Friday, February 26, 2021 ePaper Magazine
BREAKING NEWS
ਪੱਛਮੀ ਬੰਗਾਲ ਸਣੇ 5 ਸੂਬਿਆਂ 'ਚ ਵਿਧਾਨ ਸਭਾ ਚੋਣਾਂ ਦਾ ਐਲਾਨ, 2 ਮਈ ਨੂੰ ਆਉਣਗੇ ਨਤੀਜੇਪੰਜਾਬ ਪੁਲਿਸ ਵੱਲੋਂ ਸਾਰੇ ਜ਼ਿਲਿਆਂ ਵਿੱਚ ਸਿਹਤ ਤੇ ਤੰਦਰੁਸਤੀ ਕੇਂਦਰ ਕੀਤੇ ਜਾਣਗੇ ਸਥਾਪਤਖੇਡ ਮੰਤਰੀ ਨੇ ਚੰਡੀਗੜ ਯੂਨੀਵਰਸਿਟੀ ਵਿਖੇ ਵੁਸ਼ੂ ਚੈਂਪੀਅਨਸ਼ਿਪ ਦਾ ਕੀਤਾ ਉਦਘਾਟਨ ਪੰਜਾਬ ਵਿੱਚ ਹੁਣ 60 ਸਾਲ ਤੋਂ ਵੱਧ ਉਮਰ ਦੇ ਵਿਅਕਤੀਆਂ ਦਾ ਹੋਵੇਗਾ ਕੋਵਿਡ ਟੀਕਾਕਰਣ:ਸਿੱਧੂਪੰਜਾਬ ਵਿਧਾਨਸਭਾ ਹੋਵੇਗੀ ਪੇਪਰ ਰਹਿਤ, ਮੁੱਖ ਸਕੱਤਰ ਨੇ ਕੇੰਦਰ ਦੇ ਅਧਿਕਾਰੀਆਂ ਨਾਲ ਲਈ ਮੀਟਿੰਗਪੰਜਾਬ ਸਰਕਾਰ ਕਰੇਗੀ 324 ਆਈਟੀ ਮਾਹਿਰਾਂ ਦੀ ਭਰਤੀਨਵਾਂ ਸ਼ਹਿਰ- ਕੋਰੋਨਾ ਨਿਯਮਾਂ ਦੀ ਉਲੰਘਣਾ ਕਰਨ 'ਤੇ ਤਿੰਨ ਮਾਮਲੇ ਦਰਜਭਾਰਤ ਅਤੇ ਚੀਨੀ ਵਿਦੇਸ਼ ਮੰਤਰੀ ਦਰਮਿਆਨ 75 ਮਿੰਟ ਤੱਕ ਗੱਲਬਾਤਈ ਕਾਰਡ ਬਣਾਉਣ ਲਈ ਲੋਕਾਂ ਕੋਲ ਸੁਨਹਿਰੀ ਮੌਕਾ- ਐਸਡੀਐਮ ਲੁਬਾਣਾਨਗਰ ਨਿਗਮ ਬਟਾਲਾ ਤੇ ਨਗਰ ਕੌਂਸਲਾਂ ਦੇ ਦਫਤਰਾਂ ਚ ਭਲਕੇ ਲਗੇਗਾ ਲੋਨ ਮੇਲਾ

Covid-19 Vaccine 

'ਕੋਵੈਕਸ' ਦੇ ਤਹਿਤ ਟੀਕੇ ਦੀ ਪਹਿਲੀ ਖੇਪ ਘਾਨਾ ਪੁੱਜੀ

ਵਿਸ਼ਵ ਸਿਹਤ ਸੰਗਠਨ ਦੀ ਕੌਮਾਂਤਰੀ ਟੀਕਾ ਸਾਂਝਾਕਰਨ ਯੋਜਨਾ ‘ਕੋਵੈਕਸ’ ਦੇ ਤਹਿਤ ਕੋਵਿਡ 19 ਟੀਕੇ ਦੀ ਪਹਿਲੀ ਖੇਪ ਬੁਧਵਾਰ ਨੂੰ ਘਾਨਾ ਪੁੱਜੀ। ਕੋਵੈਕਸ ਨੇ ਦੁਨੀਆ ਦੇ ਸਭ ਤੋਂ ਗ਼ਰੀਬ ਦੇਸ਼ ਵਿਚ ਮਹਾਮਾਰੀ ’ਤੇ ਲਗਾਮ ਲਾਉਣ ਦੇ ਇਰਾਦੇ ਨਾਲ ਟੀਕੇ ਦੀ ਪੇਸ਼ਕਸ਼ ਕੀਤੀ। 

1 ਮਾਰਚ ਤੋਂ ਲੱਗੇਗਾ ਬਜ਼ੁਰਗਾਂ ਨੂੰ ਕੋਰੋਨਾ ਦਾ ਟੀਕਾ: ਜਾਵੜੇਕਰ

ਕੇਂਦਰੀ ਕੈਬਨਿਟ ਦੀ ਬੈਠਕ ’ਚ ਲਏ ਗਏ ਫੈਸਲੇ ਬਾਰੇ ਪ੍ਰਕਾਸ਼ ਜਾਵੜੇਕਰ ਤੇ ਰਵੀਸ਼ੰਕਰ ਨੇ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਕੇਂਦਰੀ ਕੈਬਨਿਟ ਦੀ ਬੈਠਕ ’ਚ ਕੋਵਿਡ-19 ਵੈਕਸੀਨੇਸ਼ਨ ਤੋਂ ਇਲਾਵਾ ਪੁਡੁਚੇਰੀ ’ਚ ਸਿਆਸੀ ’ਤੇ ਵੀ ਚਰਚਾ ਹੋਈ।

ਐਸਐਸਪੀ ਡਾ. ਸੋਹਲ ਨੇ ਲਗਵਾਈ ਕੋਰੋਨਾ ਵੈਕਸੀਨ

ਡਾ. ਰਜਿੰਦਰ ਸਿੰਘ ਸੋਹਲ ਐਸ.ਐਸ.ਪੀ ਗੁਰਦਾਸਪੁਰ ਵਲੋਂ ਖੁਦ ਨੂੰ ਕੋਰੋਨਾ ਵੈਕਸੀਨ ਲਗਾਈ ਗਈ। ਇਸ ਮੌਕੇ ਡਾ. ਵਰਿੰਦਰ ਜਗਤ ਸਿਵਲ ਸਰਜਨ, ਡਾ. ਅਰਵਿੰਦ ਮਨਚੰਦਾ ਜ਼ਿਲਾ ਟੀਕਕਰਨ ਅਫਸਰ, ਡਾ. ਭਾਰਤ ਭੂਸ਼ਣ ਐਸ.ਐਮ.ਓ, ਡਾ. ਚੇਤਨਾ ਐਸ.ਐਮ.ਓ ਗੁਰਦਾਸਪੁਰ. ਡਾ. ਅੰਕੁਰ ਅਤੇ ਸਮੂਹ ਸਟਾਫ ਹਾਜਰ ਸੀ।

