Friday, May 07, 2021 ePaper Magazine
BREAKING NEWS
ਕੋਰੋਨਾ ਖ਼ਿਲਾਫ਼ ਲੜਾਈ 'ਚ ਭਾਰਤ ਦੀ ਮਦਦ ਕਰਨਾ ਅਮਰੀਕਾ ਦੀ ਨੈਤਿਕ ਜ਼ਿੰਮੇਵਾਰੀ : ਪ੍ਰਮਿਲਾਕੋਰੋਨਾ : ਪ੍ਰਵਾਸੀ ਭਾਰਤੀਆਂ ਨੇ ਵਧਾਏ ਦੇਸ਼ ਲਈ ਮਦਦ ਦੇ ਹੱਥਆਸਟਰੇਲੀਆ : ਭਾਰਤੀ ਵੈਰੀਅੰਟ ਪਾਜ਼ੀਟਿਵ ਮਰੀਜ਼ ਮਿਲਣ ਤੋਂ ਬਾਅਦ ਪਈਆਂ ਭਾਜੜਾਂਅਮਰੀਕਾ : ਐਚ-1ਬੀ ਵੀਜ਼ਾ ਵਾਲੇ ਭਾਰਤੀ ਦੇਸ਼ ਛੱਡਣ ਲਈ ਮਜਬੂਰਦੇਸ਼ 'ਚ ਪਿਛਲੇ 24 ਘੰਟਿਆਂ 'ਚ ਕੋਰੋਨਾ ਦੇ 4.14 ਲੱਖ ਤੋਂ ਵੱਧ ਨਵੇਂ ਮਾਮਲੇ, 3915 ਮੌਤਾਂਸੁਪਰੀਮ ਕੋਰਟ ਨੇ ਕਿਹਾ : ਦਿੱਲੀ ਨੂੰ ਰੋਜ਼ਾਨਾ ਦਿੱਤੀ ਜਾਵੇ 700 ਮੀਟ੍ਰਿਕ ਟਨ ਆਕਸੀਜਨਤਿਹਾੜ ਜੇਲ੍ਹ ਵਿੱਚੋਂ ਪੈਰੋਲ ’ਤੇ ਰਿਹਾ ਕੀਤੇ ਜਾਣਗੇ ਚਾਰ ਹਜ਼ਾਰ ਕੈਦੀਸੀਨੀਅਰ ਪੱਤਰਕਾਰ ਸ਼ੇਸ਼ ਨਾਰਾਇਣ ਸਿੰਘ ਦਾ ਦੇਹਾਂਤਐਨਜੀਟੀ ਦੇ ਰਜਿਸਟਰਾਰ ਜਨਰਲ ਆਸ਼ੂ ਗਰਗ ਦੀ ਕੋਰੋਨਾ ਨਾਲ ਮੌਤਛਤਰਸਾਲ ਸਟੇਡੀਅਮ ਕਤਲੇਆਮ : ਜ਼ਖਮੀ ਪਹਿਲਵਾਨ ਨੇ ਪੁਲਿਸ ਨੂੰ ਦਿੱਤਾ ਬਿਆਨ, ਸੁਸ਼ੀਲ ਨੇ ਕੁੱਟਿਆ

Farmer Protest

ਹਰਿਆਣਾ ’ਚ ਲਾਕਡਾਊਨ ’ਚ ਵੀ ਕਿਸਾਨਾਂ ਦਾ ਮੋਰਚਾ ਜਾਰੀ

ਆਲ ਇੰਡੀਆ ਕਿਸਾਨ ਸਭਾ, ਦੇਸ ਬਚਾਓ ਖੇਤੀ ਬਚਾਓ ਅਤੇ ਸੰਯੁਕਤ ਕਿਸਾਨ ਮੋਰਚਾ ਦੇ ਸੱਦੇ ‘ਤੇ ਰਿਲਾਇੰਸ ਪੈਟਰੋਲ ਪੰਪ ਚੀਕਾ ਵਿਖੇ ਹੜਤਾਲ 140 ਦਿਨਾਂ ਤੱਕ ਜਾਰੀ ਰਹੀ। ਧਰਨੇ ‘ਤੇ ਬੈਠੇ ਕਿਸਾਨ, ਮਜਦੂਰਾਂ, ਵਪਾਰੀਆਂ ਨੇ ਪੱਛਮੀ ਬੰਗਾਲ, ਕੇਰਲ ਅਤੇ ਤਾਮਿਲਨਾਡੂ ਵਿੱਚ ਲੱਡੂ ਵੰਡ ਕੇ ਭਾਜਪਾ ਦੀ ਹਾਰ ਦਾ ਜਸਨ ਮਨਾਇਆ।

ਸਿਰਸਾ ਖੇਤਰ ਦੀਆਂ ਜਮਹੂਰੀ ਤੇ ਕਿਸਾਨ ਜਥੇਬੰਦੀਆਂ ਭਾਜਪਾ ਦੇ ਚਿੱਤ ਹੋਣ ’ਤੇ ਬਾਗੋ-ਬਾਗ

ਸਿਰਸਾ ਖੇਤਰ ਦੀਆਂ ਸੈਕੂਲਰ ਅਤੇ ਕਿਸਾਨ ਜਥੇਬੰਦੀਆਂ ਭਾਜਪਾ ਦੇ ਬੰਗਾਲ, ਕੇਰਲ ਅਤੇ ਤਾਮਿਲਨਾਡੂ ਵਿਚ ਬੁਰੀ ਤਰਾਂ ਚਿੱਤ ਹੋਣ ਤੇ ਬਾਗੋ ਬਾਗ ਦਿਖਾਈ ਦੇ ਰਹੀਆਂ ਹਨ। ਉਨ੍ਹਾਂ ਪੱਛਮੀ ਬੰਗਾਲ ਵਿੱਚ ਹੋਈ ਟੀਐਮਸੀ ਦੀ ਜਿੱਤ ਅਤੇ ਕੇਰਲਾ ਅਤੇ ਤਾਮਿਲਨਾਡੂ ਵਿਚ ਖੱਬੇ ਮੁਹਾਜ ਦੀ ਜਿੱਤ ਨੂੰ ਇਤਿਹਾਸਿਕ ਕਰਾਰ ਦਿੰਦੇ ਹੋਏ ਇਸਨੂੰ ਦੇਸ਼ ਦੀ ਸੰਪ੍ਰਦਾਇਕ ਤਾਕਤਾਂ ਉੱਤੇ ਕਰਾਰੀ ਚਪੇੜ ਦੱਸਿਆ ਹੈ। 

ਕਿਸਾਨੀ ਸੰਘਰਸ਼ ’ਚੋਂ ਪਰਤੇ ਪਿੰਡ ਬਿਰੜਵਾਲ ਦੇ ਕਿਸਾਨ ਸੁਖਦੇਵ ਸਿੰਘ ਦੀ ਮੌਤ

ਦਿੱਲੀ ਦੀਆਂ ਬਰੂੰਹਾ ਤੇ ਚੱਲ ਰਹੇ ਕਿਸਾਨੀ ਸੰਘਰਸ਼ ਚੋ ਪਰਤੇ ਨਾਭਾ ਨੇੜਲੇ ਪਿੰਡ ਬਿਰੜਵਾਲ ਦੇ ਕਿਸਾਨ ਸੁਖਦੇਵ ਸਿੰਘ (54) ਦੀ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆਂ ਹੈ।ਜਾਣਕਾਰੀ ਦਿੰਦਿਆਂ ਪਿੰਡ ਵਾਸੀ ਨਿਰਮਲ ਸਿੰਘ ਨੇ ਦੱਸਿਆ ਕਿ ਕੀ

