ਖੰਨਾ 3 ਮਈ :-
ਪੁਲਿਸ ਦਾ ਖੰਨਾ ਦੇ ਐਸ ਐਸ ਪੀ ਡਾਕਟਰ ਜੋਯਤੀ ਯਾਦਵ ਬੈਂਸ ਦੇ ਦਿਸ਼ਾ ਨਿਰਦਸ਼ਾਂ ਅਨੁਸਾਰ ਭੈੜੇ ਅਨਸਰਾਂ ਨੂੰ ਕਾਬੂ ਕਰਨ ਲਈ ਚਲਾਈ ਮੁਹਿੰਮ ਤਹਿਤ ਐਸ ਪੀ (ਆਈ) ਪਵਨਜੀਤ ਅਤੇ ਉਪ ਕਪਤਾਨ (ਆਈ) ਮੋਹਿਤ ਕੁਮਾਰ ਸਿੰਗਲਾ ਦੀ ਰਹਿਨੁਮਾਈ ਹੇਠ ਥਾਣਾ ਸਿਟੀ 02 ਦੇ ਐਸ ਐਚ ਓ ਤਲਵਿੰਦਰ ਕੁਮਾਰ ਬੇਦੀ ਸਮੇਤ ਪੁਲਿਸ ਪਾਰਟੀ ਵੱਲੋਂ ਦੋ ਕਥਿਤ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਪਾਸੋ 01 ਕਿਲੋ 500 ਗ੍ਰਾਮ ਆਈਸ , 01 ਗ੍ਰਾਮ ਅਫੀਮ ਅਤੇ 10 ਗ੍ਰਾਮ ਚਿੱਟਾ ਨਸ਼ੀਲਾ ਪਾਊਡਰ ਬਰਾਮਦ ਕਰਨ ਦਾ ਦਾਅਵਾ ਕੀਤਾ ਗਿਆ। ਅੱਜ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਐਸ ਐਸ ਪੀ ਖੰਨਾ ਡਾਕਟਰ ਜੋਤੀ ਯਾਦਵ ਬੈਂਸ ਨੇ ਪੱਤਰਕਾਰਾਂ ਨੂੰ ਦੱਸਿਆ ਕਿ 10-07 -2025 ਦੀ ਰਾਤ ਨੂੰ ਥਾਣਾ ਸਿਟੀ 02 ਦੀ ਪੁਲਿਸ ਵੱਲੋਂ ਦੌਰਾਨੇ ਗਸ਼ਤ ਸ਼ੱਕੀ ਪੁਰਸ਼ਾਂ ਅਤੇ ਵਾਹਨਾਂ ਦੀ ਚੈਕਿੰਗ ਸੰਬੰਧੀ ਨੇੜੇ ਪ੍ਰੇਮ ਭੰਡਾਰੀ ਪਾਰਕ ਮੌਜੂਦ ਸੀ ।
ਇਸ ਦੌਰਾਨ ਇੱਕ ਮੋਨਾ ਵਿਅਕਤੀ ਸੱਕੀ ਹਲਾਤਾਂ ਵਿੱਚ ਹਲਾਤਾਂ ਵਿੱਚ ਘੁੰਮਦਾ ਵਿਅਕਤੀ ਨੂੰ ਕਾਬੂ ਕਰਕੇ ਉਸ ਦਾ ਨਾਮ ਪਤਾ ਪੁੱਛਿਆ ਤਾਂ ਉਸਨੇ ਆਪਣਾ ਨਾਮ ਵਿੱਕੀ ਉਮਰ 33 ਸਾਲ ਪੁੱਤਰ ਬਿੱਟੂ ਵਾਸੀ ਮੀਟ ਮਾਰਕੀਟ ਖੰਨਾ ਹਾਲ ਵਾਸੀ ਕਰਤਾਰ ਨਗਰ ਖੰਨਾ ਥਾਣਾ ਸਿਟੀ 02 ਦੱਸਿਆ ।ਉਸ ਵਿਅਕਤੀ ਦੀ ਸ਼ੱਕੀ ਤੌਰ ਤੇ ਲਈ ਤਲਾਸ਼ੀ ਦੌਰਾਨ ਉਸ ਕੋਲੋਂ 10 ਗ੍ਰਾਮ ਚਿੱਟਾ ਨਸ਼ੀਲਾ ਪਾਊਡਰ ਬਰਾਮਦ ਕੀਤਾ ਗਿਆ । ਇਸ ਤੇ ਥਾਣਾ ਸਿਟੀ 02 ਦੀ ਪੁਲਿਸ ਵੱਲੋਂ ਮੁਕਦਮਾ ਨੰਬਰ 114 ਮਿਤੀ 01-07 -2025 ਥਾਣਾ ਸਿਟੀ 02 ਵਿਖੇ ਦਰਜ ਕੀਤਾ ਗਿਆ ।