Sunday, April 28, 2024  

ਅਪਰਾਧ

ਰੂਪਨਗਰ ਪੁਲਿਸ ਨੇ ਦੁਕਾਨਦਾਰ ਨੂੰ ਲੁੱਟਣ ਵਾਲੇ ਤੇ ਰਿਵਾਲਵਰ ਖੋਹਣ ਵਾਲੇ ਗਿਰੋਹ ਦੇ 3 ਮੈਂਬਰਾਂ ਨੂੰ ਕੀਤਾ ਗਿ੍ਫਤਾਰ

March 28, 2024

ਰੂਪਨਗਰ, 28 ਮਾਰਚ (ਰਾਜਨ ਵੋਹਰਾ) : ਸੀਨੀਅਰ ਕਪਤਾਨ ਪੁਲਿਸ ਰੂਪਨਗਰ ਸ. ਗੁਲਨੀਤ ਸਿੰਘ ਖੁਰਾਨਾ ਆਈ.ਪੀ.ਐਸ. ਨੇ ਪ੍ਰੈਸ ਕਾਨਫਰੰਸ ਰਾਹੀ ਜਾਣਕਾਰੀ ਦਿੰਦੇ ਹੋਏ ਦੱਸਿਆ ਹੈ ਕਿ ਜਿਲ੍ਹਾ ਪੁਲਿਸ ਵਲੋਂ ਨੂਰਪੁਰ ਬੇਦੀ ਵਿਖੇ ਇੱਕ ਦੁਕਾਨਦਾਰ ਤੋਂ ਲੁੱਟ ਖੋਹ ਕਰਨ ਵਾਲੇ ਗਿਰੋਹ ਦੇ 03 ਮੈਂਬਰਾਂ ਨੂੰ 24 ਘੰਟਿਆਂ ਦੇ ਅੰਦਰ ਗਿ੍ਰਫਤਾਰ ਕਰਕੇ ਸਫਲਤਾ ਹਾਸਲ ਕੀਤੀ ਹੈ।
ਇਸ ਸਬੰਧੀ ਹੋਰ ਖੁਲਾਸਾ ਕਰਦੇ ਹੋਏ ਸ. ਗੁਲਨੀਤ ਸਿੰਘ ਖੁਰਾਨਾ ਨੇ ਦੱਸਿਆ ਹੈ ਕਿ ਮਨੋਜ ਕੁਮਾਰ ਜੋਸ਼ੀ ਵਾਸੀ ਨੂਰਪੁਰ ਬੇਦੀ ਜੋ ਕਿ ਭੱਦੀ ਰੋਡ ਨੂਰਪੁਰ ਬੇਦੀ ਵਿਖੇ ਕੰਨਫੈਕਸ਼ਨਰੀ ਅਤੇ ਮੋਬਾਇਲਾਂ ਦੀ ਦੁਕਾਨ ਕਰਦਾ ਹੈ ਉਹ ਮਿਤੀ 26 ਮਾਰਚ, 2024 ਨੂੰ ਰਾਤ ਦੇ ਕਰੀਬ 10:30 ਵਜੇ ਜਦੋਂ ਆਪਣੀ ਦੁਕਾਨ ਬੰਦ ਕਰਨ ਲਈ ਸਮਾਨ ਦੁਕਾਨ ਅੰਦਰ ਰੱਖ ਰਿਹਾ ਸੀ ਤਾਂ 04-05 ਵਿਅਕਤੀ ਜਿੰਨ੍ਹਾਂ ਦੇ ਮੂੰਹ ਢੱਕੇ ਹੋਏ ਸਨ, ਉਸ ਦੀ ਦੁਕਾਨ ਵਿੱਚ ਵੜ੍ਹ ਗਏ। ਇਸ ਗਿਰੋਹ ਵਿਚੋਂ 02 ਵਿਅਕਤੀਆਂ ਕੋਲ ਦਾਤ ਸੀ ਤਾਂ ਮਨੋਜ ਕੁਮਾਰ ਇਨ੍ਹਾਂ ਵਿਅਕਤੀਆਂ ਨੂੰ ਬਾਹਰ ਕੱਢਣ ਲੱਗਾ ਤਾਂ ਉਨ੍ਹਾਂ ਨੇ ਉਸ ਉਤੇ ਦਾਤ ਨਾਲ ਵਾਰ ਕੀਤੇ ਅਤੇ ਇਸਦੀ .22 ਬੋਰ ਦੀ ਲਾਇਸੰਸੀ ਰਿਵਾਲਵਰ ਖੋਹ ਲਈ ਅਤੇ ਨਾਲ ਹੀ ਇਸਦੀ ਜੇਬ ਅਤੇ ਦੁਕਾਨ ਵਿਚੋਂ 19,500 ਰੁਪਏ ਦੀ ਰਕਮ ਵੀ ਲੁੱਟ ਕੇ ਲੈ ਗਏ।
