Tuesday, August 26, 2025  

ਚੰਡੀਗੜ੍ਹ

ਚੰਡੀਗੜ੍ਹ ਵਿੱਚ ਤੈਕਵਾਂਡੋ ਨੇਸ਼ਨਲ ਚੈਂਪੀਅਨਸ਼ਿਪ ਲਈ ਚੋਣ ਟ੍ਰਾਇਲ ਸਫਲਤਾਪੂਰਵਕ ਸਮਾਪਤ।

August 23, 2025

ਚੰਡੀਗੜ੍ਹ 23 ਅਗਸਤ

ਆਉਣ ਵਾਲੀ 4ਵੀਂ ਸਬ-ਜੂਨੀਅਰ ਅਤੇ ਸੀਨੀਅਰ ਨੈਸ਼ਨਲ ਕਿਯੋਰੂਗੀ ਅਤੇ ਪੂਮਸੇ ਤੈਕਵਾਂਡੋ ਚੈਂਪੀਅਨਸ਼ਿਪ 2025, ਜੋ ਕਿ 28 ਅਗਸਤ ਤੋਂ 2 ਸਤੰਬਰ 2025 ਤੱਕ ਕਟਕ (ਓਡੀਸ਼ਾ) ਵਿੱਚ ਹੋਣ ਜਾ ਰਹੀ ਹੈ, ਲਈ ਚੋਣ ਟ੍ਰਾਇਲ ਅੱਜ ਲਾਅ ਭਵਨ, ਸੈਕਟਰ 37, ਚੰਡੀਗੜ੍ਹ ਵਿੱਚ ਸਫਲਤਾਪੂਰਵਕ ਕਰਵਾਏ ਗਏ।

ਇਸ ਮੌਕੇ ‘ਤੇ ਮੁਖ ਅਤਿਥੀ ਸ਼੍ਰੀ ਐਨ.ਕੇ. ਵਰਮਾ, ਐਡਵੋਕੇਟ, ਸਾਬਕਾ ਸੀਨੀਅਰ ਡਿਪਟੀ ਐਡਵੋਕੇਟ ਜਨਰਲ, ਕਨਵੀਨਰ ਲੀਗਲ ਸੈਲ ਭਾਜਪਾ ਪੰਜਾਬ ਅਤੇ ਮੈਂਬਰ ਅਨੁਸ਼ਾਸਨ ਕਮੇਟੀ ਭਾਜਪਾ ਪੰਜਾਬ ਅਤੇ ਵਿਸ਼ੇਸ਼ ਅਤਿਥੀ ਐਡਵੋਕੇਟ ਮੋਹਿਤ ਗਰਹ, ਪੰਜਾਬ ਅਤੇ ਹਰਿਆਣਾ ਹਾਈ ਕੋਰਟ, ਲੀਗਲ ਐਡਵਾਈਜ਼ਰ ਇੰਡੀਆ ਤੈਕਵਾਂਡੋ ਨੇ ਸ਼ਿਰਕਤ ਕੀਤੀ।

ਕੁੱਲ 120 ਖਿਡਾਰੀਆਂ ਨੇ ਇਨ੍ਹਾਂ ਟ੍ਰਾਇਲਾਂ ਵਿੱਚ ਭਾਗ ਲਿਆ ਅਤੇ ਆਪਣੇ ਸ਼ਾਨਦਾਰ ਹੁਨਰ ਤੇ ਖੇਡ-ਜਜ਼ਬੇ ਦਾ ਪ੍ਰਦਰਸ਼ਨ ਕੀਤਾ। ਭਾਗੀਦਾਰ ਪੰਜਾਬ ਯੂਨੀਵਰਸਿਟੀ, ਐਸ.ਡੀ. ਕਾਲਜ, ਖ਼ਾਲਸਾ ਕਾਲਜ, ਦੇਵ ਸਮਾਜ ਕਾਲਜ, ਸ਼ਿਸ਼ੁ ਨਿਕੇਤਨ ਸਕੂਲ, ਕਾਰਮੇਲ ਕਾਨਵੈਂਟ ਅਤੇ ਸਟੀਪਿੰਗ ਸਟੋਨ ਸਕੂਲ ਸਮੇਤ ਵੱਖ-ਵੱਖ ਸਕੂਲਾਂ, ਕਾਲਜਾਂ ਅਤੇ ਕਲੱਬਾਂ ਨਾਲ ਸਬੰਧਤ ਸਨ।

