ਸ੍ਰੀ ਫ਼ਤਹਿਗੜ੍ਹ ਸਾਹਿਬ/21 ਅਗਸਤ:
(ਰਵਿੰਦਰ ਸਿੰਘ ਢੀਂਡਸਾ)
ਜੀ.ਆਰ.ਪੀ. ਥਾਣਾ ਸਰਹਿੰਦ ਵੱਲੋਂ ਸਰਹਿੰਦ ਰੇਲਵੇ ਸਟੇਸ਼ਨ ਨੇੜਿਓਂ ਬੀਤੇ ਦਿਨੀਂ ਬਰਾਮਦ ਕੀਤੀ ਗਈ ਭੁੱਕੀ ਦੇ ਮਾਮਲੇ 'ਚ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤੇ ਜਾਣ ਦਾ ਸਮਾਚਾਰ ਹੈ।ਉਕਤ ਗ੍ਰਿਫਤਾਰੀ ਦੀ ਪੁਸ਼ਟੀ ਕਰਦੇ ਹੋਏ ਜੀ.ਆਰ.ਪੀ. ਥਾਣਾ ਸਰਹਿੰਦ ਦੇ ਐਸ.ਐਚ.ਓ. ਇੰਸਪੈਕਟਰ ਰਤਨ ਲਾਲ ਨੇ ਦੱਸਿਆ ਕਿ ਬੀਤੀ 7 ਅਗਸਤ ਨੂੰ ਆਜ਼ਾਦੀ ਦਿਵਸ ਦੇ ਸਬੰਧ 'ਚ ਜੀ.ਆਰ.ਪੀ. ਥਾਣਾ ਸਰਹਿੰਦ ਦੇ ਸਹਾਇਕ ਥਾਣੇਦਾਰ ਹਰਜਿੰਦਰ ਸਿੰਘ ਦੀ ਅਗਵਾਈ ਵਿੱਚ ਜੀ.ਆਰ.ਪੀ. ਅਤੇ ਆਰ.ਪੀ.ਐਫ. ਦੀ ਸਾਂਝੀ ਟੀਮ ਵੱਲੋਂ ਸਰਹਿੰਦ ਰੇਲਵੇ ਸਟੇਸ਼ਨ 'ਤੇ ਚੈਕਿੰਗ ਕੀਤੀ ਜਾ ਰਹੀ ਸੀ।ਜਿਸ ਦੌਰਾਨ ਪਲੇਟਫਾਰਮ ਨੰਬਰ 1 ਨਜ਼ਦੀਕ ਪਾਰਕ ਕੀਤੇ ਇੱਕ ਸ਼ੱਕੀ ਮੋਟਰਸਾਈਕਲ 'ਤੇ ਪੁਲਿਸ ਪਾਰਟੀ ਦੀ ਨਜ਼ਰ ਪਈ ਜਿਸ 'ਤੇ ਇੱਕ ਥੈਲਾ ਲੱਦਿਆ ਹੋਇਆ ਸੀ।ਜਿਸ ਨੂੰ ਚੈੱਕ ਕਰਨ 'ਤੇ ਉਕਤ ਥੈਲੇ 'ਚੋਂ 12 ਕਿੱਲੋ 74 ਗ੍ਰਾਮ ਭੁੱਕੀ ਬਰਾਮਦ ਹੋਈ।ਜਿਸ ਸਬੰਧੀ ਜੀ.ਆਰ.ਪੀ. ਥਾਣਾ ਸਰਹਿੰਦ ਵਿਖੇ ਮੁਕੱਦਮਾ ਦਰਜ ਕਰਕੇ ਮਾਮਲੇ ਦੀ ਤਫਤੀਸ਼ ਸ਼ੁਰੂ ਕੀਤੀ ਗਈ।