ਵਿਵੇਕਸ਼ੀਲ ਸੋਨੀ ਐਸਐਸਪੀ ਸੰਗਰੂਰ ਸਮੇਤ ਹੋਰ ਪੁਲਿਸ ਅਧਕਾਰੀਆਂ ਨੇ ਲਗਵਾਈ ਕੋਰੋਨਾ ਵੈਕਸੀਨ

ਕੋਵੀਸ਼ੀਲਡ ਟੀਕਾਕਰਨ ਮੁਹਿੰਮ ਦੌਰਾਨ ਅੱਜ ਸੰਗਰੂਰ ਦੇ ਸਿਵਲ ਹਸਪਤਾਲ ਵਿਖੇ ਸ੍ਰੀ ਵਿਵੇਕਸ਼ੀਲ ਸੋਨੀ ਐੱਸਐੱਸਪੀ ਸੰਗਰੂਰ ਤੋਂ ਇਲਾਵਾ ਪੁਲੀਸ ਦੇ ਹੋਰ ਅਧਿਕਾਰੀਆਂ ਨੇ ਵੀ ਕੌਵੀਸ਼ੀਲਡ ਵੈਕਸੀਨ ਲਗਾਈ। ਜ਼ਿਲ੍ਹੇ ਭਰ ਵਿੱਚ ਅੱਜ 226 ਵਿਅਕਤੀਆਂ ਨੂੰ ਕੋਵੀਸੀਲਡ ਵੈਕਸੀਨ ਲਗਾਈ ਗਈ ਜਿਸ ਦੇ ਨਾਲ ਜ਼ਿਲ੍ਹੇ ਵਿਚ ਕੋਵੀਸੀਲਡ ਵੈਕਸੀਨ ਲਵਾਉਣ ਵਾਲਿਆਂ ਦੀ 

ਪੰਜਾਬ ਵਿਜੀਲੈਂਸ ਬਿਊਰੋ ਦੇ ਮੁਖੀ ਬੀ.ਕੇ. ਉੱਪਲ ਨੇ ਲਗਵਾਇਆ ਕੋਵਿਡ ਵੈਕਸੀਨ ਦਾ ਟੀਕਾ

ਸੂਬਾ ਸਰਕਾਰ ਦੀ ਕਰੋਨਾ ਵੈਕਸੀਨ ਟੀਕਾਕਰਨ ਮੁਹਿੰਮ ਨੂੰ ਅੱਗੇ ਤੋਰਦਿਆਂ ਮੁੱਖ ਡਾਇਰੈਕਟਰ-ਕਮ-ਡੀਜੀਪੀ ਵਿਜੀਲੈਂਸ ਬਿਊਰੋ ਸ੍ਰੀ ਬੀ.ਕੇ. ਉੱਪਲ ਨੇ ਅੱਜ ਐਸ.ਏ.ਐਸ. ਨਗਰ ਵਿਖੇ ਕੋਵਿਡ ਵੈਕਸੀਨ ਦਾ ਟੀਕਾ ਲਗਵਾਇਆ।

ਸਿਵਲ ਹਸਪਤਾਲ ਵਿੱਚ ਪੁਲਿਸ ਅਧਿਕਾਰੀਆਂ ਦੇ ਲਾਏ ਕੋਰੋਨਾ ਵੈਕਸੀਨ ਦੇ ਟੀਕੇ

ਸਰਕਾਰ ਵਲੋਂ ਕੋਵਿੰਡ 19 ਦੀ ਰੋਕਥਾਮ ਲਈ ਅਰੰਭੀ ਗਈ ਟੀਕਾਕਰਨ ਮੁਹਿੰਮ ਦੇ ਤਹਿਤ ਐੱਸ.ਐੱਮ.ਓ ਸੰਜੇ ਪਵਾਰ ਦੇ ਦਿਸ਼ਾ ਨਿਰਦੇਸ਼ਾਂ ਹੇਠ ਅਤੇ ਇੰਚਾਰਜ ਉਪਿੰਦਰ ਸਿੰਘ ਦੀ ਅਗਵਾਈ ਹੇਠ ਪੁਲਿਸ ਅਫਸਰਾਂ ਦੇ ਕੋਰੋਨਾ

ਖੂਨਦਾਨੀ ਅਤੇ ਸਮਾਜ ਸੇਵੀ ਦਵਿੰਦਰ ਨੀਟੂ ਨੇ ਲਵਾਈ ਕੋਰੋਨਾ ਵੈਕਸੀਨ ਦੀ ਪਹਿਲੀ ਖੁਰਾਕ

ਪੰਜਾਬ ਸਰਕਾਰ ਵੱਲੋਂ ਕੋਵਿਡ-19 ਵਿਰੁੱਧ ਚਲਾਈ ਗਈ ‘ਮਿਸ਼ਨ ਫਤਿਹ’ ਮੁਹਿੰਮ ਤਹਿਤ ਡਿਪਟੀ ਚੀਫ਼ ਵਾਰਡਨ ਅਤੇ ਸਕੱਤਰ ਪੁਲਿਸ ਸਾਂਝ ਕੇਂਦਰ ਦਵਿੰਦਰ ਨੀਟੂ ਵੱਲੋਂ ਕੋਰੋਨਾ ਵੈਕਸੀਨ ਦੀ ਪਹਿਲੀ ਡੋਜ਼ ਲਗਵਾਈ ਗਈ।

ਕੋਵਿਡ-19 :ਟੀਕਾਕਰਨ ਦੌਰਾਨ ਟੀਕਾ ਨਾ ਲਗਵਾਉਣ ਵਾਲੇ ਸਿਹਤ ਸੰਭਾਲ ਕਰਮਚਾਰੀਆਂ ਨੂੰ ਖੁਦ ਚੁੱਕਣਾ ਹੋਵੇਗਾ ਇਲਾਜ ਦਾ ਖ਼ਰਚਾ

ਪੰਜਾਬ ਸਰਕਾਰ ਵਲੋਂ ਸਿਹਤ ਕਾਮਿਆਂ ਦੀ ਰੋਗ ਪ੍ਰਤੀਰੋਧਕ ਸ਼ਕਤੀ ਨੂੰ ਵਧਾਉਣ ਲਈ ਚਲਾਈ ਕੋਵਿਡ ਟੀਕਾਕਰਣ ਮੁਹਿੰਮ ਤਹਿਤ ਉਹਨਾਂ ਨੂੰ ਕਈ ਵਾਰ ਮੌਕਾ ਦਿੱਤਾ ਗਿਆ ਹੈ ਪਰ ਇੰਨੇ ਮੌਕਿਆਂ ਦੇ ਬਾਵਜੂਦ ਜਿਹਨਾਂ ਸਿਹਤ ਕਰਮੀਆਂ ਨੇ ਟੀਕਾ ਨਹੀਂ ਲਗਵਾਇਆ ਉਹ ਜੇਕਰ ਇਨਫੈਕਸ਼ਨ ਦੇ ਸ਼ਿਕਾਰ ਹੋ ਜਾਂਦੇ ਹਨ ਤਾਂ ਸਾਰੇ ਦਾ ਇਲਾਜ ਦਾ ਖ਼ਰਚਾ ਉਹਨਾਂ ਨੂੰ ਖੁਦ ਚੁੱਕਣਾ

ਥਾਣਾ ਝਬਾਲ ਦੇ ਪੁਲਿਸ ਮੁਲਾਜ਼ਮਾਂ ਨੇ ਲਗਵਾਈ ਕੋਵਿਡ ਵੈਕਸੀਨ

ਕੋਵਿਡ 19 ਵੈਕਸੀਨੇਸ਼ਨ ਕੋਵੀਸੀਲਡ ਮੁਹਿੰਮ ਤਹਿਤ ਸਿਵਲ ਸਰਜਨ ਡਾ. ਰੋਹਿਤ ਮਹਿਤਾ ਅਤੇ ਐੱਸ ਐੱਮ ਓ ਝਬਾਲ ਡਾ. ਸੂਰਜਪਾਲ ਸਿੰਘ ਦੇ ਦਿਸ਼ਾਂ ਨਿਰਦੇਸ਼ਾਂ ਅਨੁਸਾਰ ਪੁਲਿਸ ਸਟੇਸਨ ਝਬਾਲ ਦੇ ਮੁਲਾਜਮਾਂ ਨੂੰ ਟੀਕਾਕਰਨ ਕੀਤਾ ਗਿਆ ਤੇ ਐੱਸ ਐੱਚ ਓ ਝਬਾਲ ਇੰਸ: ਜਸਵੰਤ ਸਿੰਘ ਭੱਟੀ ਸਮੇਤ ਥਾਣਾ ਝਬਾਲ ਦੇ ਸਾਰੇ ਮੁਲਾਜਮ ਸਰਕਾਰੀ ਹਸਪਤਾਲ ਝਬਾਲ ਪਹੁੰਚੇ ਅਤੇ ਸਾਰੇ ਹੀ

