Sunday, April 28, 2024  

ਕੌਮੀ

ਬੰਗਾਲ : ਮੰਤਰੀ ਚੰਦਰਨਾਥ ਦੇ ਘਰ ਈਡੀ ਦਾ ਛਾਪਾ, ਜਾਇਦਾਦ ਸਮੇਤ 40 ਲੱਖ ਰੁਪਏ ਜ਼ਬਤ

March 23, 2024

ਏਜੰਸੀਆਂ
ਕੋਲਕਾਤਾ/23 ਮਾਰਚ : ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਦੇ ਅਧਿਕਾਰੀਆਂ ਨੇ ਬੀਰਭੂਮ ਜ਼ਿਲ੍ਹੇ ਵਿਚ ਪੱਛਮੀ ਬੰਗਾਲ ਦੇ ਮੰਤਰੀ ਚੰਦਰਨਾਥ ਸਿਨਹਾ ਦੀ ਰਿਹਾਇਸ਼ ’ਤੇ 14 ਘੰਟੇ ਤੱਕ ਕੀਤੀ ਛਾਪੇਮਾਰੀ ਵਿਚ ਜਾਇਦਾਦ ਸਬੰਧੀ ਕਈ ਸਬੂਤ, ਇਕ ਮੋਬਾਇਲ ਫੋਨ ਅਤੇ 40 ਲੱਖ ਰੁਪਏ ਤੋਂ ਵੱਧ ਦੀ ਨਕਦੀ ਜ਼ਬਤ ਕੀਤੀ ਹੈ । ਈਡੀ ਦੇ ਅਧਿਕਾਰੀਆਂ ਨੇ ਸਕੂਲ ਭਰਤੀ ਘਪਲੇ ਦੇ ਸਬੰਧ ਵਿਚ ਏਜੰਸੀ ਦੀ ਜਾਂਚ ਦੇ ਸਿਲਸਿਲੇ ਵਿਚ ਸ਼ੁੱਕਰਵਾਰ ਨੂੰ ਸਿਨਹਾ ਦੇ ਬੋਲਪੁਰ ਸਥਿਤ ਰਿਹਾਇਸ਼ ’ਤੇ ਤਲਾਸ਼ੀ ਮੁਹਿੰਮ ਚਲਾਈ ਸੀ । ਈਡੀ ਦੇ ਅਧਿਕਾਰੀ ਨੇ ਦੱਸਿਆ ਕਿ ਸਿਨਹਾ ਇਹ ਸਪੱਸ਼ਟ ਨਹੀਂ ਕਰ ਸਕੇ ਕਿ ਉਨ੍ਹਾਂ ਦੀ ਰਿਹਾਇਸ਼ ’ਤੇ ਇੰਨੀ ਵੱਡੀ ਮਾਤਰਾ ਵਿਚ ਨਕਦੀ ਕਿਉਂ ਰੱਖੀ ਗਈ ਸੀ । ਅਧਿਕਾਰੀ ਨੇ ਇਕ ਨਿਊਜ਼ ਏਜੰਸੀ ਨੂੰ ਕਿਹਾ ਕਿ ਅਸੀਂ ਆਪਣੀ ਜਾਂਚ ਦੇ ਸਬੰਧ ਵਿਚ ਜਾਇਦਾਦ ਨਾਲ ਸਬੰਧਤ ਕੁਝ ਦਸਤਾਵੇਜ਼ ਜ਼ਬਤ ਕੀਤੇ ਹਨ । ਇੱਕ ਮੋਬਾਇਲ ਫੋਨ ਅਤੇ 40 ਲੱਖ ਰੁਪਏ ਤੋਂ ਵੱਧ ਦੀ ਨਕਦੀ ਜ਼ਬਤ ਕੀਤੀ ਗਈ ਹੈ । ਅਸੀਂ ਮੰਤਰੀ ਤੋਂ ਕੁਝ ਸਵਾਲ ਪੁੱਛੇ ਹਨ । ਕੇਂਦਰੀ ਏਜੰਸੀ ਨੇ ਸਿਨਹਾ ਦੀ ਰਿਹਾਇਸ਼ ’ਤੇ ਉਸ ਸਮੇਂ ਛਾਪਾ ਮਾਪਿਆ, ਜਦੋਂ ਉਹ ਬੋਲਪੁਰ ਤੋਂ ਕਰੀਬ 90 ਕਿਲੋਮੀਟਰ ਦੂਰ ਮੁਰਾਰਈ ’ਚ ਆਪਣੀ ਜੱਦੀ ਰਿਹਾਇਸ਼ੀ ’ਤੇ ਸਨ । ਈਡੀ ਦੇ ਅਧਿਕਾਰੀਆਂ ਨੇ ਸਿਨਹਾ ਨੂੰ ਬੋਲਪੁਰ ਵਾਪਸ ਆਉਣ ਨੂੰ ਕਿਹਾ ਅਤੇ ਉਨ੍ਹਾਂ ਤੋਂ ਕਈ ਘੰਟਿਆਂ ਤੱਕ ਪੁੱਛਗਿੱਛ ਕੀਤੀ ਗਈ।

