Thursday, June 19, 2025  

ਪੰਜਾਬ

ਚੋਰਾਂ ਨੇ ਬੰਦ ਘਰ ਚੋਂ ਗਹਿਣਿਆ ਸਮੇਤ 30 ਲੱਖ ਦੀ ਨਗਦੀ ਤੇ ਕੀਤਾ ਹੱਥ ਸਾਫ

June 18, 2025

ਡੇਰਾਬੱਸੀ, 18 ਜੂਨ (ਰਾਜੀਵ ਗਾਂਧੀ)

ਡੇਰਾਬੱਸੀ ਹੈਬਤਪੁਰ ਰੋਡ ਤੇ ਸਥਿਤ ਵੀਆਈਪੀ ਇਨਕਲੇਵ ਦੇ ਵਿੱਚ ਚੋਰਾਂ ਨੇ ਵੱਡੀ ਘਟਨਾ ਨੂੰ ਅੰਜਾਮ ਦਿੰਦਿਆਂ ਘਰ ਚੋਂ ਕਰੀਬ 25-30 ਲੱਖ ਦੀ ਨਗਦੀ ਅਤੇ 30-35 ਲੱਖ ਰੁਪਏ ਦੇ ਗਹਿਣਿਆ ਤੇ ਹੱਥ ਸਾਫ ਕਰ ਦਿੱਤਾ। ਚੋਰੀ ਦੀ ਵੱਡੀ ਵਾਰਦਾਤ ਮਗਰੋਂ ਪੁਲਿਸ ਦੇ ਆਹਲਾ ਅਧਿਕਾਰੀ ਇਸ ਮਾਮਲੇ ਦੀ ਗੁੱਥੀ ਸੁਲਝਾਉਣ ਟੀਮਾਂ ਗਠਿਤ ਕਰਕੇ ਸੀਸੀ ਟੀਵੀ ਕੈਮਰੇਆ ਅਤੇ ਹੋਰਨਾਂ ਆਧੁਨਿਕ ਵਿਧੀਆਂ ਰਾਹੀਂ ਜੁਟੇ ਹੋਏ ਹਨ। ਪੁਲਿਸ ਮੁਤਾਬਕ ਜਲਦ ਹੀ ਚੋਰਾਂ ਨੂੰ ਕਾਬੂ ਕਰ ਲਿਆ ਜਾਵੇਗਾ। ਚੋਰ ਜਾਣ ਵੇਲੇ ਘਰ ਦੇ ਕੈਮਰਿਆਂ ਦੀ ਲੱਗੀ ਡੀਵੀਆਰਵੀ ਕੱਢ ਕੇ ਲੈ ਗਏ।
ਮਿਲੀ ਜਾਣਕਾਰੀ ਅਨੁਸਾਰ ਸੁਧੀਰ ਪੁੱਤਰ ਜਗਦੀਸ਼ ਮਕਾਨ ਨੰਬਰ 155 ਵੀਆਈਪੀ ਇਨਕਲੇਵ ਵਿੱਚ ਰਹਿੰਦਾ ਹੈ ਹੈ ਜਿਸ ਦਾ ਜੀਰਕਪੁਰ ਵਿਖੇ ਹੋਟਲਾਂ ਦਾ ਕਾਰੋਬਾਰ ਹੈ। ਸੁਧੀਰ ਨੇ ਦੱਸਿਆ ਕਿ ਉਸ ਦੀ ਪਤਨੀ ਪੇਕੇ ਘਰ ਗਈ ਹੋਈ ਸੀ ਤੇ ਮਕਾਨ ਨੂੰ ਜਿੰਦਰਾ ਲਗਾਇਆ ਹੋਇਆ ਸੀ। ਉਹ ਪਿਛਲੇ ਕੁਝ ਦਿਨਾਂ ਤੋਂ ਆਪਣੇ ਮਕਾਨ ਵਿੱਚ ਨਹੀਂ ਆਇਆ। ਉਹਨਾਂ ਦੱਸਿਆ ਕਿ 16 ਤਰੀਕ ਸ਼ਾਮ ਨੂੰ ਸੋਸਾਇਟੀ ਦੇ ਪ੍ਰਧਾਨ ਦਾ ਫੋਨ ਆਇਆ ਕਿ ਤੁਹਾਡੇ ਘਰ ਦੀ ਲਾਈਟ ਜਗ ਰਹੀ ਹੈ। ਇਸ ਮਗਰੋਂ ਉਹ ਘਰ ਪਹੁੰਚਿਆ ਤਾਂ ਵੇਖਿਆ ਮੇਨ ਗੇਟ ਤੇ ਜਿੰਦਰਾ ਲੱਗਿਆ ਹੋਇਆ ਸੀ ਜਦੋਂ ਕਿ ਘਰ ਦਾ ਮੇਨ ਦਰਵਾਜ਼ਾ ਦਾ ਜਿੰਦਾ ਟੁੱਟਿਆ ਹੋਇਆ ਸੀ, ਅੱਗੇ ਵੇਖਿਆ ਤਾ ਘਰ ਦਾ ਸਮਾਨ ਖਿਲਰਿਆ ਹੋਇਆ ਮਿਲਿਆ। ਸੁਧੀਰ ਨੇ ਦੱਸਿਆ ਕਿ ਉਸ ਦਾ ਪਹਿਲੀ ਮੰਜ਼ਿਲ ਤੇ ਇੱਕ ਕਮਰੇ ਵਿੱਚ ਡਿਜੀਟਲ ਲਾਕਰ ਸੀ , ਜਿਸ ਨੂੰ ਚੋਰਾਂ ਨੇ ਖੋਲਣ ਦੀ ਕਾਫੀ ਕੋਸ਼ਿਸ਼ ਕੀਤੀ ਪ੍ਰੰਤੂ ਜਦੋਂ ਨਾ ਖੁੱਲਿਆ ਤਾਂ ਉਹ ਲਾਕਰ ਹੀ ਪੁੱਟ ਕੇ ਲੈ ਗਏ। ਲਾਕਰ ਵਿੱਚ ਕਰੀਬ 25-30 ਲੱਖ ਰੁਪਏ ਦਾ ਨਗਦੀ ਸੀ ਅਤੇ ਪਤਨੀ ਦੇ ਕਰੀਬ 30-35 ਲੱਖ ਰੁਪਏ ਦੇ ਗਹਿਣੇ ਸਨ। ਇਸ ਤੋਂ ਇਲਾਵਾ ਘਰ ਦੇ ਸਾਰੇ ਸਮਾਨ ਵੀ ਖਿਲਾਰ ਦਿੱਤਾ ਗਿਆ। ਜਾਣ ਵੇਲੇ ਚੋਰ ਘਰ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਡੀਵੀਆਰ ਪੁੱਟ ਕੇ ਲੈ ਗਏ। ਇਸ ਤੋਂ ਬਾਅਦ ਉਹਨਾਂ ਨੇ ਇੱਕ ਘਰ ਛੱਡ ਕੇ ਬੰਦ ਮਕਾਨ ਨੂੰ ਨਿਸ਼ਾਨਾ ਬਣਾਇਆ, ਜਿਸ ਦੀ ਛੱਤ ਉੱਪਰ ਮੋਂਟੀ ਦਾ ਦਰਵਾਜ਼ਾ ਖੁੱਲਾ ਦੇਖ ਕੇ ਅੰਦਰ ਵੜ ਗਏ , ਪੌੜੀਆਂ ਘਰ ਦੇ ਅੰਦਰ ਹਾਲ ਵਿੱਚ ਉਤਰਦੀਆਂ ਹਨ, ਹਾਲ ਵਿੱਚ ਸੀਸੀਟੀਵੀ ਕੈਮਰੇ ਦੇ ਡੀਵੀਆਰ ਕੱਢ ਕੇ ਲੈ ਗਏ ਜਿੱਥੇ ਕਿ ਉਹਨਾਂ ਨੇ ਹੋਰ ਨੁਕਸਾਨ ਨਹੀਂ ਕੀਤਾ।
ਇਸ ਮਾਮਲੇ ਸਬੰਧੀ ਮੁਬਾਰਕਪੁਰ ਪੁਲਿਸ ਚੌਂਕੀ ਇੰਚਾਰਜ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਆਧੁਨਿਕ ਪ੍ਰਣਾਲੀ ਤਹਿਤ ਚੋਰਾਂ ਨੂੰ ਗ੍ਰਿਫਤਾਰ ਕਰਨ ਵਿੱਚ ਲੱਗੀ ਹੋਈ ਹੈ ਜਲਦ ਹੀ ਚੋਰਾਂ ਨੂੰ ਕਾਬੂ ਕਰ ਲਿਆ ਜਾਵੇਗਾ। ਉਹਨਾਂ ਦੱਸਿਆ ਕਿ ਪੁਲਿਸ ਟੀਮਾਂ ਲਗਾਤਾਰ ਲੱਗੀਆਂ ਹੋਈਆਂ ਹਨ।