ਉਨ੍ਹਾਂ ਦੱਸਿਆ ਕਿ ਮਨੋਜ ਕੁਮਾਰ ਜੋਸ਼ੀ ਦੇ ਬਿਆਨ ਦੇ ਅਧਾਰ ਤੇ ਮੁਕੱਦਮਾ ਨੰ 19 ਮਿਤੀ 27-03-2024 ਅ/ਧ 323, 458, 397 ਤਹਿਤ ਵਾਰਦਾਤ ਨੂੰ ਅੰਜ਼ਾਮ ਦੇਣ ਵਾਲੇ ਵਿਅਕਤੀਆਂ ਨੂੰ ਗਿ੍ਰਫਤਾਰ ਕਰਨ ਲਈ ਸੀ.ਆਈ.ਏ ਰੂਪਨਗਰ ਅਤੇ ਮੁੱਖ ਅਫਸਰ ਥਾਣਾ ਨੂਰਪੁਰ ਬੇਦੀ ਦੀਆਂ ਵੱਖ ਵੱਖ ਟੀਮਾਂ ਬਣਾਈਆਂ ਗਈਆ।
ਉਨ੍ਹਾਂ ਅੱਗੇ ਦੱਸਿਆ ਕਿ ਗਠਿਤ ਟੀਮਾਂ ਵਲੋਂ ਮੁਕੱਦਮੇ ਦੀ ਤਫਤੀਸ਼ ਵਿਗਿਆਨਿਕ ਅਤੇ ਤਕਨੀਕੀ ਢੰਗ ਨਾਲ ਕਰਦੇ ਹੋਏ ਇਸ ਗਰੋਹ ਦੇ 03 ਮੈਂਬਰਾਂ ਜਗਦੀਪ ਸਿੰਘ ਉਰਫ ਬੱਬੂ ਬਾਜਵਾ ਵਾਸੀ ਰਾਹੋਂ, ਜਸਕਿਰਨ ਸਿੰਘ ਉਰਫ ਜੱਸਾ ਵਾਸੀ ਰੋਤਾਂ ਮੁਹੱਲਾ ਰਾਹੋਂ ਅਤੇ ਜਸਕਰਨ ਸਿੰਘ ਵਾਸੀ ਰਾਹੋਂ ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਨੂੰ ਮਿਤੀ 27.03.2024 ਗਿ੍ਰਫਤਾਰ ਕੀਤਾ ਗਿਆ। ਇਸ ਮਾਮਲੇ ਵਿਚ 02 ਦੋਸ਼ੀਆ ਦੀ ਗਿ੍ਰਫਤਾਰੀ ਬਾਕੀ ਹੈ ਜਿਨ੍ਹਾਂ ਨੂੰ ਫੜਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।
ਐੱਸ.ਐੱਸ.ਪੀ ਨੇ ਦੱਸਿਆ ਕਿ ਇਸ ਗਿਰੋਹ ਵਲੋਂ ਹੋਲਾ ਮਹੱਲਾ ਤੋਂ ਪਰਤਣ ਉਪਰੰਤ ਇਹ ਸਾਜਿਸ਼ ਰਚੀ ਗਈ ਸੀ ਅਤੇ ਗਿਰਫ਼ਤਾਰ ਦੋਸ਼ੀਆਂ ਪਾਸੋਂ ਖੋਹੀ ਲਾਇੰਸਸੀ ਰਿਵਾਲਵਰ .22 ਬੋਰ ਅਤੇ ਇੱਕ ਦਾਤ ਤੇ ਵਾਰਦਾਤ ਵਿੱਚ ਵਰਤੀ ਆਲਟੋ ਕਾਰ ਪੀ.ਬੀ 32ਵੀ 7376 ਬਰਾਮਦ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਜ਼ਿਕਰ ਇਸ ਗਿਰੋਹ ਦਾ ਸਰਗਨਾ ਜਗਦੀਪ ਸਿੰਘ ਉਰਫ ਬੱਬੂ ਬਾਜਵਾ ਹੈ, ਜੋ ਕਿ ਅਪਰਾਧਿਕ ਪ੍ਰਵਿਰਤੀ ਦਾ ਹੈ ਜਿਸ ਦੇ ਖਿਲਾਫ ਪਹਿਲਾ ਵੀ ਲੁੱਟ ਖੋਹ, ਕਤਲ ਦੇ ਮੁਕੱਦਮੇ ਦਰਜ ਹਨ। ਮੁਲਜ਼ਮਾਂ ਤੋਂ ਹੋਰ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ, ਜਿਨ੍ਹਾਂ ਕੋਲੋਂ ਹੋਰ ਵੀ ਅਹਿਮ ਸੁਰਾਗ ਸਾਹਮਣੇ ਆਉਣ ਦੀ ਸੰਭਾਵਨਾ ਹੈ।