ਸਹੌੜਾ ਦੇ ਨੌਜਵਾਨ ਦੀ ਕਿਸਾਨੀ ਸੰਘਰਸ਼ ਦੌਰਾਨ ਮੌਤ

ਪਿੰਡ ਸਹੌੜਾ ਦੇ ਕਿਸਾਨੀ ਸੰਘਰਸ਼ ਨੂੰ ਸਮਰਪਿਤ ਨੌਜਵਾਨ ਦੀ ਮੌਤ ਹੋ ਗਈ। ਕਿਸਾਨ ਆਗੂਆਂ ਨੇ ਸਰਕਾਰ ਤੋਂ ਪਰਿਵਾਰ ਦੀ ਸਹਾਇਤਾ ਦੀ ਮੰਗ ਕੀਤੀ ਹੈ। ਇਸ ਬਾਰੇ ਕਿਸਾਨ ਆਗੂ ਸੁਖਵਿੰਦਰ ਸਿੰਘ ਸਾਹਪੁਰ ਨੇ ਦੱਸਿਆ ਕਿ ਪਿੰਡ ਸਹੌੜਾ ਦੇ

ਕਿਸਾਨਾਂ ਦਾ ਪੱਕਾ ਮੋਰਚਾ 213ਵੇਂ ਦਿਨ ’ਚ ਦਾਖਲ

ਨਰਿੰਦਰ ਮੋਦੀ ਅਤੇ ਭਾਜਪਾ ਵੱਲੋਂ ਪੱਛਮੀ ਬੰਗਾਲ ਦੀਆਂ ਚੋਣਾਂ ਵਿੱਚ ਆਪਣੀ ਸਾਰੀ ਤਾਕਤ ਝੋਕਣ ਦੇ ਬਾਵਜੂਦ ਹੋਈ ਕਰਾਰੀ ਹਾਰ ਤੋਂ ਬਾਅਦ ਇਸ ਆਵਾਮ ਵਿਰੋਧੀ ਪਾਰਟੀ ਭਾਰਤੀ ਜਨਤਾ ਪਾਰਟੀ ਦੀ ਪੁੱਠੀ ਗਿਣਤੀ ਸ਼ੁਰੂ ਹੋ ਗਈ ਹੈ ।

ਲੋਕ ਹਿੱਤ ਮਿਸ਼ਨ ਦੀ ਟੀਮ ਨੇ ਮਟਕਾ ਚੌਂਕ ਚੰਡੀਗੜ੍ਹ ਦੇ ਕਿਸਾਨ ਧਰਨੇ ’ਚ ਕੀਤੀ ਸ਼ਮੂਲੀਅਤ

ਟੋਲ ਪਲਾਜ਼ਾ ਬੜੌਦੀ ਦੀ ਕਿਸਾਨੀ ਸੰਘਰਸ ਨੂੰ ਸਮਰਪਿਤ ਲੋਕ ਹਿੱਤ ਮਿਸਨ ਦੀ ਟੀਮ ਮਟਕਾ ਚੌਂਕ ਚੰਡੀਗੜ੍ਹ ਵਿਖੇ ਧਰਨੇ ‘ਚ ਸ਼ਾਮਿਲ ਹੋਣ ਲਈ ਪੁੱਜੀ। ਇਸ ਸੰਬੰਧੀ ਮਟਕਾ ਚੌਂਕ ਚੰਡੀਗੜ੍ਹ ਵਿਖੇ ਨੌਜਵਾਨ ਏਕਤਾ ਮੰਚ ਵੱਲੋਂ ਲਈ ਕਿਸਾਨ

ਕਿਸਾਨਾਂ ਦਾ ਧਰਨਾ ਜਾਰੀ

ਸੰਯੁਕਤ ਕਿਸਾਨ ਮੋਰਚਾ ਦੀ ਅਗਵਾਈ ਵਿੱਚ ਸ਼ਹਿਰ ਦੇ ਕਿਸਾਨਾਂ ਦਾ ਧਰਨਾ ਅੱਜ 211 ਵੇਂ ਦਿਨ ਵਿੱਚ ਸ਼ਾਮਲ ਹੋ ਗਿਆ ਹੈ। ਅੱਜ ਧਰਨੇ ਨੂੰ ਪੰਜਾਬ ਕਿਸਾਨ ਯੂਨੀਅਨ ਦੇ ਜ਼ਿਲਾ ਆਗੂ ਸਵਰਨ ਸਿੰਘ ਬੋੜਾਵਾਲ, ਕੁੱਲ ਹਿੰਦ ਕਿਸਾਨ ਸਭਾ ਪੰਜਾਬ ਦੇ ਜ਼ਿਲਾ

ਦਿੱਲੀ ਅੰਦੋਨਲ ਤੋਂ ਪਰਤੇ ਕਿਸਾਨ ਦੀ ਮੌਤ

ਚਮਕੌਰ ਸਾਹਿਬ ਥਾਣੇ ਅਧੀਨ ਪੈਂਦੇ ਪਿੰਡ ਕਤਲੌਰ ਦੇ ਦੋ ਹਫ਼ਤੇ ਪਹਿਲਾਂ ਬਿਮਾਰ ਹਾਲਤ ਵਿੱਚ ਦਿੱਲੀ ਕਿਸਾਨ ਸੰਘਰਸ਼ ਤੋਂ ਪਰਤੇ ਕਿਸਾਨ ਦੀ ਬੀਤੀ ਰਾਤ ਮੌਤ ਹੋ ਗਈ।

ਟੋਲ ਪਲਾਜ਼ਾ ਅਜ਼ੀਜ਼ਪੁਰ ’ਤੇ ਕਿਸਾਨੀ ਧਰਨੇ ਦੇ 200 ਦਿਨ ਹੋਏ ਪੂਰੇ

ਪਿੰਡ ਅਜ਼ੀਜ਼ਪੁਰ ਦੇ ਟੋਲ ਪਲਾਜ਼ੇ ਉੱਤੇ ਕਿਸਾਨ ਜਥੇਬੰਦੀਆਂ ਵੱਲੋਂ ਲਗਾਏ ਧਰਨੇ ਦੇ 200 ਦਿਨ ਪੂਰੇ ਹੋ ਗਏ ਹਨ। ਗਿਆਰਾਂ ਅਕਤੂਬਰ ਤੋਂ ਚੌਵੀ ਘੰਟੇ ਚੱਲ ਰਹੇ ਇਸ ਧਰਨੇ ਵਿੱਚ ਪ੍ਰੇਮ ਸਿੰਘ ਬਨੂੜ ਦੀ ਅਗਵਾਈ ਹੇਠ ਸਾਬਕਾ ਫੌਜੀ ਵੀ ਕਿਸਾਨਾਂ ਨਾਲ ਟੋਲ ਪਲਾਜ਼ੇ ਉੱਤੇ ਲਗਾਤਾਰ ਡਟੇ ਹੋਏ ਹਨ। 

