Black Fungus

ਮੁੰਬਈ 'ਚ ਬਲੈਕ ਫੰਗਸ ਕਾਰਨ ਹੁਣ ਤੱਕ 156 ਮਰੀਜ਼ਾਂ ਦੀ ਮੌਤ

ਮੁੰਬਈ ਵਿੱਚ ਬਲੈਕ ਫੰਗਸ ਕਾਰਨ ਹੁਣ ਤੱਕ 156 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ। ਇਸ ਸਮੇਂ ਮੁੰਬਈ ਦੇ ਵੱਖ-ਵੱਖ ਹਸਪਤਾਲਾਂ ਵਿੱਚ ਬਲੈਕ ਫੰਗਸ ਨਾਲ ਸੰਕਰਮਿਤ 212 ਮਰੀਜ਼ਾਂ ਦਾ ਇਲਾਜ ਕੀਤਾ ਜਾ ਰਿਹਾ ਹੈ। ਬ੍ਰਹਿਮੰਬਾਈ ਮਿਊਂਸਪਲ ਕਾਰਪੋਰੇਸ਼ਨ (ਬੀ.ਐੱਮ.ਸੀ.) ਨੇ ਸਾਰੇ ਸਰਕਾਰੀ ਅਤੇ ਨਿੱਜੀ ਹਸਪਤਾਲਾਂ ਵਿੱਚ ਬਲੈਕ ਫੰਗਸ ਨਾਲ ਨਜਿੱਠਣ ਲਈ ਪ੍ਰਭਾਵਸ਼ਾਲੀ ਪ੍ਰਬੰਧ ਕੀਤੇ ਹਨ।

ਭਾਰਤ ’ਚ ਬਲੈਕ ਫੰਗਸ ਦੇ 40,845 ਮਾਮਲੇ, 3,129 ਲੋਕਾਂ ਦੀ ਗਈ ਜਾਨ : ਡਾ. ਹਰਸ਼ਵਰਧਨ

ਕੇਂਦਰੀ ਸਿਹਤ ਮੰਤਰੀ ਹਰਸ਼ਵਰਧਨ ਨੇ ਸੋਮਵਾਰ ਨੂੰ ਕਿਹਾ ਕਿ ਦੇਸ਼ ’ਚ ਹੁਣ ਤੱਕ ਬਲੈਕ ਫੰਗਸ (ਮਿਊਕੋਰਮਾਇਕੋਸਿਸ) ਦੇ 40,845 ਮਾਮਲੇ ਸਾਹਮਣੇ ਆਏ ਹਨ ਅਤੇ ਇਨ੍ਹਾਂ ’ਚੋਂ 31,344 ਮਾਮਲੇ ਪ੍ਰਕਿਰਤੀ ’ਚ ਰਾਈਨੋਸੇਰੇਬ੍ਰੇਲ ਦੇ ਹਨ। 

ਆਗਰਾ : 14 ਦਿਨਾਂ ਦੀ ਬੱਚੀ ਨੂੰ ਹੋਇਆ ਬਲੈਕ ਫੰਗਸ, ਆਪਰੇਸ਼ਨ ਸਫਲ

ਆਗਰਾ ਵਿੱਚ ਇੱਕ 14 ਦਿਨਾਂ ਦੀ ਲੜਕੀ ਨੂੰ ਬਲੈਕ ਫੰਗਸ ਹੋਣ ਤੋਂ ਬਾਅਦ, ਡਾਕਟਰਾਂ ਨੇ ਸਫਲਤਾਪੂਰਵਕ ਆਪ੍ਰੇਸ਼ਨ ਕਰਕੇ ਉਸ ਦੀ ਜਾਨ ਬਚਾਈ ਹੈ। ਇੰਨੀ ਛੋਟੀ ਬੱਚੀ ਵਿੱਚ ਬਲੈਕ ਫੰਗਸ ਦਾ ਇਹ ਪਹਿਲਾ ਕੇਸ ਦੱਸਿਆ ਜਾ ਰਿਹਾ ਇਹ ਦੇਸ਼ ਹੈ।