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

 

ਹੋਰ ਖ਼ਬਰਾਂ

ਮਨੀਪੁਰ : ਅੱਤਵਾਦੀ ਹਮਲੇ ’ਚ ਸੀਆਰਪੀਐਫ਼ ਦੇ 2 ਜਵਾਨ ਸ਼ਹੀਦ, 2 ਜ਼ਖ਼ਮੀ

ਮਨੀਪੁਰ : ਅੱਤਵਾਦੀ ਹਮਲੇ ’ਚ ਸੀਆਰਪੀਐਫ਼ ਦੇ 2 ਜਵਾਨ ਸ਼ਹੀਦ, 2 ਜ਼ਖ਼ਮੀ

ਨਵੀਂ ਮੁੰਬਈ ’ਚ 11 ਨਾਈਜ਼ੀਰੀਅਨ ਗ੍ਰਿਫ਼ਤਾਰ, 1.61 ਕਰੋੜ ਦੇ ਨਸ਼ੀਲੇ ਪਦਾਰਥ ਮਿਲੇ

ਨਵੀਂ ਮੁੰਬਈ ’ਚ 11 ਨਾਈਜ਼ੀਰੀਅਨ ਗ੍ਰਿਫ਼ਤਾਰ, 1.61 ਕਰੋੜ ਦੇ ਨਸ਼ੀਲੇ ਪਦਾਰਥ ਮਿਲੇ

ਸੰਗਰੂਰ ਪੁਲਿਸ ਵੱਲੋਂ 3 ਜਣੇ ਤਿੰਨ ਹਜ਼ਾਰ ਲੀਟਰ ਤੋਂ ਜ਼ਿਆਦਾ ਈਥੇਨੌਲ/ਸਪਿਰਟ ਸਮੇਤ ਗ੍ਰਿਫਤਾਰ

ਸੰਗਰੂਰ ਪੁਲਿਸ ਵੱਲੋਂ 3 ਜਣੇ ਤਿੰਨ ਹਜ਼ਾਰ ਲੀਟਰ ਤੋਂ ਜ਼ਿਆਦਾ ਈਥੇਨੌਲ/ਸਪਿਰਟ ਸਮੇਤ ਗ੍ਰਿਫਤਾਰ

ਫਾਈਨਾਂਸਰ ਨੂੰ ਅਗਵਾ ਕਰਨ ਦੀ ਕੋਸ਼ਿਸ ਕਰਨ ਵਾਲੇ ਮੁਲਜ਼ਮ ਗ੍ਰਿਫਤਾਰ

ਫਾਈਨਾਂਸਰ ਨੂੰ ਅਗਵਾ ਕਰਨ ਦੀ ਕੋਸ਼ਿਸ ਕਰਨ ਵਾਲੇ ਮੁਲਜ਼ਮ ਗ੍ਰਿਫਤਾਰ

ਸਰਹੱਦੀ ਚੌਕੀ ਨੂਰਵਾਲਾ ਤਲਾਸ਼ੀ ਮੁਹਿੰਮ ਦੌਰਾਨ 510 ਗ੍ਰਾਮ ਹੈਰੋਇਨ ਬਰਾਮਦ

ਸਰਹੱਦੀ ਚੌਕੀ ਨੂਰਵਾਲਾ ਤਲਾਸ਼ੀ ਮੁਹਿੰਮ ਦੌਰਾਨ 510 ਗ੍ਰਾਮ ਹੈਰੋਇਨ ਬਰਾਮਦ

