Sunday, April 28, 2024  

ਕੌਮੀ

ਹਿਮਾਚਲ : ਕਾਂਗਰਸ ਦੇ 6 ਬਾਗੀ ਵਿਧਾਇਕ ਭਾਜਪਾ ’ਚ ਸ਼ਾਮਲ

March 23, 2024

ਏਜੰਸੀਆਂ
ਸ਼ਿਮਲਾ/23 ਮਾਰਚ : ਹਿਮਾਚਲ ਪ੍ਰਦੇਸ਼ ਵਿੱਚ ਕਾਂਗਰਸ ਨੂੰ ਵੱਡਾ ਝਟਕਾ ਲੱਗਾ ਹੈ । ਆਯੋਗ ਠਹਿਰਾਏ ਗਏ ਸਾਰੇ 6 ਬਾਗੀ ਵਿਧਾਇਕ ਅਤੇ ਤਿੰਨ ਆਜ਼ਾਦ ਵਿਧਾਇਕ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋ ਗਏ ਹਨ । ਭਾਜਪਾ ’ਚ ਸ਼ਾਮਲ ਵਿਧਾਇਕਾਂ ’ਚ ਸੁਧੀਰ ਸ਼ਰਮਾ, ਰਵੀ ਠਾਕੁਰ, ਰਾਜਿੰਦਰ ਸਿੰਘ ਰਾਣਾ, ਚੈਤੰਨਿਆ ਸ਼ਰਮਾ, ਦੇਵੇਂਦਰ ਭੁੱਟੋ ਤੇ ਇੰਦਰ ਦੱਤ ਲਖਨਪਾਲ ਹਨ । ਇਨ੍ਹਾਂ ਵਿਧਾਇਕਾਂ ਦੇ ਭਾਜਪਾ ’ਚ ਸ਼ਾਮਲ ਹੋਣ ਤੋਂ ਬਾਅਦ ਕੁੱਲ 68 ਵਿਧਾਨ ਸਭਾ ਸੀਟਾਂ ’ਚੋਂ ਕਾਂਗਰਸ ਕੋਲ ਹੁਣ ਘੱਟ ਕੇ 34 ਸੀਟਾਂ ਰਹਿ ਗਈਆਂ ਹਨ, ਉਥੇ ਹੀ ਭਾਜਪਾ ਦੀ ਗਿਣਤੀ ਨਹੀਂ ਵਧੇਗੀ, ਕਿਉਂਕਿ 6 ਬਾਗੀ ਵਿਧਾਇਕਾਂ ਨੂੰ ਸਪੀਕਰ ਨੇ ਮੁਅੱਤਲ ਕਰ ਦਿੱਤਾ ਸੀ ਅਤੇ 3 ਆਜ਼ਾਦ ਵਿਧਾਇਕਾਂ ਨੇ ਅਸਤੀਫ਼ਾ ਦੇ ਦਿੱਤਾ ਹੈ । ਹਿਮਾਚਲ ਪ੍ਰਦੇਸ਼ ਦੇ ਸਪੀਕਰ ਕੁਲਦੀਪ ਸਿੰਘ ਪਠਾਨੀਆ ਨੇ ਰਾਜ ਸਭਾ ਚੋਣਾਂ ਵਿੱਚ ਬਗਾਵਤ ਕਰਨ ਵਾਲੇ ਇਨ੍ਹਾਂ 6 ਬਾਗੀ ਵਿਧਾਇਕਾਂ ਨੂੰ ਅਯੋਗ ਕਰਾਰ ਦਿੱਤਾ ਸੀ । ਉਨ੍ਹਾਂ ਕਿਹਾ ਸੀ ਕਿ ਦਲ-ਬਦਲ ਵਿਰੋਧੀ ਕਾਨੂੰਨ ਤਹਿਤ 6 ਮਾਣਯੋਗ ਵਿਧਾਇਕਾਂ ਵਿਰੁੱਧ ਸ਼ਿਕਾਇਤ ਵਿਧਾਇਕ ਮੰਤਰੀ ਹਰਸ਼ਵਰਧਨ ਰਾਹੀਂ ਸਾਡੇ ਸਕੱਤਰੇਤ ਨੂੰ ਮਿਲੀ ਸੀ, ਜਿਸ ਤੋਂ ਬਾਅਦ ਉਨ੍ਹਾਂ ਦੋਵਾਂ ਧਿਰਾਂ ਨੂੰ ਸੁਣਿਆ ਅਤੇ ਆਪਣਾ ਫੈਸਲਾ ਸੁਣਾਇਆ । ਮੁਅੱਤਲ ਵਿਧਾਇਕਾਂ ਨੇ ਵਿ੍ਹਪ ਦੀ ਉਲੰਘਣਾ ਕੀਤੀ ਸੀ।
ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਵਿੱਚ ਕਾਂਗਰਸ ਦੇ 40 ਵਿਧਾਇਕ ਸਨ। 68 ਮੈਂਬਰੀ ਵਿਧਾਨ ਸਭਾ ਵਿੱਚ ਬਹੁਮਤ ਲਈ ਜ਼ਰੂਰੀ ਜਾਦੂਈ ਅੰਕੜਾ 35 ਸੀ। 6 ਵਿਧਾਇਕਾਂ ਦੀ ਬਗਾਵਤ ਤੋਂ ਬਾਅਦ, ਕਾਂਗਰਸ ਨੰਬਰ ਗੇਮ ਵਿੱਚ 40 ਤੋਂ 34 ’ਤੇ ਆ ਗਈ, ਜੋ ਕਿ ਬਹੁਮਤ ਲਈ ਲੋੜੀਂਦੇ ਜਾਦੂਈ ਅੰਕੜੇ ਤੋਂ ਇੱਕ ਘੱਟ ਹੈ ਪਰ ਬਾਗੀ ਵਿਧਾਇਕਾਂ ਨੂੰ ਮੈਂਬਰਸ਼ਿਪ ਤੋਂ ਅਯੋਗ ਕਰਾਰ ਦਿੱਤੇ ਜਾਣ ਤੋਂ ਬਾਅਦ ਹੁਣ ਵਿਧਾਨ ਸਭਾ ਦੀ ਗਿਣਤੀ 62 ਹੋ ਗਈ ਹੈ । ਅਜਿਹੇ ’ਚ ਬਹੁਮਤ ਲਈ ਜ਼ਰੂਰੀ ਜਾਦੂਈ ਅੰਕੜਾ ਹੁਣ 32 ਹੋ ਗਿਆ ਹੈ । ਇਸ ਲਈ ਇਸ ਵੇਲੇ ਵਿਧਾਨ ਸਭਾ ਵਿੱਚ ਸਿਰਫ਼ ਕਾਂਗਰਸ ਹੀ ਅੱਗੇ ਹੈ।

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

 

ਹੋਰ ਖ਼ਬਰਾਂ

ਅਮੇਠੀ ਤੇ ਰਾਏਬਰੇਲੀ ਦੇ ਕਾਂਗਰਸੀ ਉਮੀਦਵਾਰਾਂ ਦਾ ਐਲਾਨ ਕੁਝ ਦਿਨਾਂ ’ਚ : ਖੜਗੇ

ਅਮੇਠੀ ਤੇ ਰਾਏਬਰੇਲੀ ਦੇ ਕਾਂਗਰਸੀ ਉਮੀਦਵਾਰਾਂ ਦਾ ਐਲਾਨ ਕੁਝ ਦਿਨਾਂ ’ਚ : ਖੜਗੇ

ਈਡੀ ਨੇ ਆਬਕਾਰੀ ਨੀਤੀ ਮਾਮਲੇ ’ਚ ਬੇਹੱਦ ਮਨਮਾਨੇ ਢੰਗ ਨਾਲ ਕੰਮ ਕੀਤਾ : ਕੇਜਰੀਵਾਲ

ਈਡੀ ਨੇ ਆਬਕਾਰੀ ਨੀਤੀ ਮਾਮਲੇ ’ਚ ਬੇਹੱਦ ਮਨਮਾਨੇ ਢੰਗ ਨਾਲ ਕੰਮ ਕੀਤਾ : ਕੇਜਰੀਵਾਲ

ਸਲਮਾਨ ਖਾਨ ਗੋਲ਼ੀਬਾਰੀ ਮਾਮਲਾ : ਸਾਰੇ ਮੁਲਜ਼ਮਾਂ ’ਤੇ ਲੱਗਾ ਮਕੋਕਾ

ਸਲਮਾਨ ਖਾਨ ਗੋਲ਼ੀਬਾਰੀ ਮਾਮਲਾ : ਸਾਰੇ ਮੁਲਜ਼ਮਾਂ ’ਤੇ ਲੱਗਾ ਮਕੋਕਾ

ਚੀਨ ਨੇ ਪਾਕਿਸਤਾਨ ਲਈ ਬਣਾਈਆਂ ਗਈਆਂ 8 ਹੈਂਗੋਰ ਸ਼ੇ੍ਰਣੀ ਦੀਆਂ ਪਣਡੁੱਬੀਆਂ ’ਚੋਂ ਪਹਿਲੀ ਲਾਂਚ ਕੀਤੀ

ਚੀਨ ਨੇ ਪਾਕਿਸਤਾਨ ਲਈ ਬਣਾਈਆਂ ਗਈਆਂ 8 ਹੈਂਗੋਰ ਸ਼ੇ੍ਰਣੀ ਦੀਆਂ ਪਣਡੁੱਬੀਆਂ ’ਚੋਂ ਪਹਿਲੀ ਲਾਂਚ ਕੀਤੀ

