ਪਠਾਨਕੋਟ 26 ਜੂਨ ( ਰਮਨ ਕਾਲੀਆ )-
ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਪਠਾਨਕੋਟ ਦੇ ਸਕੱਤਰ ਕਮ ਸੀ ਜੇ ਐਮ ਰੁਪਿੰਦਰ ਸਿੰਘ ਦੇ ਨਿਰਦੇਸ਼ਾਂ ਅਨੁਸਾਰ ਨਸ਼ਾ ਛੁਡਾਓ ਕੇਂਦਰ ਪਠਾਨਕੋਟ ਵਿਖੇ ਡਾਕਟਰ ਸਤਿਆਰਥ ਜਾਂਗਲੀ ਦੀ ਅਗਵਾਈ ਵਿੱਚ ਵਿਸ਼ਵ ਨਸ਼ਾ ਵਿਰੋਧੀ ਅਤੇ ਤਸਕਰੀ ਵਿਰੋਧੀ ਦਿਵਸ ਮਨਾਇਆ ਗਿਆ, ਜਿਸ ਵਿੱਚ ਪੈਨਲ ਲੋਇਰ ਐਡਵੋਕੇਟ ਰੋਮਿਕਾ, ਪੀਐਲਵੀ ਵਿਨੋਦ ਕੁਮਾਰ ਅਤੇ ਡਾਕਟਰ ਸਾਕਸ਼ੀ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ, ਇਸ ਮੌਕੇ ਤੇ ਡਾਕਟਰ ਸਾਕਸ਼ੀ ਨੇ ਕਿਹਾ ਕਿ ਸਰਕਾਰ ਵੱਲੋਂ ਯੁੱਧ ਨਸ਼ੇ ਵਿਰੁੱਧ ਮੁਹਿਮ ਦੇ ਤਹਿਤ ਨਸ਼ਾ ਛੁਡਾਓ ਕੇਂਦਰਾਂ ਵਿੱਚ ਭਟਕੇ ਯੁਵਕਾਂ ਨੂੰ ਦਾਖਿਲ ਕੀਤਾ ਜਾ ਰਿਹਾ ਹੈ, ਤਾਂ ਜੋ ਉਹ ਸਿਹਤਮੰਦ ਹੋ ਕੇ ਆਪਣੇ ਪਰਿਵਾਰ ਨਾਲ ਖੁਸ਼ਹਾਲ ਜੀਵਨ ਬਤੀਤ ਕਰ ਸਕਣ, ਇਸ ਮੌਕੇ ਤੇ ਐਡਵੋਕੇਟ ਰੋਮਿਕਾ ਅਤੇ ਪੀਐਲਵੀ ਵਿਨੋਦ ਕੁਮਾਰ ਨੇ ਦੱਸਿਆ ਕਿ ਨਸ਼ਾ ਛੁਡਾਓ ਕੇਂਦਰ ਵਿੱਚ ਨਸ਼ਾ ਪੀੜਤਾਂ ਨੂੰ ਮੁਫਤ ਵਿੱਚ ਕਾਨੂੰਨੀ ਸਹਾਇਤਾ ਦਿੱਤੀ ਜਾਂਦੀ ਹੈ ਜਿਸ ਵਿੱਚ ਉਹਨਾਂ ਨੂੰ ਮੁਫਤ ਵਿੱਚ ਵਕੀਲ ਦੇ ਕੇ ਉਨਾਂ ਦਾ ਹਰ ਤਰ੍ਹਾਂ ਦਾ ਕੇਸ ਲੜਿਆ ਜਾਂਦਾ ਹੈ, ਤਾਂ ਜੋ ਉਹ ਇਨਸਾਫ ਤੋਂ ਵਾਂਝੇ ਨਾ ਰਹਿ ਸਕਣ, ਉਹਨਾਂ ਦੱਸਿਆ ਕਿ ਉਨਾਂ ਦੇ ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਪੀਐਲਵੀ ਹਰ ਵੀਰਵਾਰ ਨੂੰ ਨਸ਼ਾ ਛੁਡਾਓ ਕੇਂਦਰ ਵਿੱਚ ਆਉਂਦੇ ਹਨ, ਜਿਨਾਂ ਕੋਲੋਂ ਮੁਫਤ ਕਾਨੂੰਨੀ ਸਹਾਇਤਾ ਪ੍ਰਾਪਤ ਕੀਤੀ ਜਾ ਸਕਦੀ ਹੈ। ਉਹਨਾਂ ਦੱਸਿਆ ਕਿ ਟੋਲ ਫਰੀ ਨੰਬਰ 15100 ਤੇ ਵੀ ਮੁਫਤ ਕਾਨੂੰਨੀ ਸਹਾਇਤਾ ਪ੍ਰਾਪਤ ਕੀਤੀ ਜਾ ਸਕਦੀ ਹੈ,