ਸ੍ਰੀ ਫ਼ਤਹਿਗੜ੍ਹ ਸਾਹਿਬ/20 ਅਗਸਤ:
(ਰਵਿੰਦਰ ਸਿੰਘ ਢੀਂਡਸਾ)
ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਸ੍ਰੀ ਰਾਮਾ ਕ੍ਰਿਸ਼ਨਾ ਡਰਾਮੇਟਿਕ ਕਲੱਬ ਸਰਹਿੰਦ ਦੀ ਸਲਾਨਾ ਚੋਣ ਚੇਅਰਮੈਨ ਹਰੀਸ਼ ਅਗਰਵਾਲ ਦੀ ਦੇਖ-ਰੇਖ ਹੇਠ ਹੋਈ, ਜਿਸ ਵਿੱਚ ਰਾਜਨ ਗੁਪਤਾ ਨੂੰ ਸਰਵਸੰਮਤੀ ਨਾਲ ਕਲੱਬ ਦਾ ਪ੍ਰਧਾਨ, ਰਾਧੇ ਸ਼ਿਆਮ ਨੂੰ ਉਪ ਪ੍ਰਧਾਨ, ਤਰੁਣ ਪਰਾਸ਼ਰ ਨੂੰ ਖਜ਼ਾਨਚੀ, ਹਿਤੇਸ਼ ਉੱਪਲ ਨੂੰ ਜਨਰਲ ਸਕੱਤਰ, ਅਨਮੋਲ ਗਿਰਧਰ ਨੂੰ ਸਹਾਇਕ ਸਕੱਤਰ, ਅਮਿਤ ਬੰਸਲ ਨੂੰ ਡਾਇਰੈਕਟਰ ਚੁਣ ਲਿਆ ਗਿਆ । ਕਲੱਬ ਦੇ ਨਵੇਂ ਪ੍ਰਧਾਨ ਰਾਜਨ ਗੁਪਤਾ ਨੇ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਸ੍ਰੀ ਰਾਮਾ ਲੀਲਾ ਦਾ ਮੰਚਨ ਐਮ.ਸੀ. ਸਟੇਜ, ਸਰਹਿੰਦ ‘ਤੇ ਵੱਡੀ ਧੂਮਧਾਮ ਨਾਲ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਝੰਡਾ ਚੜ੍ਹਾਉਣ ਦੀ ਰਸਮ 25 ਅਗਸਤ 2025, ਦਿਨ ਸੋਮਵਾਰ ਨੂੰ ਹੋਵੇਗੀ, ਜਦਕਿ ਸ੍ਰੀ ਰਾਮਲੀਲਾ ਦਾ ਮੰਚਨ 22 ਸਤੰਬਰ 2025 ਤੋਂ 3 ਅਕਤੂਬਰ 2025 ਤੱਕ ਕੀਤਾ ਜਾਵੇਗਾ। ਖ਼ਾਸ ਗੱਲ ਇਹ ਰਹੇਗੀ ਕਿ ਇਸ ਸਾਲ ਸ੍ਰੀਧਾਮ ਵ੍ਰਿੰਦਾਵਨ ਤੋਂ ਆਏ ਕਲਾਕਾਰਾਂ ਵੱਲੋਂ ਰਾਮਲੀਲਾ ਦਾ ਵਿਸ਼ੇਸ਼ ਮੰਚਨ ਕੀਤਾ ਜਾਵੇਗਾ।ਦੁਸਹਿਰੇ ਦਾ ਤਿਉਹਾਰ 2 ਅਕਤੂਬਰ, ਦਿਨ ਵੀਰਵਾਰ ਨੂੰ ਰੂਪੜ ਬੱਸ ਅੱਡਾ, ਸਰਹਿੰਦ ਵਿਖੇ ਮਨਾਇਆ ਜਾਵੇਗਾ। ਕਲੱਬ ਦੇ ਚੇਅਰਮੈਨ ਹਰੀਸ਼ ਅਗਰਵਾਲ ਵੱਲੋਂ ਸਾਰੇ ਇਲਾਕਾ ਵਾਸੀਆਂ ਨੂੰ ਇਸ ਤਿਉਹਾਰ ਵਿੱਚ ਭਾਗੀਦਾਰ ਬਣਨ ਲਈ ਅਪੀਲ ਕੀਤੀ ਗਈ।ਮੀਟਿੰਗ ਵਿੱਚ ਰਵਿੰਦਰ ਬਬਲਾ, ਲਲਿਤ ਬੰਸਲ, ਗਗਨ ਚੋਪੜਾ, ਅਮਨਜੋਤ ਲੰਬੜ, ਅਕਸ਼ੇ ਕੁਮਾਰ, ਸਨੀ ਤਨੇਜਾ, ਹਿਮਾਂਸ਼ੂ ਤਿਵਾਰੀ, ਰਾਹੁਲ ਧੀਂਮਾਨ, ਵਿਪਨ ਸ਼ਰਮਾ, ਰਜਤ ਜੋਸ਼ੀ, ਅਨੀਲ ਜੱਗਾ ਸਮੇਤ ਹੋਰ ਕਲੱਬ ਮੈਂਬਰ ਵੀ ਹਾਜ਼ਰ ਸਨ।