ਸ੍ਰੀ ਫ਼ਤਹਿਗੜ੍ਹ ਸਾਹਿਬ/21 ਅਗਸਤ:
(ਰਵਿੰਦਰ ਸਿੰਘ ਢੀਂਡਸਾ)
ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ, ਫ਼ਤਹਿਗੜ੍ਹ ਸਾਹਿਬ ਦੇ ਖੇਤੀਬਾੜੀ ਵਿਭਾਗ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਬਾਗ ਵਿੱਚ ਇੱਕ ਨਵੇਂ ਵਾਧੇ ਵਜੋਂ ਇੱਕ ਏਕੜ ਵਿੱਚ ਅਮਰੂਦ ਦੇ ਬੂਟੇ ਲਗਾਉਣ ਦੀ ਮੁਹਿੰਮ ਦੀ ਸ਼ੁਰੂਆਤ ਕੀਤੀ । ਇਸ ਮੁਹਿੰਮ ਦੀ ਸ਼ੁਰੂਆਤ ਯੂਨਿਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. ਪਰਿਤ ਪਾਲ ਸਿੰਘ ਨੇ ਕੀਤੀ। ਇਸ ਮੌਕੇ ਪ੍ਰੋ. ਸੁਖਵਿੰਦਰ ਸਿੰਘ ਬਿਲਿੰਗ (ਡੀਨ ਅਕਾਦਮਿਕ ਮਾਮਲੇ), ਪ੍ਰੋ. ਤੇਜਬੀਰ ਸਿੰਘ (ਰਜਿਸਟਰਾਰ), ਪ੍ਰੋ. ਨਵਦੀਪ ਕੌਰ (ਡੀਨ ਰਿਸਰਚ), ਪ੍ਰੋ. ਸਿਕੰਦਰ ਸਿੰਘ (ਡੀਨ ਵਿਦਿਆਰਥੀ ਭਲਾਈ), ਡਾ. ਜਸਪ੍ਰੀਤ ਕੌਰ ਢਿੱਲੋਂ (ਮੁਖੀ, ਖੇਤੀਬਾੜੀ ਵਿਭਾਗ), ਫੈਕਲਟੀ ਮੈਂਬਰ ਅਤੇ ਖੇਤੀਬਾੜੀ ਵਿਭਾਗ ਦੇ ਵਿਦਿਆਰਥੀਆਂ ਹਾਜਰ ਸਨ। ਇਹ ਪਹਿਲ ਬਾਗ ਦੀ ਵਿਭਿੰਨਤਾ ਨੂੰ ਅਮੀਰ ਬਣਾਉਣ ਅਤੇ ਵਿਦਿਆਰਥੀਆਂ ਨੂੰ ਫਲਾਂ ਦੀ ਕਾਸ਼ਤ ਵਿੱਚ ਕੀਮਤੀ ਹੱਥੀਂ ਸਿਖਲਾਈ ਪ੍ਰਦਾਨ ਕਰਨ ਲਈ ਕੀਤੀ ਗਈ ਹੈ। ਇਹ ਮੁਹਿੰਮ ਯੂਨੀਵਰਸਿਟੀ ਦੇ ਹਰਿਆਵਲ ਕੈਂਪਸ ਦੇ ਦ੍ਰਿਸ਼ਟੀਕੋਣ ਨੂੰ ਉਤਸ਼ਾਹਿਤ ਕਰਨ ਲਈ ਕੀਤਾ ਗਿਆ ਹੈ।