Haryana

ਪੰਚਕੂਲਾ ਪੁਲੀਸ ਨੇ ਨਸੀਲੇ ਪਦਾਰਥ ਸਾੜ ਕੇ ਨਸ਼ਟ ਕੀਤਾ

June 26, 2025

ਪੀ.ਪੀ. ਵਰਮਾ
ਪੰਚਕੂਲਾ, 26 ਜੂਨ

ਪੰਚਕੂਲਾ ਪੁਲੀਸ ਨੇ ਬਾਗਵਾਲਾ ਖੇਤਰ ਵਿੱਚ 10 ਸਫਾਈ ਫੈਕਟਰੀਆਂ ਵਿੱਚ 1.53 ਕਰੋੜ ਰੁਪਏ ਦੇ ਨਸ਼ੀਲੇ ਪਦਾਰਥਾਂ ਨੂੰ ਸਾੜ ਕੇ ਨਸ਼ਟ ਕਰ ਦਿੱਤਾ ਸੀ। ਇਹ ਕੰਮ ਡਿਪਟੀ ਕਮਿਸ਼ਨਰ ਪੁਲੀਸ ਸ੍ਰਿਸ਼ਟੀ ਗੁਪਤਾ ਦੀ ਨਿਗਰਾਨੀ ਹੇਠ ਕੀਤਾ ਗਿਆ । ਅੱਗ ਵਿੱਚ ਸਾੜੀਆਂ ਗਈਆਂ ਨਸ਼ੀਲੀਆਂ ਦਵਾਈਆਂ ਪੁਲੀਸ ਨੇ 48 ਵੱਖ-ਵੱਖ ਮਾਮਲਿਆਂ ਵਿੱਚ ਨਸ਼ਾ ਤਸਕਰਾਂ ਤੋਂ ਜ਼ਬਤ ਕੀਤੀਆਂ ਸਨ। ਡਰੱਗ ਡਿਸਪੋਜ਼ਲ ਕਮੇਟੀ ਦੁਆਰਾ ਨਸ਼ਟ ਕੀਤੇ ਗਏ ਨਸ਼ੀਲੇ ਪਦਾਰਥਾਂ ਲਈ ਸਬੰਧਤ ਅਦਾਲਤਾਂ ਦੁਆਰਾ ਕਾਨੂੰਨੀ ਪ੍ਰਵਾਨਗੀ ਦਿੱਤੀ ਗਈ ਸੀ। ਅੱਗ ਵਿੱਚ ਸਾੜੇ ਗਏ ਨਸ਼ੀਲੇ ਪਦਾਰਥਾਂ ਵਿੱਚ ਗਾਂਜਾ, ਭੁੱਕੀ, ਅਫੀਮ, ਤੰਬਾਕੂ ਸ਼ਾਮਲ ਸੀ। ਇਸ ਤੋਂ ਇਲਾਵਾ ਜ਼ਬਤ ਕੀਤੀ ਗਈ ਸਮੱਗਰੀ ਵਿੱਚ ਚਰਸ, ਹੈਰੋਇਨ, ਨਸ਼ੀਲੀਆਂ ਗੋਲੀਆਂ ਅਤੇ ਕੈਪਸੂਲ ਸ਼ਾਮਲ ਸਨ, ਜਿਨ੍ਹਾਂ ਦੀ ਕੀਮਤ ਲਗਭਗ 1,53,29,570 ਰੁਪਏ ਦੱਸੀ ਜਾਂਦੀ ਹੈ। ਇਸ ਕਾਰਵਾਈ ਦੌਰਾਨ, ਡੀਸੀਪੀ ਸ੍ਰਿਸ਼ਟੀ ਗੁਪਤਾ, ਏਸੀਪੀ ਵਿਕਰਮ ਨਹਿਰਾ, ਰਾਏਪੁਰ ਰਾਣੀ ਥਾਣਾ ਇੰਚਾਰਜ ਇੰਸਪੈਕਟਰ ਸੁਖਬੀਰ ਸਿੰਘ ਅਤੇ ਹੋਰ ਪੁਲੀਸ ਅਧਿਕਾਰੀਆਂ ਨੇ ਪੂਰੀ ਕਾਰਵਾਈ ਦੀ ਨਿਗਰਾਨੀ ਕੀਤੀ।

