ਮਲੋਟ,04 ਜੁਲਾਈ (ਪ੍ਰਤਾਪ ਸੰਦੂ)-
ਪੰਜਾਬ ਸਰਕਾਰ ਤੇ ਸਿਹਤ ਵਿਭਾਗ ਪੰਜਾਬ ਵੱਲੋ ਲੋਕਾ ਨੂੰ ਡੇਗੂ ਤੋ ਬਚਾਉਣ ਲਈ ਹਰ ਸ਼ੁੱਕਰਵਾਰ ਡੇਗੂ ਤੇ ਵਾਰ ਸੰਬੰਧੀ ਗਤੀਵਿਧੀਆ ਕੀਤੀਆ ਜਾਦੀਆ ਹਨ। ਜਿਲਾ ਸ਼੍ਰੀ ਮੁਕਤਸਰ ਸਾਹਿਬ ਦੇ ਸਿਵਲ ਸਰਜਨ ਡਾ.ਜਗਦੀਪ ਚਾਵਲਾ ਦੀਆ ਹਦਾਇਤਾ ਤੇ ਜਿਲਾ ਐਪੀਡਮੋਲੋਜਿਸਟ ਡਾਕਟਰ ਹਰਕੀਰਤਨ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਡਾ.ਪਵਨ ਮਿੱਤਲ ਐਸਐਮਓ ਆਲਮਵਾਲਾ ਦੀ ਅਗਵਾਈ ਹੇਠ ਹਰ ਸ਼ੁੱਕਰਵਾਰ ਡੇਂਗੂ ਤੇ ਵਾਰ ਅਧੀਨ ਪਿੰਡ ਤਰਖਾਣਵਾਲਾ ਵਿਖੇ ਘਰਾ ਵਿੱਚ ਡੇਂਗੂ ਦੇ ਲਾਰਵੇ ਦੀ ਭਾਲ ਕੀਤੀ ਗਈ। ਸਿਹਤ ਇੰਸਪੈਕਟਰ ਗੁਰਵਿੰਦਰ ਸਿੰਘ ਤੇ ਸੁਖਜੀਤ ਸਿੰਘ ਨੇ ਲੋਕਾ ਨੂੰ ਜਾਗਰੂਕ ਕਰਦੇ ਹੋਏ ਦੱਸਿਆ ਕਿ ਪਾਣੀ ਦੇ ਸਰੋਤਾਂ ਨੂੰ ਹਰ ਹਫ਼ਤੇ ਖਾਲੀ ਕਰਨਾ ਚਾਹੀਦਾ ਹੈ। ਉਹਨਾ ਦੱਸਿਆ ਕਿ ਡੇਗੂ ਏਡੀਜ਼ ਅਜਿਪਟੀ ਮੱਛਰ ਦੇ ਕੱਟਣ ਨਾਲ ਫੈਲਦਾ ਹੈੇ। ਇਹ ਮੱਛਰ ਇੱਕ ਹਫ਼ਤੇ ਤੋਂ ਜਿਆਦਾ ਸਮੇਂ ਤੱਕ ਖੜੇ ਸਾਫ਼ ਪਾਣੀ ਤੇ ਪੈਦਾ ਹੁੰਦਾ ਹੈ ਅਤੇ ਇੱਕ ਹਫ਼ਤੇ ਦੇ ਵਿੱਚ ਅੰਡੇ ਤੋਂ ਮੱਛਰ ਬਣ ਕੇ ਤਿਆਰ ਹੋ ਜਾਂਦਾ ਹੈ। ਇਹ ਮੱਛਰ ਦਿਨ ਵੇਲੇ ਕੱਟਦਾ ਹੈ। ਕੂਲਰਾਂ, ਗਮਲਿਆਂ, ਫਰਿੱਜਾਂ ਦੀਆਂ ਟਰੇਆਂ, ਹੋਰ ਪਾਣੀ ਦੇ ਬਰਤਨਾਂ ਨੂੰ ਚੰਗੀ ਤਰ੍ਹਾਂ ਖਾਲੀ ਕਰਕੇ ਸੁਕਾ ਕੇ ਦੁਬਾਰਾ ਵਰਤੋਂ ਵਿੱਚ ਲਿਆਉਣਾ ਚਾਹੀਦਾ ਹੈ ਅਤੇ ਨੀਵੀਆਂ ਥਾਵਾਂ ਤੇ ਮਿੱਟੀ ਪਾ ਕੇ ਭਰ ਦੇਣੀਆਂ ਚਾਹੀਦੀਆਂ ਹਨ। ਜਿਨ੍ਹਾਂ ਥਾਵਾਂ ਤੋਂ ਪਾਣੀ ਸਾਫ਼ ਨਹੀਂ ਕੀਤਾ ਜਾ ਸਕਦਾ, ਉਥੇ ਹਰ ਹਫ਼ਤੇ ਕਾਲਾ ਸੜਿਆ ਹੋਇਆ ਤੇਲ ਪਾਉਣਾ ਚਾਹੀਦਾ ਹੈ। ਸੋਣ ਲੱਗਿਆ ਮੱਛਰ ਭਜਾਉਣ ਵਾਲੀਆਂ ਕਰੀਮਾਂ ਦਾ ਇਸਤੇਮਾਲ ਕਰੋ ਅਤੇ ਸਰੀਰ ਢੱਕਣੇ ਕੱਪੜੇ ਪਾਓ। ਬੁਖਾਰ ਹੋਣ ਤੇ ਨੇੜੇ ਦੇ ਸਿਹਤ ਕੇਂਦਰ ਤੋਂ ਜਾਂਚ ਕਰਵਾਈ ਜਾਵੇ ਅਤੇ ਡੇਗੂ ਦਾ ਇਲਾਜ ਸਾਰੇ ਸਰਕਾਰੀ ਹਸਪਤਾਲਾਂ ਵਿੱਚ ਮੁਫ਼ਤ ਕੀਤਾ ਜਾਂਦਾ ਹੈ। ਇਸ ਮੁਹਿੰਮ ਤਹਿਤ ਕੂਲਰਾ, ਫਰਿੱਜਾ ਦੀਆ ਟਰੇਆ ਤੇ ਉਹਨਾ ਸਾਰੇ ਸੋਮਿਆਂ ਜਿੰਨਾ ਵਿੱਚ ਇਕ ਹਫਤੇ ਤੋ ਵਧ ਪਾਣੀ ਖੜਾ ਰਹਿੰਦਾ ਸੀ, ਵਿੱਚੋ ਪਾਣੀ ਸੁਕਾਇਆ ਗਿਆ। ਇਸ ਮੌਕੇ ਕਰਮਜੀਤ ਕੌਰ, ਵੀਰਪਾਲ ਕੌਰ, ਕਰਮਜੀਤ ਕੌਰ ਆਸ਼ਾ ਵਰਕਰ ਮੌਜੂਦ ਸਨ।