Monday, August 18, 2025  

ਰਾਜਨੀਤੀ

ਆਪ ਸਰਕਾਰ ਨਸ਼ੇ ਦੇ ਵਿਰੁੱਧ ਲੜ ਰਹੀ ਹੈ, ਪਰ ਕਾਂਗਰਸੀ ਆਗੂ ਲੋਕਾਂ ਨੂੰ ਇੱਕ ਨਸ਼ਾ ਛੱਡਾ ਕੇ ਦੁੱਜਾ ਫੜਾਉਣਾ ਚਾਹੁੰਦੇ ਹਨ - ਬਲਤੇਜ ਪੰਨੂ

June 12, 2025

ਚੰਡੀਗੜ੍ਹ, 12 ਜੂਨ

ਆਮ ਆਦਮੀ ਪਾਰਟੀ (ਆਪ) ਦੇ ਆਗੂਆਂ ਨੇ ਕਾਂਗਰਸ ਪਾਰਟੀ ਦੇ ਪੰਜਾਬ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਅਫੀਮ ਅਤੇ ਭੁੱਕੀ ਦੀਆਂ ਦੁਕਾਨਾਂ ਖੋਲ੍ਹਣ ਬਾਰੇ ਬਿਆਨ ਦੀ ਸਖ਼ਤ ਆਲੋਚਨਾ ਕੀਤੀ ਅਤੇ ਕਾਂਗਰਸੀ ਆਗੂਆਂ 'ਤੇ ਨਸ਼ੇ ਦੀ ਲਤ ਨੂੰ ਉਤਸ਼ਾਹਿਤ ਕਰਨ ਦਾ ਦੋਸ਼ ਲਗਾਇਆ।

ਆਪ ਆਗੂ ਬਲਤੇਜ ਪੰਨੂ ਨੇ ਕਿਹਾ ਕਿ ਕਾਂਗਰਸੀ ਆਗੂਆਂ ਦੇ ਬਿਆਨਾਂ ਤੋਂ ਸਾਫ਼ ਪਤਾ ਲੱਗਦਾ ਹੈ ਕਿ ਉਹ ਨਹੀਂ ਚਾਹੁੰਦੇ ਕਿ ਪੰਜਾਬ ਵਿੱਚੋਂ ਨਸ਼ਾ ਖਤਮ ਹੋਵੇ। ਉਹ ਲੋਕ ਇੱਕ ਨਸ਼ਾ ਛੱਡਾ ਕੇ ਦੂਜਾਫੜਾਉਣਾ ਚਾਹੁੰਦੇ ਹਨ ਕਿ ਜਦੋਂ ਕਿ ਉਹ ਜਾਣਦੇ ਹਨ ਕਿ 'ਆਪ' ਸਰਕਾਰ ਪਿਛਲੇ ਦੋ ਮਹੀਨਿਆਂ ਤੋਂ ਪੰਜਾਬ ਵਿੱਚੋਂ ਨਸ਼ੇ ਦੀ ਲਤ ਨੂੰ ਜੜ੍ਹੋਂ ਪੁੱਟਣ ਲਈ ਫੈਸਲਾਕੁੰਨ ਲੜਾਈ ਲੜ ਰਹੀ ਹੈ।

ਪੰਨੂ ਨੇ ਸਵਾਲ ਕੀਤਾ ਕਿ ਇਹ ਸਮਝ ਤੋਂ ਪਰੇ ਹੈ ਕਿ ਕਾਂਗਰਸੀ ਆਗੂ ਪੰਜਾਬ ਸਰਕਾਰ ਦੀ 'ਯੁੱਧ ਨਸ਼ਿਆਂ ਵਿਰੁਧ'  ਮੁਹਿੰਮ' ਨੂੰ ਕਮਜ਼ੋਰ ਕਿਉਂ ਕਰਨਾ ਚਾਹੁੰਦੇ ਹਨ? ਉਨ੍ਹਾਂ ਕਿਹਾ ਕਿ ਨਸ਼ਿਆਂ ਦਾ ਕੋਈ ਵਿਕਲਪ ਨਹੀਂ ਹੋ ਸਕਦਾ। ਸ਼ਾਇਦ ਰਾਜਾ ਵੜਿੰਗ ਦਾ ਨਸ਼ਿਆਂ ਨਾਲ ਸਬੰਧਤ ਕੋਈ ਨਿੱਜੀ ਤਜਰਬਾ ਹੈ, ਇਸੇ ਲਈ ਉਹ ਪੰਜਾਬ ਵਿੱਚ ਵੱਖ-ਵੱਖ ਥਾਵਾਂ 'ਤੇ ਅਫੀਮ ਦੇ ਠੇਕੇ ਖੋਲ੍ਹਣਾ ਚਾਹੁੰਦੇ ਹਨ।

