Tuesday, August 19, 2025  

ਪੰਜਾਬ

ਉਸਾਰੂ ਸਾਹਿਤ ਬਿਨਾਂ ਸੱਭਿਆਚਾਰ ਅਧੂਰਾ ਹੈ: ਪ੍ਰੋਫੈਸਰ ਹਰਪਾਲ ਸਿੰਘ ਪੰਨੂ

June 24, 2025
ਸ੍ਰੀ ਫ਼ਤਹਿਗੜ੍ਹ ਸਾਹਿਬ/24 ਜੂਨ:
(ਰਵਿੰਦਰ ਸਿੰਘ ਢੀਂਡਸਾ)
 
ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਵਿਖੇ ਚੱਲ ਰਹੇ ਗੁਰਮਿਤ ਸਿੱਖਿਆ ਕੈਂਪ ਦੇ ਦੂਜੇ ਦਿਨ ਵਿਦਿਆਰਥੀਆਂ ਨੂੰ ਸੰਬੋਧਿਤ ਹੁੰਦਿਆਂ ਪ੍ਰੋਫੈਸਰ ਹਰਪਾਲ ਸਿੰਘ ਪੰਨੂ, ਚੰਡੀਗੜ੍ਹ ਯੂਨੀਵਰਸਿਟੀ ਘੜੂਆਂ ਨੇ ਆਖਿਆ ਕਿ ਕਿਸੇ ਵੀ ਸੱਭਿਆਚਾਰ ਨੂੰ ਉਦੋਂ ਤੱਕ ਸੰਪੂਰਨ ਨਹੀਂ ਆਖਿਆ ਜਾ ਸਕਦਾ ਜਦ ਤੱਕ ਉਸ ਅੰਦਰ ਉਸਾਰੂ ਸਾਹਿਤ ਪ੍ਰਤੀ ਸਨੇਹ ਪੈਦਾ ਨਹੀਂ ਹੁੰਦਾ। ਉਹਨਾਂ ਆਖਿਆ ਕਿ ਵਿਦਿਆਰਥੀਆਂ ਨੂੰ ਗੁਰਮਤਿ ਸਾਹਿਤ ਦੇ ਨਾਲ ਨਾਲ ਵਿਸ਼ਵ ਦੇ ਸਰਵੋਤਮ ਸਾਹਿਤ ਤੱਕ ਵੀ ਪਹੁੰਚ ਰੱਖਣੀ ਚਾਹੀਦੀ ਹੈ। ਅੱਜ ਦੇ ਦੂਜੇ ਵਿਦਵਾਨ ਡਾ. ਸੇਵਕ ਸਿੰਘ ਨੇ ਵਿਦਿਆਰਥੀਆਂ ਨੂੰ ਭਾਸ਼ਾ ਦੇ ਮਹੱਤਵ ਸਬੰਧੀ ਜਾਣੂ ਕਰਵਾਉਂਦਿਆਂ ਆਖਿਆ ਕਿ ਭਾਸ਼ਾ ਅਤੇ ਸਿੱਖਿਆ ਹੀ ਮਨੁੱਖ ਨੂੰ ਹੋਰ ਜਾਨਵਰਾਂ ਤੋਂ ਉੱਤਮ ਬਣਾਉਂਦੇ ਹਨ। ਉਹਨਾਂ ਆਖਿਆ ਕਿ ਮਾਤ ਭਾਸ਼ਾ ਦੀ ਮਹਾਰਤ ਮਨੁੱਖ ਨੂੰ ਹੋਰ ਭਾਸ਼ਾਵਾਂ ਸਿੱਖਣ ਵਿੱਚ ਵੀ ਵੱਡੇ ਪੱਧਰ ਤੇ ਸਹਾਈ ਹੁੰਦੀ ਹੈ। ਡੀਨ ਅਕਾਦਮਿਕ ਮਾਮਲੇ ਪ੍ਰੋਫੈਸਰ ਸੁਖਵਿੰਦਰ ਸਿੰਘ ਬਿਲਿੰਗ ਨੇ ਵਿਰਾਸਤੀ ਗਿਆਨ ਪ੍ਰਬੰਧ ਕੇਂਦਰ ਦੀ ਸ਼ਲਾਘਾ ਕਰਦਿਆਂ ਆਖਿਆ ਕਿ ਗੁਰਮਤਿ ਸਬੰਧੀ ਅਜਿਹੇ ਸਮਾਗਮ ਸਾਡੇ ਸਮੇਂ ਦੀ ਵੱਡੀ ਲੋੜ ਹਨ। ਉਹਨਾਂ ਨੇ ਵਿਦਿਆਰਥੀਆਂ ਨੂੰ ਕੈਂਪ ਦੌਰਾਨ ਆਰਟੀਫਿਸ਼ੀਅਲ ਇੰਟੈਲੀਜੈਂਸ, ਸ਼ਬਦ ਕੀਰਤਨ, ਗੁਰਬਾਣੀ ਸੰਥਿਆ, ਦਸਤਾਰ ਸਿਖਲਾਈ, ਗਤਕਾ ਅਖੱਰਕਾਰੀ ਅਤੇ ਮੁੱਢਲੀ ਪੰਜਾਬੀ ਦੀ ਦਿੱਤੀ ਜਾ ਰਹੀ ਟ੍ਰੇਨਿੰਗ ਦੀ ਸ਼ਲਾਘਾ ਕੀਤੀ। ਪੰਜਾਬ ਹਰਿਆਣਾ ਅਤੇ ਹੋਰ ਸੂਬਿਆਂ ਤੋਂ ਸੈਂਕੜੇ ਤੋਂ ਵੱਧ ਆਏ ਨੌਜਵਾਨ ਵਿਦਿਆਰਥੀਆਂ ਨੇ ਅੱਜ ਦੇ ਸਮਾਗਮ ਦਾ ਭਰਪੂਰ ਲਾਹਾ ਲਿਆ। ਇਸ ਮੌਕੇ ਬਾਹਰਲੇ ਸਕੂਲਾਂ ਅਤੇ ਕਾਲਜਾਂ ਦੇ ਅਧਿਆਪਕ ਸਾਹਿਬਾਨਾਂ ਵਿੱਚੋਂ ਕੁਲਵਿੰਦਰ ਕੌਰ, ਆਕਸਫੋਰਡ ਸਕੂਲ ਭਗਤਾ, ਪ੍ਰੋਫੈਸਰ ਜਸਪ੍ਰੀਤ ਕੌਰ ਮਾਤਾ ਸਾਹਿਬ ਕੌਰ ਗਰਲਜ਼ ਕਾਲਜ ਗਹਿਲ, ਡਾ. ਅੰਤਰਪ੍ਰੀਤ ਕੌਰ ਬੀਬੀਕੇ ਡੀਏਵੀ ਕਾਲਜ, ਲਖਬੀਰ ਕੌਰ ਗੁਰੂ ਨਾਨਕ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਤਖਤੂਪੁਰਾ, ਡਾ. ਜਸਵਿੰਦਰ ਕੌਰ ਐਸਜੀਟੀਬੀ ਖਾਲਸਾ ਕਾਲਜ ਆਕੜ ਪਟਿਆਲਾ, ਵੀਰਪਾਲ ਕੌਰ ਸਰਕਾਰੀ ਰਾਜਿੰਦਰ ਕਾਲਜ ਬਠਿੰਡਾ, ਡਾ ਤੇਜਪਾਲ ਸਿੰਘ ਦਮੋ ਮਾਜਰਾ ਪਟਿਆਲਾ, ਰਾਇਦੀਪ ਸਿੰਘ ਬੀ.ਐਮ ਖਾਲਸਾ ਕਾਲਜ ਗੜ੍ਹਸ਼ੰਕਰ, ਪ੍ਰੋਫੈਸਰ ਗੁਰਵਿੰਦਰ ਸਿੰਘ ਖਾਲਸਾ ਕਾਲਜ ਗੜ੍ਹਦੀਵਾਲਾ ਹੁਸ਼ਿਆਰਪੁਰ ਤੋਂ ਇਲਾਵਾ ਧਰਮ ਅਧਿਐਨ ਵਿਭਾਗ ਦੇ ਮੁਖੀ ਡਾ. ਹਰਦੇਵ ਸਿੰਘ, ਡਾ. ਹਰਨੀਤ ਬਲਿੰਗ ਮੁਖੀ ਸਿੱਖਿਆ ਵਿਭਾਗ, ਡਿਪਟੀ ਰਜਿਸਟਰਾਰ ਜਗਜੀਤ ਸਿੰਘ, ਡਾ. ਗੁਰਪ੍ਰੀਤ ਸਿੰਘ ਇੰਚਾਰਜ, ਅਰਥਸ਼ਾਸਤਰ ਵਿਭਾਗ, ਡਾ. ਬਲਜੀਤ ਕੌਰ ਅੰਗਰੇਜ਼ੀ ਵਿਭਾਗ, ਡਾ. ਸਵਰਲੀਨ ਕੌਰ ਸੰਗੀਤ ਵਿਭਾਗ, ਡਾ. ਕਿਰਨਪ੍ਰੀਤ ਕੌਰ ਕੰਪਿਊਟਰ ਸਾਇੰਸ ਵਿਭਾਗ, ਨਵਜੋਤ ਕੌਰ ਸਿੱਖਿਆ ਵਿਭਾਗ, ਧਰਮ ਅਧਿਐਨ ਵਿਭਾਗ ਤੋਂ ਸਹਾਇਕ ਪ੍ਰੋਫੈਸਰ ਡਾ. ਪਲਵਿੰਦਰ ਕੌਰ, ਡਾ. ਅਜੈਪਾਲ ਸਿੰਘ ਤੇ ਜਸਵੀਰ ਸਿੰਘ, ਹਰਪ੍ਰੀਤ ਸਿੰਘ ਨਾਜ ਆਰਟਿਸਟ, ਸਰੀਰਕ ਸਿੱਖਿਆ ਵਿਭਾਗ ਤੋਂ ਸਹਾਇਕ ਪ੍ਰੋਫੈਸਰ ਗੁਰਵਿੰਦਰ ਸਿੰਘ ਸੋਢੀ ਤੇ ਗਤਕਾ ਕੋਚ ਤਲਵਿੰਦਰ ਸਿੰਘ ਆਦਿ ਹਾਜ਼ਰ ਸਨ।
 
ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

ਹੋਰ ਖ਼ਬਰਾਂ

ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਵਿਖੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ 350ਵੇਂ ਸ਼ਹੀਦੀ ਪੁਰਬ ਨੂੰ ਸਮਰਪਿਤ ਵਿਸ਼ੇਸ਼ ਲੈਕਚਰ

ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਵਿਖੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ 350ਵੇਂ ਸ਼ਹੀਦੀ ਪੁਰਬ ਨੂੰ ਸਮਰਪਿਤ ਵਿਸ਼ੇਸ਼ ਲੈਕਚਰ

ਪੰਜਾਬ ਪੁਲਿਸ ਨੇ ਗ੍ਰਿਫ਼ਤਾਰ ਕੀਤੇ ਗਏ BKI ਕਾਰਕੁਨਾਂ ਤੋਂ ਹੈਂਡ ਗ੍ਰਨੇਡ ਬਰਾਮਦ ਕੀਤਾ

ਪੰਜਾਬ ਪੁਲਿਸ ਨੇ ਗ੍ਰਿਫ਼ਤਾਰ ਕੀਤੇ ਗਏ BKI ਕਾਰਕੁਨਾਂ ਤੋਂ ਹੈਂਡ ਗ੍ਰਨੇਡ ਬਰਾਮਦ ਕੀਤਾ

पंजाब में घर पर गलती से गोली चलने से 14 वर्षीय लड़के की मौत

पंजाब में घर पर गलती से गोली चलने से 14 वर्षीय लड़के की मौत

ਪੰਜਾਬ ਵਿੱਚ ਘਰ ਵਿੱਚ ਅਚਾਨਕ ਗੋਲੀਬਾਰੀ ਵਿੱਚ 14 ਸਾਲਾ ਲੜਕੇ ਦੀ ਮੌਤ

ਪੰਜਾਬ ਵਿੱਚ ਘਰ ਵਿੱਚ ਅਚਾਨਕ ਗੋਲੀਬਾਰੀ ਵਿੱਚ 14 ਸਾਲਾ ਲੜਕੇ ਦੀ ਮੌਤ

ਮਾਤਾ ਗੁਜਰੀ ਕਾਲਜ ਦੇ ਪੱਤਰਕਾਰੀ ਵਿਭਾਗ ਵੱਲੋਂ ਕਰਵਾਏ ਗਏ ਰਚਨਾਤਮਕ ਲੇਖਣ ਮੁਕਾਬਲੇ 

ਮਾਤਾ ਗੁਜਰੀ ਕਾਲਜ ਦੇ ਪੱਤਰਕਾਰੀ ਵਿਭਾਗ ਵੱਲੋਂ ਕਰਵਾਏ ਗਏ ਰਚਨਾਤਮਕ ਲੇਖਣ ਮੁਕਾਬਲੇ 

ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਨੇ

ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਨੇ "ਐਨਸੀਏਐਚਪੀ 2021 ਐਕਟ ਅਤੇ ਇਸਦੇ ਪ੍ਰਭਾਵ ਦੀ ਸਮਝ" ਵਿਸ਼ੇ 'ਤੇ ਕਰਵਾਇਆ ਸੈਮੀਨਾਰ

18 ਤੋਂ 23 ਅਗਸਤ ਤੱਕ ਚਲਾਇਆ ਜਾ ਰਿਹੈ ਵਿਸ਼ੇਸ਼ ਟੀਕਾਕਰਨ ਅਭਿਆਨ : ਡਾ. ਦਵਿੰਦਰਜੀਤ ਕੌਰ

18 ਤੋਂ 23 ਅਗਸਤ ਤੱਕ ਚਲਾਇਆ ਜਾ ਰਿਹੈ ਵਿਸ਼ੇਸ਼ ਟੀਕਾਕਰਨ ਅਭਿਆਨ : ਡਾ. ਦਵਿੰਦਰਜੀਤ ਕੌਰ

ਦੇਸ਼ ਭਗਤ ਹਸਪਤਾਲ ਵੱਲੋਂ ਸਿਹਤ ਸਹੂਲਤਾਂ ਨੂੰ ਹੋਰ ਬਿਹਤਰ ਬਣਾਉਣ ਲਈ ਹਾਈ ਪਾਵਰ ਲੇਜ਼ਰ ਥੈਰੇਪੀ ਯੂਨਿਟ ਦਾ ਉਦਘਾਟਨ 

ਦੇਸ਼ ਭਗਤ ਹਸਪਤਾਲ ਵੱਲੋਂ ਸਿਹਤ ਸਹੂਲਤਾਂ ਨੂੰ ਹੋਰ ਬਿਹਤਰ ਬਣਾਉਣ ਲਈ ਹਾਈ ਪਾਵਰ ਲੇਜ਼ਰ ਥੈਰੇਪੀ ਯੂਨਿਟ ਦਾ ਉਦਘਾਟਨ 

ਸ਼ਰਧਾ ਨਾਲ ਮਨਾਈ ਗਈ ਸ਼੍ਰੀ ਬਾਬਾ ਬੁੱਧ ਦਾਸ ਜੀ ਦੀ 58ਵੀਂ ਸਲਾਨਾ ਬਰਸੀ

ਸ਼ਰਧਾ ਨਾਲ ਮਨਾਈ ਗਈ ਸ਼੍ਰੀ ਬਾਬਾ ਬੁੱਧ ਦਾਸ ਜੀ ਦੀ 58ਵੀਂ ਸਲਾਨਾ ਬਰਸੀ

ਜ਼ਿਲਾ ਹਸਪਤਾਲ 'ਚ 'ਮਨਾਇਆ ਆਜ਼ਾਦੀ ਦਿਵਸ 

ਜ਼ਿਲਾ ਹਸਪਤਾਲ 'ਚ 'ਮਨਾਇਆ ਆਜ਼ਾਦੀ ਦਿਵਸ