ਕਿਸਾਨ ਅੰਦੋਲਨ ਨੂੰ ਹਿਮਾਇਤ ਜਾਰੀ ਰੱਖਣ ਦਾ ਫੈਸਲਾ

ਐਕਸ ਸਰਵਿਸ ਮੈਨ ਯੂਨੀਅਨ ਵੱਲੋਂ ਸਰਬਸੰਮਤੀ ਨਾਲ ਫੈਸਲਾ ਕਰਕੇ ਖੇਤੀ ਕਾਨੂੰਨਾਂ ਨੂੰ ਰੱਦ ਹੋਣ ਤਕ ਕਿਸਾਨ ਅੰਦੋਲਨ ਨੂੰ ਹਮਾਇਤ ਜਾਰੀ ਰੱਖਣ ਦਾ ਐਲਾਨ ਕੀਤਾ ਹੈ। 

ਕਿਸਾਨਾਂ ਦੇ ਸੰਘਰਸ਼ ਦਾ ਸੇਕ ਕੇਂਦਰ ਨੂੰ ਹੁਣ ਤੇਜ਼ੀ ਨਾਲ ਲੱਗਣ ਲੱਗਾ : ਗੁਰਮੀਤ ਭੁੱਟੋ

ਦੇਸ਼ ਦੇ ਕਿਸਾਨਾਂ ਖਾਸ ਪੰਜਾਬ ਦੇ ਕਿਸਾਨਾਂ ਤੇ ਹਮੇਸ਼ਾਂ ਹੀ ਭਾਜਪਾ ਸਰਕਾਰ ਧੱਕਾ ਹੀ ਕਰਦੀ ਆ ਰਹੀ ਹੈ ਜਿਸ ਤਹਿਤ ਪਿਛਲੇ ਸਮੇ ਵਿਚ ਕੋਰੋਨਾ ਦੀ ਆੜ ਵਿਚ ਬਿੱਲ ਪੇਸ਼ ਕਰਕੇ ਅੋਪੋਧਾਪੀ ਫ਼ੈਸਲਿਆਂ ਰਾਂਹੀ ਭਾਜਪਾ ਗਠਜੋੜ ਸਰਕਾਰ ਨੇ ਕਿਸਾਨਾਂ ਤੇ ਜਬਰੀ ਥੋਪੇ ਕਿਸਾਨ ਵਿਰੋਧੀ ਬਿੱਲਾਂ ਦਾ ਸੇਕ ਹੁਣ ਕੇਂਦਰ ਸਰਕਾਰ ਨੂੰ ਪੂਰੀ ਤਰਾਂ ਨਾਲ ਲੱਗਣ ਲੱਗ ਪਿਆ ਹੈ ਕਿਵੁਕਿ ਕਿਸਾਨਾ ਦੀ ਏਨੇ

ਕਿਸਾਨਾਂ ਵੱਲੋਂ ਸ਼ਹਿਰ ’ਚ ਵੱਖ-ਵੱਖ ਥਾਵਾਂ ’ਤੇ ਰੋਸ ਪ੍ਰਦਰਸ਼ਨ ਜਾਰੀ 

ਮੋਦੀ ਹਕੂਮਤ ਵੱਲੋਂ ਪਾਸ ਕੀਤੇ ਕਾਲੇ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉੁਣ ਲਈ ਕਿਸਾਨ ਪਿਛਲੇ ਲੰਬੇ ਸਮੇਂ ਤੋਂ ਭਾਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਰਾਜਿੰਦਰ ਸਿੰਘ ਬੈਨੀਪਾਲ ਦੀ ਅਗਵਾਈ ਹੇਠਾਂ ਰੇਲਵੇ ਸਟੇਸ਼ਨ ਖੰਨਾ ’ਤੇ ਲਗਾਤਾਰ ਸ਼ਾਂਤਮਈ ਸੰਘਰਸ਼ ਜਾਰੀ ਹੈ। 

ਕਿਸਾਨ ਅੰਦੋਲਨ ਤੋਂ ਪਰਤੇ ਲਖਵਿੰਦਰ ਸਿੰਘ ਪੀਰ ਮੁਹੰਮਦ ਦਾ ਪਿੰਡ ਵਾਸੀਆਂ ਨੇ ਕੀਤਾ ਨਿੱਘਾ ਸਵਾਗਤ

ਦਿੱਲੀ ਦੇ ਬਾਰਡਰਾਂ ਤੇ ਚੱਲ ਰਹੇ ਕਿਸਾਨ ਅੰਦੋਲਨ ਨੂੰ ਲੱਗਭੱਗ 150 ਦਿਨ ਦੇ ਕਰੀਬ ਹੋ ਚੁੱਕੇ ਹਨ। ਇਹ ਕਿਸਾਨ ਅੰਦੋਲਨ ਸ਼ਾਂਤੀ ਪੂਰਵਕ ਤਰੀਕੇ ਨਾਲ ਨਿੱਤ ਨਵੀਆਂ ਬੁਲੰਦੀਆਂ ਨੂੰ ਛੂਹ ਰਿਹਾ ਹੈ ਅਤੇ ਹਰ ਰੋਜ ਹਰ ਕਦਮ ਜਿੱਤ ਦੀਆਂ ਬੁਲੰਦੀਆਂ ਵੱਲ ਵੱਧ ਰਿਹਾ ਹੈ। 

ਹਰਪਾਲਪੁਰ ਤੋਂ ਕਿਸਾਨਾਂ ਦਾ 25ਵਾਂ ਜਥਾ ਸਿੰਘੂ ਬਾਰਡਰ ਲਈ ਰਵਾਨਾ

ਦਿੱਲੀ ਦੀ ਬਰੂਹਾਂ ਤੇ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੀ ਲਈ ਚਲ ਰਹੇ ਕਿਸਾਨ ਅੰਦੋਲਨ ਵਿਚ ਸ਼ਾਮਲ ਹੋਣ ਲਈ ਪਿੰਡ ਹਰਪਾਲਪੁਰ ਤੋਂ ਕਿਸਾਨ ਆਗੂਆਂ ਰਾਜਿੰਦਰ ਸਿੰਘ ਭੰਗੂ ਸਿੰਘ,ਕਰਮ ਸਿੰਘ,ਜਰਨੈਲ ਸਿੰਘ , 

ਨਵੇਂ ਖੇਤੀ ਕਾਨੂੰਨਾਂ ਖ਼ਿਲਾਫ਼ ਕਿਸਾਨਾਂ ਦਾ ਧਰਨਾ ਜਾਰੀ

ਇਲਾਕੇ ਦੇ ਕਿਸਾਨ ਸੰਗਠਨਾਂ ਵੱਲੋਂ ਕੇਂਦਰ ਦੇ 3 ਖੇਤੀ ਕਾਨੂੰਨਾ ਦੇ ਵਿਰੋਧ ਵਿੱਚ ਇੱਥੇ ਦੇ ਨਿੱਜੀ ਪੈਟਰੋਲ ਪੰਪ ਤੇ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਵੱਲੋਂ ਧਰਨਾ ਲਗਾਤਾਰ ਜਾਰੀ ਹੈ | 