ਇਸ ਤੋਂ ਬਾਅਦ ਥਾਣੇ ਲਿਜਾ ਕੇ ਕਥਿਤ ਦੋਸ਼ੀ ਦੀ ਡੁੰਘਾਈ ਨਾਲ ਪੁੱਛ ਕਿਸ ਕੀਤੀ ਗਈ ਤਾਂ ਉਸ ਸਮੇਂ ਇਹ ਗੱਲ ਸਾਹਮਣੇ ਆਈ ਕਿ ਕਥਿਤ ਦੋਸ਼ੀ ਵਿੱਕੀ ਇਹ ਨਸ਼ਾ ਸੁਖਮਨ ਉਰਫ ਸਨੀ ਉਮਰ 28 ਸਾਲ ਪੁੱਤਰ ਸਵਰਨ ਸਿੰਘ ਵਾਸੀ ਸਤਿਗੁਰ ਰਾਮ ਸਿੰਘ ਐਵੀਨਿਊ ਸਾਹਮਣੇ ਖਾਲਸਾ ਕਾਲਜ ਸ੍ਰੀ ਅੰਮ੍ਰਿਤਸਰ ਸਾਹਿਬ ਹਾਲ ਵਾਸੀ ਜੀ 55 ਫਲੋਰ ਸਿਵਜੋਤ ਅਪਾਰਮੈਂਟ ਖਰੜ ਥਾਣਾ ਸਿਟੀ ਜ਼ਿਲ੍ਹਾ ਮੋਹਾਲੀ ਤੋਂ ਸਸਤੇ ਰੇਟ ਤੇ ਖਰੀਦ ਕੇ ਲੈ ਆਉਂਦਾ ਹੈ ।
ਵਿੱਕੀ ਨੇ ਪੂਛਗਿੱਛ ਦੌਰਾਨ ਦੱਸਿਆ ਕਿ ਸੁਖਮਨ ਆਪਣੀ ਕਰੂਜ ਗੱਡੀ ਨੰਬਰ ਪੀਬੀ 02 ਸੀਪੀ 1700 ਵਿੱਚ ਹੀ ਆ ਕੇ ਸਾਨੂੰ ਆਪਣੇ ਅਪਾਰਮੈਂਟ ਦੇ ਗੇਟ ਪਰ ਹੀ ਨਸ਼ੀਲਾ ਪਾਊਡਰ ਦੇ ਜਾਂਦਾ ਹੈ। ਉਸ ਪਾਸੋਂ ਹੋਰ ਵੀ ਕਈ ਵਿਅਕਤੀ ਵੱਖ ਵੱਖ ਕਿਸਮ ਦਾ ਨਸ਼ਾ ਲੈਣ ਆਉਂਦੇ ਹਨ। ਇਸ ਤੋਂ ਬਾਅਦ ਖੰਨਾ ਪੁਲਿਸ ਵੱਲੋਂ ਕਥਿਤ ਦੋਸ਼ੀ ਸੁਖਮਨ ਸਿੰਘ ਸਨੀ ਨੂੰ ਮੁਕਦਮੇ ਵਿੱਚ ਨਾਮਜਦ ਕਰਕੇ ਜੁਰਮ 29 ਐਨ ਡੀ ਪੀਐਸ ਐਕਟ ਦਾ ਵਾਧਾ ਕਰ ਦਿੱਤਾ ਗਿਆ ।ਇਸ ਤੋਂ ਬਾਅਦ ਖੰਨਾ ਪੁਲਿਸ ਵੱਲੋਂ ਸਿਵਜੋਤ ਅਪਾਰਮੈਂਟ ਖਰੜ ਦੇ ਗੇਟ ਤੋਂ ਸੁਖਮਨ ਸਮੇਤ ਕਰੂਜ਼ ਗੱਡੀ ਨੰਬਰ ਪੀ ਬੀ 02 ਸੀਪੀ 17 00 ਨੂੰ ਗ੍ਰਿਫਤਾਰ ਕੀਤਾ ਗਿਆ। ਉਸ ਦੇ ਕਬਜ਼ੇ ਵਾਲੀ ਕਰੂਜ ਗੱਡੀ ਦੀ ਕੰਡੈਟਰ ਸੀਟ ਤੋਂ ਇੱਕ ਕਾਲੇ ਰੰਗ ਦੇ ਲਿਫਾਫੇ ਵਿੱਚ 01 ਕਿਲੋਗ੍ਰਾਮ ਅਫੀਮ 01 ਕਿਲੋ 500 ਗ੍ਰਾਮ ਇੱਕ ਹੋਰ ਪਾਰਦਰਸ਼ੀ ਲਿਫਾਫੇ ਵਿੱਚੋਂ ਆਈਸ ਬਰਾਮਦ ਕਰਕੇ ਤਫਤੀਸ਼ ਵਿੱਚ ਲਿਆਂਦੀ ਗਈ। ਦੋਨਾਂ ਹੀ ਗ੍ਰਿਫਤਾਰ ਵਿਅਕਤੀਆਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਤਿੰਨ ਦਿਨ ਦਾ ਰਿਮਾਂਡ ਹਾਸਲ ਕੀਤਾ ਗਿਆ ?ਇਹਨਾਂ ਕੋਲੋਂ ਹੋਰ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ।