ਚੰਡੀਗੜ੍ਹ, 29 ਸਤੰਬਰ
ਮਿਤੀ 29 ਸਤੰਬਰ, 2025 ਨੂੰ ਡੀ. ਏ. ਵੀ ਕਾਲਜ ਦੇ ਪੰਜਾਬੀ ਵਿਭਾਗ ਵੱਲੋਂ, ਪੰਜਾਬੀ ਸਾਹਿਤ ਸਭਾ ਦੇ ਸਹਿਯੋਗ ਨਾਲ ‘ਗੁਰਮੁਖੀ ਦਾ ਬੇਟਾ/ ਗੁਰਮੁਖੀ ਦੀ ਬੇਟੀ’ ਸੁੰਦਰ ਲਿਖਾਈ ਦਾ ਮੁਕਾਬਲਾ ਕਰਵਾਇਆ ਗਿਆ। ਜਿਸ ਵਿੱਚ ਵਿਦਿਆਰਥੀਆਂ ਨੇ ਵੱਡੇ ਚਾਉ ਕੇ ਹਿੱਸਾ ਲਿਆ। ਪਹਿਲੇ, ਦੂਜੇ ਅਤੇ ਤੀਜੇ ਸਥਾਨ ’ਤੇ ਰਹਿਣ ਵਾਲੇ ਵਿਦਿਆਰਥੀਆਂ ਨੂੰ ਨਗਦ ਰਾਸ਼ੀ ਅਤੇ ਪ੍ਰਾਈਜ਼ ਇਨ੍ਹਾਂ ਵਲੋਂ ਦਿੱਤੇ ਗਏ। ਮੌਕੇ ’ਤੇ ਪ੍ਰਿੰਸੀਪਲ ਪ੍ਰੋ. ਮੋਨਾ ਨਾਰੰਗ ਨੇ ਬੱਚਿਆਂ ਦੀ ਹੌਸਲਾ ਅਫ਼ਜ਼ਾਈ ਕੀਤੀ ਅਤੇ ਵਿਭਾਗ ਦੇ ਮੁਖੀ ਡਾ. ਮਨਦੀਪ ਕੁਮਾਰ ਨੇ ਬੱਚਿਆਂ ਨੂੰ ਸੰਬੋਧਨ ਹੁੰਦੇਆਂ ਮਾਂ ਬੋਲੀ ਪੰਜਾਬੀ ਨੂੰ ਗੁਰਮੁਖੀ ਲਿਪੀ ਵਿੱਚ ਲਿਖਣ ਦੀ ਮਹੱਤਤਾ ਬਾਰੇ ਦੱਸਦਿਆਂ ਆਪਣੇ ਵਿਚਾਰ ਸਾਂਝੇ ਕੀਤੇ।