ਐਮਫੋਟੇਰਿਸਿਨ-ਬੀ ਦੇ 12 ਹਜ਼ਾਰ ਤੋਂ ਵੱਧ ਟੀਕੇ ਵਿਸ਼ੇਸ਼ ਜਹਾਜ਼ ਰਾਹੀਂ ਪਹੁੰਚੇ ਇੰਦੌਰ

ਬਲੈਕ ਫੰਗਸ (ਮਿਊਕਰਮਾਈਕੋਸਿਸ) ਦੇ ਇਲਾਜ ’ਚ ਇਸਤੇਮਾਲ ਹੋਣ ਵਾਲੇ ਐਮਫੋਟੇਰਿਸਿਨ-ਬੀ ਦੇ 12 ਹਜ਼ਾਰ ਤੋਂ ਜ਼ਿਆਦਾ ਟੀਕੇ ਸ਼ੁੱਕਰਵਾਰ ਨੂੰ ਵਿਸ਼ੇਸ਼ ਜਹਾਜ਼ ਤੋਂ ਇੰਦੌਰ ਪਹੁੰਚੇ। ਇਸ ਤੋਂ ਬਾਅਦ ਪ੍ਰਸ਼ਾਸਨ ਨੇ ਰਾਹਤ ਦਾ ਸਾਹ ਲਿਆ ਹੈ, ਕਿਉਂਕਿ ਪਿਛਲੇ ਕਈ ਦਿਨਾਂ ਤੋਂ ਸ਼ਹਿਰ ’ਚ ਇਸ ਜੀਵਨ ਰੱਖਿਅਕ ਟੀਕੇ ਦੀ ਵੱਡੀ ਕਿੱਲਤ ਮਹਿਸੂਸ ਕੀਤੀ ਜਾ ਰਹੀ ਸੀ।

ਬਲੈਕ ਫੰਗਸ ਦੇ ਇਲਾਜ ਲਈ ਵਧਾਏ ਗਏ ਕਈ ਸੰਸਥਾਨ

ਰਾਜ ਵਿਚ ਬਲੈਕ ਫੰਗਸ ਦੇ ਮਾਮਲੇ ਸਾਹਮਣੇ ਆਉਂਦੇ ਹੀ ਸਰਕਾਰ ਨੇ ਸਾਰੇ ਹਸਪਤਾਲਾਂ ਨੂੰ ਨਿਰਦੇਸ਼ ਦਿੱਤੇ ਕਿ ਇਸ ਬਾਮਾਰੀ ਦਾ ਕੇਸ ਮਿਲਣ ’ਤੇ ਤੁਰੰਤ ਨੇੜੇ ਦੀ ਮੈਡੀਕਲ ਕਾਲਜ ਵਿਚ ਰੈਫਰ ਕੀਤਾ। ਇਸ ਬੀਮਾਰੀ ਨਾਲ ਲੜਨ ਲਈ ਮੈਡੀਕਲ ਕਾਲਜਾਂ ਦੀ

ਹਰਿਆਣਾ ’ਚ ਬਲੈਕ ਫੰਗਸ ਨਾਲ 50 ਮਰੀਜ਼ਾਂ ਦੀ ਮੌਤ, 650 ਇਲਾਜ ਅਧੀਨ

ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਨੇ ਐਤਵਾਰ ਨੂੰ ਕਿਹਾ ਕਿ ਸੂਬੇ ’ਚ ਬਲੈਕ ਫੰਗਸ ਕਾਰਨ 50 ਲੋਕਾਂ ਦੀ ਮੌਤ ਹੋਈ ਹੈ, ਜਦੋਂ ਕਿ 650 ਮਰੀਜ਼ਾਂ ਦਾ ਵੱਖ-ਵੱਖ ਹਸਪਤਾਲਾਂ ’ਚ ਇਲਾਜ ਚੱਲ ਰਿਹਾ ਹੈ।

ਹਰਿਆਣਾ : ਬਲੈਕ ਫੰਗਸ ਦੇ ਮਰੀਜ਼ਾਂ ਦੀ ਗਿਣਤੀ 623 ਤੋਂ ਪਾਰ

ਹਰਿਆਣਾ ਸੂਬੇ ਵਿੱਚ ਬਲੈਕ ਫੰਗਸ ਦੇ 138 ਨਵੇਂ ਮਾਮਲੇ ਸਾਹਮਣੇ ਆਉਣ ਨਾਲ ਮਰੀਜ਼ਾਂ ਦੀ ਸੰਖਿਆ ਵੱਧ ਕੇ 623 ਨੂੰ ਪਾਰ ਕਰ ਗਈ ਹੈ। ਹਾਲਾਂਕਿ ਨਵੇਂ ਮਾਮਲਿਆਂ ਨੂੰ ਲੈ ਕੇ ਸਿਹਤ ਵਿਭਾਗ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਅੰਕੜੇ ਲਗਾਤਾਰ ਅਪਡੇਟ ਨਾ ਹੋਣ ਕਾਰਨ ਅਜਿਹਾ ਹੋਇਆ ਹੈ। 