ਦੇਸ਼ ’ਚ ਇੱਕ ਕਰੋੜ ਤੋਂ ਵੱਧ ਲੋਕਾਂ ਨੂੰ ਲੱਗਾ ਕੋਰੋਨਾ ਟੀਕਾ : ਸਿਹਤ ਮੰਤਰਾਲਾ

ਦੇਸ਼ ’ਚ ਕੋਰੋਨਾ ਟੀਕਾਕਰਨ ਦਾ ਅੰਕੜਾ ਇੱਕ ਕਰੋੜ ਤੋਂ ਪਾਰ ਪਹੁੰਚ ਗਿਆ ਹੈ। ਭਾਰਤ ’ਚ ਹੁਣ ਤੱਕ ਇੱਕ ਕਰੋੜ ਤੋਂ ਵੱਧ ਸਿਹਤ ਕਰਮੀਆਂ ਅਤੇ ਫਰੰਟ ਲਾਈਨ ਵਰਕਰਾਂ ਨੂੰ ਕੋਰੋਨਾ ਦਾ ਟੀਕਾ ਦਿੱਤਾ ਗਿਆ ਹੈ। ਸਿਹਤ ਮੰਤਰਾਲਾ ਦੇ ਅੰਕੜਿਆਂ ਅਨੁਸਾਰ 1,01,88,007 ਲੋਕਾਂ ਨੂੰ ਟੀਕਾ ਲਗਾਇਆ ਗਿਆ ਹੈ। 

ਸਾਲ ਦੇ ਅੰਤ ਤੱਕ ਬਾਜ਼ਾਰ ’ਚ ਆ ਸਕਦੈ ਕੋਰੋਨਾ ਦਾ ਟੀਕਾ : ਡਾ. ਗੁਲੇਰੀਆ

ਏਮਜ਼ ਦਿੱਲੀ ਦੇ ਨਿਦੇਸ਼ਕ ਡਾ. ਰਣਦੀਪ ਗੁਲੇਰੀਆ ਨੇ ਬੁੱਧਵਾਰ ਨੂੰ ਦੱਸਿਆ ਕਿ ਕੋਰੋਨਾ ਦਾ ਟੀਕਾ ਇਸ ਸਾਲ ਦੇ ਅੰਤ ਤੱਕ ਬਾਜ਼ਾਰ ’ਚ ਆ ਸਕਦਾ ਹੈ। ਗੁਲੇਰੀਆ ਨੇ ਕਿਹਾ ਕਿ ਵੈਕਸੀਨ ਖੁੱਲ੍ਹੇ ਬਾਜ਼ਾਰ ’ਚ ਉਦੋਂ ਉਪਲਬੱਧ ਹੋਵੇਗ, ਜਦੋਂ ਪ੍ਰਾਈਮ ਟਾਰਗੇਟ ਨੂੰ ਪੂਰਾ ਕਰ ਲਿਆ ਜਾਵੇਗਾ ਤੇ ਆਪੂਰਤੀ ਤੇ ਮੰਗ ’ਚ ਸਮਾਨਤਾ ਹੋਵੇਗੀ।

ਵੈਕਸੀਨ ਦੀਆਂ 87 ਲੱਖ ਤੋਂ ਵੱਧ ਖੁਰਾਕਾਂ ਦਿੱਤੀਆਂ : ਸਿਹਤ ਮੰਤਰਾਲਾ

ਦੇਸ਼ ’ਚ ਕੋਵਿਡ-19 ਮਹਾਮਾਰੀ ਦੀ ਸਥਿਤੀ ਨੂੰ ਲੈ ਕੇ ਕੇਂਦਰੀ ਸਿਹਤ ਮੰਤਰਾਲਾ ਅਤੇ ਭਾਰਤੀ ਮੈਡੀਕਲ ਖੋਜ ਕੌਂਸਲ (ਆਈਸੀਐਮਆਰ) ਨੇ ਮੰਗਲਵਾਰ ਨੂੰ ਇਕ ਪ੍ਰੈੱਸ ਕਾਨਫਰੰਸ ਕੀਤੀ। 

ਕੋਰੋਨਾ ਵੈਕਸੀਨ ’ਤੇ ਜਾਗਰੂਕਤਾ ਪ੍ਰੋਗਰਾਮ ਕੀਤਾ

ਭਾਰਤ ਸਰਕਾਰ ਦੇ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੇ ਖੇਤਰੀ ਲੋਕ ਸੰਪਰਕ ਬਿਊਰੋ ਹਿਸਾਰ ਅਤੇ ਕਰਨਾਲ ਦੇ ਸਿਹਤ ਵਿਭਾਗ ਦੇ ਸਹਿਯੋਗ ਵਲੋਂ ਕੋਰੋਨਾ ਵੈਕਸੀਨ ਉੱਤੇ ਨੁਕਕੜ ਡਰਾਮੇ ਦੇ ਮਾਧਿਅਮ ਵਲੋਂ 13 ਫਰਵਰੀ ਵਲੋਂ 15

ਲੋਕਾਂ ਨੂੰ ਬਿਨ੍ਹਾਂ ਕਿਸੇ ਡਰ ਤੋਂ ਕੋਵਿਡ ਟੀਕਾਕਰਣ ਦੀ ਸਲਾਹ

ਵਧੀਕ ਡਿਪਟੀ ਕਮਿਸ਼ਨਰ (ਜ) ਅਮਿਤ ਕੁਮਾਰ ਪੰਚਾਲ ਨੇ ਜ਼ਿਲ੍ਹਾ ਵਾਸੀਆਂ ਨੂੰ ਬਿਨ੍ਹਾਂ ਕਿਸੇ ਡਰ ਅਤੇ ਘਬਰਾਹਟ ਦੇ ਕੋਵਿਡ ਟੀਕਾਕਰਣ ਕਰਵਾਉਣ ਲਈ ਕਿਹਾ। ਉਨ੍ਹਾਂ ਕਿਹਾ ਕਿ ਇਹ ਟੀਕਾਕਰਣ ਪੂਰੀ ਤਰ੍ਹਾਂ ਸੁਰੱਖਿਅਤ ਹੇ ਅਤੇ ਜ਼ਿਲ੍ਹੇ ਵਿੱਚ ਇਸ ਦੇ ਸਾਈਡ ਇਫੈਕਟ ਦਾ ਕੋਈ ਮਾਮਲਾ ਸਾਹਮਣੇ ਨਹੀਂ ਆਇਆ ਹੈ।

‘ਸੀਨੀਅਰ ਅਧਿਕਾਰੀਆਂ ਵੱਲੋਂ ਕੋਵਿਡ-19 ਟੀਕਾਕਰਨ ਕਰਵਾਉਣ ਨਾਲ ਮਾਹੌਲ ਸਾਰਥਕ ਬਣਿਆ’

