ਬਠਿੰਡਾ, 8 ਜੁਲਾਈ, ਬੀ ਐੱਸ ਭੁੱਲਰ
ਸੀ ਆਈ ਏ ਸਟਾਫ ਬਠਿੰਡਾ 1 ਨੇ ਅੱਜ ਸਥਾਨਕ ਮਹਿਣਾ ਚੌਂਕ ਵਿੱਚ ਚੈਕਿੰਗ ਦੌਰਾਨ ਇੱਕ ਫਾਰਚੂਨਰ ਗੱਡੀ ਵਿੱਚੋਂ 40 ਕਿਲੋਗ੍ਰਾਮ ਹੈਰੋਇਨ ਬਰਾਮਦ ਕਰਨ ਵਿੱਚ ਵੱਡੀ ਸਫ਼ਲਤਾ ਹਾਸਲ ਕੀਤੀ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਗੱਡੀਆਂ ਦੀ ਚੈਕਿੰਗ ਦੌਰਾਨ ਇੱਕ ਫਾਰਚੂਨਰ ਕਾਰ ਨੰਬਰ ਪੀ ਬੀ 53 ਈ 6771 ਦੀ ਚੈਕਿੰਗ ਕਰਨ ਸਮੇਂ ਨਸ਼ੇ ਦੀ ਇਸ ਵੱਡੀ ਖੇਪ ਦਾ ਪਤਾ ਲੱਗਾ। ਇਸ ਗੱਡੀ ਵਿੱਚ ਮਲੋਟ ਜਿਲਾ ਮੁਕਤਸਰ ਦੇ ਛੇ ਵਿਅਕਤੀ ਲਖਵੀਰ ਸਿੰਘ, ਪ੍ਰਭਜੀਤ ਸਿੰਘ, ਰਣਜੋਧ ਸਿੰਘ, ਅਕਾਸ ਮਰਵਾਹ, ਗੁਰਚਰਨ ਸਿੰਘ ਤੇ ਰੋਹਿਤ ਕੁਮਾਰ ਸਵਾਰ ਸਨ। ਪੁਲਿਸ ਨੇ ਗੱਡੀ ਵਿੱਚੋ 40 ਕਿਲੋਗ੍ਰਾਮ ਹੈਰੋਇਨ ਬਰਾਮਦ ਕਰਕੇ ਕਥਿਤ ਦੋਸ਼ੀਆਂ ਨੂੰ ਕਾਬੂ ਕਰ ਲਿਆ। ਦੋਸ਼ੀਆਂ ਵਿਰੁੱਧ ਮੁਕੱਦਮਾ ਦਰਜ ਕਰਕੇ ਜਾਂਚ ਸੁਰੂ ਕਰ ਦਿੱਤੀ ਹੈ। ਮੁਢਲੀ ਜਾਂਚ ਦੌਰਾਨ ਪਤਾ ਲੱਗਾ ਹੈ ਕਿ ਇਹ ਖੇਪ ਵਿਦੇਸ਼ ਬੈਠੇ ਨਸ਼ਾ ਤਸਕਰ ਨੇ ਪਾਕਿਸਤਾਨ ਸਰਹੱਦ ਰਾਹੀਂ ਭੇਜੀ ਹੈ। ਜਾਂਚ ਦੌਰਾਨ ਵੱਡੇ ਇੰਕਸਾਫ਼ ਹੋਣ ਦੀਆਂ ਸੰਭਾਵਨਾਵਾਂ ਹਨ।
ਯੁੱਧ ਨਸ਼ਿਆ ਵਿਰੁੱਧ ਚਲਾਈ ਮੁਹਿੰਮ ਦੌਰਾਨ ਇਹ ਪੁਲਿਸ ਦੀ ਵੱਡੀ ਪ੍ਰਾਪਤੀ ਹੈ। ਇਸ ਸਬੰਧੀ ਸਮੁੱਚੇ ਸ਼ਹਿਰ ਵਿੱਚ ਚਰਚਾ ਛਿੜੀ ਹੋਈ ਹੈ। ਇਹ ਵੱਡੀ ਖੇਪ ਪੰਜਾਬ ਦੀ ਨੌਜਵਾਨੀ ਨੂੰ ਖਾਤਮੇ ਵੱਲ ਧੱਕਣ ਦੀ ਨਿਸ਼ਾਨਦੇਹੀ ਕਰਦੀ ਹੈ।