ਚੰਡੀਗੜ੍ਹ, 18 ਅਕਤੂਬਰ
ਡੀ.ਏ.ਵੀ. ਕਾਲਜ, ਸੈਕਟਰ-10, ਚੰਡੀਗੜ੍ਹ ਦੀ ਪੰਜਾਬੀ ਸਾਹਿਤ ਸਭਾ, ਪੰਜਾਬੀ ਵਿਭਾਗ ਵੱਲੋਂ “ਪੰਜਾਬ : ਕੱਲ੍ਹ, ਅੱਜ ਅਤੇ ਭਵਿੱਖ” ਵਿਸ਼ੇ ‘ਤੇ ਇਕ ਰੋਜ਼ਾ ਸੈਮੀਨਾਰ 16 ਅਕਤੂਬਰ, 2025 ਨੂੰ ਆਯੋਜਿਤ ਕੀਤਾ ਗਿਆ। ਇਹ ਸੈਮੀਨਾਰ ਤਿੰਨ ਵਿਸ਼ਿਆਂ ਇਤਿਹਾਸ, ਵਰਤਮਾਨ ਅਤੇ ਭਵਿੱਖ ‘ਤੇ ਕੇਂਦਰਿਤ ਰਿਹਾ। ਹਰ ਸੈਸ਼ਨ ਵਿੱਚ ਵਿਸ਼ੇਸ਼ ਵਿਦਵਾਨਾਂ ਨੇ ਆਪਣੇ ਗੰਭੀਰ ਤੇ ਪ੍ਰੇਰਕ ਵਿਚਾਰ ਪ੍ਰਗਟ ਕੀਤੇ।