Thursday, September 11, 2025  

ਪੰਜਾਬ

ਸਰੋਵਰ ਹੋਟਲਜ਼ ਨੇ ਪਠਾਨਕੋਟ ‘ਚ ਰਿਵੀਰਾ ਸਰੋਵਰ ਪੋਰਟੀਕੋ ਕੀਤਾ ਲਾਂਚ

September 11, 2025

ਪਠਾਨਕੋਟ ,11 ਸਤੰਬਰ

ਸਰੋਵਰ ਹੋਟਲਜ਼ ਨੇ ਰਿਵੀਰਾ ਹੋਟਲਜ਼ ਨਾਲ ਭਾਗੀਦਾਰੀ ਕਰਕੇ ਪਠਾਨਕੋਟ ਵਿੱਚ ਰਿਵੀਰਾ ਸਰੋਵਰ ਪੋਰਟੀਕੋ ਦੇ ਸ਼ੁਰੂਆਤ ਦੀ ਘੋਸ਼ਣਾ ਕੀਤੀ ਹੈ। ਇਹ ਪੰਜਾਬ ਵਿੱਚ ਸਰੋਵਰ ਦਾ 9ਵਾਂ ਹੋਟਲ ਹੈ। ਇਹ ਹੋਟਲ ਹਿਮਾਚਲ ਪ੍ਰਦੇਸ਼ ਅਤੇ ਜੰਮੂ-ਕਸ਼ਮੀਰ ਦੇ ਪ੍ਰਵੇਸ਼ ਦਰਵਾਜ਼ੇ 'ਤੇ ਸਥਿਤ ਹੈ, ਜੋ ਯਾਤਰੀਆਂ ਨੂੰ ਆਰਾਮ, ਸੁਵਿਧਾ ਅਤੇ ਸਥਾਨਕ ਆਕਰਸ਼ਣਾਂ ਦਾ ਬਿਹਤਰੀਨ ਮਿਲਾਪ ਪੇਸ਼ ਕਰਦਾ ਹੈ।

48 ਕਮਰਿਆਂ ਵਾਲੇ ਇਸ ਹੋਟਲ ਵਿੱਚ ਸੂਟਸ, ਐਗਜ਼ਿਕਿਊਟਿਵ, ਪ੍ਰੀਮੀਅਮ ਅਤੇ ਸੁਪੀਰੀਅਰ ਕਮਰਿਆਂ ਸਮੇਤ ਸੁਚੱਜੇ ਢੰਗ ਨਾਲ ਡਿਜ਼ਾਈਨ ਕੀਤੀਆਂ ਰਹਿਣ-ਸਹਿਣ ਦੀਆਂ ਸਹੂਲਤਾਂ ਮੌਜੂਦ ਹਨ, ਜੋ ਮਨੋਰੰਜਨ ਤੇ ਕਾਰੋਬਾਰੀ ਯਾਤਰੀਆਂ ਦੋਹਾਂ ਲਈ ਸੁਹੀਤ ਹਨ। ਮਹਿਮਾਨ ਸਾਰਾ ਦਿਨ ਖੁੱਲ੍ਹੇ ਰਹਿਣ ਵਾਲੇ ਰੈਸਟੋਰੈਂਟ ਫਲੇਵਰਜ਼ ਵਿੱਚ ਵੱਖ-ਵੱਖ ਕਿਸਮਾਂ ਦੇ ਖਾਣਿਆਂ ਦਾ ਸਵਾਦ ਲੈ ਸਕਦੇ ਹਨ, ਲੀਜ਼ਰ ਲਾਊਂਜ ਜਾਂ ਜ਼ਾਰ ਬਾਰ ਵਿੱਚ ਆਰਾਮ ਕਰ ਸਕਦੇ ਹਨ ਜਾਂ ਰੂਫਟਾਪ ਡਾਈਨਿੰਗ ਸਥਾਨ ਅਲਤੁਰਾ ਤੋਂ ਸੁੰਦਰ ਦ੍ਰਿਸ਼ਾਂ ਦਾ ਅਨੰਦ ਮਾਣ ਸਕਦੇ ਹਨ। ਕੋਰਪੋਰੇਟ ਅਤੇ ਸਮਾਜਿਕ ਸਮਾਰੋਹਾਂ ਲਈ, ਹੋਟਲ ਦਾ ਸਫ਼ਾਇਰ ਬਾਲਰੂਮ (ਪ੍ਰੀ-ਫੰਕਸ਼ਨ ਇਲਾਕੇ ਸਮੇਤ) 5,868 ਵਰਗ ਮੀਟਰ ਵਿੱਚ ਫੈਲਿਆ ਹੈ ਅਤੇ ਇਹ ਸ਼ਹਿਰ ਦੀ ਸਭ ਤੋਂ ਵੱਡੀ ਬੈਂਕਵੇਟਿੰਗ ਸਹੂਲਤ ਹੈ, ਜਿੱਥੇ 300 ਮਹਿਮਾਨ ਬੈਠ ਸਕਦੇ ਹਨ। 

ਇਸ ਲਾਂਚ ‘ਤੇ ਬੋਲਦੇ ਹੋਏ, ਸਰੋਵਰ ਹੋਟਲਜ਼ ਦੇ ਪ੍ਰਧਾਨ ਅਤੇ ਲੂਵਰ ਹੋਟਲਜ਼ ਇੰਡੀਆ ਦੇ ਡਾਇਰੈਕਟਰ, ਸ਼੍ਰੀ ਅਜੈ ਬਕਾਇਆ ਨੇ ਕਿਹਾ ਕਿ ਪਠਾਨਕੋਟ ਵਿੱਚ ਰਿਵੇਰਾ ਸਰੋਵਰ ਪੋਰਟਿਕੋ ਦੇ ਉਦਘਾਟਨ ਨਾਲ ਸਾਨੂੰ ਪੰਜਾਬ ਵਿੱਚ ਆਪਣੀ ਹਾਜ਼ਰੀ ਨੂੰ ਹੋਰ ਮਜ਼ਬੂਤ ਕਰਨ ‘ਤੇ ਗਰਵ ਹੈ। ਇਹ ਸ਼ਹਿਰ ਇੱਕ ਟ੍ਰਾਂਜ਼ਿਟ ਅਤੇ ਮਨੋਰੰਜਨ ਗੰਤੀਸਥਾਨ ਵਜੋਂ ਬੇਅੰਤ ਸੰਭਾਵਨਾਵਾਂ ਨਾਲ ਭਰਪੂਰ ਹੈ, ਅਤੇ ਇਸ ਸੰਪਤੀ ਨਾਲ ਸਾਡਾ ਟੀਚਾ ਆਪਣੇ ਮਹਿਮਾਨਾਂ ਨੂੰ ਇੱਕ ਯਾਦਗਾਰ ਰਹਿਣ ਦਾ ਤਜਰਬਾ ਪ੍ਰਦਾਨ ਕਰਨਾ ਹੈ, ਜੋ ਸਰੋਵਰ ਦੀ ਵਿਲੱਖਣ ਮੇਜ਼ਬਾਨੀ, ਆਧੁਨਿਕ ਸੁਵਿਧਾਵਾਂ ਅਤੇ ਸ਼ਾਨਦਾਰ ਭੋਜਨ ਤੇ ਬੈਂਕੁਟਿੰਗ ਸੁਵਿਧਾਵਾਂ ਨਾਲ ਹੋਰ ਵੀ ਖ਼ਾਸ ਬਣੇਗਾ।

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

ਹੋਰ ਖ਼ਬਰਾਂ

ਬੀਐਸਐਫ, ਪੰਜਾਬ ਪੁਲਿਸ ਨੇ ਭਾਰਤ-ਪਾਕਿਸਤਾਨ ਸਰਹੱਦ ਦੇ ਨੇੜੇ 27 ਪਿਸਤੌਲ ਜ਼ਬਤ ਕੀਤੇ

ਬੀਐਸਐਫ, ਪੰਜਾਬ ਪੁਲਿਸ ਨੇ ਭਾਰਤ-ਪਾਕਿਸਤਾਨ ਸਰਹੱਦ ਦੇ ਨੇੜੇ 27 ਪਿਸਤੌਲ ਜ਼ਬਤ ਕੀਤੇ

ਭਾਰੀ ਬਾਰਿਸ਼ ਨਾਲ ਡਿੱਗੀਆਂ ਛੱਤਾਂ ਦੀ ਗਿਰਦਾਵਰੀ ਕਰਵਾ ਕੇ ਪੰਜਾਬ ਸਰਕਾਰ ਵੱਲੋਂ ਵੀ ਜਲਦ ਦਿੱਤੀ ਜਾਵੇਗੀ ਹੋਰ ਵਿੱਤੀ ਸਹਾਇਤਾ: ਮੰਤਰੀ ਡਾ. ਬਲਜੀਤ ਕੌਰ

ਭਾਰੀ ਬਾਰਿਸ਼ ਨਾਲ ਡਿੱਗੀਆਂ ਛੱਤਾਂ ਦੀ ਗਿਰਦਾਵਰੀ ਕਰਵਾ ਕੇ ਪੰਜਾਬ ਸਰਕਾਰ ਵੱਲੋਂ ਵੀ ਜਲਦ ਦਿੱਤੀ ਜਾਵੇਗੀ ਹੋਰ ਵਿੱਤੀ ਸਹਾਇਤਾ: ਮੰਤਰੀ ਡਾ. ਬਲਜੀਤ ਕੌਰ

ਪੰਜਾਬ ਵਿੱਚ ਸਰਹੱਦ ਪਾਰ ਹਥਿਆਰਾਂ ਦੀ ਤਸਕਰੀ ਕਰਨ ਵਾਲੇ ਮਾਡਿਊਲ ਦਾ ਪਰਦਾਫਾਸ਼, 6 ਗ੍ਰਿਫ਼ਤਾਰ

ਪੰਜਾਬ ਵਿੱਚ ਸਰਹੱਦ ਪਾਰ ਹਥਿਆਰਾਂ ਦੀ ਤਸਕਰੀ ਕਰਨ ਵਾਲੇ ਮਾਡਿਊਲ ਦਾ ਪਰਦਾਫਾਸ਼, 6 ਗ੍ਰਿਫ਼ਤਾਰ

ਰੈਬੀਜ਼ ਤੋਂ ਬਚਾਅ ਲਈ ਜ਼ਿਲ੍ਹੇ ਦੀਆਂ ਸਰਕਾਰੀ ਸਿਹਤ ਸੰਸਥਾਵਾਂ ਵਿੱਚ ਕੀਤੇ ਗਏ ਪੁਖਤਾ ਪ੍ਰਬੰਧ: ਡਾ. ਸੋਨਾ ਥਿੰਦ

ਰੈਬੀਜ਼ ਤੋਂ ਬਚਾਅ ਲਈ ਜ਼ਿਲ੍ਹੇ ਦੀਆਂ ਸਰਕਾਰੀ ਸਿਹਤ ਸੰਸਥਾਵਾਂ ਵਿੱਚ ਕੀਤੇ ਗਏ ਪੁਖਤਾ ਪ੍ਰਬੰਧ: ਡਾ. ਸੋਨਾ ਥਿੰਦ

ਜਿਵੇਂ ਕਿ ਪੰਜਾਬ ਵਿੱਚ ਹੜ੍ਹਾਂ ਦਾ ਪਾਣੀ ਘੱਟਣਾ ਸ਼ੁਰੂ ਹੋ ਰਿਹਾ ਹੈ, ਚੈਰਿਟੀਜ਼ ਲੰਬੇ ਸਮੇਂ ਦੇ ਪੁਨਰਵਾਸ 'ਤੇ ਵਧੇਰੇ ਧਿਆਨ ਕੇਂਦਰਿਤ ਕਰ ਰਹੀਆਂ ਹਨ

