Tuesday, November 04, 2025  

ਪੰਜਾਬ

 ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ, ਵਿਖੇ “ਰੋਜ਼ਾਨਾ ਜੀਵਨ ਦੇ ਸੰਦਰਭ ਵਿੱਚ ਸਮਾਜ ਸ਼ਾਸਤਰ" ਵਿਸ਼ੇ 'ਤੇ ਵਰਕਸ਼ਾਪ

August 12, 2025

ਸ੍ਰੀ ਫ਼ਤਹਿਗੜ੍ਹ ਸਾਹਿਬ/12 ਅਗਸਤ :
(ਰਵਿੰਦਰ ਸਿੰਘ ਢੀਂਡਸਾ)
 
ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ, ਫਤਹਿਗੜ੍ਹ ਸਾਹਿਬ ਦੇ ਸਮਾਜ ਸ਼ਾਸਤਰ ਵਿਭਾਗ ਵੱਲੋਂ "ਰੋਜ਼ਾਨਾ ਜੀਵਨ ਦੇ ਸੰਦਰਭ ਵਿੱਚ ਸਮਾਜ ਸ਼ਾਸਤਰ: ਦ੍ਰਿਸ਼ਟੀਕੋਣ, ਸਵਾਲ ਅਤੇ ਸਮਝ” ਵਿਸ਼ੇ ਉੱਤੇ ਇੱਕ ਹਫ਼ਤੇ ਦੀ ਅਕਾਦਮਿਕ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ। ਇਸ ਵਰਕਸ਼ਾਪ ਵਿਚ ਵਿਦਵਾਨਾਂ, ਅਧਿਆਪਕਾਂ ਅਤੇ ਵਿਦਿਆਰਥੀਆਂ ਨੇ ਭਾਗ ਲਿਆ ਅਤੇ ਰੋਜ਼ਾਨਾ ਜ਼ਿੰਦਗੀ ਵਿੱਚ ਸਮਾਜ ਸ਼ਾਸਤਰ ਦੀ ਸੰਵੇਦਨਸ਼ੀਲ ਮਹੱਤਤਾ ਅਤੇ ਸਮਾਜਿਕ ਹਕੀਕਤਾਂ ਦੀ ਵਿਆਖਿਆ ਲਈ ਆਲੋਚਨਾਤਮਕ ਨਜ਼ਰੀਆ ਵਿਕਸਤ ਕਰਨ ਉੱਤੇ ਚਰਚਾ ਕੀਤੀ ਗਈ।ਵਰਕਸ਼ਾਪ ਦੀ ਸ਼ੁਰੂਆਤ ਯੂਨੀਵਰਸਿਟੀ ਦੇ ਉਪ-ਕੁਲਪਤੀ ਪ੍ਰੋ. ਪਰਿਤ ਪਾਲ ਸਿੰਘ ਦੇ ਉਦਘਾਟਨੀ ਸੰਬੋਧਨ ਨਾਲ ਹੋਈ, ਜਿਨ੍ਹਾਂ ਨੇ ਆਧੁਨਿਕ ਸਮਾਜਕ ਸੰਦਰਭਾਂ ਨੂੰ ਸਮਝਣ ਲਈ ਸਮਾਜ ਸ਼ਾਸਤਰੀਕ ਸੋਚ ਦੀ ਲੋੜ 'ਤੇ ਜ਼ੋਰ ਦਿੱਤਾ। ਪ੍ਰੋ. ਸੁਖਵਿੰਦਰ ਸਿੰਘ ਬਿੱਲਿੰਗ, ਡੀਨ ਅਕਾਦਮਿਕ ਮਾਮਲੇ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਵਿਭਾਗ ਦੀ ਵਰਕਸ਼ਾਪ ਆਯੋਜਨ ਕਰਨ ਲਈ ਪ੍ਰਸ਼ੰਸਾ ਕੀਤੀ ਅਤੇ ਅਸਲ ਜੀਵਨ ਅਤੇ ਅਕਾਦਮਿਕ ਸਿਧਾਂਤਾਂ ਵਿਚਕਾਰ ਪੂਲ ਬਣਾਉਣ ਦੀ ਲੋੜ ਨੂੰ ਉਜਾਗਰ ਕੀਤਾ।ਵਰਕਸ਼ਾਪ ਦੀ ਆਯੋਜਕ ਅਤੇ ਵਿਭਾਗ ਮੁਖੀ ਡਾ. ਨਵ ਸ਼ਗਨ ਦੀਪ ਕੌਰ ਨੇ "ਸਧਾਰਣ ਸੋਚ ਤੋਂ ਹਟ ਕੇ: ਸਮਾਜ ਸ਼ਾਸਤਰ ਦੇ ਨਜ਼ਰੀਏ ਤੋਂ ਸੋਚਣਾ – ਸਮਾਜ ਸ਼ਾਸਤਰ ਨੂੰ ਨਿੱਜੀ ਰਾਏ ਜਾਂ ਆਮ ਧਾਰਣਾਵਾਂ ਤੋਂ ਕੀ ਵੱਖਰਾ ਕਰਦਾ ਹੈ?" ਵਿਸ਼ੇ ਉੱਤੇ ਆਪਣਾ ਪ੍ਰਾਰੰਭਿਕ ਲੈਕਚਰ ਦਿੱਤਾ। 
 
ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

ਹੋਰ ਖ਼ਬਰਾਂ

ਤੰਬਾਕੂ ਦਾ ਸੇਵਨ ਮਨੁੱਖੀ ਸਿਹਤ ਲਈ ਹਾਨੀਕਾਰਕ : ਸਿਵਲ ਸਰਜਨ ਡਾ. ਅਰਵਿੰਦ ਪਾਲ ਸਿੰਘ

ਤੰਬਾਕੂ ਦਾ ਸੇਵਨ ਮਨੁੱਖੀ ਸਿਹਤ ਲਈ ਹਾਨੀਕਾਰਕ : ਸਿਵਲ ਸਰਜਨ ਡਾ. ਅਰਵਿੰਦ ਪਾਲ ਸਿੰਘ

ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਵਿਖੇ ਮਨਾਇਆ ਗਿਆ ਵਿਸ਼ਵ ਵੀਗਨ ਦਿਵਸ  

ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਵਿਖੇ ਮਨਾਇਆ ਗਿਆ ਵਿਸ਼ਵ ਵੀਗਨ ਦਿਵਸ  

ਧਾਮੀ ਲਗਾਤਾਰ ਪੰਜਵੀਂ ਵਾਰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਚੁਣੇ ਗਏ

ਧਾਮੀ ਲਗਾਤਾਰ ਪੰਜਵੀਂ ਵਾਰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਚੁਣੇ ਗਏ

ਪੰਜਾਬ ਸਰਕਾਰ ਨੇ ਅਨਾਥ ਅਤੇ ਆਸ਼ਰਿਤ ਬੱਚਿਆਂ ਲਈ 242 ਕਰੋੜ ਰੁਪਏ ਤੋਂ ਵੱਧ ਦੀ ਵਿੱਤੀ ਸਹਾਇਤਾ ਜਾਰੀ: ਡਾ. ਬਲਜੀਤ ਕੌਰ

ਪੰਜਾਬ ਸਰਕਾਰ ਨੇ ਅਨਾਥ ਅਤੇ ਆਸ਼ਰਿਤ ਬੱਚਿਆਂ ਲਈ 242 ਕਰੋੜ ਰੁਪਏ ਤੋਂ ਵੱਧ ਦੀ ਵਿੱਤੀ ਸਹਾਇਤਾ ਜਾਰੀ: ਡਾ. ਬਲਜੀਤ ਕੌਰ

ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਵੱਲੋਂ ਪ੍ਰਭ ਆਸਰਾ ਵਿਖੇ ਸੇਵਾ

ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਵੱਲੋਂ ਪ੍ਰਭ ਆਸਰਾ ਵਿਖੇ ਸੇਵਾ

*ਲੋਕਾਂ ਦਾ ਸਮਰਥਨ ਜ਼ਿਮਨੀ ਚੋਣ ਵਿੱਚ 'ਆਪ' ਦੀ ਵੱਡੀ ਜਿੱਤ ਦਾ ਸਪੱਸ਼ਟ ਸੰਕੇਤ-ਆਪ*

*ਲੋਕਾਂ ਦਾ ਸਮਰਥਨ ਜ਼ਿਮਨੀ ਚੋਣ ਵਿੱਚ 'ਆਪ' ਦੀ ਵੱਡੀ ਜਿੱਤ ਦਾ ਸਪੱਸ਼ਟ ਸੰਕੇਤ-ਆਪ*

ਲੋਕਾਂ ਦਾ ਪਿਆਰ 'ਆਪ' ਦੀ ਜਿੱਤ ਦੀ ਗਵਾਹੀ, ਲੋਕ  ਮੁੜ 'ਆਪ' ਦੇ ਹੱਕ ਵਿੱਚ ਫਤਵਾ ਦੇਣ ਲਈ ਤਿਆਰ- ਸੰਧੂ 

ਲੋਕਾਂ ਦਾ ਪਿਆਰ 'ਆਪ' ਦੀ ਜਿੱਤ ਦੀ ਗਵਾਹੀ, ਲੋਕ  ਮੁੜ 'ਆਪ' ਦੇ ਹੱਕ ਵਿੱਚ ਫਤਵਾ ਦੇਣ ਲਈ ਤਿਆਰ- ਸੰਧੂ 

ਹਰਚੰਦ ਸਿੰਘ ਬਰਸਟ ਵੱਲੋਂ ਤਰਨਤਾਰਨ ਵਿਖੇ ਆਪ ਉਮੀਦਵਾਰ ਹਰਮੀਤ ਸਿੰਘ ਸੰਧੂ ਦੇ ਹੱਕ ਵਿੱਚ ਕੀਤਾ ਜਾ ਰਿਹਾ ਪ੍ਰਚਾਰ

ਹਰਚੰਦ ਸਿੰਘ ਬਰਸਟ ਵੱਲੋਂ ਤਰਨਤਾਰਨ ਵਿਖੇ ਆਪ ਉਮੀਦਵਾਰ ਹਰਮੀਤ ਸਿੰਘ ਸੰਧੂ ਦੇ ਹੱਕ ਵਿੱਚ ਕੀਤਾ ਜਾ ਰਿਹਾ ਪ੍ਰਚਾਰ

'ਆਪ' ਉਮੀਦਵਾਰ ਹਰਮੀਤ ਸੰਧੂ ਦੇ ਹੱਕ 'ਚ ਪਿੰਡ ਗੰਡੀਵਿੰਡ ਦੇ ਲੋਕ ਲਾਮਬੰਦ, ਭਾਰੀ ਸਮਰਥਨ ਦਾ ਐਲਾਨ

'ਆਪ' ਉਮੀਦਵਾਰ ਹਰਮੀਤ ਸੰਧੂ ਦੇ ਹੱਕ 'ਚ ਪਿੰਡ ਗੰਡੀਵਿੰਡ ਦੇ ਲੋਕ ਲਾਮਬੰਦ, ਭਾਰੀ ਸਮਰਥਨ ਦਾ ਐਲਾਨ

ਤਰਨਤਾਰਨ ਹਲਕੇ ਦੇ ਪਿੰਡ ਗਹਿਰੀ ਦੇ ਲੋਕਾਂ ਨੇ 'ਆਪ' ਪ੍ਰਤੀ ਜਤਾਇਆ ਭਰੋਸਾ

ਤਰਨਤਾਰਨ ਹਲਕੇ ਦੇ ਪਿੰਡ ਗਹਿਰੀ ਦੇ ਲੋਕਾਂ ਨੇ 'ਆਪ' ਪ੍ਰਤੀ ਜਤਾਇਆ ਭਰੋਸਾ