ਬਲੈਕ ਫੰਗਸ ਦੀਆਂ ਦਵਾਈਆਂ ਨੂੰ ਕਸਟਮ ਵਿਭਾਗ ਬਿਨਾਂ ਦੇਰੀ ਕੀਤੇ ਕਰੇਗਾ ਕਲੀਅਰ

ਦਿੱਲੀ ਹਾਈ ਕੋਰਟ ਨੇ ਕਿਹਾ ਹੈ ਕਿ ਜਿੰਨਾ ਚਿਰ ਦੇਸ਼ ਵਿੱਚ ਬਲੈਕ ਫੰਗਸ ਦੀ ਦਵਾਈਆਂ ਦੀ ਘਾਟ ਹੈ, ਸਰਕਾਰ ਨੂੰ ਐਂਫੋਟਰੀਸਿਨ ਬੀ ਦੇ ਆਯਾਤ 'ਤੇ ਦਰਾਮਦ ਡਿਊਟੀ ਖ਼ਤਮ ਕਰਨੀ ਚਾਹੀਦੀ ਹੈ। ਜਸਟਿਸ ਵਿਪਨ ਸਾਂਘੀ ਦੀ ਅਗਵਾਈ ਵਾਲੇ ਬੈਂਚ ਨੇ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਕਿ ਇਸ ਬਿਮਾਰੀ ਤੋਂ ਦੇਸ਼ ਦੇ ਲੋਕਾਂ ਦੀ ਜਾਨ ਨੂੰ ਬਚਾਉਣ ਲਈ ਇਹ ਕਦਮ ਚੁੱਕੇ ਜਾਣ।

ਬਲੈਕ ਫੰਗਸ: ਜਾਇਡਸ ਕੈਡਿਲਾ ਤੇ ਟੀਐਲਸੀ ਵੱਲੋਂ ਦਵਾਈ ਸਬੰਧੀ ਸਮਝੌਤਾ

ਜਾਇਡਸ ਕੈਡਿਲਾ ਅਤੇ ਤਾਇਵਾਨ ਦੀ ਫਾਰਮਾਸਿਊਟੀਕਲ ਫਰਮ ਟੀਐਲਸੀ ਨੇ ਭਾਰਤ ਵਿੱਚ ਬਲੈਕ ਫੰਗਸ ਦੇ ਇਲਾਜ ਲਈ ਡਰੱਗ ਲਿਪੋਸੋਮਲ ਐਮਫੋਟੇਰਿਸਨ-ਬੀ ਬਾਜ਼ਾਰ ਵਿੱਚ ਲਿਆਉਣ ਲਈ ਸਮਝੌਤਾ ਸਹੀਬੱਧ ਕੀਤਾ ਹੈ।

‘ਦਿੱਲੀ ’ਚ ਬਲੈਕ ਫੰਗਸ ਦੇ 620 ਮਾਮਲੇ, ਮਿਲਣਗੇ ‘ਸਪੂਤਨਿਕ ਵੀ’ ਟੀਕੇ’

ਦਿੱਲੀ ਵਿਚ ਕੋਰੋਨਾ ਵਾਇਰਸ ਦੀ ਮੱਠੀ ਰਫ਼ਤਾਰ ਦਰਮਿਆਨ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਬੁੱਧਵਾਰ ਨੂੰ ਕਿਹਾ ਕਿ ਹੁਣ ਬਲੈਕ ਫੰਗਸ ਦੇ ਮਾਮਲਿਆਂ ’ਚ ਤੇਜ਼ੀ ਵੇਖਣ ਨੂੰ ਮਿਲ ਰਹੀ ਹੈ।

‘ਬਲੈਕ ਫੰਗਸ ਨਾਲ ਪ੍ਰਭਾਵਤ ਹੋਣ ਵਾਲਿਆਂ ’ਚ 55 ਫੀਸਦੀ ਸ਼ੂਗਰ ਦੇ ਮਰੀਜ਼’

