ਸ੍ਰੀ ਫਤਿਹਗੜ੍ਹ ਸਾਹਿਬ/7 ਜੁਲਾਈ :
(ਰਵਿੰਦਰ ਸਿੰਘ ਢੀਂਡਸਾ)
ਸਰਕਾਰਾਂ ਭਾਵੇਂ ਰੋਕਣ ਦੇ ਲੱਖ ਯਤਨ ਕਰ ਰਹੀਆਂ ਹੋਣ, ਪ੍ਰੰਤੂ ਅੱਜ ਵੀ ਚਾਰੇ ਪਾਸੇ ਮਿਲਾਵਟ ਦਾ ਬੋਲਬਾਲਾ ਹੈ। ਕਿਉਂਕਿ ਬਹੁਤ ਸਾਰੇ ਵਿਅਕਤੀ ਅਮੀਰ ਹੋਣ ਦੀ ਲਾਲਸਾ ਦੇ ਵਿੱਚ ਲੱਗੇ ਹੋਏ ਹਨ। ਇਹ ਲਾਲਚ ਸਾਡੇ ਆਉਣ ਵਾਲੇ ਭਵਿੱਖ ਨੂੰ ਬਰਬਾਦ ਕਰ ਸਕਦਾ ਹੈ, ਜੇਕਰ ਅਸੀਂ ਨਾ ਸੰਭਲੇ। ਇਹ ਪ੍ਰਗਟਾਵਾ ਹਰਮਨਜ ਬਿਊਟੀ ਸੈਲੂਨ ਐਂਡ ਅਕੈਡਮੀ ਫ਼ਤਿਹਗੜ੍ਹ ਸਾਹਿਬ ਦੀ ਮੈਨੇਜਿੰਗ ਡਾਇਰੈਕਟਰ ਕਨਨ ਸੇਠ ਨੇ ਫਤਿਹਗੜ੍ਹ ਸਾਹਿਬ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਉਹਨਾਂ ਕਿਹਾ ਕਿ ਆਮ ਲੋਕਾਂ ਦੀ ਹਮੇਸ਼ਾ ਹੀ ਮੰਗ ਰਹੀ ਹੈ ਕਿ ਚੀਜ਼ ਭਾਵੇਂ ਮਹਿੰਗੀ ਮਿਲ ਜਾਵੇ, ਪਰੰਤੂ ਮਿਲਾਵਟ ਤੋਂ ਰਹਿਤ ਹੋਵੇ, ਫਿਰ ਵੀ ਅਜਿਹਾ ਨਹੀਂ ਹੋ ਰਿਹਾ। ਉਹਨਾਂ ਕਿਹਾ ਕਿ ਭਾਵੇਂ ਗੱਲ ਦੁੱਧ ਦੀ ਕਰੀ ਜਾਵੇ, ਦਾਲਾਂ ਦੀ ਕਰੀ ਜਾਵੇ, ਬੱਚਿਆਂ ਦੇ ਖਾਣ ਵਾਲੀਆਂ ਚੀਜ਼ਾਂ ਦੀ ਜਾਂ ਫਿਰ ਸਰੀਰ ਤੇ ਲਗਾਉਣ ਵਾਲੇ ਪ੍ਰੋਡਕਟਸ ਦੀ। ਕੋਈ ਵੀ ਐਸੀ ਚੀਜ਼ ਨਹੀਂ ਜਿਸ ਦੇ ਵਿੱਚ ਮਿਲਾਵਟ ਨਾ ਹੁੰਦੀ ਹੋਵੇ, ਮਿਲਾਵਟਖੋਰ ਆਪਣਾ ਮੁਨਾਫਾ ਕਮਾਉਣ ਦੇ ਲਈ ਲੋਕਾਂ ਦੀ ਸਿਹਤ ਦੇ ਨਾਲ ਰੱਜ ਕੇ ਖਿਲਵਾੜ ਕਰ ਰਹੇ ਹਨ। ਉਨਾਂ ਕਿਹਾ ਕਿ ਇਸ ਮਿਲਾਵਟ ਖੋਰੀ ਦਾ ਨਤੀਜਾ ਸਾਡੇ ਆਉਣ ਵਾਲੇ ਭਵਿੱਖ ਨੂੰ ਭੁਗਤਣਾ ਪੈਣਾ ਹੈ। ਸਰਕਾਰ ਨੂੰ ਚਾਹੀਦਾ ਹੈ ਕਿ ਮਿਲਾਵਟ ਖੋਰੀ ਦੇ ਖਿਲਾਫ ਸਖਤ ਕਾਨੂੰਨ ਬਣਾਇਆ ਜਾਵੇ, ਜਿਹੜੇ ਲੋਕ ਇਸ ਤਰ੍ਹਾਂ ਕਰਦੇ ਹਨ ਉਹਨਾਂ ਨੂੰ ਸਖਤ ਸਜ਼ਾਵਾਂ ਦਿੱਤੀਆਂ ਜਾਣ ਤਾਂ ਹੀ ਅਸੀਂ ਇਸ ਮਿਲਾਵਟ ਖੋਰੀ ਨੂੰ ਠੱਲ ਪਾਉਣ ਦੇ ਵਿੱਚ ਕਾਮਯਾਬ ਹੋ ਸਕਦੇ ਹਾਂ।ਉਹਨਾਂ ਇਹ ਵੀ ਦੱਸਿਆ ਕਿ ਹਰਮਨਜ ਸੈਲੂਨ ਐਂਡ ਅਕੈਡਮੀ ਪਿਛਲੇ 13 ਸਾਲ ਤੋਂ ਲੋਕਾਂ ਦੀ ਸੇਵਾ ਦੇ ਵਿੱਚ ਹਾਜਰ ਹੈ। ਉਹਨਾਂ ਵੱਲੋਂ ਆਮ ਲੋਕਾਂ ਦੀ ਸੇਵਾ ਦੇ ਵਿੱਚ ਬਿਨਾਂ ਕੈਮੀਕਲ ਤੋਂ ਸਿਹਤ ਨਾਲ ਜੁੜੇ ਪ੍ਰੋਡਕਟ ਤਿਆਰ ਕੀਤੇ ਜਾਂਦੇ ਹਨ ਜਿਨਾਂ ਦੇ ਬਹੁਤ ਵਧੀਆ ਰਿਜਲਟ ਹਨ। ਉਹਨਾਂ ਆਮ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਇਹ ਸਿਹਤ ਤੁਹਾਨੂੰ ਕੁਦਰਤ ਵੱਲੋਂ ਦਿੱਤਾ ਗਿਆ ਅਨਮੋਲ ਤੋਹਫਾ ਹੈ ਇਸ ਨੂੰ ਕੈਮੀਕਲਾਂ ਦੇ ਨਾਲ ਖਰਾਬ ਨਾ ਕਰੋ, ਕਿਰਪਾ ਕਰਕੇ ਬਿਨਾਂ ਕੈਮੀਕਲ ਵਾਲੇ ਪ੍ਰੋਡਕਟਸ ਹੀ ਵਰਤੋ।