Wednesday, November 12, 2025  

ਹਰਿਆਣਾ

ਪੰਚਕੂਲਾ ਪੁਲੀਸ ਨੇ ਗੁਲੇਲ ਗੈਂਗ ਦੇ ਮੁਲਜਮ ਫੜ੍ਹੇ

July 02, 2025

ਪੀ.ਪੀ. ਵਰਮਾ
ਪੰਚਕੂਲਾ, 2 ਜੁਲਾਈ

ਪੰਚਕੂਲਾ ਪੁਲੀਸ ਦੀ ਅਪਰਾਧ ਸ਼ਾਖਾ-26 ਨੂੰ ਵੱਡੀ ਸਫਲਤਾ ਮਿਲੀ ਹੈ। ਇਲਾਕੇ ਵਿੱਚ ਦਹਿਸ਼ਤ ਫੈਲਾਉਣ ਵਾਲੇ ਗੁਲੇਲ ਗੈਂਗ ਦੇ ਦੂਜੇ ਮੁਲਜਸ ਨੂੰ ਵੀ ਇੰਸਪੈਕਟਰ ਦਲੀਪ ਸਿੰਘ ਦੀ ਟੀਮ ਨੇ ਗ੍ਰਿਫ਼ਤਾਰ ਕਰ ਲਿਆ । ਇੰਸਪੈਕਟਰ ਦਲੀਪ ਸਿੰਘ ਨੇ ਦੱਸਿਆ ਕਿ ਇਹ ਉਹੀ ਗਿਰੋਹ ਹੈ ਜਿਸਨੇ ਪਿਛਨੇ ਮਹੀਨੇ ਰਾਤ ਨੂੰ ਬਿਟਨਾ ਰੋਡ ’ਤੇ ਇੱਕ ਘਰ ਵਿੱਚ ਦਾਖਲ ਹੋ ਕੇ ਲੁੱਟ-ਖੋਹ ਕੀਤੀ ਸੀ ਅਤੇ ਗੁਲੇਲ ਨਾਲ ਹਮਲਾ ਕੀਤਾ ਸੀ। ਅਸੀਂ 2 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਬਾਕੀ ਮੁਲਜ਼ਮਾਂ ਦੀ ਵੀ ਪੁਸ਼ਟੀ ਹੋ ਗਈ ਹੈ, ਉਨ੍ਹਾਂ ਨੂੰ ਵੀ ਜਲਦੀ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਪੁੱਛਗਿੱਛ ਦੌਰਾਨ ਮਿਲੇ ਸੁਰਾਗਾਂ ਦੇ ਆਧਾਰ ’ਤੇ, ਕ੍ਰਾਈਮ ਬ੍ਰਾਂਚ-26 ਦੀ ਟੀਮ ਨੇ ਵੱਖ-ਵੱਖ ਥਾਵਾਂ ’ਤੇ ਛਾਪੇਮਾਰੀ ਕੀਤੀ ਅਤੇ ਇਸ ਗਿਰੋਹ ਦੇ ਦੂਜੇ ਮੈਂਬਰ ਵਿਸ਼ਾਲ ਉਰਫ਼ ਬਾਊਆ ਗ੍ਰਿਫ਼ਤਾਰ ਕੀਤਾ। ਮੁਲਜ਼ਮ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ, ਜਿੱਥੋਂ ਉਸਨੂੰ 5 ਦਿਨਾਂ ਦੇ ਪੁਲਿਸ ਰਿਮਾਂਡ ’ਤੇ ਭੇਜ ਦਿੱਤਾ ਗਿਆ ਹੈ। ਰਿਮਾਂਡ ਦੌਰਾਨ ਦੂਜੇ ਦੋਸ਼ੀ ਵੱਲੋਂ ਦਿੱਤੀ ਗਈ ਜਾਣਕਾਰੀ ਦੇ ਆਧਾਰ ’ਤੇ ਹੋਰ ਸਾਥੀਆਂ ਦੀ ਭਾਲ ਅਤੇ ਗ੍ਰਿਫ਼ਤਾਰੀ ਦੀ ਪ੍ਰਕਿਰਿਆ ਵੀ ਤੇਜ਼ੀ ਨਾਲ ਚੱਲ ਰਹੀ ਹੈ। ਇਹ ਸਫਲਤਾ ਪੰਚਕੂਲਾ ਪੁਲੀਸ ਦੀ ਮੁਸਤੈਦੀ, ਖੁਫੀਆ ਜਾਣਕਾਰੀ ਅਤੇ ਪ੍ਰਭਾਵਸ਼ਾਲੀ ਰਣਨੀਤੀ ਦਾ ਨਤੀਜਾ ਹੈ, ਜਿਸ ਨੇ ਇੱਕ ਵਾਰ ਫਿਰ ਸਾਬਤ ਕਰ ਦਿੱਤਾ ਹੈ ਕਿ ਅਪਰਾਧ ਕਿੰਨਾ ਵੀ ਗੰਭੀਰ ਕਿਉਂ ਨਾ ਹੋਵੇ, ਅਪਰਾਧੀ ਪੁਲਿਸ ਦੇ ਚੁੰਗਲ ਤੋਂ ਨਹੀਂ ਬਚ ਸਕਦੇ।