ਟ੍ਰਾਇਲਾਂ ਨੂੰ ਚੰਡੀਗੜ੍ਹ ਦੇ ਪ੍ਰਸਿੱਧ ਕੋਚਾਂ ਨੇ ਆਪਣੀ ਪੂਰੀ ਸਹਿਯੋਗ ਨਾਲ ਸੁਚਾਰੂ ਅਤੇ ਨਿਰਪੱਖ ਢੰਗ ਨਾਲ ਸੰਪੰਨ ਕੀਤਾ। ਇਨ੍ਹਾਂ ਕੋਚਾਂ ਵਿੱਚ ਮਹੇਸ਼ ਠਾਕੁਰ ਆਈ ਟੀ ਰਾਸ਼ਟਰੀ ਰੈਫਰੀ, ਗੁਰਜੀਤ ਸਿੰਘ ਤਾਇਕਮਾਂਡੋ ਕੋਚ, ਪਰਦੀਪ ਮਲਿਕ, ਸ਼ਿਵਰਾਜ ਘਰਤੀ (ਘਰਤੀ ਤੈਕਵਾਂਡੋ ਅਕੈਡਮੀ), ਰਾਜੇਸ਼ ਨੇਗੀ, ਸਤਪਾਲ ਸਿੰਘ (ਨੇਗੀ ਕਲੱਬ), ਸੰਦੀਪ ਕੁੰਡੂ (ਚੰਡੀਗੜ੍ਹ ਖੇਡ ਵਿਭਾਗ), ਅਜੈ ਕੁਮਾਰ (ਓਨਿਕਸ ਅਕੈਡਮੀ), ਰਵੀ ਕੁਮਾਰ (ਆਰ.ਕੇ. ਮਾਰਸ਼ਲ ਆਰਟਸ), ਸੁਰਿੰਦਰ ਸਿੰਘ (ਨੇਗੀ ਕਲੱਬ), ਮਹੇਸ਼ਵਰ ਦੱਤ (ਪੈਸ਼ਨ ਅਕੈਡਮੀ), ਗੌਰਵ ਸੈਣੀ (ਯੂਨੀਵਰਸਲ ਅਕੈਡਮੀ), ਦਵਿੰਦਰ ਕੁਮਾਰ (ਵੇਲੋਸਿਟੀ ਅਕੈਡਮੀ), ਤੀਰਥ ਰਾਜ (ਆਰ.ਪੀ.ਟੀ.ਸੀ. ਅਕੈਡਮੀ), ਵਿਜੈ ਲਾਮਾ (ਖੁਖਰੀ ਕਲੱਬ) ਅਤੇ ਡਿਫੈਂਸ ਕਲੱਬ ਸ਼ਾਮਲ ਸਨ।

ਲੜਕੀਆਂ ਦੇ ਨਤੀਜਿਆਂ ਵਿੱਚ: ਅੰਡਰ 46 ਕਿਲੋ: ਅਨੀਕਾ (ਗੋਲਡ), ਭਾਵਨਾ (ਸਿਲਵਰ), ਅੰਡਰ 49 ਕਿਲੋ: ਜੋਆ ਖਾਨ (ਗੋਲਡ), ਬੌਬੀ (ਸਿਲਵਰ)
ਅੰਡਰ 57 ਕਿਲੋ: ਹਨਸਿਕਾ (ਗੋਲਡ), ਭੂਮਿਕਾ (ਸਿਲਵਰ) ਕਈ ਹੋਰ ਖਿਡਾਰੀਆਂ ਨੇ ਵੀ ਵੱਖ-ਵੱਖ ਭਾਰ ਸ਼੍ਰੇਣੀਆਂ ਵਿੱਚ ਮੈਡਲ ਜਿੱਤ ਕੇ ਆਉਣ ਵਾਲੀ ਇੰਡੀਆ ਤੈਕਵਾਂਡੋ (ਆਈ.ਟੀ.) ਦੇ ਨੈਸ਼ਨਲ ਚੈਂਪੀਅਨਸ਼ਿਪ ਵਿੱਚ ਆਪਣੀ ਜਗ੍ਹਾ ਪੱਕੀ ਕੀਤੀ।

ਦੋਵਾਂ ਨੇ ਸਭ ਮੈਡਲ ਜੇਤੂਆਂ ਨੂੰ ਵਧਾਈ ਦਿੱਤੀ, ਭਾਗੀਦਾਰਾਂ ਦਾ ਹੋਂਸਲਾ ਵਧਾਇਆ ਅਤੇ ਆਯੋਜਕ ਕਮੇਟੀ ਤੇ ਕੋਚਾਂ ਦੀ ਨਿਰਪੱਖ ਅਤੇ ਯੋਗਤਾ-ਅਧਾਰਤ ਚੋਣ ਪ੍ਰਕਿਰਿਆ ਲਈ ਸ਼ਲਾਘਾ ਕੀਤੀ।

