ਸ੍ਰੀ ਫ਼ਤਹਿਗੜ੍ਹ ਸਾਹਿਬ/9 ਸਤੰਬਰ:
(ਰਵਿੰਦਰ ਸਿੰਘ ਢੀਂਡਸਾ)
ਦੇਸ਼ ਭਗਤ ਯੂਨੀਵਰਸਿਟੀ ਆਪਣੇ ਉਨ੍ਹਾਂ ਵਿਦਿਆਰਥੀਆਂ ਦੀਆਂ ਪ੍ਰਭਾਵਸ਼ਾਲੀ ਪ੍ਰਾਪਤੀਆਂ ਨੂੰ ਮਾਣ ਨਾਲ ਮਾਨਤਾ ਦਿੰਦੀ ਹੈ, ਜਿਨ੍ਹਾਂ ਨੇ ਕੌਮੀ ਅਤੇ ਕੌਮਾਂਤਰੀ ਪੱਧਰ ਦੇ ਖੇਡ ਮੁਕਾਬਲਿਆਂ ਵਿੱਚ ਆਪਣਾ ਸ਼ਾਨਦਾਰ ਪ੍ਰਦਰਸ਼ਨ ਕਰਕੇ ਸੰਸਥਾ ਦਾ ਨਾਮ ਉਚਾ ਕੀਤਾ ਹੈ।ਡੀਬੀਯੂ ਦੇ ਇਨ੍ਹਾਂ ਖੇਡ ਸਿਤਾਰਿਆਂ ਵਿਚ ਸਭ ਤੋਂ ਉਪਰ ਨਾਂ ਅੰਕੁਸ਼ ਰਾਣਾ (ਐਮਪੀਈਐਸ, ਪਹਿਲਾ ਸਮੈਸਟਰ) ਦਾ ਆਉਂਦਾ ਹੈ ਜਿਸ ਨੇ ਥਾਈਲੈਂਡ ਦੀ ਅਸੰਪਸ਼ਨ ਯੂਨੀਵਰਸਿਟੀ ਵਿੱਚ ਕਰਵਾਈ ਗਈ 8ਵੀਂ ਹੀਰੋਜ਼ ਤਾਈਕਵਾਂਡੋ ਇੰਟਰਨੈਸ਼ਨਲ ਚੈਂਪੀਅਨਸ਼ਿਪ 2025 ਵਿੱਚ ਚਾਂਦੀ ਦਾ ਤਗਮਾ ਜਿੱਤਿਆ।