ਮਹਾਮਾਰੀ ਕਾਨੂੰਨ ’ਚ ਨੋਟੀਫਾਈ ਹੋਣ ਤੋਂ ਬਾਅਦ ਵੱਖ-ਵੱਖ ਸੂਬਿਆਂ ਨੇ ਮਿਊਕੋਰਮਾਈਕੋਸਿਸ ਅਰਥਾਤ ਬਲੈਕ ਫੰਗਸ ਲਾਗ ਦੇ ਸ਼ਿਕਾਰ ਮਰੀਜ਼ਾਂ ਦੀ ਜਾਣਕਾਰੀ ਕੇਂਦਰ ਸਰਕਾਰ ਨੂੰ ਭੇਜਣੀ ਸ਼ੁਰੂ ਕਰ ਦਿੱਤੀ ਹੈ। ਹਾਲੇ ਤੱਕ 18 ਸੂਬਿਆਂ ਨੇ ਬਲੈਕ ਫੰਗਸ ਤੋਂ ਇਨਫੈਕਟਿਡ 5,424 ਮਰੀਜ਼ਾਂ ਦੀ ਸੂਚੀ ਕੇਂਦਰੀ ਸਿਹਤ ਮੰਤਰਾਲੇ ਨੂੰ ਭੇਜੀ ਹੈ।

ਐਕਮਸ ਛੇਤੀ ਸ਼ੁਰੂ ਕਰੇਗੀ ਐਮਫੋਟੇਰੀਸਿਨ-ਬੀ ਦਵਾਈ ਦਾ ਉਤਪਾਦਨ

ਰਾਜ ਵਿੱਚ ਕੋਰੋਨਾ ਮਹਾਮਾਰੀ ਦੇ ਵਿਚਕਾਰ ਹੁਣ ਬਲੈਕ ਫੰਗਸ ਦੇ ਮਾਮਲੇ ਨਿਰੰਤਰ ਵੱਧ ਰਹੇ ਹਨ। ਹੁਣ ਤੱਕ ਰਾਜ ਵਿੱਚ 100 ਤੋਂ ਵੱਧ ਮਾਮਲੇ ਸਾਹਮਣੇ ਆ ਚੁੱਕੇ ਹਨ। 

ਬਲੈਕ ਫੰਗਸ ਤੋਂ ਬਚਾਅ ਲਈ ਜ਼ਿਲ੍ਹਾ ਪ੍ਰਸ਼ਾਸਨ ਜਾਗਰੂਕ, ਜਨਤਾ ਕਰੇ ਸਹਿਯੋਗ

ਡਿਪਟੀ ਕਮਿਸ਼ਨਰ ਨਿਸ਼ਾਂਤ ਕੁਮਾਰ ਯਾਦਵ ਨੇ ਕਿਹਾ ਕਿ ਬਲੈਕ ਫੰਗਸ ਨੂੰ ਰੋਕਣ ਲਈ ਪ੍ਰਸ਼ਾਸਨ ਜਾਗਰੁਕ ਹੈ, ਕਲਪਨਾ ਚਾਵਲਾ ਰਾਜਕੀਏ ਮੇਡੀਕਲ ਕਾਲਜ ਵਿੱਚ ਉਪਚਾਰ ਲਈ ਵੱਖ ਵਲੋਂ 20 ਬੈਡ ਦਾ ਵਾਰਡ ਬਣਾਇਆ ਗਿਆ ਹੈ । 

ਬਲੈਕ ਫੰਗਸ : ਸਰਕਾਰੀ ਤੇ ਗ਼ੈਰ ਸਰਕਾਰੀ ਮੈਡੀਕਲ ਕਾਲਜ ਕਰਨਗੇ ਇਲਾਜ

ਹਰਿਆਣਾ ਭਰ ਵਿੱਚ ਬਲੈਕ ਫੰਗਸ ਦੇ ਵੱਧ ਰਹੇ ਕੇਸਾਂ ਕਾਰਨ ਹੁਣ ਸਰਕਾਰ ਨੇ ਸਰਕਾਰੀ ਅਤੇ ਪ੍ਰਾਇਵੇਟ ਮੈਡੀਕਲ ਕਾਲਜਾਂ 12 ਹਸਪਤਾਲਾਂ ਨੂੰ ਇਲਾਜ ਲਈ ਪ੍ਰਵਾਨਗੀ ਦਿੱਤੀ ਹੈ। ਪੰਚਕੂਲਾ ਦੇ ਸਰਕਾਰੀ ਹਸਪਤਾਲ ਵਿੱਚ ਬਲੈਕ ਫੰਗਸ ਵਾਸਤੇ ਕੋਈ ਵੱਖਰਾ ਵਾਰਡ ਨਹੀਂ ਬਣਾਇਆ ਗਿਆ।

