ਪਠਾਨਕੋਟ 12 ਜੂਨ ( ਰਮਨ ਕਾਲੀਆ)
ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਪਠਾਨਕੋਟ ਦੇ ਸਕੱਤਰ ਕਮ ਜ਼ਿਲ੍ਹਾ ਅਤੇ ਸੀ ਜੇ ਐਮ ਰੁਪਿੰਦਰ ਸਿੰਘ ਦੀ ਅਗਵਾਈ ਵਿੱਚ 13 ਸਤੰਬਰ ਨੂੰ ਲੱਗਣ ਵਾਲੀ ਨੈਸ਼ਨਲ ਲੋਕ ਅਦਾਲਤ ਨੂੰ ਲੈ ਕੇ ਜਿਲਾ ਪਠਾਨਕੋਟ ਦੇ ਵੱਖ ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ, ਸੀ ਜੇ ਐਮ ਰੁਪਿੰਦਰ ਸਿੰਘ ਨੇ ਕਿਹਾ ਕਿ ਇਸ ਨੈਸ਼ਨਲ ਲੋਕ ਅਦਾਲਤ ਵਿੱਚ ਵੱਧ ਤੋਂ ਵੱਧ ਕੇਸ ਲਗਵਾਉਣੇ ਚਾਹੀਦੇ ਹਨ ਤਾਂ ਜੋ ਲੋਕਾਂ ਨੂੰ ਸਸਤਾ ਅਤੇ ਸੋਖਾ ਨਿਆ ਪ੍ਰਾਪਤ ਹੋ ਸਕੇ, ਉਹਨਾਂ ਦੱਸਿਆ ਕਿ ਲੋਕ ਅਦਾਲਤ ਦੇ ਫੈਸਲੇ ਦੀ ਫਿਰ ਕਿਤੇ ਵੀ ਅਪੀਲ ਨਹੀਂ ਕੀਤੀ ਜਾ ਸਕਦੀ, ਇਸ ਦਾ ਫੈਸਲਾ ਆਖਰੀ ਫੈਸਲਾ ਹੁੰਦਾ ਹੈ। ਇਸ ਵਿੱਚ ਲੱਗੀ ਹੋਈ ਕੋਰਟ ਫੀਸ ਵੀ ਵਾਪਸ ਕਰ ਦਿੱਤੀ ਜਾਂਦੀ ਹੈ, ਉਹਨਾਂ ਦੱਸਿਆ ਕਿ ਇਸ ਨੈਸ਼ਨਲ ਲੋਕ ਅਦਾਲਤ ਵਿੱਚ ਕਿਸੇ ਵੀ ਪਾਰਟੀ ਦੀ ਹਾਰ ਨਹੀਂ ਹੁੰਦੀ ਬਲਕਿ ਦੋਨੇ ਹੀ ਪਾਰਟੀਆਂ ਕੇਸ ਜਿੱਤ ਕੇ ਜਾਂਦੀਆਂ ਹਨ, ਇਸ ਲਈ ਸਾਨੂੰ ਨੈਸ਼ਨਲ ਲੋਕ ਅਦਾਲਤ ਵਿੱਚ ਆਪਣਾ ਕੇਸ ਲਵਾ ਕੇ ਭਾਈਚਾਰੇ ਦੀ ਭਾਵਨਾ ਵਿਕਸਿਤ ਕਰਨੀ ਚਾਹੀਦੀ ਹੈ। ਉਹਨਾਂ ਦੱਸਿਆ ਕਿ ਇਸ ਲੋਕ ਅਦਾਲਤ ਵਿੱਚ ਘਰੇਲੂ ਝਗੜੇ, ਚੈੱਕ ਬਾਉਂਸ ਕੇਸ, ਛੋਟੇ ਕ੍ਰਿਮੀਨਲ ਕੇਸ, ਦੁਰਘਟਨਾ ਮੁਆਵਜਾ ਕੇਸਾਂ ਦਾ ਆਪਸੀ ਸਹਿਮਤੀ ਨਾਲ ਨਿਪਟਾਰਾ ਕੀਤਾ ਜਾਵੇਗਾ, ਇਸ ਮੌਕੇ ਤੇ ਹਰਜੀਤ ਸਿੰਘ ਸੀਨੀਅਰ ਮੈਨੇਜਰ ਪੰਜਾਬ ਨੈਸ਼ਨਲ ਬੈਂਕ, ਵਿਨੇ ਮਰਵਾਹਾ ਐਲਡੀਐਮ, ਬੀਐਸਐਨਐਲ ਤੋਂ ਅਜੇ ਕੁਮਾਰ, ਪਰਮੋਦ ਸਿੰਘ ਅਸਿਸਟੈਂਟ ਮੈਨੇਜਰ, ਸਬ ਡਿਵੀਜ਼ਨ ਇੰਜੀਨੀਅਰ ਧੀਰਜ ਕੁਮਾਰ ਵਾਟਰ ਸਪਲਾਈ ਡਿਪਾਰਟਮੈਂਟ, ਸੋਮਰਾਜ ਅਸਿਸਟੈਂਟ ਮੈਨੇਜਰ ਨੈਸ਼ਨਲ ਇਨਸ਼ੋਰਸ ਕੰਪਨੀ, ਸਾਹਿਲ ਅਸਿਸਟੈਂਟ ਮੈਨੇਜਰ ਇਨਸ਼ੋਰਸ ਕੰਪਨੀ ਅਤੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਸ਼ਾਮਿਲ ਸਨ।