ਕੁਝ ਲੋਕਾਂ ’ਚ ਟੀਕਾਕਰਨ ਤੋਂ ਬਾਅਦ ਚਮੜੀ ਸਬੰਧੀ ਆਈਆਂ ਸਮੱਸਿਆਵਾਂ : ਚਮੜੀ ਰੋਗ ਮਾਹਰ
ਕੁਝ ਲੋਕਾਂ ਵਿਚ ਕੋਵਿਡ ਟੀਕਾਕਰਨ ਤੋਂ ਬਾਅਦ ਚਮੜੀ ’ਤੇ ਦਾਣਿਆਂ ਅਤੇ ਧੱਫੜ ਤੋਂ ਲੈ ਕੇ ਹੋਰ ਸਮੱਸਿਆਵਾਂ ਸਾਹਮਣੇ ਆ ਰਹੀਆਂ ਹਨ। ਹਾਲਾਂਕਿ ਚਮੜੀ ਰੋਗ ਮਾਹਰਾਂ ਮੁਤਾਬਕ ਇਸ ਤਰ੍ਹਾਂ ਦੇ ਮਾਮਲਿਆਂ ਦੀ ਗਿਣਤੀ ਬਹੁਤ ਘੱਟ ਹੈ। ਡਾਕਟਰਾਂ ਮੁਤਾਬਕ ਕੋਰੋਨਾ ਵਾਇਰਸ ਰੋਕੂ ਟੀਕਾ ਲਗਵਾਉਣ ਤੋਂ ਬਾਅਦ ਬੁਖ਼ਾਰ, ਸਰੀਰ ’ਚ ਦਰਦ ਅਤੇ ਕਮਜ਼ੋਰੀ ਵਰਗੇ ਲੱਛਣ ਆਮ ਹਨ,