ਰਿਲਾਇੰਸ ਮਾਲ ਅੱਗੇ ਕਿਸਾਨਾਂ ਦਾ ਧਰਨਾ ਜਾਰੀ

ਸੰਯੁਕਤ ਕਿਸਾਨ ਮੋਰਚਾ ਦੀ ਅਗਵਾਈ ਹੇਠ ਰੇਲਵੇ ਸਟੇਸ਼ਨਾਂ, ਰਿਲਾਇੰਸ ਮਾਲਾਂ/ਰਿਫਾਈਨਰੀਆਂ, ਟੋਲ ਪਲਾਜ਼ਾ ਦੇ ਚੱਲ ਰਹੇ ਘਿਰਾਅ ਦੀ ਕੜੀ ਵਜੋਂ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੀ ਵੱਲੋਂ ਰਿਲਾਇੰਸ ਮਾਲ ਬਾਜਾਖਾਨਾ ਰੋਡ ਬਰਨਾਲਾ ਦਾ ਘਿਰਾਓ 207 ਵੇਂ ਦਿਨ ਜਾਰੀ ਰਿਹਾ। 

ਕਿਸਾਨਾਂ ਦਾ ਧਰਨਾ ਜਾਰੀ

ਸਯੁੰਕਤ ਮੋਰਚੇ ਵੱਲੋਂ ਮਜਾਰੀ ਟੋਲ ਪਲਾਜ਼ਾ ’ਤੇ ਧਰਨਾ ਅੱਠਵੇਂ ਮਹੀਨੇ 'ਚ ਦਾਖਿਲ ਹੋ ਗਿਆ ਹੈ ਤੇ ਕੇਂਦਰ ਦੀ ਭਾਜਪਾ ਸਰਕਾਰ ਟਸ ਤੋ ਮਸ ਨਹੀਂ ਹੋ ਰਹੀ। 

ਰੇਲਵੇ ਸਟੇਸ਼ਨ ’ਤੇ ਕਿਸਾਨਾਂ ਦਾ ਧਰਨਾ ਜਾਰੀ

ਮੋਦੀ ਹਕੂਮਤ ਵੱਲੋਂ ਪਾਸ ਕੀਤੇ ਕਾਲੇ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਕਿਸਾਨ ਪਿਛਲੇ ਲੰਬੇ ਸਮੇਂ ਤੋਂ ਭਾਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਰਾਜਿੰਦਰ ਸਿੰਘ ਬੈਨੀਪਾਲ ਦੀ ਅਗਵਾਈ ਹੇਠਾਂ ਇਥੋਂ ਦੇ ਰੇਲਵੇ ਸਟੇਸ਼ਨ ਤੇ ਲਗਾਤਾਰ ਸ਼ਾਂਤਮਈ ਸੰਘਰਸ਼ ਕਰ ਰਹੇ ਹਨ। 

ਕਿਸਾਨਾਂ ਦਾ ਲੜੀਵਾਰ ਧਰਨਾ ਜਾਰੀ

ਖੇਤੀ ਅਤੇ ਦੇਸ਼ ਲਈ ਖਤਰਨਾਕ ਕਾਲੇ ਕਾਨੂੰਨਾਂ ਖਿਲਾਫ਼ ਵੱਖ-ਵੱਖ ਕਿਸਾਨ ਜਥੇਬੰਦੀਆਂ ਵੱਲੋਂ ਸਾਂਝੇ ਤੌਰ 'ਤੇ ਵਿੱਢਿਆ ਸੰਘਰਸ਼ ਪੂਰੇ ਸਿਖਰਾਂ 'ਤੇ ਹੈ। ਦੇਸ਼ ਭਰ ਦੇ ਅੰਦੋਲਨਕਾਰੀਆਂ ਵਿੱਚ ਕੇਂਦਰ ਸਰਕਾਰ ਦੇ ਪ੍ਰਤੀ ਭਾਰੀ ਗੁੱਸਾ ਅਤੇ ਰੋਹ ਹੈ। ਅੱਜ ਕਿਸਾਨਾਂ ਨੇ ਇੱਥੋਂ ਦੇ ਧਰਨੇ ਦੇ 204 ਵੇਂ ਦਿਨ ਮੋਦੀ ਸਰਕਾਰ ਖਿਲਾਫ਼ ਤਿੱਖੀ ਨਾਅਰੇਬਾਜੀ ਕੀਤੀ।

ਦੇਸ਼ ਦੇ ਮਜ਼ਦੂਰ ਤੇ ਕਿਸਾਨ ਮੋਰਚਿਆਂ ’ਚ ਹੋਣ ਸ਼ਾਮਲ

ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਗਏ ਤਿੰਨੋਂ ਕਾਲੇ ਖੇਤੀ ਕਾਨੂੰਨਾਂ ਖਿਲਾਫ਼ ਆਰੰਭੇ ਕਿਸਾਨ ਮੋਰਚਿਆਂ ਵਿੱਚ ਹੁਣ ਦੇਸ਼ ਦੇ ਮਜ਼ਦੂਰ-ਕਿਸਾਨ ਇੱਕ ਵਾਰ ਫਿਰ ‘ਦਿੱਲੀ ਚਲੋ’ ਦੇ ਨਾਅਰੇ ਤਹਿਤ ਮੋਰਚਿਆਂ ਵਿੱਚ ਸ਼ਾਮਲ ਹੋਣ । ਅੱਜ ਸਿੰਘੂ ਬਾਰਡਰ ’ਤੇ ਟੀਡੀਆਈ ਮਾਲ ਦੇ ਲਾਗੇ ਦੋਵੇਂ ਕੁੱਲ ਹਿੰਦ ਕਿਸਾਨ ਸਭਾਵਾਂ ਦੇ ਪ੍ਰਮੁੱਖ ਅਹੁਦੇਦਾਰਾਂ ਦੀ ਮੀਟਿੰਗ ਜ਼ੋਰਾ ਸਿੰਘ ਅਜਨਾਲਾ ਦੀ ਪ੍ਰਧਾਨਗੀ ਹੇਠ ਹੋਈ।

