Tuesday, August 19, 2025  

ਪੰਜਾਬ

ਸੰਜੀਵ ਅਰੋੜਾ ਦੀ ਜਿੱਤ ਦੀ ਖੁਸ਼ੀ ਚ ਵਿਧਾਇਕ ਰਾਏ ਅਤੇ ਆਪ ਵਰਕਰਾਂ ਨੇ ਲੱਡੂ ਵੰਡੇ 

June 23, 2025
 
ਸ੍ਰੀ ਫਤਿਹਗੜ੍ਹ ਸਾਹਿਬ/23 ਜੂਨ :
(ਰਵਿੰਦਰ ਸਿੰਘ ਢੀਂਡਸਾ)
 
ਹਲਕਾ ਫਤਿਹਗੜ੍ਹ ਸਾਹਿਬ ਦੇ ਵਿਧਾਇਕ ਐਡਵੋਕੇਟ ਲਖਬੀਰ ਸਿੰਘ ਰਾਏ ਦੇ ਦਫਤਰ ਵਿਖੇ ਪਾਰਟੀ ਵਰਕਰਾਂ ਵੱਲੋਂ ਸੰਜੀਵ ਅਰੋੜਾ ਦੀ ਜਿੱਤ ਦੀ ਖੁਸ਼ੀ ਦੇ ਵਿੱਚ ਜਿੱਥੇ ਜਸ਼ਨ ਮਨਾਇਆ ਗਿਆ, ਉੱਥੇ ਹੀ ਲੱਡੂ ਵੰਡੇ ਗਏ। ਇਸ ਮੌਕੇ ਵਿਧਾਇਕ ਲਖਬੀਰ ਸਿੰਘ ਰਾਏ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਨੇ ਲੁਧਿਆਣਾ ਦੇ ਪੱਛਮੀ ਵਿਧਾਨ ਸਭਾ ਹਲਕੇ ਤੋਂ ਜ਼ਿਮਨੀ ਚੋਣ ਜਿੱਤ ਕੇ ਇਤਿਹਾਸ ਕਾਇਮ ਕੀਤਾ ਹੈ। ਉਹਨਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਦੇ ਵਿੱਚ ਮਾਨ ਸਰਕਾਰ ਲੋਕ ਹਿੱਤ ਦੇ ਵਿੱਚ ਵੱਡੇ ਵੱਡੇ ਫੈਸਲੇ ਲੈ ਰਹੀ ਹੈ। ਪੰਜਾਬ ਸਰਕਾਰ ਵੱਲੋਂ ਜਿੱਥੇ ਕਿਸਾਨਾਂ ਨੂੰ ਝੋਨਾ ਲਗਾਉਣ ਦੇ ਲਈ ਪੂਰੀ ਬਿਜਲੀ ਸਪਲਾਈ ਦਿੱਤੀ ਜਾ ਰਹੀ ਹੈ, ਉੱਥੇ ਹੀ ਗਰੀਬ ਵਰਗ ਦੇ ਨਾਲ ਜੁੜੇ ਲੋਕਾਂ ਦਾ ਕਰੋੜਾਂ ਰੁਪਇਆ ਕਰਜ ਮੁਆਫ ਕਰਕੇ ਇਤਿਹਾਸ ਰਚਿਆ ਗਿਆ ਹੈ। ਇਸ ਤੋਂ ਇਲਾਵਾ ਸਕੂਲੀ ਸਿੱਖਿਆ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ, ਜਿਸ ਦੀ ਬਦੌਲਤ ਸੂਬੇ ਦੇ ਸਕੂਲ ਦੇਸ਼ ਭਰ ਦੇ ਵਿੱਚ ਦੂਜੇ ਨੰਬਰ ਤੇ ਆਏ ਹਨ। ਇੱਥੇ ਹੀ ਬੱਸ ਨਹੀਂ, ਆਈਆਈਟੀ ਅਤੇ ਨੀਟ ਦੇ ਵਿੱਚ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੇ ਚੰਗੀਆਂ ਉਪਲਬਧੀਆਂ ਹਾਸਲ ਕੀਤੀਆਂ ਹਨ। ਇਸ ਮੌਕੇ ਹੋਰਨਾਂ ਤੋਂ ਇਲਾਵਾ ਨਾਹਰ ਸਿੰਘ ਆਦਮਪੁਰ, ਗੁਰਦਿਆਲ ਚੰਦ ਬਡਾਲੀ ਮਾਈ ਕੀ, ਕੰਵਰਬੀਰ ਸਿੰਘ ਰਾਏ, ਬਲਵੀਰ ਸਿੰਘ ਚੀਮਾ, ਪੀ ਏ ਸਤੀਸ਼ ਕੁਮਾਰ ਲਟੌਰ, ਗੁਰਜੀਤ ਸਿੰਘ ਬਿੱਟਾ, ਅਮਰਜੀਤ ਸਿਘ ਦੁਭਾਲੀ, ਜਗਰੂਪ ਸਿੰਘ ਸਰਪੰਚ, ਮਸਟਰਬਨੌਰੰਗ ਸਿੰਘ,ਅਮਰੀਕ ਸਿੰਘ ਸਰਪੰਚ ਬਾਲਮਪੁਰ,ਗੁਰਦੀਪ ਸਿੰਘ ਸਰਪੰਚ ਜਖਵਾਲੀ, ਰਮੇਸ਼ ਸਿੰਘ ਸਰਪੰਚ ਛੰਨਾ, ਜੋਗਿੰਦਰ ਸਿੰਘ ਲੰਬੜਦਾਰ, ਜਗਪਾਲ ਸਿੰਘ ਐਸ.ਡੀ.ਓ, ਜਸਵੀਰ ਸਿੰਘ ਨੰਬਰਦਾਰ, ਰਾਜਵਿੰਦਰ ਸਿੰਘ ਸਰਪੰਚ ਖਰੇ, ਗੁਰਪ੍ਰੀਤ ਸਿੰਘ ਸਰਪੰਚ ਚੋਰਵਾਲਾ, ਦਫ਼ਤਰੀ ਪੀ.ਏ ਬਹਾਦਰ ਖ਼ਾਂ, ਹਰਵਿੰਦਰ ਸੂਦ, ਸੁਭਾਸ਼ ਸੂਦ, ਅਜੀਤ ਸਿੰਘ ਤਿੰਬਰਪੁਰ, ਕੁਲਵਿੰਦਰ ਸਿੰਘ , ਮਨਦੀਪ ਸਿੰਘ ਪੋਲਾ, ਕੁਲਵੀਰ ਸਿੰਘ ,ਸੁਰਿੰਦਰ ਸਿੰਘ, ਗੁਰਨੈਬ ਸਿੰਘ ਸਰਪੰਚ ਹਿੰਦੂਪੁਰ , ਰਾਜਦੀਪ ਸਿੰਘ ਰਾਜੂ ਚਰਨਾਂਥਲ ਕਲਾਂ, ਐਡਵੋਕੇਟ ਮਨਪ੍ਰੀਤ ਸਿੰਘ, ਗੁਰਸੇਵਕ ਸਿੰਘ ਬਧੌਛੀ, ਨੰਬਰਦਾਰ ਪ੍ਰਿੰਸ, ਰਵੀ ਚੀਮਾ ਹਰਲਾਲਪੁਰਾ, ਪ੍ਰਿਤਪਾਲ ਸਿੰਘ ਜੱਸੀ, ਰਮੇਸ਼ ਸੋਨੂੰ, ਰਜੇਸ਼ ਉੱਪਲ, ਤਰਸੇਮ ਉੱਪਲ, ਰਣਜੀਤ ਸਿੰਘ ਆਦਮਪੁਰ, ਚੂਹੜ ਸਿੰਘ, ਪਵੇਲ ਹਾਂਡਾ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਵਲੰਟੀਅਰ ਅਤੇ ਅਹੁਦੇਦਾਰ ਵੀ ਹਾਜ਼ਰ ਸਨ ।
 
ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

ਹੋਰ ਖ਼ਬਰਾਂ

ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਵਿਖੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ 350ਵੇਂ ਸ਼ਹੀਦੀ ਪੁਰਬ ਨੂੰ ਸਮਰਪਿਤ ਵਿਸ਼ੇਸ਼ ਲੈਕਚਰ

ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਵਿਖੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ 350ਵੇਂ ਸ਼ਹੀਦੀ ਪੁਰਬ ਨੂੰ ਸਮਰਪਿਤ ਵਿਸ਼ੇਸ਼ ਲੈਕਚਰ

ਪੰਜਾਬ ਪੁਲਿਸ ਨੇ ਗ੍ਰਿਫ਼ਤਾਰ ਕੀਤੇ ਗਏ BKI ਕਾਰਕੁਨਾਂ ਤੋਂ ਹੈਂਡ ਗ੍ਰਨੇਡ ਬਰਾਮਦ ਕੀਤਾ

ਪੰਜਾਬ ਪੁਲਿਸ ਨੇ ਗ੍ਰਿਫ਼ਤਾਰ ਕੀਤੇ ਗਏ BKI ਕਾਰਕੁਨਾਂ ਤੋਂ ਹੈਂਡ ਗ੍ਰਨੇਡ ਬਰਾਮਦ ਕੀਤਾ

पंजाब में घर पर गलती से गोली चलने से 14 वर्षीय लड़के की मौत

पंजाब में घर पर गलती से गोली चलने से 14 वर्षीय लड़के की मौत

ਪੰਜਾਬ ਵਿੱਚ ਘਰ ਵਿੱਚ ਅਚਾਨਕ ਗੋਲੀਬਾਰੀ ਵਿੱਚ 14 ਸਾਲਾ ਲੜਕੇ ਦੀ ਮੌਤ

ਪੰਜਾਬ ਵਿੱਚ ਘਰ ਵਿੱਚ ਅਚਾਨਕ ਗੋਲੀਬਾਰੀ ਵਿੱਚ 14 ਸਾਲਾ ਲੜਕੇ ਦੀ ਮੌਤ

ਮਾਤਾ ਗੁਜਰੀ ਕਾਲਜ ਦੇ ਪੱਤਰਕਾਰੀ ਵਿਭਾਗ ਵੱਲੋਂ ਕਰਵਾਏ ਗਏ ਰਚਨਾਤਮਕ ਲੇਖਣ ਮੁਕਾਬਲੇ 

ਮਾਤਾ ਗੁਜਰੀ ਕਾਲਜ ਦੇ ਪੱਤਰਕਾਰੀ ਵਿਭਾਗ ਵੱਲੋਂ ਕਰਵਾਏ ਗਏ ਰਚਨਾਤਮਕ ਲੇਖਣ ਮੁਕਾਬਲੇ 

ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਨੇ

ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਨੇ "ਐਨਸੀਏਐਚਪੀ 2021 ਐਕਟ ਅਤੇ ਇਸਦੇ ਪ੍ਰਭਾਵ ਦੀ ਸਮਝ" ਵਿਸ਼ੇ 'ਤੇ ਕਰਵਾਇਆ ਸੈਮੀਨਾਰ

18 ਤੋਂ 23 ਅਗਸਤ ਤੱਕ ਚਲਾਇਆ ਜਾ ਰਿਹੈ ਵਿਸ਼ੇਸ਼ ਟੀਕਾਕਰਨ ਅਭਿਆਨ : ਡਾ. ਦਵਿੰਦਰਜੀਤ ਕੌਰ

18 ਤੋਂ 23 ਅਗਸਤ ਤੱਕ ਚਲਾਇਆ ਜਾ ਰਿਹੈ ਵਿਸ਼ੇਸ਼ ਟੀਕਾਕਰਨ ਅਭਿਆਨ : ਡਾ. ਦਵਿੰਦਰਜੀਤ ਕੌਰ

ਦੇਸ਼ ਭਗਤ ਹਸਪਤਾਲ ਵੱਲੋਂ ਸਿਹਤ ਸਹੂਲਤਾਂ ਨੂੰ ਹੋਰ ਬਿਹਤਰ ਬਣਾਉਣ ਲਈ ਹਾਈ ਪਾਵਰ ਲੇਜ਼ਰ ਥੈਰੇਪੀ ਯੂਨਿਟ ਦਾ ਉਦਘਾਟਨ 

ਦੇਸ਼ ਭਗਤ ਹਸਪਤਾਲ ਵੱਲੋਂ ਸਿਹਤ ਸਹੂਲਤਾਂ ਨੂੰ ਹੋਰ ਬਿਹਤਰ ਬਣਾਉਣ ਲਈ ਹਾਈ ਪਾਵਰ ਲੇਜ਼ਰ ਥੈਰੇਪੀ ਯੂਨਿਟ ਦਾ ਉਦਘਾਟਨ 

ਸ਼ਰਧਾ ਨਾਲ ਮਨਾਈ ਗਈ ਸ਼੍ਰੀ ਬਾਬਾ ਬੁੱਧ ਦਾਸ ਜੀ ਦੀ 58ਵੀਂ ਸਲਾਨਾ ਬਰਸੀ

ਸ਼ਰਧਾ ਨਾਲ ਮਨਾਈ ਗਈ ਸ਼੍ਰੀ ਬਾਬਾ ਬੁੱਧ ਦਾਸ ਜੀ ਦੀ 58ਵੀਂ ਸਲਾਨਾ ਬਰਸੀ

ਜ਼ਿਲਾ ਹਸਪਤਾਲ 'ਚ 'ਮਨਾਇਆ ਆਜ਼ਾਦੀ ਦਿਵਸ 

ਜ਼ਿਲਾ ਹਸਪਤਾਲ 'ਚ 'ਮਨਾਇਆ ਆਜ਼ਾਦੀ ਦਿਵਸ