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

ਹੋਰ ਖ਼ਬਰਾਂ

ਅਮੇਠੀ ਤੇ ਰਾਏਬਰੇਲੀ ਦੇ ਕਾਂਗਰਸੀ ਉਮੀਦਵਾਰਾਂ ਦਾ ਐਲਾਨ ਕੁਝ ਦਿਨਾਂ ’ਚ : ਖੜਗੇ

ਅਮੇਠੀ ਤੇ ਰਾਏਬਰੇਲੀ ਦੇ ਕਾਂਗਰਸੀ ਉਮੀਦਵਾਰਾਂ ਦਾ ਐਲਾਨ ਕੁਝ ਦਿਨਾਂ ’ਚ : ਖੜਗੇ

ਈਡੀ ਨੇ ਆਬਕਾਰੀ ਨੀਤੀ ਮਾਮਲੇ ’ਚ ਬੇਹੱਦ ਮਨਮਾਨੇ ਢੰਗ ਨਾਲ ਕੰਮ ਕੀਤਾ : ਕੇਜਰੀਵਾਲ

ਈਡੀ ਨੇ ਆਬਕਾਰੀ ਨੀਤੀ ਮਾਮਲੇ ’ਚ ਬੇਹੱਦ ਮਨਮਾਨੇ ਢੰਗ ਨਾਲ ਕੰਮ ਕੀਤਾ : ਕੇਜਰੀਵਾਲ

ਸਲਮਾਨ ਖਾਨ ਗੋਲ਼ੀਬਾਰੀ ਮਾਮਲਾ : ਸਾਰੇ ਮੁਲਜ਼ਮਾਂ ’ਤੇ ਲੱਗਾ ਮਕੋਕਾ

ਸਲਮਾਨ ਖਾਨ ਗੋਲ਼ੀਬਾਰੀ ਮਾਮਲਾ : ਸਾਰੇ ਮੁਲਜ਼ਮਾਂ ’ਤੇ ਲੱਗਾ ਮਕੋਕਾ

ਚੀਨ ਨੇ ਪਾਕਿਸਤਾਨ ਲਈ ਬਣਾਈਆਂ ਗਈਆਂ 8 ਹੈਂਗੋਰ ਸ਼ੇ੍ਰਣੀ ਦੀਆਂ ਪਣਡੁੱਬੀਆਂ ’ਚੋਂ ਪਹਿਲੀ ਲਾਂਚ ਕੀਤੀ

ਚੀਨ ਨੇ ਪਾਕਿਸਤਾਨ ਲਈ ਬਣਾਈਆਂ ਗਈਆਂ 8 ਹੈਂਗੋਰ ਸ਼ੇ੍ਰਣੀ ਦੀਆਂ ਪਣਡੁੱਬੀਆਂ ’ਚੋਂ ਪਹਿਲੀ ਲਾਂਚ ਕੀਤੀ