ਕਿਸਾਨ ਮੋਰਚਿਆਂ ਵਿੱਚ ਦੁਬਾਰਾ ਗਿਣਤੀ ਵਧਣੀ ਸ਼ੁਰੂ

ਕੇਂਦਰ ਵੱਲੋਂ ਪਾਸ ਕੀਤੇ ਗਏ ਤਿੰਨ ਖੇਤੀ ਕਾਨੂੰਨਾਂ ਖ਼ਿਲਾਫ਼ ਸੰਯੁਕਤ ਕਿਸਾਨ ਮੋਰਚਾ ਦਿੱਲੀ ਵੱਲੋਂ ਆਰੰਭੇ ਕਿਸਾਨ ਮੋਰਚਿਆਂ ਵਿੱਚ ਹੁਣ ਦੁਬਾਰਾ ਗਿਣਤੀ ਵਧਣੀ ਸ਼ੁਰੂ ਹੋ ਗਈ ਹੈ। ਜ਼ਿਕਰਯੋਗ ਹੈ ਕਿ ਹਾੜੀ ਦੀ ਫ਼ਸਲ ਸਾਂਭਣ ਕਾਰਨ ਦਿੱਲੀ ਦੀਆਂ ਸਰਹੱਦਾਂ ’ਤੇ ਕਿਸਾਨਾਂ ਦੀ ਗਿਣਤੀ ਕੁੱਝ ਘੱਟ ਗਈ ਸੀ। ਪਰ ਹੁਣ ਦੁਬਾਰਾ ਕਿਸਾਨ ਜਥਿਆਂ ਦੀ ਆਮਦ ਸ਼ੁਰੂ ਹੋ ਗਈ ਹੈ।

ਸਰਕਾਰ ਕਿਸਾਨੀ ਅੰਦੋਲਨ ਨੂੰ ਦਬਾਉਣ ਲਈ ਗਲਤ ਹੱਥਕੰਢੇ ਅਪਨਾਉਣੇ ਬੰਦ ਕਰੇ : ਕਿਸਾਨ ਆਗੂ

ਮੋਦੀ ਹਕੂਮਤ ਵੱਲੋਂ ਪਾਸ ਕੀਤੇ ਕਾਲੇ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉੁਣ ਲਈ ਕਿਸਾਨ ਪਿਛਲੇ ਲੰਬੇ ਸਮੇਂ ਤੋਂ ਰੇਲਵੇ ਸਟੇਸ਼ਨ ਖੰਨਾ ਦੇ ਬਾਹਰ ਲਗਾਤਾਰ ਸ਼ਾਂਤਮਈ ਸੰਘਰਸ਼ ਕਰ ਰਹੇ ਹਨ। ਇਸ ਮੌਕੇ ਬੋਲਦਿਆਂ ਦਲਜੀਤ ਸਿੰਘ ਸਵੈਚ, ਹਰਮਿੰਦਰ ਸਿੰਘ ਨੇ ਕਿਹਾ ਕਿ ਕੇਂਦਰ ਸਰਕਾਰ ਕਿਸਾਨਾਂ ਦੇ ਸੰਘਰਸ਼ ਨੂੰ ਦਬਾਉਣ ਲਈ ਵੱਖ-ਵੱਖ ਹੱਥਕੰਢੇ ਅਪਣਾ ਰਹੀ ਹੈ, ਪ੍ਰੰਤੂ ਕਿਸਾਨਾਂ ਦਾ ਅੰਦੋਲਨ ਉਦੋਂ ਤੱਕ

ਦਿੱਲੀ ਸੰਘਰਸ਼ ਨੂੰ ਭਰਵਾਂ ਹੁੰਗਾਰਾ ਦੇਣ ਲਈ ਕਿਸਾਨਾਂ ਵੱਲੋਂ ਪਿੰਡਾਂ ’ਚ ਨੁੱਕੜ ਮੀਟਿੰਗਾਂ ਸ਼ੁਰੂ

ਕੇਂਦਰ ਸਰਕਾਰ ਦੇ ਨਾਲ ਚੱਲ ਰਹੇ ਸੰਘਰਸ਼ ਦੌਰਾਨ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਵੱਲੋਂ ਜਿਲੇ ਦੇ ਪਿੰਡ ਮਾਖਾ ਵਿਖੇ ਨੁੱਕੜ ਮੀਟਿੰਗ ਕੀਤੀ ਗਈ । 

ਕਿਸਾਨਾਂ ਦਾ ਦਿਨ ਰਾਤ ਦਾ ਧਰਨਾ ਜਾਰੀ

ਰਿਲਾਇੰਸ ਜੀਓ ਕੰਪਨੀ ਜ਼ਿਲ੍ਹਾ ਦਫਤਰ ਦੇ ਸਾਹਮਣੇ ਕਿਸਾਨਾਂ ਦਾ ਦਿਨ ਰਾਤ ਧਰਨਾ ਅੱਜ 159ਵੇਂ ਦਿਨ ਵੀ ਜਾਰੀ ਰਿਹਾ। ਧਰਨਾਕਾਰੀਆਂ ਨੇ ਕਿਸਾਨਾਂ ਦੀਆਂ ਮੰਗਾ ਪ੍ਰਤੀ ਮੋਦੀ ਸਰਕਾਰ ਦੇ ਨਿਰਦਾਇਤਾ ਭਰਪੂਰ ਵਤੀਰੇ ਵਿਰੁੱਧ ਜ਼ੋਰਦਾਰ ਨਾਅਰੇਬਾਜ਼ੀ ਕੀਤੀ। 

‘ਆਖਰੀ ਸਾਹ ਤੱਕ ਕਿਸਾਨ ਅੰਦੋਲਨ ਲੜਾਂਗੇ’

ਕੇਂਦਰ ਵੱਲੋਂ ਪਾਸ ਕੀਤੇ ਗਏ ਤਿੰਨ ਖੇਤੀ ਕਾਨੂੰਨਾਂ ਖਿਲਾਫ਼ ਆਰੰਭਿਆ ਕਿਸਾਨ ਅੰਦੋਲਨ ਮੰਗਾਂ ਦੀ ਪੂਰਤੀ ਤੱਕ ਜਾਰੀ ਰਹੇਗਾ। ਕਿਸਾਨਾਂ ਨੇ ਇਹ ਅੰਦੋਲਨ ਆਖ਼ਰੀ ਸਾਹ ਤੱਕ ਲੜਨ ਦਾ ਪ੍ਰਣ ਲਿਆ ਹੈ। ਸੰਯੁਕਤ ਕਿਸਾਨ ਮੋਰਚਾ ਦਿੱਲੀ ਦੇ ਆਗੂ ਬਲਜੀਤ ਸਿੰਘ ਗਰੇਵਾਲ ਨੇ ਅੱਜ ਇੱਥੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ, ਹਰਿਆਣਾ ਦੀ ਖੱਟਰ ਸਰਕਾਰ ਲਾਕਡਾਊਨ ਦਾ ਰੌਲਾ ਪਵਾ ਕੇ ਕਿਸਾਨ ਅੰਦੋਲਨ ਨੂੰ ਕੁਚਲਣ ਦੀ ਜੋ ਚਾਲ ਚੱਲ ਰਹੀਆਂ ਹਨ, ਇਸ ਨੂੰ ਕਿਸਾਨ ਸਫ਼ਲ ਨਹੀਂ ਹੋਣ ਦੇਣਗੇ ।