ਬਲਤੇਜ ਪੰਨੂ ਨੇ ਵੜਿੰਗ ਨੂੰ ਪੁੱਛਿਆ ਕਿ ਕੀ ਉਹ ਅਫੀਮ ਅਤੇ ਭੁੱਕੀ ਨੂੰ ਕਾਨੂੰਨੀ ਮਾਨਤਾ ਦੇਣਾ ਚਾਹੁੰਦੇ ਹਨ ਜਾਂ ਪੰਜਾਬ ਵਿੱਚ ਨਸ਼ਿਆਂ ਦੇ ਦਰਿਆ ਨੂੰ ਵਗਦੇ ਰੱਖਣਾ ਚਾਹੁੰਦੇ ਹਨ। ਕੀ ਤੁਸੀਂ ਦੁਨੀਆ ਨੂੰ ਸਾਬਤ ਕਰਨਾ ਚਾਹੁੰਦੇ ਹੋ ਕਿ ਪੰਜਾਬੀ ਨਸ਼ੇੜੀ ਹਨ? ਠੇਕੇ ਖੋਲ੍ਹਣ ਦਾ ਮਕਸਦ ਇਹ ਸਾਬਤ ਕਰਨਾ ਹੈ ਕਿ ਪੰਜਾਬ ਦੇ ਲੋਕ ਨਸ਼ਿਆਂ ਤੋਂ ਬਿਨਾਂ ਨਹੀਂ ਰਹਿ ਸਕਦੇ। ਇਸ ਲਈ, ਕਾਂਗਰਸ ਪਾਰਟੀ ਨੂੰ ਆਪਣੇ ਆਗੂਆਂ ਦੇ ਬਿਆਨਾਂ 'ਤੇ ਲਗਾਮ ਲਗਾਉਣੀ ਚਾਹੀਦੀ ਹੈ ਅਤੇ ਉਨ੍ਹਾਂ ਨੂੰ ਨਸ਼ਿਆਂ ਨੂੰ ਉਤਸ਼ਾਹਿਤ ਕਰਨ ਵਾਲੇ ਬਿਆਨ ਦੇਣਾ ਬੰਦ ਕਰ ਦੇਣਾ ਚਾਹੀਦਾ ਹੈ।

ਪੰਜਾਬ ਦੇ ਨੌਜਵਾਨਾਂ ਨੂੰ ਨਸ਼ਿਆਂ ਦੀ ਨਹੀਂ, ਸਿੱਖਿਆ ਅਤੇ ਰੁਜ਼ਗਾਰ ਦੀ ਲੋੜ- ਨੀਲ ਗਰਗ

ਆਪ ਬੁਲਾਰੇ ਨੀਲ ਗਰਗ ਨੇ ਵੀ ਰਾਜਾ ਵੜਿੰਗ ਦੇ ਬਿਆਨ ਦੀ ਆਲੋਚਨਾ ਕੀਤੀ। ਉਨ੍ਹਾਂ ਕਿਹਾ ਕਿ ਕਾਂਗਰਸੀ ਆਗੂ ਲਗਾਤਾਰ ਨਸ਼ਿਆਂ ਨੂੰ ਉਤਸ਼ਾਹਿਤ ਕਰਨ ਦੀ ਗੱਲ ਕਰ ਰਹੇ ਹਨ ਕਿਉਂਕਿ ਉਹ ਸਮੱਸਿਆ ਦਾ ਹੱਲ ਨਹੀਂ ਕਰਨਾ ਚਾਹੁੰਦੇ। ਉਨ੍ਹਾਂ ਕਿਹਾ ਕਿ ਪੰਜਾਬ ਦੇ ਨੌਜਵਾਨਾਂ ਨੂੰ ਨਸ਼ਿਆਂ ਦੀ ਨਹੀਂ, ਸਿੱਖਿਆ ਅਤੇ ਰੁਜ਼ਗਾਰ ਦੀ ਲੋੜ ਹੈ।