Have something to say? Post your opinion

More News

ਦੇਸੀ ਕੱਟਾ ਅਤੇ ਜ਼ਿੰਦਾ ਕਾਰਤੂਸਾਂ ਸਮੇਤ ਨੌਜਵਾਨ ਗ੍ਰਿਫ਼ਤਾਰ

ਦੇਸੀ ਕੱਟਾ ਅਤੇ ਜ਼ਿੰਦਾ ਕਾਰਤੂਸਾਂ ਸਮੇਤ ਨੌਜਵਾਨ ਗ੍ਰਿਫ਼ਤਾਰ

ਪੰਚਕੂਲਾ ਪੁਲੀਸ ਨੇ ਗੁਲੇਲ ਗੈਂਗ ਦੇ ਮੁਲਜਮ ਫੜ੍ਹੇ

ਪੰਚਕੂਲਾ ਪੁਲੀਸ ਨੇ ਗੁਲੇਲ ਗੈਂਗ ਦੇ ਮੁਲਜਮ ਫੜ੍ਹੇ

ਹਰਿਆਣਾ ਨੇ ਪਛੜੇ ਵਰਗਾਂ ਨੂੰ ਧੀਆਂ ਦੇ ਵਿਆਹ ਲਈ ਵਿੱਤੀ ਗ੍ਰਾਂਟ ਵਿੱਚ ਵਾਧਾ ਕੀਤਾ ਹੈ

ਹਰਿਆਣਾ ਨੇ ਪਛੜੇ ਵਰਗਾਂ ਨੂੰ ਧੀਆਂ ਦੇ ਵਿਆਹ ਲਈ ਵਿੱਤੀ ਗ੍ਰਾਂਟ ਵਿੱਚ ਵਾਧਾ ਕੀਤਾ ਹੈ

ਹਰਿਆਣਾ ਕੈਬਨਿਟ ਨੇ ਜ਼ਮੀਨ ਨੀਤੀ ਨੂੰ ਪ੍ਰਵਾਨਗੀ ਦਿੱਤੀ, ਯੂਨੀਫਾਈਡ ਪੈਨਸ਼ਨ ਯੋਜਨਾ ਨੂੰ ਅਪਣਾਇਆ

ਹਰਿਆਣਾ ਕੈਬਨਿਟ ਨੇ ਜ਼ਮੀਨ ਨੀਤੀ ਨੂੰ ਪ੍ਰਵਾਨਗੀ ਦਿੱਤੀ, ਯੂਨੀਫਾਈਡ ਪੈਨਸ਼ਨ ਯੋਜਨਾ ਨੂੰ ਅਪਣਾਇਆ

ਸੱਤਾ ਦਾ ਹੰਕਾਰ ਅਤੇ ਭਾਈ-ਭਤੀਜਾਵਾਦ ਲੋਕਤੰਤਰ ਲਈ ਸਭ ਤੋਂ ਵੱਡੇ ਖ਼ਤਰੇ: ਹਰਿਆਣਾ ਦੇ ਮੁੱਖ ਮੰਤਰੀ

ਸੱਤਾ ਦਾ ਹੰਕਾਰ ਅਤੇ ਭਾਈ-ਭਤੀਜਾਵਾਦ ਲੋਕਤੰਤਰ ਲਈ ਸਭ ਤੋਂ ਵੱਡੇ ਖ਼ਤਰੇ: ਹਰਿਆਣਾ ਦੇ ਮੁੱਖ ਮੰਤਰੀ

