ਪਠਾਨਕੋਟ, 22 ਅਗਸਤ (ਰਮਨ ਕਾਲੀਆ)
ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਪੂਰੇ ਪੰਜਾਬ ਅੰਦਰ ਬਿਨ੍ਹਾਂ ਭੇਦਭਾਵ ਦੇ ਵਿਕਾਸ ਕਾਰਜ ਕਰਵਾਏ ਜਾ ਰਹੇ ਹਨ, ਲੋਕਾਂ ਨੂੰ ਵਧੀਆ ਸਿੱਖਿਆ ਪ੍ਰਣਾਲੀ ਅਤੇ ਚੰਗੀ ਸਿਹਤ ਅਤੇ ਹੁਣ ਇਸ ਦੇ ਨਾਲ ਨਾਲ ਖੇਡਾਂ ਨਾਲ ਜੋੜਨ ਦਾ ਇੱਕ ਚੰਗਾ ਉਪਰਾਲਾ ਕੀਤਾ ਜਾ ਰਿਹਾ ਹੈ, ਜਿਸ ਅਧੀਨ ਵਿਧਾਨ ਸਭਾ ਹਲਕਾ ਭੋਆ ਦੇ ਅੰਦਰ ਕਰੀਬ 30 ਪਿੰਡਾਂ ਅੰਦਰ ਆਧੁਨਿਕ ਸੁਵਿਧਾਵਾਂ ਨਾਲ ਖੇਡ ਗਰਾਉਂਡ ਬਣਾਏ ਜਾਣਗੇ, 30 ਪਿੰਡਾਂ ਅੰਦਰ ਜਿਮ ਵੀ ਬਣਾਏ ਜਾਣਗੇ ਅਤੇ ਪੂਰੇ ਪੰਜਾਬ ਕਰੀਬ 3000 ਖੇਡ ਗਰਾਊਂਡ ਬਣਾਏ ਜਾ ਰਹੇ ਹਨ।। ਇਹ ਪ੍ਰਗਟਾਵਾ ਸ੍ਰੀ ਲਾਲ ਚੰਦ ਕਟਾਰੂਚੱਕ ਕੈਬਨਿਟ ਮੰਤਰੀ ਪੰਜਾਬ ਨੇ ਅੱਜ ਪਿੰਡ ਕਟਾਰੂਚੱਕ ਵਿਖੇ ਸਥਿਤ ਦਫਤਰ ਵਿਖੇ ਇੱਕ ਪ੍ਰੈਸ ਕਾਨਫਰੰਸ ਦੋਰਾਨ ਕੀਤਾ। ਇਸ ਮੋਕੇ ਤੇ ਹੋਰਨਾਂ ਤੋਂ ਇਲਾਵਾ ਸਰਵਸ੍ਰੀ ਨਰੇਸ਼ ਕੁਮਾਰ ਜਿਲ੍ਹਾ ਪ੍ਰਧਾਨ ਵੀਸੀ ਵਿੰਗ ਪਠਾਣਕੋਟ, ਸੰਦੀਪ ਕੁਮਾਰ ਬਲਾਕ ਪ੍ਰਧਾਨ, ਪਵਨ ਕੁਮਾਰ ਫੌਜੀ ਬਲਾਕ ਪ੍ਰਧਾਨ, ਕੁਲਜੀਤ ਸੈਣੀ ਜ਼ਿਲਾ ਸੋਸ਼ਲ ਮੀਡੀਆ ਇੰਚਾਰਜ ਅਤੇ ਆਮ ਆਦਮੀ ਪਾਰਟੀ ਦੇ ਹੋਰ ਆਹੁਦੇਦਾਰ ਵੀ ਹਾਜਰ ਸਨ।
ਇਸ ਮੋਕੇੇ ਤੇ ਜਾਣਕਾਰੀ ਦਿੰਦਿਆਂ ਸ੍ਰੀ ਲਾਲ ਚੰਦ ਕਟਾਰੂਚੱਕ ਕੈਬਨਿਟ ਮੰਤਰੀ ਪੰਜਾਬ ਨੇ ਕਿਹਾ ਕਿ ਪੰਜਾਬ ਅੰਦਰ ਸ. ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਵੱਲੋਂ ਨੋਜਵਾਨਾਂ ਨੂੰ ਸਿੱਧੇ ਤੋਰ ਤੇ ਖੇਡਾਂ ਦੇ ਨਾਲ ਜੋੜਨ ਦੇ ਉਦੇਸ ਨਾਲ ਖੇਡ ਗਰਾਉਂਡ ਬਣਾਉਂਣ ਦੀ ਯੋਜਨਾ ਤਿਆਰ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਜਲਦੀ ਹੀ ਵਿਧਾਨ ਸਭਾ ਹਲਕਾ ਭੋਆ ਦੇ ਅੰਦਰ ਕਰੀਬ 30 ਪਿੰਡਾਂ ਵਿੱਚ ਖੇਡ ਗਰਾਉਂਡਾਂ ਦਾ ਨਿਰਮਾਣ ਕੀਤਾ ਜਾਣਾ ਹੈ। ਉਨ੍ਹਾਂ ਦੱਸਿਆ ਕਿ ਹਰੇਕ ਖੇਡ ਗਰਾਉਂਡ ਤੇ ਕਰੀਬ 30 ਲੱਖ ਰੁਪਏ ਖਰਚ ਕੀਤੇ ਜਾਣੇ ਹਨ ਜਿਸ ਵਿੱਚ ਖੇਡ ਗਰਾਉਂਡ ਦੀ ਚਾਰਦੀਵਾਰੀ ਬਣਾਈ ਜਾਵੇਗੀ, ਖੇਡ ਗਰਾਉਂਡ ਅੰਦਰ 400 ਮੀਟਰ ਦਾ ਟਰੈਕ ਬਣਾਇਆ ਜਾਵੇਗਾ, ਖੇਡ ਗਰਾਉਂਡ ਅੰਦਰ ਲਾਈਟਾਂ ਦੀ ਵਿਵਸਥਾ ਕੀਤੀ ਜਾਵੇਗੀ, ਲੇਡੀਜ ਅਤੇ ਜੈਂਟਸ ਦੇ ਲਈ ਵੱਖ ਵੱਖ ਪਖਾਨਿਆਂ ਦਾ ਨਿਰਮਾਣ ਕੀਤਾ ਜਾਣਾ ਹੈ, ਇੱਕ ਵਾਟਰ ਬੋਰ ਕਰਵਾਇਆ ਜਾਵੇਗਾ, 5-7 ਪਿੰਡਾਂ ਦਾ ਕਲੱਸਟਰ ਬਣਾਇਆ ਜਾਵੇਗਾ ਅਤੇ ਉੱਥੇ ਖੇਡ ਗਰਾਉਂਡਾਂ ਨੂੰ ਕੋਚ ਵੀ ਦਿੱਤੇ ਜਾਣਗੇ, ਜਿੱਥੇ ਕਿ੍ਰਕਟ ਗਰਾਉਂਡ ਬਣਾਏ ਜਾਣਗੇ ਉੱਥੇ ਅਮਰੀਕਨ ਘਾਹ ਲਗਾਇਆ ਜਾਵੇਗਾ।
ਉਨ੍ਹਾਂ ਕਿਹਾ ਕਿ ਵਿਧਾਨ ਸਭਾ ਹਲਕਾ ਭੋਆ ਦੇ ਅੰਦਰ ਕਰੀਬ 30 ਖੇਡ ਗਰਾਉੁਂਡ ਬਣਾਏ ਜਾਣੇ ਹਨ ਜਿਸ ਵਿੱਚ ਪਿੰਡ ਤਾਲੂਰ, ਅੰਬੀ ਖੜਖੜ੍ਹਾ, ਬਸਤੀ ਡੇਰਾ ਮਾਖਨਪੁਰ, ਫਰਵਾਲ, ਰਤਨਗੜ੍ਹ, ਨੰਗਲ ਫਰੀਦਾਂ, ਸਿਹੋੜਾ ਕਲ੍ਹਾਂ, ਬਲੋਰ, ਬਕਨੋਰ, ਪੱਖੋਚੱਕ, ਬਮਿਆਲ, ਦਨਵਾਲ, ਰਮਕਾਲਮਾਂ, ਪਲਾਹ, ਘਰੋਟਾ ਕਲ੍ਹਾ, ਰਾਜਪਰੂਰਾ, ਪਰਮਾਨੰਦ, ਚਸਮਾਂ, ਕਟਾਰੂਚੱਕ, ਧੋਬੜਾ, ਜੰਗਲ, ਨਾਜੋਚੱਕ, ਨਰਾਇਣਪੁਰ, ਨੋਮਾਲਾ, ਸਾਦੀਪੁਰ, ਸੁਕਾਲਗੜ੍ਹ, ਘਰੋਟਾ ਅਤੇ ਗੋਬਿੰਦਸਰ ਆਦਿ ਪਿੰਡ ਸਾਮਲ ਹਨ। ਉਨ੍ਹਾਂ ਦੱਸਿਆ ਕਿ ਟੈਂਡਰ ਦੀ ਪ੍ਰਕਿ੍ਰਆ ਸੁਰੂ ਕਰ ਦਿੱਤੀ ਗਈ ਹੈ ਅਤੇ 2 ਸਤੰਬਰ ਤੱਕ ਟੈਂਡਰ ਖੋਲੇ ਜਾਣਗੇ। ਉਨ੍ਹਾਂ ਕਿਹਾ ਕਿ ਉਪਰੋਕਤ ਪਿੰਡਾਂ ਅੰਦਰ ਬਣਾਈਆਂ ਜਾਣ ਵਾਲੇ ਇਹ ਖੇਡ ਗਰਾਉਂਡ 31 ਜਨਵਰੀ 2026 ਤੱਕ ਇਹ ਗਰਾਉਂਡ ਪੂਰੀ ਤਰ੍ਹਾ ਨਾਲ ਬਣਾ ਕੇ ਤਿਆਰ ਕੀਤੇ ਜਾਣਗੇ। ਉਹਨਾਂ ਕਿਹਾ ਕਿ ਇਸ ਤੋਂ ਇਲਾਵਾ ਵਿਧਾਨ ਸਭਾ ਹਲਕਾ ਭੋਆ ਦੇ 30 ਪਿੰਡਾਂ ਅੰਦਰ ਆਊਟਡੋਰ ਅਤੇ ਇਨਡੋਰ ਜਿੰਮਾ ਵੀ ਬਣਾਈਆਂ ਜਾ ਰਹੀਆਂ ਹਨ। ਉਹਨਾਂ ਦੱਸਿਆ ਕਿ ਇਹ ਜਿੰਮਾ ਮਹਿਲਾਵਾਂ ਅਤੇ ਪੁਰਸ਼ਾਂ ਲਈ ਵੱਖ-ਵੱਖ ਹੋਣਗੀਆਂ।
ਉਨ੍ਹਾਂ ਕਿਹਾ ਕਿ ਅਸੀਂ ਸ. ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਜੀ ਦਾ ਦਿਲ ਤੋਂ ਧੰਨਵਾਦ ਕਰਦੇ ਹਾਂ ਕਿ ਵਿਧਾਨ ਸਭਾ ਹਲਕਾ ਭੋਆ ਅੰਦਰ ਵਿਕਾਸ ਕਰਨ ਲਈ ਅਤੇ ਵੱਡੇ ਪੋ੍ਰਜੈਕਟਾਂ ਦੇ ਲਈ ਕਰੋੜਾ ਰੁਪਏ ਦੇ ਫੰਡ ਜਾਰੀ ਕੀਤੇ ਹਨ। ਉਨ੍ਹਾਂ ਕਿਹਾ ਕਿ ਵਿਧਾਨ ਸਭਾ ਹਲਕਾ ਭੋਆ ਦੇ ਅੰਦਰ ਬਹੁਤ ਸਾਰੇ ਵਿਕਾਸ ਕਾਰਜ ਚਲ ਰਹੇ ਹਨ ਅਤੇ ਇਨ੍ਹਾ ਖੇਡ ਗਰਾਉਂਡਾਂ ਦੇ ਨਿਰਮਾਣ ਕਾਰਜ ਵੀ ਜਲਦੀ ਹੀ ਸੁਰੂ ਕਰ ਦਿੱਤੇ ਜਾਣਗੇ।
ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਹਮੇਸਾ ਉਪਰਾਲਾ ਰਿਹਾ ਹੈ ਕਿ ਪੰਜਾਬ ਦੀ ਨੋਜਵਾਨੀ ਨੂੰ ਇੱਕ ਚੰਗੀ ਸਿਹਤ ਦੇਣ ਦੇ ਲਈ ਉਪਰਾਲੇ ਕੀਤੇ ਜਾਣ। ਉਨ੍ਹਾਂ ਕਿਹਾ ਕਿ ਇਨ੍ਹਾਂ ਖੇਡ ਗਰਾਉਂਡਾਂ ਦੇ ਨਾਲ ਨੋਜਵਾਨ ਖੇਡਾਂ ਨਾਲ ਜੂੜਨਗੇ ਅਤੇ ਇਨ੍ਹਾਂ ਖੇਡ ਗਰਾਉਂਡਾਂ ਤੋਂ ਵੱਡੇ ਖਿਡਾਰੀ ਪੰਜਾਬ ਅੰਦਰ ਅਤੇ ਪੂਰੇ ਭਾਰਤ ਅੰਦਰ ਖੇਤਰ ਦਾ ਨਾਮ ਰੋਸਨ ਕਰਨਗੇ। ਉਨ੍ਹਾਂ ਕਿਹਾ ਕਿ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਂਣ ਦਾ ਮਾਨ ਸਰਕਾਰ ਦਾ ਸੁਪਨਾ ਜਲਦੀ ਪੂਰਾ ਹੋਵੇਗਾ ਅਤੇ ਪੰਜਾਬ ਰੰਗਲਾ ਪੰਜਾਬ ਬਣ ਕੇ ਸਾਹਮਣੇ ਆਵੇਗਾ।