ਉਨ੍ਹਾਂ ਕਿਹਾ ਕਿ ਜਦੋਂ ਨੌਜਵਾਨਾਂ ਨੂੰ ਚੰਗੀ ਸਿੱਖਿਆ ਅਤੇ ਨੌਕਰੀਆਂ ਮਿਲਣਗੀਆਂ, ਤਾਂ ਉਹ ਆਪਣੇ ਆਪ ਹੀ ਨਸ਼ੇ ਤੋਂ ਦੂਰ ਹੋ ਜਾਣਗੇ। 'ਆਪ' ਸਰਕਾਰ ਇਸ ਗੱਲ ਤੋਂ ਜਾਣੂ ਹੈ, ਇਸ ਲਈ ਅਸੀਂ ਲੋਕਾਂ ਨੂੰ ਨਸ਼ੇ ਦੀ ਦੁਰਵਰਤੋਂ ਬਾਰੇ ਜਾਗਰੂਕ ਕਰ ਰਹੇ ਹਾਂ ਅਤੇ ਨੌਜਵਾਨਾਂ ਨੂੰ ਰੁਜ਼ਗਾਰ ਵੀ ਪ੍ਰਦਾਨ ਕਰ ਰਹੇ ਹਾਂ।

ਉਨ੍ਹਾਂ ਕਿਹਾ ਕਿ ਹੁਣ ਤਾਂ ਅਜਿਹੀ ਬਿਆਨਬਾਜੀ ਹੋਣੀ ਵੀ ਨਹੀਂ ਚਾਹੀਦੀ ਕਿਉਂਕਿ ਪਿਛਲੇ 20 ਸਾਲਾਂ ਦੌਰਾਨ ਸਾਡੀਆਂ ਦੋ ਪੀੜ੍ਹੀਆਂ ਨਸ਼ਿਆਂ ਦਾ ਸ਼ਿਕਾਰ ਹੋ ਗਈਆਂ ਹਨ। ਹਜ਼ਾਰਾਂ ਘਰ ਤਬਾਹ ਹੋ ਗਏ।

ਨਸ਼ਿਆਂ ਨੇ ਪੰਜਾਬ ਨੂੰ ਸਮਾਜਿਕ, ਰਾਜਨੀਤਿਕ ਅਤੇ ਆਰਥਿਕ ਤੌਰ 'ਤੇ ਹਰ ਤਰ੍ਹਾਂ ਨਾਲ ਨੁਕਸਾਨ ਪਹੁੰਚਾਇਆ ਹੈ, ਅਤੇ ਇਸ ਕਾਰਨ ਸਾਡੀ ਛਵੀ ਵੀ ਖਰਾਬ ਹੋਈ ਹੈ। ਨਸ਼ਿਆਂ ਦੇ ਡਰ ਕਾਰਨ ਹਜ਼ਾਰਾਂ ਲੋਕਾਂ ਨੇ ਆਪਣੇ ਬੱਚਿਆਂ ਨੂੰ ਵਿਦੇਸ਼ ਭੇਜਿਆ ਕਿਉਂਕਿ ਉਨ੍ਹਾਂ ਨੂੰ ਇੱਥੇ ਨਸ਼ੇ ਦੇ ਜਾਲ ਵਿੱਚ ਫਸਣ ਦਾ ਡੱਰ ਸੀ। ਇਸ ਲਈ, ਸਾਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਪੰਜਾਬ ਨੂੰ ਇਸ ਤਬਾਹੀ ਵਿੱਚੋਂ ਕੱਢਣਾ ਚਾਹੀਦਾ ਹੈ ਅਤੇ ਅਜਿਹੇ ਬਿਆਨਾਂ ਤੋਂ ਬਚਣਾ ਚਾਹੀਦਾ ਹੈ ਕਿਉਂਕਿ ਨਸ਼ਿਆਂ ਦਾ ਨਤੀਜਾ ਮਾੜਾ ਹੀ ਹੁੰਦਾ ਹੈ।

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

ਹੋਰ ਖ਼ਬਰਾਂ

ਜੰਮੂ-ਕਸ਼ਮੀਰ: ਕਿਸ਼ਤਵਾੜ ਵਿੱਚ ਬੱਦਲ ਫਟਣ ਨਾਲ 23 ਮੌਤਾਂ, 100 ਜ਼ਖਮੀ; ਉਮਰ ਅਬਦੁੱਲਾ ਨੇ 'ਐਟ ਹੋਮ' ਰੱਦ ਕਰ ਦਿੱਤਾ

