ਸ੍ਰੀ ਫ਼ਤਹਿਗੜ੍ਹ ਸਾਹਿਬ/24 ਸਤੰਬਰ:
(ਰਵਿੰਦਰ ਸਿੰਘ ਢੀਂਡਸਾ)
ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ, ਫ਼ਤਹਿਗੜ੍ਹ ਸਾਹਿਬ ਦੀ ਵਿਦਿਆਰਥਣ ਅਮਨਦੀਪ ਕੌਰ, ਪੁੱਤਰੀ ਮਲੂਕ ਸਿੰਘ, ਪਿੰਡ ਧੀਰਪੁਰ (ਫਤਿਹਗੜ੍ਹ ਸਾਹਿਬ), ਨੇ ਆਪਣੇ ਜੁਨੂਨ, ਹਿੰਮਤ ਅਤੇ ਮਿਹਨਤ ਸਦਕਾ ਚੀਨ ਵਿਖੇ ਹੋਣ ਜਾ ਰਹੀ ਏਸ਼ਿਆਈ ਰਗਬੀ ਚੈਂਪੀਅਨਸ਼ਿਪ ਵਿੱਚ ਭਾਗ ਲੈਣ ਵਾਲੀ ਭਾਰਤੀ ਟੀਮ ਵਿੱਚ ਆਪਣੀ ਥਾਂ ਬਣਾ ਲਈ ਹੈ। ਇਹ ਪਹਿਲੀ ਵਾਰ ਹੈ ਕਿ ਪੂਰੇ ਪੰਜਾਬ ਵਿੱਚੋਂ ਕਿਸੇ ਖਿਡਾਰਨ ਦੀ ਇੰਡੀਆ ਰਗਬੀ ਟੀਮ ਵਿੱਚ ਚੋਣ ਹੋਈ ਹੈ।ਯੂਨੀਵਰਸਿਟੀ ਦੇ ਵਾਈਸ-ਚਾਂਸਲਰ ਪ੍ਰੋ. (ਡਾ.) ਪ੍ਰਿਤਪਾਲ ਸਿੰਘ ਨੇ ਅਮਨਦੀਪ ਕੌਰ ਨੂੰ ਸ਼ੁਭ ਇੱਛਾਵਾਂ ਦਿੰਦੇ ਹੋਏ ਕਿਹਾ ਕਿ ਯੂਨੀਵਰਸਿਟੀ ਹਮੇਸ਼ਾਂ ਤੋਂ ਵਿਦਿਆਰਥੀਆਂ ਨੂੰ ਅਕਾਦਮਿਕ ਅਤੇ ਖੇਡ ਖੇਤਰ ਵਿੱਚ ਉੱਚ ਪੱਧਰ ਦੀ ਸਿੱਖਿਆ ਅਤੇ ਸਹੂਲਤਾਂ ਪ੍ਰਦਾਨ ਕਰਦੀ ਆਈ ਹੈ।