ਕਿਸਾਨਾਂ ਦੇ ਸੰਘਰਸ਼ ’ਚ ਔਰਤਾਂ ਵੀ ਵੱਡੀ ਗਿਣਤੀ ਵਿੱਚ ਕਰ ਰਹੀਆਂ ਸ਼ਮੂਲੀਅਤ

ਪਿਛਲੇ ਕਈ ਮਹੀਨਿਆਂ ਤੋ ਕਿਸਾਨਾਂ ਦਾ ਵੱਡਾ ਹਜੂਮ ਦਿੱਲੀ ਦੇ ਬਾਰਡਰਾਂ ਤੇ ਸ਼ਾਤਮਈ ਬੈਠਕੇ ਰੋਸ ਪ੍ਰਦਰਸ਼ਨ ਕਰ ਰਿਹਾ ਹੈ ਭਾਵੇ ਮੀਂਹ ਵਰਦਾ ਹੋਵੇ ਜਾਂ ਸੰਘਣੀ ਧੁੰਦ ਜਾਂ ਠੰਡ ਹੋਵੇ ਬਿਨਾ ਪਰਵਾਹ ਕੀਤਿਆਂ ਸੰਘਰਸ਼ ਚਲ ਰਿਹਾ ਹੈ।

ਪਿੰਡ ਚੀਮਾ ਤੋਂ ਦਿੱਲੀ ਲਈ ਜਥਾ ਰਵਾਨਾ

ਖੇਤੀ ਕਾਨੂੰਨਾਂ ਦੇ ਵਿਰੋਧ ਵਿਚ ਸੰਘਰਸ਼ ਕਰ ਰਹੀਆ ਕਿਸਾਨ-ਮਜਦੂਰ ਜੱਥੇਬੰਦੀਆਂ ਵੱਲੋ ਕੇਂਦਰ ਸਰਕਾਰ ਖਿਲਾਫ ਦਿੱਲੀ ਵਿਖੇ ਚੱਲ ਰਹੇ ਰੋਸ ਪ੍ਰਦਰਸਨ ਵਿਚ ਸਾਮਲ ਹੋਣ ਲਈ ਅੱਜ ਸਰਪੰਚ ਪ੍ਰਮਿੰਦਰ ਸਿੰਘ ਚੀਮਾ ਦੀ ਅਗਵਾਈ ਹੇਠ ਕਾਫਲਾ ਦਿੱਲੀ ਲਈ ਰਵਾਨਾ ਹੋਇਆ।

ਟਿੱਕਰੀ ਬਾਰਡਰ ਵਿਖੇ ਕਿਸਾਨੀ ਸੰਘਰਸ਼ ਨੂੰ ਸਮਰਪਿਤ ਦਸਤਾਰ-ਦੁਮਾਲਾ ਸਜਾਓ ਮੁਕਾਬਲੇ ਕਰਵਾਏ

ਬਾਬਾ ਦੀਪ ਸਿੰਘ ਸੇਵਾ ਦਲ ਅਤੇ ਵੈਲਫੇਅਰ ਸੁਸਾਇਟੀ ਗੜ੍ਹਦੀਵਾਲਾ ਵੱਲੋਂ ਸਰਬੱਤ ਦਾ ਭਲਾ ਸੇਵਾ ਸੁਸਾਇਟੀ ਮੂਨਕਾਂ, ਭਾਈ ਘਨਈਆ ਜੀ ਸੇਵਾ ਸਿਮਰਨ ਸੁਸਾਇਟੀ ਡਫਰ (ਗੜ੍ਹਦੀਵਾਲਾ) ਦੇ ਸਹਿਯੋਗ ਨਾਲ ਦਿੱਲੀ ਟਿੱਕਰੀ ਬਾਰਡਰ ਜਿਥੇ ਸੁਸਾਇਟੀ ਵੱਲੋਂ ਲੰਗਰ ਲਗਾਇਆ ਗਿਆ ਹੈ। 

ਨੌਜਵਾਨ ਬਚੀ ਵਲੋਂ ਗੋਲਕ ਕਿਸਾਨੀ ਅੰਦੋਲਨ ਨੂੰ ਭੇਟ

ਪੰਜਾਬ ਦੇ ਬੱਚੇ-ਬੱਚੇ ਦੇ ਮਨ ਵਿਚ ਖੇਤੀ ਕਾਨੂੰਨਾਂ ਦਾ ਵਿਰੋਧ ਕਿਸ ਕਦਰ ਹੈ, ਇਸ ਦਾ ਅੰਦਾਜ਼ਾ ਇਸ ਗਲ ਤੋਂ ਲਗਾਇਆ ਜਾ ਸਕਦਾ ਹੈ ਕਿ ਬੱਚੇ ਨਾ ਸਿਰਫ ਕਿਸਾਨੀ ਧਰਨਿਆਂ ਵਿਚ ਸ਼ਮੂਲੀਅਤ ਕਰ ਰਹੇ ਹਨ ,ਸਗੋਂ ਮਲੂਕ ਮਨਾਂ ਦੇ ਮਾਲਕ ਇਹ ਬੱਚੇਆਪਣੀ ਇਕਠੀ ਕੀਤੀ ਗੋਲਕ ਵੀ ਕਿਸਾਨੀ ਨੂੰ ਸਮਰਪਿਤ ਕਰ ਰਹੇ ਹਨ।

ਦਿੱਲੀ ਕਿਸਾਨੀ ਸੰਘਰਸ਼ ਮੋਰਚੇ ਤੋਂ ਪਰਤੇ ਕਿਸਾਨ ਦੀ ਮੌਤ

ਦਿੱਲੀ ਵਿਖੇ ਕਿਸਾਨ ਮੋਰਚੇ ‘ਚ ਸ਼ਾਮਲ ਹੋ ਕੇ ਪਰਤੇ ਨੇੜਲੇ ਪਿੰਡ ਰੇਤਗੜ੍ਹ ਦੇ ਇੱਕ ਕਿਸਾਨ ਦੀ ਮੌਤ ਹੋ ਗਈ। ਮਿ੍ਰਤਕ ਕਿਸਾਨ ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਜਥੇਬੰਦੀ ਨਾਲ ਸਬੰਧਤ ਸੀ ਤੇ ਉਹ ਪਿਛਲੇ ਦਿਨੀਂ ਟਿਕਰੀ ਬਾਰਡਰ ਤੋੰ ਬਿਮਾਰ ਹਾਲਤ ‘ਚ ਪਰਤਿਆ ਸੀ।

ਦਿੱਲੀ : ਕਿਸਾਨਾਂ ਨੇ ਮਨਾਇਆ ਸਦਭਾਵਨਾ ਦਿਵਸ

ਸਿੰਘੂ ਬਾਰਡਰ ’ਤੇ ਕਿਸਾਨਾਂ ਨੇ ਹਰਿਆਣਾ ਦੇ ਕਿਸਾਨਾਂ ਨਾਲ ਮਿਲ ਕੇ ਸਦਭਾਵਨਾ ਦਿਵਸ ਮਨਾਇਆ। ਕਿਸਾਨ ਅੰਦੋਲਨ ਦੀ ਸਮੁੱਚੀ ਸਟੇਜ ਹਰਿਆਣਾ ਵਾਸੀਆਂ ਵੱਲੋਂ ਸ਼ੁਰੂ ਕੀਤੀ ਗਈ ਤੇ ਉਨ੍ਹਾਂ ਵੱਲੋਂ ਹੀ ਸਟੇਜ ਸੰਚਾਲਨ ਅਤੇ ਵਲੰਟੀਅਰ ਡਿਊਟੀ ਲਗਾਈ ਗਈ । ਇਸ ਸਦਭਾਵਨਾ ਦਿਵਸ ਨੇ ਕਿਸਾਨ ਅੰਦੋਲਨ ਵਿਚ ਨਵੀਂ ਰੂਹ ਫੂਕੀ ਤੇ ਮੋਰਚਾ ਹੋਰ ਮਜ਼ਬੂਤ ਹੋਇਆ।