ਸਿਹਤ ਵਿਭਾਗ ਦੇ ਅਧਿਕਾਰੀਆਂ ਲਈ ਟੀਕੇ ਦੀ ਪਹਿਲੀ ਖੁਰਾਕ ਲਗਵਾਉਣ ਵਾਸਤੇ 19 ਫਰਵਰੀ ਨੂੰ ਆਖ਼ਰੀ ਤਾਰੀਖ਼ ਮਿੱਥੇ ਜਾਣ ਨਾਲ ਹੀ ਵੱਡੀ ਗਿਣਤੀ ਵਿੱਚ ਕਰਮਚਾਰੀ ਟੀਕਾ ਲਗਵਾਉਣ ਲਈ ਅੱਗੇ ਆ ਰਹੇ ਹਨ। 

ਨੇਪਾਲ : ਭਾਰਤੀ ਟੀਕੇ ਨਾਲ ਟੀਕਾਕਰਣ ਦੇ ਦੂਜੇ ਗੇੜ ਦੀ ਸ਼ੁਰੂਆਤ

ਨੇਪਾਲ ਵਿੱਚ ਭਾਰਤੀ ਵੈਕਸੀਨ ਕੌਵੀਸ਼ੀਲਡ ਨਾਲ ਟੀਕਾਕਰਣ ਦਾ ਦੂਜਾ ਪੜਾਅ ਮੰਗਲਵਾਰ ਨੂੰ ਸ਼ੁਰੂ ਹੋ ਗਿਆ ਹੈ। ਸਥਾਨਕ ਮੀਡੀਆ ਨੇ ਨੇਪਾਲ ਦੇ ਸਿਹਤ ਮੰਤਰਾਲੇ ਦੇ ਹਵਾਲੇ ਨਾਲ ਕਿਹਾ ਹੈ ਕਿ ਇਸ ਦੂਜੇ ਪੜਾਅ ਵਿੱਚ ਪੱਤਰਕਾਰਾਂ, ਡਿਪਲੋਮੈਟਾਂ ਅਤੇ ਸਰਕਾਰੀ ਕਰਮਚਾਰੀਆਂ ਨੂੰ ਪਹਿਲ

ਸੀਆਰਪੀਐਫ ਦੇ ਜਵਾਨਾਂ ਅਤੇ ਫਰੰਟ ਲਾਈਨ ਵਰਕਰਾਂ ਨੂੰ ਕੋਰੋਨਾ ਰੋਕਥਾਮ ਦਾ ਟੀਕਾ ਲਗਾਇਆ

ਪਿੰਜ਼ੌਰ ਸਥਿਤ ਸਿਹਤ ਵਿਭਾਗ ਨੇ ਸੀਆਰਪੀਐਫ ਦੇ ਜਵਾਨਾਂ ਅਤੇ ਪੰਜਾਹ ਫਰੰਟ ਲਾਈਨ ਹੈਲਥ ਕੇਅਰ ਵਰਕਰਾਂ ਨੂੰ ਕੋਰੋਨਾ ਰੋਕਥਾਮ ਦਾ ਟੀਕਾ ਲਗਾਇਆ। ਡਾ. ਰਾਜੀਵ ਭਾਰਦਬਾਜ ਨੇ ਦੱਸਿਆ ਕਿ ਸੀਆਰਪੀਐਫ ਦੇ ਜਵਾਨਾਂ ਨੂੰ ਟੀਕਾ ਲਗਾਉਣ ਤੋਂ ਪਹਿਲਾਂ ਸੀਆਰਪੀਐਫ ਪਿੰਜ਼ੌਰ ਕੈਂਪ ਦੇ ਡੀਆਈਜੀ

ਹਰਿਆਣਾ ਸਿਹਤ ਤੇ ਗ੍ਰਹਿ ਵਿਭਾਗ ਦੇ ਵਧੀਕ ਮੁੱਖ ਸਕੱਤਰ ਵੱਲੋਂ ਕੋਵਿਡ-19 ਦੀ ਟੀਕਾਕਰਨ ਮੁਹਿੰਮ ਦੇ ਦੂਜੇ ਪੜਾਅ ਦੀ ਸ਼ੁਰੂਆਤ

ਹਰਿਆਣਾ ਸਿਹਤ ਅਤੇ ਗ੍ਰਹਿ ਵਿਭਾਗ ਦੇ ਵਧੀਕ ਮੁੱਖ ਸਕੱਤਰ ਰਾਜੀਵ ਅਰੋੜਾ ਨੇ ਅੱਜ ਫਰੀਦਾਬਾਦ ਵਿਚ ਕੋਵਿਡ-19 ਦੇ ਟੀਕਾਕਰਣ ਮੁਹਿੰਮ ਦੇ ਦੂਜੇ ਪੜਾਅ ਦੀ ਸ਼ੁਰੂਆਤ ਕੀਤੀ।
ਵਧੀਕ ਮੁੱਖ ਸਕੱਤਰ ਨੇ ਕਿਹਾ ਕਿ ਕੋਵਿਡ-19 ਟੀਕਾਕਰਣ ਦੇ ਲਈ ਰਾਜ ਤੇ ਕੇਂਦਰ ਸਰਕਾਰ ਵੱਲੋਂ ਗੰਭੀਰਤਾ ਨਾਲ ਕਾਰਜ ਕੀਤਾ ਜਾ ਰਿਹਾ ਹੈ। ਇਸ ਦੇ ਲਈ ਲੋਕਾਂ ਨੁੰ ਜਾਗਰੁਕ ਕਰਨਾ ਵੀ ਸਾਡੀ ਸਾਰਿਆਂ ਦੀ ਜਿਮੇਵਾਰੀ ਹੈ।

ਕੋਰੋਨਾ ਦੇ ਟੀਕਾਕਰਨ ’ਚ ਭਾਰਤ ਪਹਿਲੇ ਤਿੰਨ ਦੇਸ਼ਾਂ ’ਚ ਸ਼ਾਮਲ

ਕੋਵਿਡ ਵੈਕਸੀਨ ਦੀ ਸਭ ਤੋਂ ਜ਼ਿਆਦਾ ਖ਼ੁਰਾਕ ਲਗਾਉਣ ਵਾਲੇ ਦੇਸ਼ਾਂ ਦੀ ਸੂਚੀ ’ਚ ਭਾਰਤ ਤੀਜੇ ਨੰਬਰ ’ਤੇ ਪਹੁੰਚ ਗਿਆ ਹੈ। ਇਸ ਸੂਚੀ ’ਚ ਅਮਰੀਕਾ ਅਤੇ ਬਿ੍ਰਟੇਨ ਭਾਰਤ ਤੋਂ ਉੱਪਰ ਹਨ।

ਪੁਲਿਸ ਮੁਲਾਜ਼ਮਾਂ ਨੇ ਕੋਵਿਡ ਵੈਕਸੀਨ ਲਗਵਾਈ

ਜ਼ਿਲ੍ਹਾ ਪੁਲਿਸ ਮੁਖੀ ਡਾ. ਅਖਿਲ ਚੌਧਰੀ, ਆਈ.ਪੀ.ਐਸ, ਨੇ ਅੱਜ ਖੁਦ ਨੂੰ ਕੋਵਿਡ ਵੈਕੀਨੇਸ਼ਨ ਕਰਕੇ ਜ਼ਿਲ੍ਹੇ ਦੀ ਪੁਲਿਸ ਫੋਰਸ ਲਈ ਕੋਵਿਡ ਵੈਕੀਨੇਸ਼ਨ ਮੁਹਿੰਮ ਦਾ ਅਗਾਜ ਕੀਤਾ। ਉਨ੍ਹਾਂ ਦਾਸਿਆ ਕਿ ਪਹਿਲੇ ਦੌਰ ‘ਚ ਜ਼ਿਲ੍ਹਾ ਪੁਲਿਸ ਰੂਪਨਗਰ ਨੇ ਉੱਚ ਪੁਲਿਸ ਅਧਿਕਾਰੀਆਂ ਅਤੇ ਪੁਲਿਸ ਜਵਾਨਾ

