ਚੰਡੀਗੜ੍ਹ, 15 ਮਈ - ਪਿਛਲੇ ਦਿਨਾਂ ਪਾਕੀਸਤਾਨੀ ਸੇਨਾ ਵੱਲੋਂ ਪੁੰਛ ਬੋਰਡ 'ਤੇ ਕੀਤੇ ਗਏ ਹਮਲੇ ਵਿੱਚ ਸ਼ਹੀਦ ਹੋਏ ਜਿਲ੍ਹਾ ਪਲਵਲ ਦੇ ਸਬ-ਡਿਵੀਜਨ ਹੋਡਲ ਦੇ ਲਾਂਸ ਨਾਇਕ ਸ਼ਹੀਦ ਦਿਨੇਸ਼ ਕੁਮਾਰ ਸ਼ਰਮਾ ਨੂੰ ਸ਼ਰਧਾਂਜਲੀ ਦੇਣ ਲਈ ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਵੀਰਵਾਰ ਨੂੰ ਪਿੰਡ ਨਗਲਾ ਮੋਹਮਦਪੁਰ ਪਹੁੰਚੇ। ਉਨ੍ਹਾਂ ਨੇ ਸ਼ਹੀਦ ਦਿਨੇਕਸ਼ ਕੁਮਾਰ ਸ਼ਰਮਾ ਦੇ ਫੋਟੋ 'ਤੇ ਪੁਸ਼ਪਾਂਜਲੀ ਅਰਪਿਤ ਕਰਦੇ ਹੋਏ ਸ਼ਹੀਦ ਨੂੰ ਨਮਨ ਕੀਤਾ ਅਤੇ ਸ਼ਰਧਾਂਜਲੀ ਦਿੱਤੀ। ਉਨ੍ਹਾਂ ਨੇ ਕਿਹਾ ਕਿ ਦੁੱਖ ਦੇ ਇਸ ਸਮੇਂ ਵਿੱਚ ਸਰਕਾਰ ਅਤੇ ਪੂਰਾ ਖੇਤਰ ਉਨ੍ਹਾਂ ਦੇ ਪਰਿਵਾਰ ਦੇ ਨਾਲ ਖੜਾ ਹੈ। ਉਨ੍ਹਾਂ ਨੇ ਸ਼ਹੀਦ ਦੇ ਪਰਿਜਨਾਂ ਨੂੰ ਹੋਸਲਾ ਦਿੱਤਾ ਅਤੇ ਉਨ੍ਹਾਂ ਨੂੰ ਹਰ ਸੰਭਵ ਸਹਿਯੋਗ ਦਾ ਭਰੋਸਾ ਦਿੱਤਾ।
ਮੁੱਖ ਮੰਤਰੀ ਨੇ ਕਿਹਾ ਕਿ ਵੀਰ ਸਪੂਤ ਸ਼ਹੀਦ ਦਿਨੇਸ਼ ਕੁਮਾਰ ਸ਼ਰਮਾ ਨੇ ਸੀਮਾ 'ਤੇ ਪਾਕੀਸਤਾਨ ਵੱਲੋਂ ਹੋਈ ਗੋਲੀਬਾਰੀ ਦਾ ਡੱਟ ਕੇ ਮੁਕਾਬਲਾ ਕਰਦੇ ਹੋਏ ਮਾਤਰਭੂਮੀ ਦੀ ਰੱਖਿਆ ਵਿੱਚ ਆਪਣੇ ਪ੍ਰਾਣ ਦਾ ਸਰਵੋਚ ਬਲਿਦਾਨ ਦਿੱਤਾ, ਜਿਸ 'ਤੇ ਸਾਰੇ ਭਾਰਤਵਾਸੀਆਂ ਨੂੰ ਮਾਣ ਹੈ। ਵਰਨਣਯੋਗ ਹੈ ਕਿ ਸੁਰਗਵਾਸੀ ਦਿਨੇਸ਼ ਕੁਮਾਰ ਸ਼ਰਮਾ ਪੁੰਛ ਬੋਰਡ 'ਤੇ ਲਾਂਸ ਨਾਂਇਕ ਦੇ ਅਹਰਦੇ 'ਤੇ ਤੈਨਾਤ ਸਨ।
ਪਿੰਡ ਵਿੱਚ ਆਪ੍ਰੇਸ਼ਨ ਸਿੰਦੂਰ ਸ਼ਹੀਦ ਦਿਨੇਸ਼ ਕੁਮਾਰ ਸ਼ਰਮਾ ਦੇ ਨਾਂਅ ਨਾਲ ਬਣਾਇਆ ਜਾਵੇਗਾ ਪਾਰਕ - ਮੁੱਖ ਮੰਤਰੀ
ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੈ ਕਿਹਾ ਕਿ ਸ਼ਹੀਦ ਦਿਨੇਸ਼ ਕੁਮਾਰ ਸ਼ਰਮਾ ਨੂੰ ਸਰਕਾਰ ਦੀ ਯੋਜਨਾ ਅਨੁਸਾਰ 4 ਕਰੋੜ ਰੁਪਏ ਦੀ ਆਰਥਕ ਮਦਦ ਤੇ ਸਹੂਲਤਾਂ ਸਰਕਾਰ ਵੱਲੋਂ ਦਿੱਤੀਆਂ ਜਾਣਗੀਆਂ। ਸ਼ਹੀਦ ਦਿਨੇਸ਼ ਕੁਮਾਰ ਸ਼ਰਮਾ ਦੇ ਪਿਤਾ ਦਿਆਨੰਦ ਨੇ ਪਿੰਡ ਵਿੱਚ ਢਾਈ ਬੀਘਾ ਜਮੀਨ 'ਤੇ ਪਾਰਕ ਬਨਾਉਣ ਦੀ ਗੱਲ ਕਹੀ, ਜਿਸ 'ਤੇ ਮੁੱਖ ਮੰਤਰੀ ਨੇ ਸ਼ਹੀਦ ਦਿਨੇਸ਼ ਕੁਮਾਰ ਸ਼ਰਮਾ ਦੇ ਨਾਂਅ 'ਤੇ ਪਾਰਕ ਬਨਾਉਣਾ ਦਾ ਭਰੋਸਾ ਦਿੱਤਾ।
ਮੁੱਖ ਮੰਤਰੀ ਨੇ ਸੁਰਗਵਾਸੀ ਸ਼ੀਸ਼ਰਾਮ ਪਾਠਕ ਨੂੰ ਦਿੱਤੀ ਸ਼ਰਧਾਂਜਲੀ
ਇਸ ਦੇ ਬਾਅਦ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਪਿੰਡ ਦੇ ਸਰਪੰਚ ਕੁਮਾਰ ਯੁੱਗਪੁਰਸ਼ ਦੇ ਨਿਵਾਸ ਸਥਾਨ 'ਤੇ ਪਹੁੰਚ ਕੇ ਸਰਪੰਚ ਦੇ ਦਾਦਾ ਸੁਰਗਵਾਸੀ ਪੰਡਿਤ ਸ਼ੀਸ਼ਰਾਮ ਪਾਠਕ ਨੂੰ ਸ਼ਰਧਾਜਲੀ ਦਿੰਦੇ ਹੋਏ ਨਮਨ ਕੀਤਾ। ਉਨ੍ਹਾਂ ਨੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਅਤੇ ਹੌਸਲਾ ਦਿੱਤਾ।