ਜਿਵੇਂ ਕਿ ਪੰਜਾਬ ਵਿੱਚ ਹੜ੍ਹਾਂ ਦਾ ਪਾਣੀ ਘੱਟਣਾ ਸ਼ੁਰੂ ਹੋ ਰਿਹਾ ਹੈ, ਚੈਰਿਟੀਜ਼ ਲੰਬੇ ਸਮੇਂ ਦੇ ਪੁਨਰਵਾਸ 'ਤੇ ਵਧੇਰੇ ਧਿਆਨ ਕੇਂਦਰਿਤ ਕਰ ਰਹੀਆਂ ਹਨ

ਪੰਜਾਬ ਵਿੱਚ 12 ਕਿਲੋ ਹੈਰੋਇਨ ਜ਼ਬਤ, ਚਾਰ ਗ੍ਰਿਫ਼ਤਾਰ

ਪੰਜਾਬ ਵਿੱਚ 12 ਕਿਲੋ ਹੈਰੋਇਨ ਜ਼ਬਤ, ਚਾਰ ਗ੍ਰਿਫ਼ਤਾਰ

ਰਾਧਾ ਸੁਆਮੀ ਡੇਰਾ ਬਿਆਸ ਮੁਖੀ ਪੰਜਾਬ ਦੇ ਜਲੰਧਰ ਵਿੱਚ ਹੜ੍ਹ ਰਾਹਤ ਕਾਰਜਾਂ ਦੀ ਅਗਵਾਈ ਕਰ ਰਹੇ ਹਨ

ਰਾਧਾ ਸੁਆਮੀ ਡੇਰਾ ਬਿਆਸ ਮੁਖੀ ਪੰਜਾਬ ਦੇ ਜਲੰਧਰ ਵਿੱਚ ਹੜ੍ਹ ਰਾਹਤ ਕਾਰਜਾਂ ਦੀ ਅਗਵਾਈ ਕਰ ਰਹੇ ਹਨ

ਦੇਸ਼ ਭਗਤ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਕੀਤਾ ਕੌਮੀ ਅਤੇ ਕੌਮਾਂਤਰੀ ਪੱਧਰ 'ਤੇ ਖੇਡਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ

ਦੇਸ਼ ਭਗਤ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਕੀਤਾ ਕੌਮੀ ਅਤੇ ਕੌਮਾਂਤਰੀ ਪੱਧਰ 'ਤੇ ਖੇਡਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ

ਪੰਜਾਬ: ਫਰੀਦਕੋਟ ਵਿੱਚ ਪਾਕਿਸਤਾਨ-ਸਮਰਥਿਤ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਵਾਲੇ ਕਾਰਟੇਲ ਦਾ ਪਰਦਾਫਾਸ਼

ਪੰਜਾਬ: ਫਰੀਦਕੋਟ ਵਿੱਚ ਪਾਕਿਸਤਾਨ-ਸਮਰਥਿਤ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਵਾਲੇ ਕਾਰਟੇਲ ਦਾ ਪਰਦਾਫਾਸ਼

ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਵਿਖੇ ਇਨ-ਸੀਟੂ ਫਸਲ ਰਹਿੰਦ-ਖੂੰਹਦ ਪ੍ਰਬੰਧਨ 'ਤੇ ਜਾਗਰੂਕਤਾ ਸਮਾਗਮ

ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਵਿਖੇ ਇਨ-ਸੀਟੂ ਫਸਲ ਰਹਿੰਦ-ਖੂੰਹਦ ਪ੍ਰਬੰਧਨ 'ਤੇ ਜਾਗਰੂਕਤਾ ਸਮਾਗਮ