ਜੰਮੂ-ਕਸ਼ਮੀਰ ਵਿੱਚ ਵੀ ਬਲੈਕ ਫੰਗਸ ਮਹਾਂਮਾਰੀ ਐਲਾਨੀ ਗਈ

ਜੰਮੂ-ਕਸ਼ਮੀਰ ਪ੍ਰਸ਼ਾਸਨ ਨੇ ਸੋਮਵਾਰ ਨੂੰ ਬਲੈਕ ਫੰਗਸ ਨੂੰ ਮਹਾਂਮਾਰੀ ਰੋਗ ਐਕਟ-1897 ਦੇ ਤਹਿਤ ਮਹਾਂਮਾਰੀ ਬਿਮਾਰੀ ਘੋਸ਼ਿਤ ਕਰ ਦਿੱਤਾ ਹੈ। ਜੰਮੂ-ਕਸ਼ਮੀਰ ਦੇ ਸਿਹਤ ਅਤੇ ਮੈਡੀਕਲ ਸਿੱਖਿਆ ਵਿਭਾਗ ਨੇ ਸੋਮਵਾਰ ਨੂੰ ਇੱਕ ਨੋਟੀਫਿਕੇਸ਼ਨ ਜਾਰੀ

ਬਲੈਕ ਫੰਗਸ ਕਾਰਨ ਬੰਗਾਲ ਵਿੱਚ ਦੂਜੀ ਮੌਤ

ਕੋਵਿਡ-19 ਦੀ ਲਾਗ ਤੋਂ ਬਾਅਦ ਹੋਣ ਵਾਲੀ ਇੱਕ ਹੋਰ ਘਾਤਕ ਮਹਾਂਮਾਰੀ, ਬਲੈਕ ਫੰਗਸ ਤੋਂ ਪੱਛਮੀ ਬੰਗਾਲ ਵਿੱਚ ਦੂਜੀ ਮੌਤ ਹੋਈ ਹੈ। ਰਾਜ ਦੇ ਸਿਹਤ ਵਿਭਾਗ ਦੇ ਸੂਤਰਾਂ ਨੇ ਦੱਸਿਆ ਹੈ ਕਿ ਮ੍ਰਿਤਕ ਔਰਤ 32 ਸਾਲ ਦੀ ਸੀ।

ਬਲੈਕ ਫੰਗਸ : ਹਰਿਆਣਾ ਭਰ ਦੇ ਸਰਕਾਰੀ, ਪ੍ਰਾਈਵੇਟ ਹਸਪਤਾਲਾਂ ’ਚ 270 ਮਰੀਜ਼ ਦਾਖ਼ਲ

ਹਰਿਆਣਾ ਦੇ ਵੱਖ ਵੱਖ ਹਸਪਤਾਲਾਂ ਵਿੱਚ ਬਲੈਕ ਫੰਗਸ ਦੇ 270 ਮਰੀਜ਼ ਦਾਖ਼ਲ ਹਨ। ਕੋਰੋਨਾ ਦੇ ਨਾਲ ਨਾਲ ਸੂਬੇ ਦੇ ਸਿਹਤ ਵਿਭਾਗ ਨੇ ਬਲੈਕ ਫੰਗਸ ਦੇ ਨਾਲ ਲੜਨ ਲਈ ਇੱਕ ਹੋਰ ਚੈਲਿੰਜ ਬਣ ਗਿਆ। ਹਰਿਆਣਾ ਸਰਕਾਰ ਨੇ ਕੇਂਦਰ ਸਰਕਾਰ ਤੋਂ ਬਲੈਕ ਫੰਗਸ ਦੇ ਲਈ 12000 ਇੰਜੈਕਸਨਾਂ ਦੀ ਡਿਮਾਂਡ ਕੀਤੀ ਹੈ।

ਯੂਪੀ ਨੇ ਵੀ ਬਲੈਕ ਫੰਗਸ ਨੂੰ ਮਹਾਮਾਰੀ ਐਲਾਨਿਆ

ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਯਨਾਥ ਨੇ ਸ਼ੁੱਕਰਵਾਰ ਨੂੰ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਕੋਰੋਨਾ ਤੋਂ ਉਭਰੇ ਮਰੀਜ਼ਾਂ ਨੂੰ ਨਿਸ਼ਾਨਾ ਬਣਾ ਰਹੇ ਬਲੈਕ ਫੰਗਸ ਨੂੰ ‘ਨੋਟੀਫਾਈਡ ਬੀਮਾਰੀ’ ਐਲਾਨ ਕੀਤਾ ਜਾਵੇ। 

 
Download Mobile App