ਸ੍ਰੀ ਫ਼ਤਹਿਗੜ੍ਹ ਸਾਹਿਬ/25 ਅਗਸਤ:
(ਰਵਿੰਦਰ ਸਿੰਘ ਢੀਂਡਸਾ)
ਯੂਨੀਵਰਸਿਟੀ ਕਾਲਜ, ਚੁੰਨੀ ਕਲਾਂ ਵਿਖੇ ਮਿਤੀ 12 ਅਗਸਤ ਤੋਂ 18 ਅਗਸਤ ਤੱਕ ਐਂਟੀ ਰੈਗਿੰਗ ਸਪਤਾਹ ਮਨਾਇਆ ਗਿਆ। ਇਸ ਦੌਰਾਨ ਕਾਲਜ ਵਿੱਚ ਵੱਖ-ਵੱਖ ਗਤੀਵਿਧੀਆਂ ਰਾਹੀਂ ਨਵੇ ਦਾਖਲ ਹੋਏ ਵਿਦਿਆਰਥੀਆਂ ਨੂੰ ਰੈਗਿੰਗ ਅਤੇ ਉਸਦੇ ਬੁਰੇ ਪ੍ਰਭਾਵਾਂ ਬਾਰੇ ਜਾਣਕਾਰੀ ਦਿੱਤੀ ਗਈ। ਐਸ. ਡੀ. ਐਮ. ਬਸੀ ਪਠਾਣਾਂ ਹਰਵੀਰ ਕੌਰ ਦੀ ਹਾਜ਼ਰੀ ਵਿੱਚ ਕਾਲਜ ਵਿੱਚ ਐਟੀ ਰੈਗਿੰਗ ਵਿਸ਼ੇ ਤੇ ਇੱਕ ਲੈਕਚਰ ਕਰਵਾਇਆ ਗਿਆ। ਇਸ ਦੌਰਾਨ ਐਟੀ ਰੈਗਿੰਗ ਵਿਸ਼ੇ ਤੇ ਵਿਦਿਆਰਥੀਆਂ ਦੇ ਪੋਸਟਰ ਮੇਕਿੰਗ ਮੁਕਾਬਲੇ ਵੀ ਕਰਵਾਏ ਗਏ ਜਿਸ ਵਿੱਚ ਜੇਤੂ ਰਹਿਣ ਵਾਲੇ ਵਿਦਿਆਰਥੀਆਂ ਨੂੰ ਇਨਾਮ ਦਿੱਤੇ ਗਏ।ਵਿਦਿਆਰਥੀਆਂ ਨੂੰ ਕਾਲਜ ਵਿੱਚ ਰੈਗਿੰਗ ਸਬੰਧੀ ਲਘੂ ਫਿਲਮ ਦਿਖਾਈ ਗਈ। ਐਂਟੀ ਰੈਗਿੰਗ ਸਪਤਾਹ ਦਾ ਸਾਰਾ ਪ੍ਹਬੰਧ ਕਾਲਜ ਦੀ ਐਂਟੀ ਰੈਗਿੰਗ ਕਮੇਟੀ ਦੇ ਮੈਂਬਰਜ਼ ਡਾ. ਜਸਵਿੰਦਰ ਕੌਰ, ਡਾ. ਰਣਦੀਪ ਕੌਰ, ਡਾ. ਦਲਬੀਰ ਅਤੇ ਪ੍ਰੋ. ਰਾਜਪ੍ਰੀਤ ਵਲੋਂ ਕੀਤਾ ਗਿਆ। ਇਸ ਸਮਾਗਮ ਦੇ ਅੰਤ ਵਿੱਚ ਕਾਲਜ ਪ੍ਰਿਸੀਪਲ ਡਾ. ਵਨੀਤਾ ਗਰਗ ਨੇ ਵਿਦਿਆਰਥੀਆਂ ਨੂੰ ਸੰਬੋਧਨ ਦੌਰਾਨ ਰੈਗਿੰਗ ਦੇ ਬੁਰੇ ਪ੍ਰਭਾਵਾਂ ਦੀ ਗੰਭੀਰਤਾ ਜਾਹਿਰ ਕਰਦਿਆਂ ਨਵੇ ਅਤੇ ਪੁਰਾਣੇ ਵਿਦਿਆਰਥੀਆਂ ਨੂੰ ਆਪਸ ਵਿੱਚ ਮਿਲ-ਜੁਲ ਕੇ ਰਹਿਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਡਾ. ਵਿਭਾ, ਡਾ. ਦਵਿੰਦਰ ਅਤੇ ਪ੍ਰੋ. ਸੀਮਾ ਰਾਣੀ ਵੀ ਹਾਜ਼ਰ ਸਨ।