ਆਸ਼ਾ ਵਰਕਰ ਦੀ ਕੋਰੋਨਾ ਦਾ ਟੀਕਾ ਲਗਵਾਉਣ ਤੋਂ ਬਾਅਦ ਅਚਾਨਕ ਹਾਲਤ ਵਿਗੜੀ

ਸਿਵਲ ਹਸਪਤਾਲ ਜਗਰਾਓਂ ਵਿੱਚ ਅੱਜ ਉਸ ਸਮੇਂ ਸਾਰੇ ਹੈਰਾਨ ਰਹਿ ਗਏ ਜਦੋਂ ਪਿੰਡ ਹਠੂਰ ਦੇ ਸਰਕਾਰੀ ਹਸਪਤਾਲ ਵਿਚੋਂ ਇਕ ਰਾਜਵਿੰਦਰ ਕੌਰ ਨਾਮ ਦੀ ਆਸ਼ਾ ਵਰਕਰ ਦੀ ਕੋਰੋਨਾ ਦਾ ਟੀਕਾ ਲਗਵਾਉਣ ਤੋਂ ਬਾਅਦ ਅਚਾਨਕ ਹਾਲਤ ਵਿਗੜ ਗਈ ਤੇ ਉਸਨੂੰ ਇਲਾਜ ਦੇ

ਜਾਨਸਨ ਐਂਡ ਜਾਨਸਨ ਨੇ ਕੋਰੋਨਾ ਟੀਕੇ ਦੀ ਐਮਰਜੈਂਸੀ ਵਰਤੋਂ ਦੀ ਮੰਗੀ ਮਨਜ਼ੂਰੀ

ਅਮਰੀਕਾ ਅਧਾਰਤ ਫਾਰਮਾ ਕੰਪਨੀ ਜਾਨਸਨ ਐਂਡ ਜਾਨਸਨ ਨੇ ਵੀਰਵਾਰ ਨੂੰ ਆਪਣੇ ਕੋਰੋਨਾ ਟੀਕੇ ਦੀ ਐਮਰਜੈਂਸੀ ਵਰਤੋਂ ਲਈ ਅਰਜ਼ੀ ਦਿੱਤੀ | ਜੇ ਮਨਜ਼ੂਰ ਹੋ ਜਾਂਦਾ ਹੈ, ਤਾਂ ਇਹ ਟੀਕਾ ਫਾਈਜ਼ਰ-ਬਾਓਨਟੈਕ ਅਤੇ ਮਾਡਰਨਾ ਤੋਂ ਬਾਅਦ ਪ੍ਰਵਾਨਗੀ ਪ੍ਰਾਪਤ ਕਰਨ ਵਾਲੀ ਤੀਜੀ ਵੱਡੀ ਕੰਪਨੀ ਹੋਵੇਗੀ।

ਆਈਜੀ ਜਸਕਰਨ ਸਿੰਘ ਤੇ ਐਸਐਸਪੀ ਭੁਪਿੰਦਰਜੀਤ ਸਿੰਘ ਵਿਰਕ ਨੇ ਲਗਵਾਈ ਕੋਰੋਨਾ ਵੈਕਸੀਨ

ਸਿਹਤ ਵਿਭਾਗ ਬਠਿੰਡਾ ਵੱਲੋਂ ਸਿਵਲ ਸਰਜਨ ਡਾ. ਤੇਜਵੰਤ ਸਿੰਘ ਢਿਲੋਂ ਦੀ ਦੇਖ-ਰੇਖ ਹੇਠ ਦੂਸਰੇ ਫੇਜ਼ ਤਹਿਤ ਪੁਲਿਸ ਪ੍ਰਸ਼ਾਸ਼ਨ ਦੇ ਕੋਰੋਨਾ ਟੀਕਾਕਰਨ ਦੀ ਸ਼ੁਰੂਆਤ ਕੀਤੀ ਗਈ। ਇਸ ਟੀਕਾਕਰਨ ਦਾ ਅਗਾਜ਼ ਆਈ.ਜੀ. ਬਠਿੰਡਾ ਜ਼ੋਨ ਜਸਕਰਨ ਸਿੰਘ ਆਈ.ਪੀ.ਐਸ. ਅਤੇ ਐਸ.ਐਸ.ਪੀ. ਭੁਪਿੰਦਰਜੀਤ ਸਿੰਘ ਵਿਰਕ ਵੱਲੋਂ ਕੋਰੋਨਾ ਵੈਕਸੀਨੇਸ਼ਨ ਕਰਵਾਕੇ ਕੀਤਾ ਗਿਆ। 

ਐਸਐਸਪੀ ਨੇ ਵੈਕਸੀਨ ਲਗਵਾ ਕੇ ਕੀਤੀ ਦੂਜੇ ਪੜਾਅ ਦੀ ਵੈਕਸੀਨੇਸ਼ਨ ਦੀ ਸ਼ੁਰੂਆਤ

ਕੋਵਿਡ-19 ਦੀ ਮਹਾਂਮਾਰੀ ਤੋਂ ਬਚਾਅ ਸਬੰਧੀ 16 ਜਨਵਰੀ 2021 ਨੂੰ ਸ਼ੁਰੂ ਹੋਈ ਕੋਵੀਸ਼ੀਲਡ ਵੈਕਸੀਨ ਤਹਿਤ ਅੱਜ ਕੋਵਿਡ ਫਰੰਟ ਲਾਇਨ ਵਾਰੀਅਰ 132 ਪੁਲਿਸ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਵੈਕਸੀਨ ਲਗਾਈ ਗਈ। ਅੱਜ ਪੁਲਿਸ ਲਾਇਨ ਵਿਖੇ ਅਧਿਕਾਰੀਆਂ ਅਤੇ ਕਰਮਚਾਰੀਆਂ ਦੇ ਵੈਕਸੀਨ ਲਗਵਾਉਣ ਦੀ ਸ਼ੁਰੂਆਤ ਐਸ.ਐਸ.ਪੀ. ਮਾਨਸਾ ਸ਼੍ਰੀ ਸੁਰਿੰਦਰ ਲਾਂਬਾ ਦੇ ਵੈਕਸੀਨ ਲਗਾ ਕੇ ਕੀਤੀ ਗਈ। 

