ਉੱਚ ਕੋਟੀ ਦੇ ਰਸ-ਭਿੰਨੇ ਕੀਰਤਨੀਏ ਭਾਈ ਨਿਰਮਲ ਸਿੰਘ ਨੂੰ ਯਾਦ ਕਰਦਿਆਂ...
ਪੰਥ ਦੇ ਪ੍ਰਸਿੱਧ ਰਾਗੀ ਭਾਈ ਨਿਰਮਲ ਸਿੰਘ ਦਾ ਜਨਮ 12 ਅਪ੍ਰੈਲ 1952 ਈ: ਨੂੰ ਪਿਤਾ ਗਿਆਨੀ ਚੰਨਣ ਸਿੰਘ ਅਤੇ ਮਾਤਾ ਗੁਰਦੇਵ ਕੌਰ ਦੇ ਘਰ ਨਾਨਕੇ ਪਿੰਡ ਜੰਡਵਾਲਾ ਭੀਮੇਸ਼ਾਹ ਜ਼ਿਲ੍ਹਾ ਫ਼ਿਰੋਜ਼ਪੁਰ ਵਿਖੇ ਹੋਇਆ। ਭਾਈ ਸਾਹਿਬ ਦਾ ਪਰਿਵਾਰ ਇੱਕ ਸਧਾਰਨ ਗ਼ਰੀਬ ਪਰਿਵਾਰ ਸੀ। ਉਹ ਅਨੁਸੂਚਿਤ ਜਾਤੀ ਮਜ਼੍ਹਬੀ ਸਿੱਖ ਰੰਗਰੇਟਾ ਨਾਲ ਸੰਬੰਧ ਰੱਖਦੇ ਸਨ।