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

ਹੋਰ ਖ਼ਬਰਾਂ

ਹਰਿਆਣਾ ਨੇ ਭਰਤੀ ਵਿੱਚ ਸਾਬਕਾ ਅਗਨੀਵੀਰਾਂ ਲਈ ਉਮਰ ਸੀਮਾ ਵਿੱਚ ਛੋਟ ਦਿੱਤੀ

ਹਰਿਆਣਾ ਨੇ ਭਰਤੀ ਵਿੱਚ ਸਾਬਕਾ ਅਗਨੀਵੀਰਾਂ ਲਈ ਉਮਰ ਸੀਮਾ ਵਿੱਚ ਛੋਟ ਦਿੱਤੀ

350 ਕਿਲੋਗ੍ਰਾਮ ਵਿਸਫੋਟਕ, 20 ਟਾਈਮਰ, ਕ੍ਰਿੰਕੋਵ ਅਸਾਲਟ ਰਾਈਫਲ ਜ਼ਬਤ: ਫਰੀਦਾਬਾਦ ਪੁਲਿਸ ਕਮਿਸ਼ਨਰ

350 ਕਿਲੋਗ੍ਰਾਮ ਵਿਸਫੋਟਕ, 20 ਟਾਈਮਰ, ਕ੍ਰਿੰਕੋਵ ਅਸਾਲਟ ਰਾਈਫਲ ਜ਼ਬਤ: ਫਰੀਦਾਬਾਦ ਪੁਲਿਸ ਕਮਿਸ਼ਨਰ

ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਦਿਹਾੜੇ ਨੂੰ ਮਨਾਉਣ ਲਈ ਹਰਿਆਣਾ ਵਿੱਚ ਪਵਿੱਤਰ ਯਾਤਰਾ ਸ਼ੁਰੂ

ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਦਿਹਾੜੇ ਨੂੰ ਮਨਾਉਣ ਲਈ ਹਰਿਆਣਾ ਵਿੱਚ ਪਵਿੱਤਰ ਯਾਤਰਾ ਸ਼ੁਰੂ

ਹਰਿਆਣਾ ਨਾਰਕੋਟਿਕਸ ਬਿਊਰੋ ਨੇ ਨਸ਼ਾ ਤਸਕਰਾਂ ਵਿਰੁੱਧ ਕਾਰਵਾਈ ਤੇਜ਼ ਕੀਤੀ

ਹਰਿਆਣਾ ਨਾਰਕੋਟਿਕਸ ਬਿਊਰੋ ਨੇ ਨਸ਼ਾ ਤਸਕਰਾਂ ਵਿਰੁੱਧ ਕਾਰਵਾਈ ਤੇਜ਼ ਕੀਤੀ

ਹਰਿਆਣਾ ਸਰਕਾਰ ਵਿਸ਼ਵ ਬੈਂਕ ਦੁਆਰਾ ਫੰਡ ਪ੍ਰਾਪਤ 'ਜਲ ਸੁਰੱਖਿਅਤ' ਪ੍ਰੋਗਰਾਮ ਸ਼ੁਰੂ ਕਰੇਗੀ

ਹਰਿਆਣਾ ਸਰਕਾਰ ਵਿਸ਼ਵ ਬੈਂਕ ਦੁਆਰਾ ਫੰਡ ਪ੍ਰਾਪਤ 'ਜਲ ਸੁਰੱਖਿਅਤ' ਪ੍ਰੋਗਰਾਮ ਸ਼ੁਰੂ ਕਰੇਗੀ

ਹਰਿਆਣਾ ਅਧਿਕਾਰ ਪੈਨਲ ਨੇ ਸੀਵਰ ਦੀ ਹੱਥੀਂ ਸਫਾਈ ਦੌਰਾਨ ਦੋ ਲੋਕਾਂ ਦੀ ਮੌਤ 'ਤੇ ਰਿਪੋਰਟ ਮੰਗੀ ਹੈ