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

 

ਹੋਰ ਖ਼ਬਰਾਂ

528 ਗ੍ਰਾਮ ਹੈਰੋਇਨ ਬਰਾਮਦ ਇਕ ਔਰਤ ਸਮੇਤ ਚਾਰ ਕਾਬੂ

528 ਗ੍ਰਾਮ ਹੈਰੋਇਨ ਬਰਾਮਦ ਇਕ ਔਰਤ ਸਮੇਤ ਚਾਰ ਕਾਬੂ

ਮਹਿਲਾਵਾਂ, ਬੱਚਿਆਂ ਅਤੇ ਬਜ਼ੁਰਗਾਂ ਦੀ ਭਲਾਈ ਮਾਨ ਸਰਕਾਰ ਦੀ ਪਹਿਲੀ ਤਰਜੀਹ: ਡਾ. ਬਲਜੀਤ ਕੌਰ

ਮਹਿਲਾਵਾਂ, ਬੱਚਿਆਂ ਅਤੇ ਬਜ਼ੁਰਗਾਂ ਦੀ ਭਲਾਈ ਮਾਨ ਸਰਕਾਰ ਦੀ ਪਹਿਲੀ ਤਰਜੀਹ: ਡਾ. ਬਲਜੀਤ ਕੌਰ

ਤਪਾ ਪੁਲਿਸ ਨੇ ਸਰਚ ਅਭਿਐਨ ਤਹਿਤ ਤਪਾ ਅਤੇ ਢਿਲਵਾਂ ‘ਚ ਸ਼ੱਕੀ ਘਰਾਂ ਦੀ ਲਈ ਤਲਾਸ਼ੀ,ਨਸ਼ਾ ਤਸਕਰਾਂ ਨੂੰ ਛੱਡਿਆਂ ਨਹੀਂ ਜਾਵੇਗਾ-ਐਸ.ਪੀ ਛਿੱਬਰ

ਤਪਾ ਪੁਲਿਸ ਨੇ ਸਰਚ ਅਭਿਐਨ ਤਹਿਤ ਤਪਾ ਅਤੇ ਢਿਲਵਾਂ ‘ਚ ਸ਼ੱਕੀ ਘਰਾਂ ਦੀ ਲਈ ਤਲਾਸ਼ੀ,ਨਸ਼ਾ ਤਸਕਰਾਂ ਨੂੰ ਛੱਡਿਆਂ ਨਹੀਂ ਜਾਵੇਗਾ-ਐਸ.ਪੀ ਛਿੱਬਰ

ਸਵੱਛ ਸਰਵੇਖਣ ਗ੍ਰਾਮੀਣ ਤਹਿਤ ਜਿ਼ਲ੍ਹੇ ਦੇ 20 ਪਿੰਡਾਂ ਵਿੱਚ ਹੋਵੇਗਾ ਵਿਸ਼ੇਸ਼ ਸਰਵੇਖਣ : ਡਾ. ਸੋਨਾ ਥਿੰਦ

ਸਵੱਛ ਸਰਵੇਖਣ ਗ੍ਰਾਮੀਣ ਤਹਿਤ ਜਿ਼ਲ੍ਹੇ ਦੇ 20 ਪਿੰਡਾਂ ਵਿੱਚ ਹੋਵੇਗਾ ਵਿਸ਼ੇਸ਼ ਸਰਵੇਖਣ : ਡਾ. ਸੋਨਾ ਥਿੰਦ