45 ਲੱਖ ਲੋਕਾਂ ਨੂੰ ਲਾਈ ਗਈ ਕੋਰੋਨਾ ਵੈਕਸੀਨ : ਸਿਹਤ ਮੰਤਰਾਲਾ

ਕੇਂਦਰੀ ਸਿਹਤ ਮੰਤਰਾਲਾ ਨੇ ਵੀਰਵਾਰ ਨੂੰ ਕਿਹਾ ਕਿ ਭਾਰਤ ਵਿਚ ਮਹਿਜ 19 ਦਿਨਾਂ ਦੇ ਅੰਦਰ ਲੱਗਭਗ 45 ਲੱਖ ਲੋਕਾਂ ਨੂੰ ਕੋਵਿਡ-19 ਵੈਕਸੀਨ ਲਾਈ ਜਾ ਚੁੱਕੀ ਹੈ। ਭਾਰਤ 19 ਦਿਨਾਂ ਦੇ ਅੰਦਰ 45 ਲੱਖ ਲੋਕਾਂ ਨੂੰ ਵੈਕਸੀਨ (ਟੀਕਾ) ਲਾ ਕੇ ਸਭ ਤੋਂ ਤੇਜ਼ ਰਫ਼ਤਾਰ ਨਾਲ ਟੀਕਾਕਰਨ ਕਰਨ ਵਾਲਾ ਦੇਸ਼ ਬਣ ਗਿਆ ਹੈ। ਮੰਤਰਾਲਾ ਨੇ ਕਿਹਾ ਕਿ ਕਈ ਹੋਰ ਦੇਸ਼ਾਂ ਨੂੰ ਅਜਿਹਾ ਕਰਨ ਵਿਚ 65 ਦਿਨ ਲੱਗੇ ਸਨ। 

ਰੂਪਨਗਰ ਦੇ ਡਿਪਟੀ ਕਮਿਸ਼ਨਰ ਨੇ ਲਗਵਾਈ ਕੋਰੋਨਾ ਵੈਕਸੀਨ

ਪੂਰੇ ਭਾਰਤ ਵਿਚ ਲੋਕਾਂ ਨੂੰ ਕਰੋਨਾ ਵਾਇਰਸ ਤੋਂ ਬਚਾਅ ਲਈ ਵੈਕਸੀਨ ਲਗਾਉਣ ਦਾ ਕੰਮ ਸ਼ੁਰੂ ਹੋ ਗਿਆ ਹੈ। ਸਿਹਤ ਵਿਭਾਗ ਤੋਂ ਬਾਅਦ ਅੱਜ ਹੋਰ ਵਿਭਾਗਾਂ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਇਹ ਵੈਕਸੀਨ ਲਗਾਉਣ ਦਾ ਕੰਮ ਸ਼ੁਰੂ ਹੋ ਗਿਆ ਹੈ। ਅੱਜ ਰੂਪਨਗਰ ਦੇ ਡਿਪਟੀ ਕਮਿਸ਼ਨਰ ਸ੍ਰੀਮਤੀ ਸੋਨਾਲੀ ਗਿਰੀ ਨੇ ਸਥਾਨਕ ਸਿਵਲ ਹਸਪਤਾਲ ਵਿਖੇ ਪਹੁੰਚ ਕੇ ਇਹ ਵੈਕਸੀਨ ਲਗਵਾਈ।

ਨਿਊਜ਼ੀਲੈਂਡ ਨੇ ਆਪਣੀ ਪਹਿਲੀ ਕੋਰੋਨਾ ਵੈਕਸੀਨ ਨੂੰ ਦਿੱਤੀ ਮਨਜ਼ੂਰੀ

ਨਿਊਜ਼ੀਲੈਂਡ ਵਿੱਚ ਮੈਡੀਕਲ ਰੈਗੂਲੇਟਰ ਕੰਪਨੀ ਐਸਟਰਾਜ਼ੇਨੇਕਾ ਦੀ ਪਹਿਲੀ ਵੈਕਸੀਨ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ। ਇਸਦੇ ਨਾਲ-ਨਾਲ ਇਹ ਉਮੀਦ ਕੀਤੀ ਜਾ ਰਹੀ ਹੈ ਕਿ ਮਾਰਚ ਦੇ ਅੰਤ ਤੱਕ ਸਰਹੱਦ ਦੇ ਨਾਲ ਤਾਇਨਾਤ ਫੌਜਾਂ ਦਾ ਟੀਕਾਕਰਨ ਕਰ ਦਿੱਤਾ ਜਾਵੇਗਾ।

ਨਵਾਂਸ਼ਹਿਰ ਪੁਲਿਸ ਮੁਖੀ ਨੇ ਲਗਵਾਇਆ ਕੋਰੋਨਾ ਟੀਕਾ

ਕੋਰੋਨਾ ਟੀਕਾਕਰਨ ਦੇ ਦੂਜੇ ਪੜਾਅ ਦੀ ਸ਼ੁਰੂਆਤ ਤਹਿਤ ਜ਼ਿਲ੍ਹੇ ਵਿੱਚ ਫਰੰਟਲਾਈਨਰ 1363 ਪੁਲਿਸ ਕਰਮਚਾਰੀਆਂ ਦੇ ਟੀਕਾ ਲਗਾਇਆ ਜਾਣਾ ਹੈ। ਇਸੇ ਕੜੀ ਤਹਿਤ ਅੱਜ ਸ਼ਹੀਦ ਭਗਤ ਸਿੰਘ ਨਗਰ ਦੀ ਐੱਸ.ਐੱਸ.ਪੀ. ਸ੍ਰੀਮਤੀ ਅਲਕਾ ਮੀਨਾ, ਟ੍ਰੈਫਿਕ ਪੁਲਿਸ ਦੇ ਇੰਚਾਰਜ ਰਤਨ ਸਿੰਘ ਸਮੇਤ ਕਈ ਹੋਰ ਪੁਲਿਸ ਕਰਮਚਾਰੀਆਂ ਨੇ ਟੀਕਾ ਲਗਵਾਇਆ।

ਜਲੰਧਰ : ਕੋਰੋਨਾ ਵੈਕਸੀਨ ਦਾ ਦੂਜਾ ਪੜਾਅ ਸ਼ੁਰੂ, ਡੀਸੀ ਨੇ ਲਗਵਾਇਆ ਟੀਕਾ

ਪੰਜਾਬ ਦੇ ਜਲੰਧਰ 'ਚ ਕੋਰੋਨਾ ਵੈਕਸੀਨ ਲਾਉਣ ਦਾ ਦੂਜਾ ਪੜਾਅ ਸ਼ੁਰੂ ਹੋ ਗਿਆ ਹੈ। ਜਲੰਧਰ ਦੇ ਡੀਸੀ ਘਨਸ਼ਿਆਮ ਥੋਰੀ ਨੇ ਟੀਕਾ ਲਗਵਾ ਕੇ ਸ਼ੁਰੂਆਤ ਕਰਵਾਈ। ਵੈਕਸੀਨ ਲਾਉਣ ਦੀ ਮੁਹਿੰਮ ਦੇ ਦੂਜੇ ਪੜਾਅ ਤਹਿਤ ਕੋਰੋਨਾ ਵਾਰੀਅਰਜ਼ ਸੁਰੱਖਿਆ ਮੁਲਾਜ਼ਮਾਂ ਤੇ ਹੋਰ ਵਿਭਾਗਾਂ ਦੇ

