ਖਰੜ ਨਗਰ ਕੌਂਸਲ ਵੱਲੋਂ ਪ੍ਰਦਰਸ਼ਨੀ ਲਗਾ ਕੇ ਕੀਤਾ ਲੋਕਾਂ ਨੂੰ ਜਾਗਰੂਕ
ਣਤੰਤਰ ਦਿਵਸ ਮੌਕੇ ਤੇ ਇੱਕ ਲੋਕ ਹਿੱਤ ਉਪਰਾਲਾ ਕਰਦੇ ਹੋਏ ਨਗਰ ਕੌਂਸਲ ਖਰੜ ਵੱਲੋਂ ਗਿੱਲੇ ਕੂੜੇ ਤੋਂ ਤਿਆਰ ਜੈਵਿਕ ਖਾਦ ਦੀ ਪ੍ਰਦਰਸ਼ਨੀ ਲਗਾਈ ਗਈ, ਜਿਸ ਵਿੱਚ ਸ਼ਹਿਰ ਵਾਸੀਆਂ ਨੂੰ ਮੁਫ਼ਤ ਖਾਦ ਅਤੇ ਥੈਲੇ ਵੰਡੇ ਗਏ। ਇਸ ਤੋਂ ਇਲਾਵਾ ਪਲਾਸਟਿਕ ਦੀ ਵਰਤੋਂ ਨਾ ਕਰਨ ਅਤੇ ਈਕੋ ਫਰੈਂਡਲੀ ਡਿਸਪੋਜ਼ਲ (ਕੱਪੜੇ, ਜੂਟ ਅਤੇ ਕਾਗਜ਼ ਤੋਂ ਬਣੇ ਬੈਗ/ਥੈਲੇ) ਅਪਨਾਉਣ ਬਾਰੇ ਨਾਗਰਿਕਾਂ ਨੂੰ ਜਾਗਰੂਕ ਕੀਤਾ ਗਿਆ। ਇਸ ਮੌਕੇ ਸ੍ਰੀ ਰਵਿੰਦਰ ਸਿੰਘ ਪੀ.ਸੀ.ਐਸ (ਐਸ.ਡੀ.ਐਮ,ਖਰੜ), ਸ੍ਰੀਮਤੀ ਡਾ.ਮਨਦੀਪ ਕੌਰ (ਪਤਨੀ ਸ੍ਰੀ ਰਵਿੰਦਰ ਸਿੰਘ ਐਸ.ਡੀ.ਐਮ,ਖਰੜ), ਸ੍ਰੀ ਇਮਾਮਵੀਰ ਸਿੰਘ ਧਾਲੀਵਾਲ (ਜੱਜ ਸਾਹਿਬਾਨ), ਸ੍ਰੀਮਤੀ ਮੀਨਾ ਰਾਣੀ (ਜੱਜ ਸਾਹਿਬਾਨ), ਸ੍ਰੀ ਜਸਵਿੰਦਰ ਸਿੰਘ (ਤਹਿਸੀਲਦਾਰ), ਸ੍ਰੀਮਤੀ ਜਸਵੀਰ ਕੌਰ (ਨਾਇਬ ਤਹਿਸੀਲਦਾਰ) ਨੇ ਪ੍ਰਦਰਸ਼ਨੀ ਵਿੱਚ ਸ਼ਿਰਕਤ ਕੀਤੀ।