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

ਹੋਰ ਖ਼ਬਰਾਂ

ਪੰਜਾਬ ਦੇ ਰਾਜਪਾਲ ਨੇ ਭਾਰਤ ਦੇ ਭਵਿੱਖ ਨੂੰ ਆਕਾਰ ਦੇਣ ਵਿੱਚ ਸਟਾਰਟਅੱਪਸ ਦੀ ਭੂਮਿਕਾ ਦੀ ਸ਼ਲਾਘਾ ਕੀਤੀ

ਪੰਜਾਬ ਦੇ ਰਾਜਪਾਲ ਨੇ ਭਾਰਤ ਦੇ ਭਵਿੱਖ ਨੂੰ ਆਕਾਰ ਦੇਣ ਵਿੱਚ ਸਟਾਰਟਅੱਪਸ ਦੀ ਭੂਮਿਕਾ ਦੀ ਸ਼ਲਾਘਾ ਕੀਤੀ

ਰਮੇਸ਼ ਕੁਮਾਰੀ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦਾ ਵਧੀਕ ਜੱਜ ਨਿਯੁਕਤ ਕੀਤਾ ਗਿਆ

ਰਮੇਸ਼ ਕੁਮਾਰੀ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦਾ ਵਧੀਕ ਜੱਜ ਨਿਯੁਕਤ ਕੀਤਾ ਗਿਆ

ਮੁੱਖ ਮੰਤਰੀ ਦੀ ਅਗਵਾਈ ਹੇਠ ਕੈਬਨਿਟ ਵੱਲੋਂ ਪੰਜਾਬ ਸਹਿਕਾਰੀ ਸੁਸਾਇਟੀਆਂ ਐਕਟ, 1961 ਵਿੱਚ ਸੋਧਾਂ ਨੂੰ ਮਨਜ਼ੂਰੀ

ਮੁੱਖ ਮੰਤਰੀ ਦੀ ਅਗਵਾਈ ਹੇਠ ਕੈਬਨਿਟ ਵੱਲੋਂ ਪੰਜਾਬ ਸਹਿਕਾਰੀ ਸੁਸਾਇਟੀਆਂ ਐਕਟ, 1961 ਵਿੱਚ ਸੋਧਾਂ ਨੂੰ ਮਨਜ਼ੂਰੀ

ਕਾਂਗਰਸ ਨੇ ਹਰਿਆਣਾ ਵਿੱਚ 100 ਤੋਂ 1,000 ਵੋਟਾਂ ਦੇ ਫਰਕ ਨਾਲ 10 ਸੀਟਾਂ ਜਿੱਤੀਆਂ, ਸੀਐਮ ਸੈਣੀ ਨੇ ਕਿਹਾ

ਕਾਂਗਰਸ ਨੇ ਹਰਿਆਣਾ ਵਿੱਚ 100 ਤੋਂ 1,000 ਵੋਟਾਂ ਦੇ ਫਰਕ ਨਾਲ 10 ਸੀਟਾਂ ਜਿੱਤੀਆਂ, ਸੀਐਮ ਸੈਣੀ ਨੇ ਕਿਹਾ

ਹਰਿਆਣਾ ਦੇ ਮੁੱਖ ਮੰਤਰੀ ਨੇ ਚੰਡੀਗੜ੍ਹ ਦੀਆਂ ਵਿਦਿਆਰਥਣਾਂ ਦੀ ਅਗਵਾਈ ਵਿੱਚ 'ਤਿਰੰਗਾ ਯਾਤਰਾ' ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ

ਹਰਿਆਣਾ ਦੇ ਮੁੱਖ ਮੰਤਰੀ ਨੇ ਚੰਡੀਗੜ੍ਹ ਦੀਆਂ ਵਿਦਿਆਰਥਣਾਂ ਦੀ ਅਗਵਾਈ ਵਿੱਚ 'ਤਿਰੰਗਾ ਯਾਤਰਾ' ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ

ਭਾਜਪਾ ਸਪੱਸ਼ਟ ਕਰੇ ਕਿ ਕਿਸਾਨਾਂ ਬਾਰੇ ਪ੍ਰਧਾਨ ਮੰਤਰੀ ਮੋਦੀ ਦਾ ਬਿਆਨ ਕਿਸ ਸੰਦਰਭ ਵਿੱਚ ਹੈ - ਨੀਲ ਗਰਗ