ਪਿੰਡ ਕੋਲੀਆਂ ‘ਚ 19 ਤੋਲੇ ਸੋਨੇ ਦੇ ਗਹਿਣੇ ਤੇ 70 ਹਜ਼ਾਰ ਦੀ ਨਕਦੀ ਚੋਰੀ ਮਾਮਲਾ

ਪਿੰਡ ਕੋਲੀਆਂ ‘ਚ 19 ਤੋਲੇ ਸੋਨੇ ਦੇ ਗਹਿਣੇ ਤੇ 70 ਹਜ਼ਾਰ ਦੀ ਨਕਦੀ ਚੋਰੀ ਮਾਮਲਾ

ਚਾਮੁੰਡਾ ਫੀਲਿੰਗ ਸਟੇਸ਼ਨ ਰਚੀ ਲੁੱਟ ਦੀ ਸਾਜਿਸ਼ ਨੂੰ ਪੁਲਸ ਨੇ 24 ਘੰਟਿਆਂ ਵਿਚ ਹੀ ਸੁਲਝਾਇਆ

ਚਾਮੁੰਡਾ ਫੀਲਿੰਗ ਸਟੇਸ਼ਨ ਰਚੀ ਲੁੱਟ ਦੀ ਸਾਜਿਸ਼ ਨੂੰ ਪੁਲਸ ਨੇ 24 ਘੰਟਿਆਂ ਵਿਚ ਹੀ ਸੁਲਝਾਇਆ

ਟੋਹਾਣਾ ਨੇੜਿਓਂ ਨਹਿਰ 'ਚੋਂ ਮਿਲੀ ਮੰਡੀ ਗੋਬਿੰਦਗੜ੍ਹ ਦੇ ਲੋਹਾ ਵਪਾਰੀ ਦੀ ਲਾਸ਼

ਟੋਹਾਣਾ ਨੇੜਿਓਂ ਨਹਿਰ 'ਚੋਂ ਮਿਲੀ ਮੰਡੀ ਗੋਬਿੰਦਗੜ੍ਹ ਦੇ ਲੋਹਾ ਵਪਾਰੀ ਦੀ ਲਾਸ਼

TN ਪੁਲਿਸ ਲੋਕਾਂ ਨੂੰ AI-ਅਧਾਰਿਤ ਵੌਇਸ ਕਲੋਨਿੰਗ ਦੀ ਵਰਤੋਂ ਕਰਦੇ ਹੋਏ ਧੋਖੇਬਾਜ਼ਾਂ ਦੇ ਖਿਲਾਫ ਚੇਤਾਵਨੀ ਦਿੰਦੀ

TN ਪੁਲਿਸ ਲੋਕਾਂ ਨੂੰ AI-ਅਧਾਰਿਤ ਵੌਇਸ ਕਲੋਨਿੰਗ ਦੀ ਵਰਤੋਂ ਕਰਦੇ ਹੋਏ ਧੋਖੇਬਾਜ਼ਾਂ ਦੇ ਖਿਲਾਫ ਚੇਤਾਵਨੀ ਦਿੰਦੀ

ਜੰਮੂ-ਕਸ਼ਮੀਰ ਦੇ ਹੰਦਵਾੜਾ 'ਚ ਖੁਦਗਰਜ਼ ਰਹੱਸਵਾਦੀ ਨੇ ਕੁਹਾੜੀ ਮਾਰ ਕੇ ਔਰਤ ਦੀ ਹੱਤਿਆ ਕਰ ਦਿੱਤੀ

ਜੰਮੂ-ਕਸ਼ਮੀਰ ਦੇ ਹੰਦਵਾੜਾ 'ਚ ਖੁਦਗਰਜ਼ ਰਹੱਸਵਾਦੀ ਨੇ ਕੁਹਾੜੀ ਮਾਰ ਕੇ ਔਰਤ ਦੀ ਹੱਤਿਆ ਕਰ ਦਿੱਤੀ