ਕੈਪਟਨ ਵੱਲੋਂ ਪੰਜਾਬ ਪੁਲਿਸ ਦੇ ਕਰਮਚਾਰੀਆਂ ਲਈ ਕੋਵਿਡ-19 ਟੀਕਾਕਰਨ ਮੁਹਿੰਮ ਦੀ ਸ਼ੁਰੂਆਤ

ਪੰਜਾਬ ਦੇ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਫਰੰਟਲਾਈਨ ਵਰਕਰਾਂ ਲਈ ਕੋਵਿਡ -19 ਟੀਕਾਕਰਣ ਮੁਹਿੰਮ ਦੇ ਦੂਜੇ ਪੜਾਅ ਦੀ ਸ਼ੁਰੂਆਤ ਪੁਲਿਸ ਹੈਡਕੁਆਰਟਰ ਵਿਖੇ ਕੀਤੀ ਜਿਸ ਦੌਰਾਨ ਪੰਜਾਬ ਦੇ ਡਾਇਰੈਕਟਰ ਜਨਰਲ ਆਫ ਪੁਲਿਸ (ਡੀ.ਜੀ.ਪੀ.) ਦਿਨਕਰ ਗੁਪਤਾ ਸਵੈ-ਇੱਛਾ ਨਾਲ ਪਹਿਲਾ ਟੀਕਾ ਲਗਵਾਇਆ। ਪੰਜਾਬ ਦੇ ਵਧੀਕ ਮੁਖ ਸਕਤਰ (ਗ੍ਰਹਿ) ਅਨੁਰਾਗ ਅਗਰਵਾਲ ਵੀ ਇਸ ਸੈਸ਼ਨ ਦੌਰਾਨ ਪੰਜਾਬ ਪੁਲਿਸ ਦੇ ਹੋਰ ਉੱਚ ਅਧਿਕਾਰੀਆਂ ਸਮੇਤ ਟੀਕਾ ਲਗਵਾਉਣ ਵਾਲਿਆਂ ਵਿੱਚ ਸ਼ਾਮਲ ਹਨ।

ਦੱਖਣੀ ਅਫਰੀਕਾ ਨੂੰ ਭਾਰਤ ਤੋਂ ਮਿਲੀ ਵੈਕਸੀਨ ਦੀ ਪਹਿਲੀ ਖੇਪ

ਦੱਖਣੀ ਅਫਰੀਕਾ ਨੂੰ ਸੋਮਵਾਰ ਦੀ ਰਾਤ ਨੂੰ ਸਹਾਇਤਾ ਵਜੋਂ ਟੀਕੇ ਦਾ ਪਹਿਲਾ ਬੈਚ ਦਿੱਤਾ ਗਿਆ ਹੈ। ਦੱਖਣੀ ਅਫਰੀਕਾ ਦੇ ਰਾਸ਼ਟਰਪਤੀ ਸਾਈਰਿਲ ਰਾਮਾਫੋਸਾ ਨੇ ਹੋਰ ਟੀਕਿਆਂ ਦੀ ਉਮੀਦ ਕੀਤੀ ਹੈ।

ਗੁਜਰਾਤ : ਕੋਰੋਨਾ ਵੈਕਸੀਨ ਲਗਵਾਉਣ ਤੋਂ ਬਾਅਦ 15 ਪੁਲਿਸ ਟ੍ਰੈਨੀਜ਼ ਨੂੰ ਡਾਕਟਰਾਂ ਦੀ ਨਿਗਰਾਨੀ ਹੇਠ ਰੱਖਿਆ ਗਿਆ

ਇੱਥੇ ਕੋਰੋਨਾ ਵੈਕਸੀਨ ਲੈਣ ਤੋਂ ਬਾਅਦ ਇੱਕ ਸਵੀਪਰ ਦੀ ਮੌਤ ਤੋਂ ਬਾਅਦ ਕੋਰੋਨਾ ਵਾਰੀਅਰਜ਼ ਵਿੱਚ ਦਹਿਸ਼ਤ ਦਾ ਮਾਹੌਲ ਹੈ। ਹਾਲਾਂਕਿ ਅਜੇ ਤੱਕ ਟੀਕੇ ਨਾਲ ਮੌਤ ਦੀ ਪੁਸ਼ਟੀ ਨਹੀਂ ਹੋ ਸਕੀ ਹੈ। ਇਸ ਦੌਰਾਨ ਅੱਜ ਪੁਲਿਸ ਸਿਖਿਆਰਥੀਆਂ ਨੂੰ ਕੋਰੋਨਾ ਟੀਕਾ ਲਗਾਇਆ ਗਿਆ। ਟੀਕੇ ਤੋਂ ਬਾਅਦ, 15 ਸਿਖਿਆਰਥੀਆਂ ਨੇ ਪ੍ਰਤੀਕੂਲ ਮਹਿਸੂਸ ਹੋਣ ਦੀ ਸ਼ਿਕਾਇਤ ਕੀਤੀ, ਸਾਰਿਆਂ ਨੂੰ ਹਸਪਤਾਲ ਵਿੱਚ ਡਾਕਟਰਾਂ ਦੀ ਨਿਗਰਾਨੀ ਹੇਠ ਰੱਖਿਆ ਗਿਆ ਹੈ।

ਅਗਲੇ ਪੜਾਅ ’ਚ ਸਾਰੇ ਵਿਭਾਗਾਂ ਦੇ ਫਰੰਟ ਲਾਈਨ ਵਾਰੀਅਰਜ਼ ਦਾ ਕੀਤਾ ਜਾਵੇਗਾ ਕੋਰੋਨਾ ਟੀਕਾਕਰਨ: ਸਿੱਧੂ

ਅਗਲੇ ਪੜਾਅ ਵਿਚ ਸਾਰੇ ਸਰਕਾਰੀ ਵਿਭਾਗਾਂ ਦੇ ਫਰੰਟ ਲਾਈਨ ਵਾਰੀਅਰਜ਼ ਦਾ ਕੋਰੋਨਾ ਟੀਕਾਕਰਨ ਕੀਤਾ ਜਾਵੇਗਾ ਜਿਸ ਵਿਚ ਸਰਕਾਰੀ ਅਤੇ ਨਿੱਜੀ ਸਿਹਤ ਸੰਸਥਵਾਂ ਦੇ ਹੈਲਥ ਕੇਅਰ ਵਰਕਰ ਸ਼ਾਮਲ ਹਨ ਜਿਨ੍ਹਾਂ ਨੂੰ ਪਹਿਲੇ ਪੜਾਅ ਵਿਚ ਟੀਕੇ ਦੀ ਪਹਿਲੀ ਖੁਰਾਕ ਮਿਲ ਗਈ ਹੈ।

ਕੋਵਿਡ-19 ਨੂੰ ਹਰਾਉਣ ਲਈ ਟੀਕਾਕਰਨ ਜ਼ਰੂਰੀ: ਸਿਵਲ ਸਰਜਨ

ਕੋਵਿਡ-19 ਤੋਂ ਬਚਾਅ ਲਈ ਵੈਕਸੀਨ ਲਗਵਾਉਣੀ ਅਤੇ ਜ਼ਰੂਰੀ ਸਾਵਧਾਨੀਆਂ ਵਰਤਣੀਆਂ ਬਹੁਤ ਅਹਿਮ ਹਨ, ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸਿਵਲ ਸਰਜਨ ਬਰਨਾਲਾ ਡਾ. ਹਰਿੰਦਰਜੀਤ ਸਿੰਘ ਵੱਲੋਂ ਸਿਵਲ ਹਸਪਤਾਲ ਬਰਨਾਲਾ ਵਿਖੇ ਸਮੂਹ ਸਟਾਫ ਨਾਲ ਮੀਟਿੰਗ ਦੌਰਾਨ ਕੀਤਾ ਗਿਆ। 

ਭਾਰਤ ਤੋਂ ਟੀਕਾ ਦਰਾਮਦ ਕਰੇਗਾ ਮੈਕਸੀਕੋ

ਮੈਕਸੀਕੋ ਦੇ ਰਾਸ਼ਟਰਪਤੀ ਐਂਡਰੇਸ ਮੈਨੂਅਲ ਲੋਪੇਜ਼ ਓਬਰਾਡੋਰ ਨੇ ਕਿਹਾ ਹੈ ਕਿ ਫਰਵਰੀ ਮਹੀਨੇ ਵਿੱਚ ਮੈਕਸੀਕੋ ਭਾਰਤ ਤੋਂ ਐਸਟ੍ਰਾਜ਼ੇਨੇਕਾ ਕੋਰੋਨਾ ਟੀਕਾ ਦੀਆਂ 870,000 ਖੁਰਾਕਾਂ ਦੀ ਦਰਾਮਦ ਕਰੇਗਾ। ਇਸ ਦੇ ਨਾਲ, ਇਸ ਦਾ ਸਥਾਨਕ ਤੌਰ 'ਤੇ ਵਿਕਾਸ ਵੀ ਕੀਤਾ ਜਾਵੇਗਾ।