ਭਾਜਪਾ ਸਪੱਸ਼ਟ ਕਰੇ ਕਿ ਕਿਸਾਨਾਂ ਬਾਰੇ ਪ੍ਰਧਾਨ ਮੰਤਰੀ ਮੋਦੀ ਦਾ ਬਿਆਨ ਕਿਸ ਸੰਦਰਭ ਵਿੱਚ ਹੈ - ਨੀਲ ਗਰਗ

ਰਾਮ ਰਹੀਮ 40 ਦਿਨਾਂ ਦੀ ਪੈਰੋਲ 'ਤੇ ਹਰਿਆਣਾ ਜੇਲ੍ਹ ਤੋਂ ਬਾਹਰ ਆਇਆ; ਇਸ ਸਾਲ ਤੀਜਾ

ਰਾਮ ਰਹੀਮ 40 ਦਿਨਾਂ ਦੀ ਪੈਰੋਲ 'ਤੇ ਹਰਿਆਣਾ ਜੇਲ੍ਹ ਤੋਂ ਬਾਹਰ ਆਇਆ; ਇਸ ਸਾਲ ਤੀਜਾ

ਰੀਅਲਟਰ ਗਿੱਲ ਦੇ ਭਾਜਪਾ ਵਿੱਚ ਸ਼ਾਮਲ ਹੋਣ ਤੋਂ ਕੁਝ ਘੰਟਿਆਂ ਬਾਅਦ, ਪੰਜਾਬ ਵਿਜੀਲੈਂਸ ਬਿਊਰੋ ਨੇ ਉਨ੍ਹਾਂ ਦੇ ਘਰ ਛਾਪਾ ਮਾਰਿਆ

ਰੀਅਲਟਰ ਗਿੱਲ ਦੇ ਭਾਜਪਾ ਵਿੱਚ ਸ਼ਾਮਲ ਹੋਣ ਤੋਂ ਕੁਝ ਘੰਟਿਆਂ ਬਾਅਦ, ਪੰਜਾਬ ਵਿਜੀਲੈਂਸ ਬਿਊਰੋ ਨੇ ਉਨ੍ਹਾਂ ਦੇ ਘਰ ਛਾਪਾ ਮਾਰਿਆ

ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਕੰਗਨਾ ਦੀ ਉਸ ਦੇ ਖਿਲਾਫ ਸੰਮਨ ਦੇ ਹੁਕਮ ਨੂੰ ਰੱਦ ਕਰਨ ਦੀ ਪਟੀਸ਼ਨ ਨੂੰ ਖਾਰਜ ਕਰ ਦਿੱਤਾ

ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਕੰਗਨਾ ਦੀ ਉਸ ਦੇ ਖਿਲਾਫ ਸੰਮਨ ਦੇ ਹੁਕਮ ਨੂੰ ਰੱਦ ਕਰਨ ਦੀ ਪਟੀਸ਼ਨ ਨੂੰ ਖਾਰਜ ਕਰ ਦਿੱਤਾ

ਫੈਡਰੇਸ਼ਨ ਦੀ ਕਾਰਜਕਾਰਨੀ ਮੀਟਿੰਗ ਨੇ ਐਮਸੀ ਪਬਲਿਕ ਹੈਲਥ ਦੇ ਕਰਮਚਾਰੀਆਂ ਦੀ ਛਾਂਟੀ ਦੇ ਖਿਲਾਫ ਨਗਰ ਨਿਗਮ ਸੈਕਟਰ 17 ਦੇ ਸਾਹਮਣੇ ਰੋਸ ਰੈਲੀ ਕਰਨ ਦਾ ਐਲਾਨ ਕੀਤਾ।

ਫੈਡਰੇਸ਼ਨ ਦੀ ਕਾਰਜਕਾਰਨੀ ਮੀਟਿੰਗ ਨੇ ਐਮਸੀ ਪਬਲਿਕ ਹੈਲਥ ਦੇ ਕਰਮਚਾਰੀਆਂ ਦੀ ਛਾਂਟੀ ਦੇ ਖਿਲਾਫ ਨਗਰ ਨਿਗਮ ਸੈਕਟਰ 17 ਦੇ ਸਾਹਮਣੇ ਰੋਸ ਰੈਲੀ ਕਰਨ ਦਾ ਐਲਾਨ ਕੀਤਾ।