂ ਦਾ ਸਮਰਥਨ ਜ਼ਿਮਨੀ ਚੋਣ ਵਿੱਚ 'ਆਪ' ਦੀ ਵੱਡੀ ਜਿੱਤ ਦਾ ਸਪੱਸ਼ਟ ਸੰਕੇਤ-ਆਪ*

*ਲੋਕਾਂ ਦਾ ਸਮਰਥਨ ਜ਼ਿਮਨੀ ਚੋਣ ਵਿੱਚ 'ਆਪ' ਦੀ ਵੱਡੀ ਜਿੱਤ ਦਾ ਸਪੱਸ਼ਟ ਸੰਕੇਤ-ਆਪ*

ਲੋਕਾਂ ਦਾ ਪਿਆਰ 'ਆਪ' ਦੀ ਜਿੱਤ ਦੀ ਗਵਾਹੀ, ਲੋਕ  ਮੁੜ 'ਆਪ' ਦੇ ਹੱਕ ਵਿੱਚ ਫਤਵਾ ਦੇਣ ਲਈ ਤਿਆਰ- ਸੰਧੂ 

ਲੋਕਾਂ ਦਾ ਪਿਆਰ 'ਆਪ' ਦੀ ਜਿੱਤ ਦੀ ਗਵਾਹੀ, ਲੋਕ  ਮੁੜ 'ਆਪ' ਦੇ ਹੱਕ ਵਿੱਚ ਫਤਵਾ ਦੇਣ ਲਈ ਤਿਆਰ- ਸੰਧੂ 

ਹਰਚੰਦ ਸਿੰਘ ਬਰਸਟ ਵੱਲੋਂ ਤਰਨਤਾਰਨ ਵਿਖੇ ਆਪ ਉਮੀਦਵਾਰ ਹਰਮੀਤ ਸਿੰਘ ਸੰਧੂ ਦੇ ਹੱਕ ਵਿੱਚ ਕੀਤਾ ਜਾ ਰਿਹਾ ਪ੍ਰਚਾਰ

ਹਰਚੰਦ ਸਿੰਘ ਬਰਸਟ ਵੱਲੋਂ ਤਰਨਤਾਰਨ ਵਿਖੇ ਆਪ ਉਮੀਦਵਾਰ ਹਰਮੀਤ ਸਿੰਘ ਸੰਧੂ ਦੇ ਹੱਕ ਵਿੱਚ ਕੀਤਾ ਜਾ ਰਿਹਾ ਪ੍ਰਚਾਰ

'ਆਪ' ਉਮੀਦਵਾਰ ਹਰਮੀਤ ਸੰਧੂ ਦੇ ਹੱਕ 'ਚ ਪਿੰਡ ਗੰਡੀਵਿੰਡ ਦੇ ਲੋਕ ਲਾਮਬੰਦ, ਭਾਰੀ ਸਮਰਥਨ ਦਾ ਐਲਾਨ

'ਆਪ' ਉਮੀਦਵਾਰ ਹਰਮੀਤ ਸੰਧੂ ਦੇ ਹੱਕ 'ਚ ਪਿੰਡ ਗੰਡੀਵਿੰਡ ਦੇ ਲੋਕ ਲਾਮਬੰਦ, ਭਾਰੀ ਸਮਰਥਨ ਦਾ ਐਲਾਨ

ਤਰਨਤਾਰਨ ਹਲਕੇ ਦੇ ਪਿੰਡ ਗਹਿਰੀ ਦੇ ਲੋਕਾਂ ਨੇ 'ਆਪ' ਪ੍ਰਤੀ ਜਤਾਇਆ ਭਰੋਸਾ

ਤਰਨਤਾਰਨ ਹਲਕੇ ਦੇ ਪਿੰਡ ਗਹਿਰੀ ਦੇ ਲੋਕਾਂ ਨੇ 'ਆਪ' ਪ੍ਰਤੀ ਜਤਾਇਆ ਭਰੋਸਾ