ਕੁਰੂਕਸ਼ੇਤਰ : ਕਿਸਾਨਾਂ ਵੱਲੋਂ ਭਾਜਪਾ ਸਾਂਸਦ ਦਾ ਵਿਰੋਧ

ਦੇਸ਼ ਦੇ ਕਿਸਾਨ ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਗਏ ਤਿੰਨੋਂ ਕਾਲੇ ਖੇਤੀ ਕਾਨੂੰਨਾਂ ਖ਼ਿਲਾਫ਼ ਦਿੱਲੀ ਦੀਆਂ ਸਰਹੱਦਾਂ ’ਤੇ ਕਰੀਬ ਪੰਜ ਮਹੀਨਿਆਂ ਤੋਂ ਸੰਘਰਸ਼ ਕਰ ਰਹੇ ਹਨ।
ਇਸ ਤੋਂ ਇਲਾਵਾ ਕਿਸਾਨਾਂ ਦਾ ਸੰਘਰਸ਼ ਦੇਸ਼ ਦੇ ਹੋਰ ਸੂਬਿਆਂ ਵਿੱਚ ਵੀ ਫੈਲ ਰਿਹਾ ਹੈ। ਹਰਿਆਣਾ ’ਚ ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਕਿਸਾਨਾਂ ਦੇ ਗੁੱਸੇ ਦਾ ਭਾਜਪਾ ਆਗੂਆਂ ਨੂੰ ਲਗਾਤਾਰ ਸਾਹਮਣਾ ਕਰਨਾ ਪੈ ਰਿਹਾ ਹੈ, ਜਿੱਥੇ ਵੀ ਭਾਜਪਾ ਨੇਤਾ ਪੁੱਜਦੇ ਹਨ, ਕਿਸਾਨ ਉਨ੍ਹਾਂ ਦਾ

ਪੀਐਸਆਈਸੀ ਸਟਾਫ ਐਸੋਸੀਏਸ਼ਨ ਵੱਲੋਂ ਕਿਸਾਨੀ ਸੰਘਰਸ਼ ਦੀ ਹਮਾਇਤ

ਉਦਯੋਗ ਭਵਨ ਵਿਖੇ ਪੀ.ਐਸ.ਆਈ.ਸੀ.ਸਟਾਫ ਐਸੋਸ਼ੀਏਸ਼ਨ ਵਲੋਂ ਕਿਸਾਨੀ ਸੰਘਰਸ਼ ਦੀ ਹਮਾਇਤ ਲਈ ਅਤੇ ਪੰਜਾਬ ਦੇ ਹਰੇਕ ਮੁਲਾਜਮਾਂ ਦੀਆਂ ਮੁੱਖ ਮੰਗਾਂ ਪੇ.ਕਮਿਸ਼ਨ, ਡੀ.ਏ ਦੀ ਮੰਗ ਤੇ ਕੱਚੇ ਮੁਲਾਜਮਾਂ ਨੂੰ ਪੱਕਾ ਕਰਵਾਉਣ ਦੇ ਵਾਅਦੇ ਨੂੰ ਯਾਦ ਕਰਵਾਉਣ ਲਈ ਪੰਜਾਬ ਸਰਕਾਰ ਦੇ ਖਿਲਾਫ ਇਕ ਸਟੀਕਰ ਲਾਂਚ ਕੀਤਾ ਗਿਆ।

ਓਇੰਦ ਤੋਂ ਦਿੱਲੀ ਕਿਸਾਨ ਅੰਦੋਲਨ ਲਈ 19ਵਾਂ ਜਥਾ ਰਵਾਨਾ

ਪਿੰਡ ਓਇੰਦ ਤੋਂ ਦਿੱਲੀ ਕਿਸਾਨ ਅੰਦੋਲਨ ਲਈ 19ਵਾਂ ਜਥਾ ਰਵਾਨਾ ਹੋਇਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਰਪੰਚ ਪਿ੍ਰਤਪਾਲ ਸਿੰਘ ਨੇ ਦੱਸਿਆ ਕਿ ਪਿੰਡ ਵਾਸੀਆਂ ਵਲੋਂ ਬੜੇ ਉਤਸ਼ਾਹ ਨਾਲ ਕਿਸਾਨ ਅੰਦੋਲਨ ਵਿੱਚ ਸ਼ਮੂਲੀਅਤ ਕੀਤੀ ਜਾ ਰਹੀ ਹੈ।

ਅੰਦੋਲਨ ਤੋਂ ਵਾਪਸ ਪਰਤੇ ਨੌਜਵਾਨ ਕਿਸਾਨ ਦੀ ਮੌਤ

ਸਥਾਨਕ ਇੱਥੇ ਨੇੜਲੇ ਪਿੰਡ ਫਤਹਿਗੜ੍ਹ ਭਾਦਸੋਂ ਦੇ ਨੌਜਵਾਨ ਜੋ ਕਿ ਦਿੱਲੀ ਤੋਂ ਕਿਸਾਨ ਧਰਨੇ ਤੋਂ 14 ਅਪ੍ਰੈਲ ਨੂੰ ਵਾਪਸ ਪਰਤੇ ਸਨ। ਮੋਦੀ ਸਰਕਾਰ ਵੱਲੋਂ ਪਾਸ ਕੀਤੇ ਵਿਰੋਧੀ ਕਾਨੂੰਨਾਂ ਖ਼ਿਲਾਫ਼ ਦਿੱਲੀ ਦੇ ਸਿੰਘੂ ਬਾਰਡਰ ’ਤੇ ਚੱਲ ਰਹੇ ਕਿਸਾਨ ਧਰਨੇ ’ਚ ਬਿਮਾਰ ਹੋਣ ਕਾਰਨ ਕਿਸਾਨ ਹਰਵੰਤ ਸਿੰਘ ਦੀ ਇਲਾਜ ਦੌਰਾਨ ਮੌਤ ਹੋ ਗਈ।

ਟਿੱਕਰੀ ਬਾਰਡਰ : ਸਵਾ ਸੌ ਦਿਨਾਂ ਦੀ ਸੇਵਾ ਨਿਭਾ ਬਿਮਾਰ ਮਾਂ ਦੇ ਸੱਦੇ ’ਤੇ ਪਿੰਡ ਪਰਤਿਆ ਅੰਗਰੇਜ਼