‘ਆਪ’ ਵਿਧਾਇਕ ਅਮਾਨਤੁੱਲਾ ਖਾਨ ਨੂੰ ਮਨੀ ਲਾਂਡਰਿੰਗ ਮਾਮਲੇ ’ਚ ਮਿਲੀ ਜ਼ਮਾਨਤ

‘ਆਪ’ ਵਿਧਾਇਕ ਅਮਾਨਤੁੱਲਾ ਖਾਨ ਨੂੰ ਮਨੀ ਲਾਂਡਰਿੰਗ ਮਾਮਲੇ ’ਚ ਮਿਲੀ ਜ਼ਮਾਨਤ

ਜੰਮੂ ਕਸ਼ਮੀਰ : ਬਾਰਾਮੂਲਾ ’ਚ ਮੁਕਾਬਲੇ ਦੌਰਾਨ 2 ਅੱਤਵਾਦੀ ਹਲਾਕ, 2 ਜਵਾਨ ਜ਼ਖ਼ਮੀ

ਜੰਮੂ ਕਸ਼ਮੀਰ : ਬਾਰਾਮੂਲਾ ’ਚ ਮੁਕਾਬਲੇ ਦੌਰਾਨ 2 ਅੱਤਵਾਦੀ ਹਲਾਕ, 2 ਜਵਾਨ ਜ਼ਖ਼ਮੀ

ਅੱਜ-ਕੱਲ੍ਹ ਮੋਦੀ ਘਬਰਾਏ ਹੋਏ ਹਨ, ਕੁਝ ਹੀ ਦਿਨਾਂ ’ਚ ਸਟੇਜ ’ਤੇ ਹੰਝੂ ਵਹਾਉਣਗੇ : ਰਾਹੁਲ ਗਾਂਧੀ

ਅੱਜ-ਕੱਲ੍ਹ ਮੋਦੀ ਘਬਰਾਏ ਹੋਏ ਹਨ, ਕੁਝ ਹੀ ਦਿਨਾਂ ’ਚ ਸਟੇਜ ’ਤੇ ਹੰਝੂ ਵਹਾਉਣਗੇ : ਰਾਹੁਲ ਗਾਂਧੀ

ਦਿੱਲੀ ਆਬਕਾਰੀ ਨੀਤੀ ਮਾਮਲਾ : ਸਿਸੋਦੀਆ ਦੀ ਅਦਾਲਤੀ ਹਿਰਾਸਤ ’ਚ 8 ਮਈ ਤੱਕ ਵਾਧਾ

ਦਿੱਲੀ ਆਬਕਾਰੀ ਨੀਤੀ ਮਾਮਲਾ : ਸਿਸੋਦੀਆ ਦੀ ਅਦਾਲਤੀ ਹਿਰਾਸਤ ’ਚ 8 ਮਈ ਤੱਕ ਵਾਧਾ

ਸੁਨੇਹਿਆਂ ਦੀ ਗੁਪਤ ਭਾਸ਼ਾ ਤੋੜਨ ਲਈ ਮਜਬੂਰ ਕੀਤਾ ਤਾਂ ਭਾਰਤ ’ਚ ਨਹੀਂ ਰਹਾਂਗੇ : ਵਟਸਐਪ

ਸੁਨੇਹਿਆਂ ਦੀ ਗੁਪਤ ਭਾਸ਼ਾ ਤੋੜਨ ਲਈ ਮਜਬੂਰ ਕੀਤਾ ਤਾਂ ਭਾਰਤ ’ਚ ਨਹੀਂ ਰਹਾਂਗੇ : ਵਟਸਐਪ

ਸੁਪਰੀਮ ਕੋਰਟ ਦੁਆਰਾ ਈਵੀਐਮ ਵੋਟਾਂ ਦੇ ਵੀਵੀਪੈਟ ਦੀਆਂ ਪਰਚੀਆਂ ਨਾਲ ਸ਼ਤ-ਪ੍ਰਤੀਸ਼ਤ ਮਿਲਾਨ ਦੀ ਮੰਗ ਕਰਦੀਆਂ ਅਰਜ਼ੀਆਂ ਰੱਦ

ਸੁਪਰੀਮ ਕੋਰਟ ਦੁਆਰਾ ਈਵੀਐਮ ਵੋਟਾਂ ਦੇ ਵੀਵੀਪੈਟ ਦੀਆਂ ਪਰਚੀਆਂ ਨਾਲ ਸ਼ਤ-ਪ੍ਰਤੀਸ਼ਤ ਮਿਲਾਨ ਦੀ ਮੰਗ ਕਰਦੀਆਂ ਅਰਜ਼ੀਆਂ ਰੱਦ