ਹਰਿਆਣਾ ਅਧਿਕਾਰ ਪੈਨਲ ਨੇ ਸੀਵਰ ਦੀ ਹੱਥੀਂ ਸਫਾਈ ਦੌਰਾਨ ਦੋ ਲੋਕਾਂ ਦੀ ਮੌਤ 'ਤੇ ਰਿਪੋਰਟ ਮੰਗੀ ਹੈ

ਹਰਿਆਣਾ ਨੇ 11 ਸਾਲਾਂ ਵਿੱਚ 300,000 ਨੌਕਰੀਆਂ ਦਿੱਤੀਆਂ: ਸੀਐਮ ਸੈਣੀ

ਹਰਿਆਣਾ ਨੇ 11 ਸਾਲਾਂ ਵਿੱਚ 300,000 ਨੌਕਰੀਆਂ ਦਿੱਤੀਆਂ: ਸੀਐਮ ਸੈਣੀ

ਗੋਪਾਸ਼ਟਮੀ 'ਤੇ ਹਰਿਆਣਾ ਦੇ ਮੁੱਖ ਮੰਤਰੀ ਨੇ ਕਿਹਾ ਕਿ ਗਊ ਦੀ ਸੇਵਾ ਕਰਨਾ ਸਾਰਿਆਂ ਦੀ ਨੈਤਿਕ ਜ਼ਿੰਮੇਵਾਰੀ ਹੈ।

ਗੋਪਾਸ਼ਟਮੀ 'ਤੇ ਹਰਿਆਣਾ ਦੇ ਮੁੱਖ ਮੰਤਰੀ ਨੇ ਕਿਹਾ ਕਿ ਗਊ ਦੀ ਸੇਵਾ ਕਰਨਾ ਸਾਰਿਆਂ ਦੀ ਨੈਤਿਕ ਜ਼ਿੰਮੇਵਾਰੀ ਹੈ।

ਹਰਿਆਣਾ ਸਰਕਾਰ ਰਾਜ ਦੀ ਆਰਥਿਕਤਾ ਨੂੰ ਮੁੜ ਪਰਿਭਾਸ਼ਿਤ ਕਰਨ ਲਈ ਸੁਧਾਰਾਂ ਰਾਹੀਂ ਪਰਿਵਰਤਨ ਦੀ ਅਗਵਾਈ ਕਰ ਰਹੀ ਹੈ

ਹਰਿਆਣਾ ਸਰਕਾਰ ਰਾਜ ਦੀ ਆਰਥਿਕਤਾ ਨੂੰ ਮੁੜ ਪਰਿਭਾਸ਼ਿਤ ਕਰਨ ਲਈ ਸੁਧਾਰਾਂ ਰਾਹੀਂ ਪਰਿਵਰਤਨ ਦੀ ਅਗਵਾਈ ਕਰ ਰਹੀ ਹੈ

ਹਰਿਆਣਾ ਦੇ 50 ਨੌਜਵਾਨਾਂ ਨੂੰ ਅਮਰੀਕਾ ਤੋਂ ਬੇੜੀਆਂ ਵਿੱਚ ਜਕੜ ਕੇ ਭੇਜਣ ਤੋਂ ਬਾਅਦ ਮੰਤਰੀ ਨੇ ਕਿਹਾ ਕਿ ਦੇਸ਼ ਨਿਕਾਲੇ ਨੂੰ ਮਨੁੱਖੀ ਢੰਗ ਨਾਲ ਕੀਤਾ ਜਾਣਾ ਚਾਹੀਦਾ ਹੈ।

ਹਰਿਆਣਾ ਦੇ 50 ਨੌਜਵਾਨਾਂ ਨੂੰ ਅਮਰੀਕਾ ਤੋਂ ਬੇੜੀਆਂ ਵਿੱਚ ਜਕੜ ਕੇ ਭੇਜਣ ਤੋਂ ਬਾਅਦ ਮੰਤਰੀ ਨੇ ਕਿਹਾ ਕਿ ਦੇਸ਼ ਨਿਕਾਲੇ ਨੂੰ ਮਨੁੱਖੀ ਢੰਗ ਨਾਲ ਕੀਤਾ ਜਾਣਾ ਚਾਹੀਦਾ ਹੈ।