Saturday, June 21, 2025  

ਪੰਜਾਬ

ਰਾਣਾ ਹਸਪਤਾਲ, ਸਰਹਿੰਦ ਵੱਲੋਂ ਮਨਾਇਆ ਗਿਆ ਅੰਤਰਰਾਸ਼ਟਰੀ ਯੋਗ ਦਿਵਸ 

June 21, 2025

ਸ੍ਰੀ ਫ਼ਤਹਿਗੜ੍ਹ ਸਾਹਿਬ/21 ਜੂਨ :
(ਰਵਿੰਦਰ ਸਿੰਘ ਢੀਂਡਸਾ)
 
ਰਾਣਾ ਹਸਪਤਾਲ, ਸਰਹਿੰਦ ਦੇ ਸਾਰੇ ਸਟਾਫ ਮੈਂਬਰਾਂ ਨੇ ਅੱਜ ਯੋਗਾ ਕਰਕੇ ਅੰਤਰਰਾਸ਼ਟਰੀ ਯੋਗ ਦਿਵਸ ਨੂੰ ਉਤਸ਼ਾਹ ਨਾਲ ਮਨਾਇਆ। ਹਸਪਤਾਲ ਦੇ ਵਿਹੜੇ ਵਿੱਚ ਸਵੇਰੇ ਯੋਗ ਆਸਣਾਂ ਨਾਲ ਸ਼ੁਰੂ ਹੋਇਆ ਸੈਸ਼ਨ ਹੌਲੀ-ਹੌਲੀ ਉਤਸ਼ਾਹ ਅਤੇ ਆਤਮਕ ਸ਼ਾਂਤੀ ਦਾ ਪ੍ਰਤੀਕ ਬਣ ਗਿਆ।ਡਾ. ਹਿਤੇੰਦਰ ਸੂਰੀ, ਮੈਨੇਜਿੰਗ ਡਾਇਰੈਕਟਰ, ਰਾਣਾ ਹਸਪਤਾਲ ਨੇ ਸਟਾਫ ਨੂੰ ਯੋਗਾ ਦੇ ਮਹੱਤਵ ਤੋਂ ਜਾਣੂ ਕਰਵਾਇਆ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵਿਜ਼ਨ ਬਾਰੇ ਵੀ ਦੱਸਿਆ, ਜਿਹਨ੍ਹਾਂ ਨੇ ਯੋਗਾ ਨੂੰ ਦੁਨੀਆ ਭਰ ਵਿੱਚ ਪਹੁੰਚਾਇਆ। ਉਨ੍ਹਾਂ ਕਿਹਾ ਕਿ ਯੋਗਾ ਸਿਰਫ ਇੱਕ ਕਸਰਤ ਨਹੀਂ, ਸਗੋਂ ਜੀਵਨ ਸ਼ੈਲੀ ਹੈ ਜੋ ਮਨ, ਸਰੀਰ ਅਤੇ ਆਤਮਾ ਨੂੰ ਸੰਤੁਲਿਤ ਕਰਦੀ ਹੈ। ਡਾ. ਦੀਪਿਕਾ ਸੂਰੀ ਵੱਲੋਂ ਵੀ ਇੱਕ ਸੰਦੇਸ਼ ਦਿੱਤਾ ਗਿਆ, ਜਿਸ ਵਿੱਚ ਉਨ੍ਹਾਂ ਕਿਹਾ ਕਿ ਯੋਗ ਪ੍ਰਤੀ ਸਟਾਫ਼ ਦਾ ਏਨਾ ਉਤਸ਼ਾਹ ਦੇਖ ਕੇ ਉਨ੍ਹਾਂ ਨੂੰ ਖੁਸ਼ੀ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਯੋਗਾ ਡਾਕਟਰੀ ਪੇਸ਼ੇ ਵਿੱਚ ਆ ਰਹੇ ਤਣਾਅ ਨੂੰ ਘਟਾਉਣ ਲਈ ਬਹੁਤ ਲਾਭਦਾਇਕ ਹੈ।ਆਖ਼ਰ 'ਚ ਸਾਰੇ ਸਟਾਫ ਨੇ ਇਹ ਪ੍ਰਣ ਲਿਆ ਕਿ ਉਹ ਯੋਗਾ ਨੂੰ ਰੋਜ਼ਾਨਾ ਕੀਤੇ ਜਾਣ ਵਾਲੇ ਅਹਿਮ ਕੰਮਾਂ ਵਿੱਚ ਵਿੱਚ ਸ਼ਾਮਲ ਕਰਕੇ ਆਪਣੇ ਜੀਵਨ ਅਤੇ ਸਮਾਜ ਨੂੰ ਸੁਧਾਰਨ ਵਿੱਚ ਯੋਗਦਾਨ ਪਾਉਣਗੇ।
 
ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

ਹੋਰ ਖ਼ਬਰਾਂ

ਥਾਣਾ ਸਿਟੀ ਸ੍ਰੀ ਮੁਕਤਸਰ ਸਾਹਿਬ ਵੱਲੋਂ ਦੁਕਾਨਾਂ ਵਿੱਚੋਂ ਚੋਰੀ ਕਰਨ ਵਾਲੇ 03 ਵਿਅਕਤੀਆਂ ਨੂੰ ਕੀਤਾ ਕਾਬੂ

'ਪ੍ਰੋਜੈਕਟ ਜੀਵਨਜੋਤ' ਅਤੇ 'ਸਮਾਇਲ' ਰਾਹੀਂ ਬੱਚਿਆਂ ਦਾ ਰੈਸਕਿਊ ਤੇ ਪੁਨਰਵਾਸ, ਡੀ.ਐਨ.ਏ ਟੈਸਟ ਨਾਲ ਹੋਵੇਗੀ ਬਾਲ ਤਸਕਰੀ ’ਤੇ ਨਜ਼ਰ

ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਵਿਖੇ ਸਕੂਲ ਫਿਨਿਸ਼ਿੰਗ ਪ੍ਰੋਗਰਾਮ 

ਦੇਸ਼ ਭਗਤ ਯੂਨੀਵਰਸਿਟੀ ਅਤੇ ਗਲੋਬਲ ਸਕੂਲ ਵੱਲੋਂ ਜੋਸ਼ ਅਤੇ ਏਕਤਾ ਨਾਲ ਮਨਾਇਆ ਗਿਆ ਅੰਤਰਰਾਸ਼ਟਰੀ ਯੋਗ ਦਿਵਸ

ਕੋਰਟ ਕੰਪਲੈਕਸ ਚ ਸੈਸ਼ਨ ਜੱਜ ਦੀ ਅਗਵਾਈ ਚ ਮਨਾਇਆ ਗਿਆ ਅੰਤਰਰਾਸ਼ਟਰੀ ਯੋਗ ਦਿਵਸ

ਪੰਜਾਬ ਸਰਕਾਰ, ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਸੂਬੇ ਅੰਦਰੋਂ ਨਸ਼ਿਆਂ ਦਾ ਮੁਕੰਮਲ ਖਾਤਮਾ ਕਰਨ ਲਈ ਦ੍ਰਿੜ ਹੈ : ਵਿਧਾਇਕ ਲਖਬੀਰ ਸਿੰਘ ਰਾਏ 

ਸੀ.ਐੱਮ. ਦੀ ਯੋਗਸ਼ਾਲਾ ਤਹਿਤ ਫ਼ਤਹਿਗੜ੍ਹ ਸਾਹਿਬ ਵਿਖੇ ਜ਼ਿਲ੍ਹਾ ਪੱਧਰੀ ਅੰਤਰ-ਰਾਸ਼ਟਰੀ ਯੋਗ ਦਿਵਸ ਮਨਾਇਆ 

ਸ.ਸ.ਸ.ਸ ਖੇੜਾ (ਫ.ਗ.ਸ) ਵਿਖੇ ਮਨਾਇਆ ਗਿਆ ਅੰਤਰਰਾਸ਼ਟਰੀ ਯੋਗ ਦਿਵਸ 

ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਸਮੁੱਚੀ ਮਾਨਵਤਾ ਲਈ ਨਿਸ਼ਕਾਮ ਸਿਹਤ ਸੇਵਾਵਾਂ ਦਾ ਪ੍ਰਤੀਕ

ਸ੍ਰੀ ਚਮਕੌਰ ਸਾਹਿਬ ਪੁਲਿਸ ਨੇ ਇੱਕ ਨੌਜਵਾਨਾਂ ਨੂੰ 10 ਗ੍ਰਾਮ ਨਸ਼ੀਲੇ ਪਾਊਡਰ ਸਮੇਤ ਕੀਤਾ ਗ੍ਰਿਫਤਾਰ