ਅਨੁਰਾਗ ਰਸਤੋਗੀ ਨੂੰ ਹਰਿਆਣਾ ਦੇ ਮੁੱਖ ਸਕੱਤਰ ਵਜੋਂ ਇੱਕ ਸਾਲ ਦਾ ਕਾਰਜਕਾਲ ਵਧਾ ਦਿੱਤਾ ਗਿਆ ਹੈ

ਅਨੁਰਾਗ ਰਸਤੋਗੀ ਨੂੰ ਹਰਿਆਣਾ ਦੇ ਮੁੱਖ ਸਕੱਤਰ ਵਜੋਂ ਇੱਕ ਸਾਲ ਦਾ ਕਾਰਜਕਾਲ ਵਧਾ ਦਿੱਤਾ ਗਿਆ ਹੈ

21 ਜੂਨ ਨੂੰ ਹਰਿਆਣਾ ਵਿੱਚ ਯੋਗਾ ਕਰਨ ਲਈ 20 ਲੱਖ ਤੋਂ ਵੱਧ ਲੋਕ

21 ਜੂਨ ਨੂੰ ਹਰਿਆਣਾ ਵਿੱਚ ਯੋਗਾ ਕਰਨ ਲਈ 20 ਲੱਖ ਤੋਂ ਵੱਧ ਲੋਕ

ਹਰਿਆਣਾ ਸਟਾਰਟਅੱਪਸ ਵਿੱਚ ਸੱਤਵਾਂ ਸਭ ਤੋਂ ਵੱਡਾ ਰਾਜ ਬਣ ਗਿਆ ਹੈ, 45 ਪ੍ਰਤੀਸ਼ਤ ਔਰਤਾਂ ਦੀ ਅਗਵਾਈ ਵਿੱਚ

ਹਰਿਆਣਾ ਸਟਾਰਟਅੱਪਸ ਵਿੱਚ ਸੱਤਵਾਂ ਸਭ ਤੋਂ ਵੱਡਾ ਰਾਜ ਬਣ ਗਿਆ ਹੈ, 45 ਪ੍ਰਤੀਸ਼ਤ ਔਰਤਾਂ ਦੀ ਅਗਵਾਈ ਵਿੱਚ

ਐਨਆਈਏ ਨੇ ਗੁਰੂਗ੍ਰਾਮ ਦੇ 2 ਕਲੱਬਾਂ 'ਤੇ ਗ੍ਰਨੇਡ ਹਮਲਿਆਂ ਦੇ ਮਾਮਲੇ ਵਿੱਚ ਗੋਲਡੀ ਬਰਾੜ ਅਤੇ 4 ਹੋਰਾਂ ਵਿਰੁੱਧ ਦੋਸ਼ ਪੱਤਰ ਦਾਇਰ ਕੀਤੇ ਹਨ।

ਐਨਆਈਏ ਨੇ ਗੁਰੂਗ੍ਰਾਮ ਦੇ 2 ਕਲੱਬਾਂ 'ਤੇ ਗ੍ਰਨੇਡ ਹਮਲਿਆਂ ਦੇ ਮਾਮਲੇ ਵਿੱਚ ਗੋਲਡੀ ਬਰਾੜ ਅਤੇ 4 ਹੋਰਾਂ ਵਿਰੁੱਧ ਦੋਸ਼ ਪੱਤਰ ਦਾਇਰ ਕੀਤੇ ਹਨ।

ਪੰਚਕੂਲਾ ਦੇ ਸਰਕਾਰੀ ਹਸਪਤਾਲ ਵਿੱਚ ਹੁਣ ਤੱਕ ਕਰੋਨਾ ਦੇ ਸੱਤ ਕੇਸ

ਪੰਚਕੂਲਾ ਦੇ ਸਰਕਾਰੀ ਹਸਪਤਾਲ ਵਿੱਚ ਹੁਣ ਤੱਕ ਕਰੋਨਾ ਦੇ ਸੱਤ ਕੇਸ

  --%>