ਉਪ ਮੰਡਲ ਮੈਜਿਸਟਰੇਟ ਨੇ ਕੋਰੋਨਾ ਵਿਰੋਧੀ ਵੈਕਸੀਨ ਲਗਵਾਈ

ਤਹਿਸੀਲ ਫੂਲ ਦੇ ਉੱਪ ਮੰਡਲ ਮੈਜਿਸਟਰੇਟ ਨਵਦੀਪ ਕੁਮਾਰ ਨੇ ਕੋਰੋਨਾ ਵਿਰੋਧੀ ਵੈਕਸੀਨ ਖੁਦ ਸਿਵਲ ਹਸਪਤਾਲ ਰਾਮਪੁਰਾ ਫੂਲ ਵਿਖੇ ਜਾ ਕੇ ਲਗਵਾਈ। ਇਸ ਉਪਰੰਤ ਉਹਨਾਂ ਨੂੰ ਅੱਧੇ ਘੰਟੇ ਲਈ ਡਾਕਟਰੀ ਨਜ਼ਰਸਾਨੀ ਲਈ ਰੱਖਿਆ ਗਿਆ। 

ਸੰਯੁਕਤ ਰਾਸ਼ਟਰ ਦੇ ਸੱਕਤਰ-ਜਨਰਲ ਗੁਟੇਰੇਸ ਨੇ ਲਈ ਕੋਰੋਨਾ ਵੈਕਸੀਨ ਦੀ ਪਹਿਲੀ ਖੁਰਾਕ

ਸੰਯੁਕਤ ਰਾਸ਼ਟਰ ਦੇ ਸੱਕਤਰ-ਜਨਰਲ ਐਂਟੋਨੀਆ ਗੁਟੇਰੇਸ ਨੇ ਵੀਰਵਾਰ ਨੂੰ ਨਿਊਯਾਰਕ ਵਿੱਚ ਕੋਰੋਨਾ ਟੀਕੇ ਦੀ ਪਹਿਲੀ ਖੁਰਾਕ ਲਈ। ਉਨ੍ਹਾਂ ਨੂੰ ਬਰੌਕਸ ਦੇ ਐਡੇਲ ਈ ਸਟੀਵਨਸਨ ਹਾਈ ਸਕੂਲ ਵਿਖੇ ਕੋਰੋਨਾ ਟੀਕਾ ਲਗਾਇਆ ਗਿਆ। ਇਹ ਸਕੂਲ ਨਿਊਯਾਰਕ ਵਿੱਚ ਸੰਯੁਕਤ ਰਾਸ਼ਟਰ ਦੇ ਮੁੱਖ ਦਫਤਰ ਤੋਂ ਥੋੜ੍ਹੀ ਦੂਰੀ ’ਤੇ ਸਥਿਤ ਹੈ। 

ਅਮਰੀਕੀ ਕੰਪਨੀ ਨੋਵਾਵੈਕਸ ਦੀ ਵੈਕਸੀਨ 89.3 ਪ੍ਰਤੀਸ਼ਤ ਪ੍ਰਭਾਵਸ਼ਾਲੀ

ਅਮਰੀਕੀ ਕੰਪਨੀ ਨੋਵਾਵੈਕਸ ਦੁਆਰਾ ਵਿਕਸਤ ਟੀਕਾ ਕੋਵਾਵੈਕਸ ਕੋਰੋਨਾ ਮਹਾਂਮਾਰੀ ਨਾਲ ਲੜਨ ਵਿੱਚ 89.3 ਪ੍ਰਤੀਸ਼ਤ ਪ੍ਰਭਾਵਸ਼ਾਲੀ ਹੈ। ਇਹ ਜਾਣਕਾਰੀ ਯੂਕੇ ਵਿੱਚ ਫੇਜ਼ ਤਿੰਨ ਟ੍ਰਾਇਲ ਤੋਂ ਬਾਅਦ ਕੰਪਨੀ ਦੁਆਰਾ ਇੱਕ ਬਿਆਨ ਰਾਹੀਂ ਦਿੱਤੀ ਗਈ ਹੈ।

25 ਲੱਖ ਤੋਂ ਵਧ ਲੋਕਾਂ ਨੂੰ ਦਿੱਤੀ ਗਈ ਕੋਵਿਡ ਵੈਕਸੀਨ : ਸਿਹਤ ਮੰਤਰਾਲਾ

ਦੇਸ਼ ’ਚ ਕੋਰੋਨਾ ਵਾਇਰਸ ਤੇ ਵੈਕਸੀਨ ਦੀ ਸਥਿਤੀ ’ਤੇ ਸਿਹਤ ਮੰਤਰਾਲੇ ਦੇ ਸੈਕਟਰੀ ਰਾਜੇਸ਼ ਭੂਸ਼ਣ ਨੇ ਕਿਹਾ ਕਿ ਵੀਰਵਾਰ 2 ਵਜੇ ਤੱਕ 25 ਲੱਖ ਤੋਂ ਵਧ ਕੋਵਿਡ ਵੈਕਸੀਨ ਦੀ ਡੋਜ਼ ਦਿੱਤੀ ਜਾ ਚੁੱਕੀ ਹੈ।
ਦੇਸ਼ ’ਚ ਇਸ ਸਮੇਂ 1,73,000 ਸਰਗਰਮ ਮਾਮਲੇ ਹਨ। ਕੋਰੋਨਾ ਨਾਲ ਪ੍ਰਤੀ ਦਿਨ ਹੋਣ ਵਾਲੀਆਂ ਮੌਤਾਂ 125 ਤੋਂ ਘੱਟ ਹੋ ਗਈਆਂ ਹਨ।

ਹੁਸ਼ਿਆਰਪੁਰ 'ਚ ਕੋਵਿਡ ਦੀ ਸਥਿਤੀ ’ਚ ਸੁਧਾਰ, ਹੁਣ ਤੱਕ 2500 ਹੈਲਥ ਵਰਕਰਾਂ ਦਾ ਹੋਇਆ ਟੀਕਾਕਰਣ

ਡਿਪਟੀ ਕਮਿਸ਼ਨਰ ਅਪਨੀਤ ਰਿਆਤ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਕੋਵਿਡ ਦੀ ਸਥਿਤੀ ਵਿੱਚ ਕਾਫੀ ਸੁਧਾਰ ਆਇਆ ਹੈ ਅਤੇ ਕੋਵਿਡ ਟੀਕਾਕਰਣ ਦੀ ਪ੍ਰਕ੍ਰਿਆ ਕਾਫੀ ਵਧੀਆਂ ਢੰਗ ਨਾਲ ਚੱਲ ਰਹੀ ਹੈ। ਉਹ ਜ਼ਿਲ੍ਹਾ ਲੋਕ ਸੰਪਰਕ ਦਫ਼ਤਰ ਦੇ ਫੇਸਬੁੱਕ ਪੇਜ ਲਾਈਵ ਦੌਰਾਨ ਜ਼ਿਲ੍ਹਾ ਵਾਸੀਆਂ ਨੂੰ ਸੰਬੋਧਨ ਕਰ ਰਹੇ ਸਨ।

123
 
Download Mobile App