ਸ੍ਰੀ ਫ਼ਤਹਿਗੜ੍ਹ ਸਾਹਿਬ/27 ਸਤੰਬਰ:
(ਰਵਿੰਦਰ ਸਿੰਘ ਢੀਂਡਸਾ)
ਦੇਸ਼ ਭਗਤ ਯੂਨੀਵਰਸਿਟੀ ਵਿੱਚ ਸਮਾਜਿਕ ਵਿਗਿਆਨ ਤੇ ਭਾਸ਼ਾਵਾਂ ਦੀ ਫੈਕਲਟੀ ਵੱਲੋਂ ਸ਼ਹੀਦ ਭਗਤ ਸਿੰਘ ਦੇ 118ਵੇਂ ਜਨਮ ਦਿਵਸ ਮੌਕੇ ‘ਸ਼ਹੀਦ-ਏ-ਆਜ਼ਮ ਭਗਤ ਸਿੰਘ ਅਤੇ ਭਾਰਤੀ ਰਾਸ਼ਟਰਵਾਦ’ ਵਿਸ਼ੇ ’ਤੇ ਸਮਾਗਮ ਕੀਤਾ ਗਿਆ। ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਉੱਚ ਸਿੱਖਿਆ ਪ੍ਰੀਸ਼ਦ ਹਰਿਆਣਾ ਰਾਜ ਦੇ ਵਾਈਸ ਚੇਅਰਪਰਸਨ ਪ੍ਰੋਫੈਸਰ ਪ੍ਰੋ. ਐਸ.ਕੇ. ਗੱਖੜ ਨੇ ਨੌਜਵਾਨਾਂ ਨੂੰ ਦੇਸ਼ ਨਿਰਮਾਣ ਲਈ ਭਗਤ ਸਿੰਘ ਦੇ ਆਦਰਸ਼ਾਂ ਅਪਣਾਉਣ ਦੀ ਅਪੀਲ ਕੀਤੀ। ਇਸ ਮੌਕੇ ਚਾਂਸਲਰ ਡਾ. ਜ਼ੋਰਾ ਸਿੰਘ ਸਮੇਤ ਯੂਨੀਵਰਸਿਟੀ ਪ੍ਰਬੰਧਕੀ ਅਧਿਕਾਰੀਆਂ ਨੇ ਭਗਤ ਸਿੰਘ ਅਤੇ ਚਾਂਸਲਰ ਦੇ ਪਿਤਾ ਸਤਿਕਾਰਯੋਗ ਸ. ਲਾਲ ਸਿੰਘ ਜੀ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ।ਸਮਾਗਮ ਦਾ ਸੰਚਾਲਨ ਡਾ. ਰਾਮ ਸਿੰਘ ਨੇ ਕੀਤਾ ਤੇ ਅੰਤ ਵਿੱਚ ਡਾ. ਧਰਮਿੰਦਰ ਸਿੰਘ ਨੇ ਧੰਨਵਾਦ ਕੀਤਾ।