ਖੇਤੀ ਕਾਨੂੰਨਾਂ ਦੇ ਸੰਘਰਸ਼ ਨੇ ਸਾਧਾਰਨ ਕਿਸਾਨ ਅੰਗਰੇਜ਼ ਸਿੰਘ ਬਨਵਾਲਾ ਅੰਨੂ ਦੀ ਰੂਹੇ-ਰਬਾਂ ਵਿੱਚ ਸੰਘਰਸ਼ੀ ਵਲਵਲਿਆਂ ਦਾ ਵਾਸਾ ਕਰ ਦਿੱਤਾ ਹੈ। ਉਹ ਦਿੱਲੀ ’ਚ ਟਿੱਕਰੀ ਬਾਰਡਰ ’ਤੇ ਸਵਾ ਸੌ ਦਿਨਾਂ ਦੀ ਲਗਾਤਾਰ ਸੇਵਾ ਨਿਭਾ ਕੇ ਬਿਮਾਰ ਮਾਂ ਦੀ ਮਿਜਾਜਪੁਰਸੀ ਲਈ ਪਿੰਡ ਪਰਤਿਆ ਹੈ।

ਕਿਸਾਨੀ ਧਰਨਾ 196ਵੇਂ ਦਿਨ ’ਚ ਦਾਖਲ

ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਕਿਸਾਨਾ ਵਲੋ ਤਿੰਨ ਖੇਤੀ ਕਾਲੇ ਕਾਨੂੰਨਾਂ ਦੇ ਖਿਲਾਫ ਲਗਾਇਆ ਲੜੀਵਾਰ ਧਰਨਾ 195 ਵੇ ਦਿਨ ਸ਼ਾਮਿਲ ਹੋ ਗਿਆ ਹੈ। ਇਸ ਮੋਕੇ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੋਦਾ ਦੇ ਬਲਾਕ ਪ੍ਰਧਾਨ ਸੱਤਪਾਲ ਸਿੰਘ ਬਰੇ,

ਕਿਸਾਨੀ ਸੰਘਰਸ਼ ਨੂੰ ਹੋਰ ਮਜ਼ਬੂਤ ਕਰਨ ਲਈ ਲੋਕ ਇਨਸਾਫ਼ ਪਾਰਟੀ ਨੇ ਕੀਤੀ ਪਿੰਡ ਘਰਾਗਣਾ ਵਿਖੇ ਮੀਟਿੰਗ : ਰਾਏਪੁਰ

ਅੱਜ ਲੋਕ ਇਨਸਾਫ ਪਾਰਟੀ ਦੀ ਇੱਕ ਵਿਸ਼ੇਸ਼ ਮੀਟਿੰਗ ਪਿੰਡ ਘਰਾਗਣਾ ਵਿੱਚ ਜਿਲ੍ਹਾ ਮਾਨਸਾ ਦੇ ਸੀਨੀਅਰ ਮੀਤ ਪ੍ਰਧਾਨ ਸੂਬੇਦਾਰ ਮੇਜਰ ਜਗਦੇਵ ਸਿੰਘ ਰਾਏਪੁਰ ਦੀ ਅਗਵਾਈ ਵਿੱਚ ਹੋਈ। ਮੀਟਿੰਗ ਨੂੰ ਸੰਬੋਧਨ ਕਰਦਿਆਂ ਸੂਬੇਦਾਰ ਮੇਜਰ ਜਗਦੇਵ ਸਿੰਘ ਰਾਏਪੁਰ ਨੇ ਦਿੱਲੀ ਪੁਲਿਸ ਵੱਲੋਂ ਪਿਛਲੇ ਦਿਨੀ ਲੱਖਾਂ ਸਿਧਾਣਾ ਦੇ ਭਰਾ ਉਤੇ ਤਸੱਦਦ ਢਾਉਣ ਦੀ ਨਿਖੇਧੀ ਕੀਤੀ ਅਤੇ ਕੈਪਟਨ

ਕਿਸਾਨ ਸੰਘਰਸ਼ ਦੇ ਸ਼ਹੀਦ ਦਰਸ਼ਨ ਸਿੰਘ ਗੜੀ ਮੱਟੋਂ ਦੇ ਅਧੂਰੇ ਕਾਰਜ ਨੂੰ ਪੂਰਾ ਕਰਨ ਦਾ ਅਹਿਦ ਲਿਆ : ਮੱਟੂ

ਅੱਜ ਇੱਥੇ 15 ਅਪ੍ਰੈਲ 2021ਨੂੰ ਕਿਸਾਨ ਸੰਘਰਸ਼ ਦੇ ਸ਼ਹੀਦ ਦਰਸ਼ਨ ਸਿੰਘ ਗੜੀ ਮੱਟੋਂ ਦੀ ਯਾਦ ਵਿੱਚ ਸ਼੍ਰੀ ਸਹਿਜ ਪਾਠ ਦੇ ਭੋਗ ਉਪਰੰਤ ਵੈਰਾਗਮਈ ਕੀਰਤਨ ਕੀਤਾ ਗਿਆ। ਇਸ ਮੌਕੇ ਦਰਸ਼ਨ ਸਿੰਘ ਸਾਰੰਗੀ ਮਾਸਟਰ ਨੂੰ ਭਾਵਭਿੰਨੀ ਸਰਯਾਂਜਲੀ ਭੇਟ ਕਰਦਿਆਂ ਦਰਸ਼ਨ ਸਿੰਘ ਮੱਟੂ ਸੂਬਾਈ ਮੀਤ ਪ੍ਰਧਾਨ ਕੁੱਲ ਹਿੰਦ ਕਿਸਾਨ ਸਭਾ ਨੇ ਕਿਹਾ ਕਿ ਦਰਸ਼ਨ ਸਿੰਘ ਬਹੁਤ ਬਹਾਦਰ ਤੇ ਸਿਰੜੀ ਇਨਸਾਨ ਸੀ।

ਸਿੰਘੂ ਸਰਹੱਦ : ਕਿਸਾਨਾਂ ਦੇ ਰੈਣ ਬਸੇਰਿਆਂ ’ਚ ਲੱਗੀ ਭਿਆਨਕ ਅੱਗ

ਦਿੱਲੀ ਦੀ ਸਿੰਘੂ ਸਰਹੱਦ ’ਤੇ ਚੱਲ ਰਹੇ ਕਿਸਾਨ ਅੰਦੋਲਨ ’ਚ ਉਸ ਸਮੇਂ ਭੱੜਥੂ ਪੈ ਗਿਆ, ਜਦੋਂ ਇੱਥੇ ਕਿਸਾਨਾਂ ਵਲੋਂ ਬਣਾਏ ਗਏ ਅਸਥਾਈ 4 ਰੈਣ ਬਸੇਰਿਆਂ ’ਚ ਅੱਗ ਲੱਗ ਗਈ। ਅੱਗ ਐਨੀ ਭਿਆਨਕ ਸੀ ਕਿ ਰੈਣ ਬਸੇਰੇ ਸੜ ਕੇ ਸੁਆਹ ਹੋ ਗਏ। ਹਾਲਾਂਕਿ ਗਨੀਮਤ ਇਹ ਰਹੀ ਕਿ ਕਿਸੇ ਤਰ੍ਹਾਂ ਦਾ ਜਾਨੀ-ਮਾਲੀ ਨੁਕਸਾਨ ਤੋਂ ਬਚਾਅ ਰਿਹਾ।

12345678910...
 
Download Mobile App