ਜੰਮੂ-ਕਸ਼ਮੀਰ: ਕਿਸ਼ਤਵਾੜ ਵਿੱਚ ਬੱਦਲ ਫਟਣ ਨਾਲ 23 ਮੌਤਾਂ, 100 ਜ਼ਖਮੀ; ਉਮਰ ਅਬਦੁੱਲਾ ਨੇ 'ਐਟ ਹੋਮ' ਰੱਦ ਕਰ ਦਿੱਤਾ

ਰਾਜਸਥਾਨ ਦੇ ਮੁੱਖ ਮੰਤਰੀ ਨੇ 79ਵੇਂ ਆਜ਼ਾਦੀ ਦਿਵਸ ਤੋਂ ਪਹਿਲਾਂ ਬੀਕਾਨੇਰ ਵਿੱਚ ਬੀਐਸਐਫ ਦੀ ਕੋਡੇਵਾਲਾ ਚੌਕੀ ਦਾ ਦੌਰਾ ਕੀਤਾ

ਰਾਜਸਥਾਨ ਦੇ ਮੁੱਖ ਮੰਤਰੀ ਨੇ 79ਵੇਂ ਆਜ਼ਾਦੀ ਦਿਵਸ ਤੋਂ ਪਹਿਲਾਂ ਬੀਕਾਨੇਰ ਵਿੱਚ ਬੀਐਸਐਫ ਦੀ ਕੋਡੇਵਾਲਾ ਚੌਕੀ ਦਾ ਦੌਰਾ ਕੀਤਾ

ਕੇਂਦਰੀ ਮੰਤਰੀ ਸ਼ੇਖਾਵਤ ਨੇ ਗਾਂਧੀ ਪਰਿਵਾਰ 'ਤੇ ਦਹਾਕਿਆਂ ਤੋਂ ਚੋਣ ਹੇਰਾਫੇਰੀ ਦਾ ਦੋਸ਼ ਲਗਾਇਆ

ਕੇਂਦਰੀ ਮੰਤਰੀ ਸ਼ੇਖਾਵਤ ਨੇ ਗਾਂਧੀ ਪਰਿਵਾਰ 'ਤੇ ਦਹਾਕਿਆਂ ਤੋਂ ਚੋਣ ਹੇਰਾਫੇਰੀ ਦਾ ਦੋਸ਼ ਲਗਾਇਆ

ਬਿਹਾਰ SIR ਵਿਵਾਦ: ਸੁਪਰੀਮ ਕੋਰਟ ਨੇ ਚੋਣ ਕਮਿਸ਼ਨ ਨੂੰ ਡਰਾਫਟ ਸੂਚੀ ਵਿੱਚ ਛੱਡੇ ਗਏ ਵੋਟਰਾਂ ਦਾ ਡੇਟਾ ਅਪਲੋਡ ਕਰਨ ਲਈ ਕਿਹਾ

ਬਿਹਾਰ SIR ਵਿਵਾਦ: ਸੁਪਰੀਮ ਕੋਰਟ ਨੇ ਚੋਣ ਕਮਿਸ਼ਨ ਨੂੰ ਡਰਾਫਟ ਸੂਚੀ ਵਿੱਚ ਛੱਡੇ ਗਏ ਵੋਟਰਾਂ ਦਾ ਡੇਟਾ ਅਪਲੋਡ ਕਰਨ ਲਈ ਕਿਹਾ

ਕੀ ਇਹ ਸਹੀ ਪ੍ਰਬੰਧਨ ਹੈ: 'ਆਪ' ਨੇ ਦਿੱਲੀ ਸਰਕਾਰ ਨੂੰ ਪਾਣੀ ਭਰਨ, ਮੀਂਹ ਤੋਂ ਬਾਅਦ ਆਵਾਜਾਈ ਵਿੱਚ ਵਿਘਨ ਪਾਉਣ ਲਈ ਨਿੰਦਾ ਕੀਤੀ

ਕੀ ਇਹ ਸਹੀ ਪ੍ਰਬੰਧਨ ਹੈ: 'ਆਪ' ਨੇ ਦਿੱਲੀ ਸਰਕਾਰ ਨੂੰ ਪਾਣੀ ਭਰਨ, ਮੀਂਹ ਤੋਂ ਬਾਅਦ ਆਵਾਜਾਈ ਵਿੱਚ ਵਿਘਨ ਪਾਉਣ ਲਈ ਨਿੰਦਾ ਕੀਤੀ