‘ਆਪ’ ਵਿਧਾਇਕ ਅਮਾਨਤੁੱਲਾ ਖਾਨ ਨੂੰ ਮਨੀ ਲਾਂਡਰਿੰਗ ਮਾਮਲੇ ’ਚ ਮਿਲੀ ਜ਼ਮਾਨਤ

‘ਆਪ’ ਵਿਧਾਇਕ ਅਮਾਨਤੁੱਲਾ ਖਾਨ ਨੂੰ ਮਨੀ ਲਾਂਡਰਿੰਗ ਮਾਮਲੇ ’ਚ ਮਿਲੀ ਜ਼ਮਾਨਤ

ਜੰਮੂ ਕਸ਼ਮੀਰ : ਬਾਰਾਮੂਲਾ ’ਚ ਮੁਕਾਬਲੇ ਦੌਰਾਨ 2 ਅੱਤਵਾਦੀ ਹਲਾਕ, 2 ਜਵਾਨ ਜ਼ਖ਼ਮੀ

ਜੰਮੂ ਕਸ਼ਮੀਰ : ਬਾਰਾਮੂਲਾ ’ਚ ਮੁਕਾਬਲੇ ਦੌਰਾਨ 2 ਅੱਤਵਾਦੀ ਹਲਾਕ, 2 ਜਵਾਨ ਜ਼ਖ਼ਮੀ

ਅੱਜ-ਕੱਲ੍ਹ ਮੋਦੀ ਘਬਰਾਏ ਹੋਏ ਹਨ, ਕੁਝ ਹੀ ਦਿਨਾਂ ’ਚ ਸਟੇਜ ’ਤੇ ਹੰਝੂ ਵਹਾਉਣਗੇ : ਰਾਹੁਲ ਗਾਂਧੀ

ਅੱਜ-ਕੱਲ੍ਹ ਮੋਦੀ ਘਬਰਾਏ ਹੋਏ ਹਨ, ਕੁਝ ਹੀ ਦਿਨਾਂ ’ਚ ਸਟੇਜ ’ਤੇ ਹੰਝੂ ਵਹਾਉਣਗੇ : ਰਾਹੁਲ ਗਾਂਧੀ

ਦਿੱਲੀ ਆਬਕਾਰੀ ਨੀਤੀ ਮਾਮਲਾ : ਸਿਸੋਦੀਆ ਦੀ ਅਦਾਲਤੀ ਹਿਰਾਸਤ ’ਚ 8 ਮਈ ਤੱਕ ਵਾਧਾ

ਦਿੱਲੀ ਆਬਕਾਰੀ ਨੀਤੀ ਮਾਮਲਾ : ਸਿਸੋਦੀਆ ਦੀ ਅਦਾਲਤੀ ਹਿਰਾਸਤ ’ਚ 8 ਮਈ ਤੱਕ ਵਾਧਾ

ਸੁਨੇਹਿਆਂ ਦੀ ਗੁਪਤ ਭਾਸ਼ਾ ਤੋੜਨ ਲਈ ਮਜਬੂਰ ਕੀਤਾ ਤਾਂ ਭਾਰਤ ’ਚ ਨਹੀਂ ਰਹਾਂਗੇ : ਵਟਸਐਪ

ਸੁਨੇਹਿਆਂ ਦੀ ਗੁਪਤ ਭਾਸ਼ਾ ਤੋੜਨ ਲਈ ਮਜਬੂਰ ਕੀਤਾ ਤਾਂ ਭਾਰਤ ’ਚ ਨਹੀਂ ਰਹਾਂਗੇ : ਵਟਸਐਪ

ਸੁਪਰੀਮ ਕੋਰਟ ਦੁਆਰਾ ਈਵੀਐਮ ਵੋਟਾਂ ਦੇ ਵੀਵੀਪੈਟ ਦੀਆਂ ਪਰਚੀਆਂ ਨਾਲ ਸ਼ਤ-ਪ੍ਰਤੀਸ਼ਤ ਮਿਲਾਨ ਦੀ ਮੰਗ ਕਰਦੀਆਂ ਅਰਜ਼ੀਆਂ ਰੱਦ

ਸੁਪਰੀਮ ਕੋਰਟ ਦੁਆਰਾ ਈਵੀਐਮ ਵੋਟਾਂ ਦੇ ਵੀਵੀਪੈਟ ਦੀਆਂ ਪਰਚੀਆਂ ਨਾਲ ਸ਼ਤ-ਪ੍ਰਤੀਸ਼ਤ ਮਿਲਾਨ ਦੀ ਮੰਗ ਕਰਦੀਆਂ ਅਰਜ਼ੀਆਂ ਰੱਦ