ਜਿਲੇ ਨੂੰ ਮਿਲਿਆਂ 3 ਅਤਿ ਆਧੁਨਿਕ ਨਵੀਆਂ ਐਬੂਲੈਂਸਾਂ : ਡਾ. ਦਵਿੰਦਰਜੀਤ ਕੌਰ

ਜਿਲੇ ਨੂੰ ਮਿਲਿਆਂ 3 ਅਤਿ ਆਧੁਨਿਕ ਨਵੀਆਂ ਐਬੂਲੈਂਸਾਂ : ਡਾ. ਦਵਿੰਦਰਜੀਤ ਕੌਰ

'ਆਪ' ਪੰਜਾਬ ਦੇ ਪ੍ਰਧਾਨ ਅਮਨ ਅਰੋੜਾ ਨੇ ਸਾਰੇ ਆਗੂਆਂ ਦਾ ਪਾਰਟੀ ਵਿੱਚ ਕੀਤਾ ਸਵਾਗਤ

'ਆਪ' ਪੰਜਾਬ ਦੇ ਪ੍ਰਧਾਨ ਅਮਨ ਅਰੋੜਾ ਨੇ ਸਾਰੇ ਆਗੂਆਂ ਦਾ ਪਾਰਟੀ ਵਿੱਚ ਕੀਤਾ ਸਵਾਗਤ

ਦੇਸ਼ ਭਗਤ ਯੂਨੀਵਰਸਿਟੀ ਵੱਲੋਂ ਪਠਾਨਕੋਟ ਵਿਖੇ ਨਵੇਂ ਇੰਫਰਮੇਸ਼ਨ ਅਤੇ ਕਾਉਂਸਲਿੰਗ ਸੈਂਟਰ ਦੀ ਸ਼ੁਰੂਆਤ

ਦੇਸ਼ ਭਗਤ ਯੂਨੀਵਰਸਿਟੀ ਵੱਲੋਂ ਪਠਾਨਕੋਟ ਵਿਖੇ ਨਵੇਂ ਇੰਫਰਮੇਸ਼ਨ ਅਤੇ ਕਾਉਂਸਲਿੰਗ ਸੈਂਟਰ ਦੀ ਸ਼ੁਰੂਆਤ

ਜ਼ਿਲ੍ਹਾ ਪ੍ਰਸ਼ਾਸ਼ਨ ਤੇ ਰੋਟਰੀ ਕਲੱਬ ਵੱਲੋ ਮੈਰਾਥਨ ਦੇ ਸਫਲ ਆਯੋਜਨ ਲਈ

ਜ਼ਿਲ੍ਹਾ ਪ੍ਰਸ਼ਾਸ਼ਨ ਤੇ ਰੋਟਰੀ ਕਲੱਬ ਵੱਲੋ ਮੈਰਾਥਨ ਦੇ ਸਫਲ ਆਯੋਜਨ ਲਈ "ਇੰਡੀਆ ਬੁੱਕ ਆਫ ਰਿਕਾਰਡਜ਼ " ਵਿਚ ਦਰਜ ਹੋਇਆ ਨਾਮ

ਹੁਣ ਆਮ ਆਦਮੀ ਕਲੀਨਿਕਾਂ ਵਿੱਚ ਵੀ ਗਰਭਵਤੀ ਔਰਤਾਂ ਨੂੰ ਦਿੱਤੀਆਂ ਜਾਣਗੀਆਂ ਸਿਹਤ ਸੇਵਾਵਾਂ : ਡਾ.ਦਵਿੰਦਰਜੀਤ ਕੌਰ 

ਹੁਣ ਆਮ ਆਦਮੀ ਕਲੀਨਿਕਾਂ ਵਿੱਚ ਵੀ ਗਰਭਵਤੀ ਔਰਤਾਂ ਨੂੰ ਦਿੱਤੀਆਂ ਜਾਣਗੀਆਂ ਸਿਹਤ ਸੇਵਾਵਾਂ : ਡਾ.ਦਵਿੰਦਰਜੀਤ ਕੌਰ 

ਲੁਧਿਆਣਾ ਉਪ-ਚੋਣ ਪ੍ਰਬੰਧਾਂ ਦਾ ਜਾਇਜ਼ਾ ਲਿਆ ਗਿਆ; 19 ਜੂਨ ਨੂੰ 174,437 ਵੋਟਾਂ ਪਾਉਣਗੇ

ਲੁਧਿਆਣਾ ਉਪ-ਚੋਣ ਪ੍ਰਬੰਧਾਂ ਦਾ ਜਾਇਜ਼ਾ ਲਿਆ ਗਿਆ; 19 ਜੂਨ ਨੂੰ 174,437 ਵੋਟਾਂ ਪਾਉਣਗੇ