ਚਰਨਜੀਤ ਸਿੰਘ ਚੰਨ
ਜਗਰਾਉਂ/18 ਜੂਨ:
ਜਗਰਾਉਂ ਦੇ 50 ਸੀਆਈਏ ਸਟਾਫ ਦੀ ਪੁਲਿਸ ਵੱਲੋਂ ਵੱਖ ਵੱਖ ਦੋ ਮਾਮਲਿਆਂ ਵਿੱਚ ਇੱਕ ਔਰਤ ਸਮੇਤ ਕੁੱਲ ਚਾਰ ਨਸ਼ਾ ਤਸਕਰਾਂ ਨੂੰ 528 ਗ੍ਰਾਮ ਹੈਰੋਇਨ ਸਮੇਤ ਕਾਬੂ ਕਰਨ ਵਿੱਚ ਸਫਲਤਾ ਪ੍ਰਾਪਤ ਕੀਤੀ ਗਈ ਹੈ। ਸੀਆਈਏ ਸਟਾਫ ਦੇ ਐਸਆਈ ਗੁਰਸੇਵਕ ਸਿੰਘ ਨੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਉਹ ਸਾਥੀ ਪੁਲਿਸ ਕਰਮਚਾਰੀਆਂ ਸਮੇਤ ਲੁਧਿਆਣਾ ਫਿਰੋਜ਼ਪੁਰ ਮੁੱਖ ਮਾਰਗ ਨੇੜੇ ਗੁਰੂਸਰ ਕਾਉਂਕੇ ਨਾਕਾਬੰਦੀ ਦੌਰਾਨ ਮੌਜੂਦ ਸੀ ਤਾਂ ਉਹਨਾਂ ਨੂੰ ਸੂਚਨਾ ਮਿਲੀਗੀ ਜਿਰੇ ਦੇ ਦਾ ਰਹਿਣ ਵਾਲਾ ਲਵਪ੍ਰੀਤ ਸਿੰਘ ਉਰਫ ਰਾਣਾ ਜੋ ਕਿ ਵੱਡੇ ਪੱਧਰ ਤੇ ਹੈਰੋਇਨ ਵੇਚਣ ਦਾ ਧੰਦਾ ਕਰਦਾ ਹੈ ਅੱਜ ਵੀ ਆਪਣੇ ਮੋਟਰਸਾਈਕਲ ਤੇ ਸਵਾਰ ਹੋ ਕੇ ਜੀਰੇ ਤੋਂ ਜਗਰਾਉਂ ਵਾਲੀ ਸਾਈਡ ਆਪਣੇ ਗ੍ਰਾਹਕਾਂ ਨੂੰ ਹੈਰੋਇਨ ਦੀ ਸਪਲਾਈ ਦੇਣ ਲਈ ਆ ਰਿਹਾ ਹੈ ਜਿਸ ਨੂੰ ਪੁਲਿਸ ਨੇ ਮਿਲੀ ਜਾਣਕਾਰੀ ਦੇ ਆਧਾਰ ਤੇ ਨਾਕਾਬੰਦੀ ਦੌਰਾਨ 270 ਗ੍ਰਾਮ ਹੈਰੋਇਨ ਸਮੇਤ ਕਾਬੂ ਕਰ ਥਾਣਾ ਸਦਰ ਜਗਰਾਉਂ ਵਿਖੇ ਮਾਮਲਾ ਦਰਜ ਕੀਤਾ ਗਿਆ ਹੈ। ਦੂਸਰੇ ਮਾਮਲੇ ਵਿੱਚ ਸੀਆਈਏ ਸਟਾਫ ਦੇ ਏਐਸਆਈ ਸੁਖਦੇਵ ਸਿੰਘ ਨੇ ਦੱਸਿਆ ਕਿ ਉਹ ਸਾਥੀ ਪੁਲਿਸ ਕਰਮਚਾਰੀਆਂ ਸਮੇਤ ਇਲਾਕੇ ਵਿੱਚ ਗਸ਼ਤ ਦੌਰਾਨ ਨਹਿਰ ਪੁਲਿਸ ਸਿੱਧਵਾਂ ਬੇਟ ਨੇੜੇ ਮੌਜੂਦ ਸੀ ਤਾਂ ਸੂਚਨਾ ਮਿਲੀ ਸੀ ਗੁਰਪ੍ਰੀਤ ਸਿੰਘ ਉਰਫ ਗੋਪੀ ਪੁੱਤਰ ਜਰਨੈਲ ਸਿੰਘ ਵਾਸੀ ਪਿੰਡ ਕੋਟੀ ਸਿਖਾਂ, ਬਲਵਿੰਦਰ ਸਿੰਘ ਉਰਫ ਬਿੰਦਰ ਪੁੱਤਰ ਅਮਰਜੀਤ ਸਿੰਘ ਪਿੰਡ ਅੱਬੂਪੁਰਾ ਅਤੇ ਇੰਦਰਜੀਤ ਕੌਰ ਇੰਦੂ ਪਤਨੀ ਹਰਪ੍ਰੀਤ ਸਿੰਘ ਹਰਦੇਵ ਨਗਰ ਅਗਵਾੜ ਗੁਜਰਾਂ ਚੁੰਗੀ ਨੰਬਰ 5 ਵਾਸੀ ਜਗਰਾਉਂ ਤਿੰਨੋ ਮਿਲ ਕੇ ਨਸ਼ਾ ਤਸਕਰੀ ਦਾ ਧੰਦਾ ਕਰਦੇ ਹਨ ਜਿਨਾਂ ਨੂੰ ਪੁਲਿਸ ਵੱਲੋਂ ਮਿਲੀ ਸੂਚਨਾ ਦੇ ਅਧਾਰ ਤੇ ਆਈ 20 ਗੱਡੀ ਵਿੱਚੋਂ 8 ਹਜਾਰ ਰੁਪਏ ਦੀ ਡਰੱਗ ਮਣੀ ਅਤੇ 258 ਗ੍ਰਾਮ ਹੈਰੋਇਨ ਸਮੇਤ ਕਾਬੂ ਕਰ ਥਾਣਾ ਸਿੱਧਵਾਂ ਬੇਟ ਵਿਖੇ ਮਾਮਲਾ ਦਰਜ ਕੀਤਾ ਗਿਆ।