ਸ੍ਰੀ ਫ਼ਤਹਿਗੜ੍ਹ ਸਾਹਿਬ/17 ਸਤੰਬਰ:
(ਰਵਿੰਦਰ ਸਿੰਘ ਢੀਂਡਸਾ)
ਅੱਜ ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਫਤਿਹਗੜ੍ਹ ਸਾਹਿਬ ਵਿਖੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਪੁਰਬ ਨੂੰ ਸਮਰਪਿਤ ਕੌਮੀ ਪੱਧਰ ਦੇ ਵਿਦਿਆਰਥੀ ਮੁਕਾਬਲੇ ਕਰਵਾਏ ਗਏ। ਵਾਈਸ-ਚਾਂਸਲਰ ਪ੍ਰੋ. ਪਰਿਤ ਪਾਲ ਸਿੰਘ ਨੇ ਦੱਸਿਆ ਪੰਜਾਬ ਅਤੇ ਹੋਰਨਾਂ ਸੂਬਿਆਂ ਤੋਂ 70 ਤੋਂ ਵੱਧ ਅਕਾਦਮਿਕ ਸੰਸਥਾਵਾਂ ਦੇ ਲਗਭਗ ਅਠ ਸੌ ਵਿਦਿਆਰਥੀਆਂ ਇਨਾਂ ਪੁਕਾਬਲਿਆਂ ਲਈ ਰਜਿਸਟਰਡ ਹੋਏ ਹਨ।