National

ਕੋਲਕਾਤਾ : ਭੜਕਾਊ ਭਾਸ਼ਣ ਦੇ ਮਾਮਲੇ ’ਚ ਪੁਲਿਸ ਵੱਲੋਂ ਮਿਥੁਨ ਚੱਕਰਵਰਤੀ ਤੋਂ ਪੁੱਛਗਿੱਛ

June 17, 2021 11:12 AM

ਏਜੰਸੀਆਂ
ਕੋਲਕਾਤਾ/16 ਜੂਨ : ਕੋਲਕਾਤਾ ਪੁਲਿਸ ਨੇ ਪੱਛਮੀ ਬੰਗਾਲ ’ਚ ਆਪਣੇ ਭਾਸ਼ਣਾਂ ਨਾਲ ਚੋਣਾਂ ਤੋਂ ਬਾਅਦ ਹਿੰਸਾ ਭੜਕਾਉਣ ਦੇ ਦੋਸ਼ ’ਚ ਅਭਿਨੇਤਾ ਅਤੇ ਭਾਜਪਾ ਨੇਤਾ ਮਿਥੁਨ ਚੱਕਰਵਰਤੀ ਨਾਲ ਡਿਜ਼ੀਟਲ ਮਾਧਿਅਮ ਨਾਲ ਬੁੱਧਵਾਰ ਨੂੰ ਪੁੱਛ-ਗਿੱਛ ਕੀਤੀ। ਉੱਤਰੀ ਕੋਲਕਾਤਾ ਦੇ ਮਾਣੀਕਤਲਾ ਪੁਲਿਸ ਥਾਣੇ ਦੇ ਅਧਿਕਾਰੀਆਂ ਨੇ 10.20 ਵਜੇ ਅਭਿਨੇਤਾ ਤੋਂ ਪੁੱਛ-ਗਿੱਛ ਸ਼ੁਰੂ ਕੀਤੀ। ਚੱਕਰਵਰਤੀ ਇਸ ਸਮੇਂ ਪੁਣੇ ’ਚ ਹਨ। ਪੁਲਿਸ ਥਾਣੇ ’ਚ ਦਰਜ ਇਕ ਸ਼ਿਕਾਇਤ ’ਚ ਦੋਸ਼ ਲਗਾਇਆ ਹੈ ਕਿ ਅਭਿਨੇਤਾ ਨੇ ਭਾਜਪਾ ’ਚ ਸ਼ਾਮਲ ਹੋਣ ਤੋਂ ਬਾਅਦ ਇੱਥੇ ਇਕ ਰੈਲੀ ’ਚ ‘ਮਾਰਬੋ ਏਖਨੇ ਲਾਸ਼ ਪੋਰਬੇ ਸ਼ੋਸ਼ਾਨੇ’ (ਤੈਨੂੰ ਮਾਰਾਂਗਾ ਤਾਂ ਲਾਸ਼ ਸ਼ਮਸ਼ਾਨ ’ਚ ਡਿੱਗੇਗੀ) ਅਤੇ ‘ਇਕ ਚੋਬੋਲੇ ਚਾਬੀ (ਸੱਪ ਦੇ ਇਕ ਦੰਸ਼ ਨਾਲ ਤੁਸੀਂ ਤਸਵੀਰ ’ਚ ਕੈਦ ਹੋ ਜਾਵੋਗੇ) ਵਰਗੇ ਬੋਲ ਕਹੇ ਸਨ।
ਵਿਧਾਨ ਸਭਾ ਚੋਣਾਂ ਦੇ ਨਤੀਜੇ 2 ਮਈ ਨੂੰ ਐਲਾਨ ਹੋਣ ਤੋਂ ਬਾਅਦ ਸੂਬੇ ਦੇ ਕਈ ਹਿੱਸਿਆਂ ਤੋਂ ਝੜਪਾਂ ਦੀਆਂ ਖਬਰਾਂ ਮਿਲੀਆਂ ਸਨ। ਚੋਣਾਂ ਤੋਂ ਬਾਅਦ ਤ੍ਰਿਣਮੂਲ ਕਾਂਗਰਸ ਤੀਜੀ ਵਾਰ ਸੱਤਾ ’ਚ ਆਈ। ਅਦਾਲਤ ਨੇ ਪਟੀਸ਼ਨਕਰਤਾ ਅਤੇ ਇਸਤਗਾਸਾ ਪੱਖ ਦੀ ਅਪੀਲ ’ਤੇ ਸ਼ੁੱਕਰਵਾਰ ਨੂੰ ਮਾਮਲੇ ਦੀ ਅਗਵਾਈ ਸੁਣਵਾਈ 18 ਜੂਨ ਤੱਕ ਮੁਲਤਵੀ ਕਰ ਦਿੱਤੀ ਸੀ। ਚੱਕਰਵਰਤੀ ਨੇ ਕੋਲਕਾਤਾ ਪੁਲਿਸ ਵੱਲੋਂ ਦਰਜ ਸ਼ਿਕਾਇਤ ਨੂੰ ਖਾਰਜ ਕਰਨ ਲਈ ਹਾਈ ਕੋਰਟ ’ਚ ਪਟੀਸ਼ਨ ਦਾਇਰ ਕੀਤੀ ਹੈ। ਚੱਕਰਵਰਤੀ ਨੇ ਪਟੀਸ਼ਨ ’ਚ ਕਿਹਾ ਕਿ ਉਨ੍ਹਾਂ ਨੇ ਸਿਰਫ ਆਪਣੀਆਂ ਫਿਲਮਾਂ ਦੇ ਡਾਇਲੌਗ ਬੋਲੇ ਸਨ।

 

Have something to say? Post your comment