ਈਸੀਆਈ ਨੇ 'ਵੋਟ ਚੋਰੀ' ਟਿੱਪਣੀ 'ਤੇ ਇਤਰਾਜ਼ ਜਤਾਇਆ, ਇਸਨੂੰ ਵੋਟਰਾਂ ਦੇ ਮਾਣ-ਸਨਮਾਨ 'ਤੇ ਹਮਲਾ ਕਿਹਾ: ਸਰੋਤ

ਈਸੀਆਈ ਨੇ 'ਵੋਟ ਚੋਰੀ' ਟਿੱਪਣੀ 'ਤੇ ਇਤਰਾਜ਼ ਜਤਾਇਆ, ਇਸਨੂੰ ਵੋਟਰਾਂ ਦੇ ਮਾਣ-ਸਨਮਾਨ 'ਤੇ ਹਮਲਾ ਕਿਹਾ: ਸਰੋਤ

ਇੰਡੀਆ ਬਲਾਕ ਦੀ 'ਵੋਟ ਅਧਿਕਾਰ ਯਾਤਰਾ' 17 ਅਗਸਤ ਨੂੰ ਬਿਹਾਰ ਵਿੱਚ ਸ਼ੁਰੂ ਹੋਵੇਗੀ

ਇੰਡੀਆ ਬਲਾਕ ਦੀ 'ਵੋਟ ਅਧਿਕਾਰ ਯਾਤਰਾ' 17 ਅਗਸਤ ਨੂੰ ਬਿਹਾਰ ਵਿੱਚ ਸ਼ੁਰੂ ਹੋਵੇਗੀ

ਗੁਜਰਾਤ ਨੇ 1,478 ਕਰੋੜ ਰੁਪਏ ਦੇ ਉਦਯੋਗਿਕ ਪ੍ਰੋਜੈਕਟਾਂ ਨੂੰ ਮਨਜ਼ੂਰੀ ਦਿੱਤੀ, ਜਿਸ ਨਾਲ 4,100 ਤੋਂ ਵੱਧ ਨੌਕਰੀਆਂ ਪੈਦਾ ਹੋਈਆਂ

ਗੁਜਰਾਤ ਨੇ 1,478 ਕਰੋੜ ਰੁਪਏ ਦੇ ਉਦਯੋਗਿਕ ਪ੍ਰੋਜੈਕਟਾਂ ਨੂੰ ਮਨਜ਼ੂਰੀ ਦਿੱਤੀ, ਜਿਸ ਨਾਲ 4,100 ਤੋਂ ਵੱਧ ਨੌਕਰੀਆਂ ਪੈਦਾ ਹੋਈਆਂ

ਡਰਾਫਟ ਸੂਚੀਆਂ ਦੇ ਲਗਭਗ ਦੋ ਹਫ਼ਤਿਆਂ ਬਾਅਦ, ਰਾਜਨੀਤਿਕ ਪਾਰਟੀ ਵੱਲੋਂ ਕੋਈ ਸ਼ਿਕਾਇਤ ਨਹੀਂ: ਚੋਣ ਕਮਿਸ਼ਨ

ਡਰਾਫਟ ਸੂਚੀਆਂ ਦੇ ਲਗਭਗ ਦੋ ਹਫ਼ਤਿਆਂ ਬਾਅਦ, ਰਾਜਨੀਤਿਕ ਪਾਰਟੀ ਵੱਲੋਂ ਕੋਈ ਸ਼ਿਕਾਇਤ ਨਹੀਂ: ਚੋਣ ਕਮਿਸ਼ਨ

ਮਮਤਾ ਬੈਨਰਜੀ ਦੇ 'ਬੇਦਖਲੀ' ਝੂਠ ਦਾ ਪਰਦਾਫਾਸ਼ ਉਨ੍ਹਾਂ ਦੀ ਪਾਰਟੀ ਦੇ ਸੰਸਦ ਮੈਂਬਰ ਨੇ ਕੀਤਾ, ਭਾਜਪਾ ਨੇ ਕਿਹਾ

ਮਮਤਾ ਬੈਨਰਜੀ ਦੇ 'ਬੇਦਖਲੀ' ਝੂਠ ਦਾ ਪਰਦਾਫਾਸ਼ ਉਨ੍ਹਾਂ ਦੀ ਪਾਰਟੀ ਦੇ ਸੰਸਦ ਮੈਂਬਰ ਨੇ ਕੀਤਾ, ਭਾਜਪਾ ਨੇ ਕਿਹਾ